ਨੋਟ ਦੁੱਗਣੇ ਕਰਨ ਦਾ ਝਾਂਸਾ ਦੇ ਕੇ ਲੱਖਾਂ ਦੀ ਠੱਗੀ ਮਾਰਨ ਵਾਲੇ ਗ੍ਰਿਫਤਾਰ

author img

By

Published : Oct 11, 2021, 7:55 PM IST

ਨੋਟ ਦੁੱਗਣੇ ਕਰਨ ਦਾ ਝਾਂਸਾ ਦੇ ਲੱਖਾਂ ਦੀ ਠੱਗੀ ਮਾਰਨ ਵਾਲੇ ਗ੍ਰਿਫਤਾਰ

ਫਿਰੋਜ਼ਪੁਰ ਚ ਪੁਲਿਸ ਵੱਲੋਂ ਭਾਲੇ ਭੋਲੇ ਲੋਕਾਂ ਨੂੰ ਨੋਟ ਦੁੱਗਣੇ ਕਰਨ ਦਾ ਝਾਂਸਾ ਦੇ ਠੱਗੀ ਮਾਰਨ ਵਾਲੇ ਦੋ ਮੁਲਜ਼ਮਾਂ ਨੂੰ ਕਾਬੂ ਕਰਨ ਦੇ ਵਿੱਚ ਸਫਲਤਾ ਹਾਸਿਲ ਕੀਤੀ ਹੈ। ਕਾਬੂ ਕੀਤੇ ਲੋਕਾਂ ਤੋਂ ਲੱਖਾਂ ਦੀ ਨਗਦੀ ਅਤੇ ਜਾਅਲੀ ਨੋਟ ਬਰਾਮਦ ਕੀਤੇ ਗਏ ਹਨ।

ਫਿਰੋਜ਼ਪੁਰ: ਗੁਰੂ ਹਰਸਹਾਏ ਵਿੱਚ ਨੋਟ ਦੁੱਗਣੇ ਕਰਨ ਦਾ ਲਾਲਚ ਦੇ ਕੇ ਭੋਲੇ ਭਾਲੇ ਲੋਕਾਂ ਨਾਲ ਠੱਗੀ ਮਾਰਨ ਵਾਲੇ 2 ਲੋਕਾਂ ਨੂੰ ਪੁਲਿਸ (Police) ਵੱਲੋਂ ਗ੍ਰਿਫਤਾਰ (arrest ) ਕੀਤਾ ਗਿਆ ਹੈ। ਪੁਲਿਸ ਵੱਲੋਂ ਮੁਲਜ਼ਮਾਂ ਤੋਂ ਇੱਕ ਲੱਖ ਚਾਲੀ ਹਜ਼ਾਰ ਦੇ ਅਸਲੀ ਅਤੇ ਦੋ ਲੱਖ ਅੱਸੀ ਹਜ਼ਾਰ ਦੇ ਨਕਲੀ ਨੋਟ ਬਰਾਮਦ ਕੀਤੇ ਗਏ ਹਨ।

ਨੋਟ ਦੁੱਗਣੇ ਕਰਨ ਦਾ ਝਾਂਸਾ ਦੇ ਲੱਖਾਂ ਦੀ ਠੱਗੀ ਮਾਰਨ ਵਾਲੇ ਗ੍ਰਿਫਤਾਰ

ਜਾਣਕਾਰੀ ਦਿੰਦੇ ਹੋਏ ਥਾਣਾ ਮੁਖੀ ਗੁਰੂਹਰਸਹਾਏ ਇੰਸਪੈਕਟਰ ਰੁਪਿੰਦਰਪਾਲ ਸਿੰਘ ਨੇ ਦੱਸਿਆ ਕਿ ਮੋਹਣ ਸਿੰਘ ਪੁੱਤਰ ਸੁਰਜੀਤ ਸਿੰਘ ਵਾਸੀ ਸ਼ਹਿਣਾ ਨੇ ਪੁਲਿਸ ਕੋਲ ਰਿਪੋਰਟ ਦਰਜ ਕਰਵਾਈ ਕਿ ਉਸਦੇ ਕੋਲ ਬਾਈ ਕਨਾਲ ਜ਼ਮੀਨ ਹੈ ਅਤੇ ਆਪਣੀ ਜ਼ਮੀਨ ‘ਤੇ ਉਸ ਨੇ ਸਬਜ਼ੀ ਲਾਈ ਹੋਈ ਹੈ। ਉਸ ਨੇ ਦੱਸਿਆ ਕਿ ਦਾਰਾ ਸਿੰਘ ਪੁੱਤਰ ਗੁਰਨਾਮ ਸਿੰਘ ਜਿਹੜਾ ਕਿ ਸਬਜ਼ੀ ਦੀ ਬਿਜਾਈ ਠੇਕੇ ਤੇ ਜ਼ਮੀਨ ਲੈ ਕੇ ਕਰਦਾ ਸੀ ਅਤੇ ਸਬਜ਼ੀ ਮੰਡੀ ਵਿੱਚ ਵੀ ਦਾਰਾ ਸਿੰਘ ਮਿਲ ਜਾਂਦਾ ਸੀ ਜਿਸ ਨਾਲ ਉਸਦੀ ਕਾਫੀ ਜਾਣ ਪਛਾਣ ਹੋ ਗਈ ਅਤੇ ਜਿਸ ਨੇ ਉਸ ਨੂੰ ਦੱਸਿਆ ਕਿ ਉਸ ਦੀ ਪਛਾਣ ਇਕ ਬਾਬੇ ਦੇ ਨਾਲ ਹੈ ਜੋ ਕਿ ਪੈਸੇ ਦੁੱਗਣੇ ਕਰਦਾ ਹੈ। ਇਸ ਤਰ੍ਹਾਂ ਕਰਕੇ ਦਾਰਾ ਸਿੰਘ ਮੁਲਜ਼ਮਾਂ ਨਾਲ ਮਿਲਕੇ ਸ਼ਖ਼ਸ ਦੇ ਨਾਲ ਠੱਗੀ ਮਾਰੀ ਗਈ।

ਪੁਲਿਸ (Police) ਨੇ ਉਕਤ ਮਾਮਲੇ ਵਿਚ ਦੋ ਮੁਲਜ਼ਮਾਂ ਨੂੰ ਗ੍ਰਿਫਤਾਰ ਕਰਕੇ ਉਨ੍ਹਾਂ ਦੇ ਕਬਜ਼ੇ ਵਿੱਚੋਂ ਇੱਕ ਲੱਖ ਚਾਲੀ ਹਜ਼ਾਰ ਦੀ ਨਗਦੀ ਅਤੇ ਦੋ ਲੱਖ ਅੱਸੀ ਹਜ਼ਾਰ ਰੁਪਏ ਦੇ ਫੋਟੋ ਸਟੇਟ ਕੀਤੇ ਹੋਏ ਨਕਲੀ ਨੋਟ ਬਰਾਮਦ ਕੀਤੇ ਗਏ ਹਨ। ਫਿਲਹਾਲ ਪੁਲਿਸ ਦੇ ਵੱਲੋਂ ਇਸ ਮਾਮਲੇ ਦੇ ਵਿੱਚ ਕਾਰਵਾਈ ਕਰਦੇ ਅਗਲੇਰੀ ਜਾਂਚ ਕੀਤੀ ਜਾ ਰਹੀ ਹੈ।

ਇਹ ਵੀ ਪੜ੍ਹੋ:ਦਲਿਤ ਭਾਈਚਾਰਾ, ਸਿਆਸਤ ਤੇ 2022 ਦੀਆਂ ਚੋਣਾਂ, ਵੇਖੋ ਖਾਸ ਰਿਪੋਰਟ

ETV Bharat Logo

Copyright © 2024 Ushodaya Enterprises Pvt. Ltd., All Rights Reserved.