ਫੌਜ ਭਰਤੀ ਪ੍ਰਕੀਰਿਆ ਪੂਰੀ ਕਰਨ ਨੂੰ ਲੈ ਕੇ ਬੇਰੁਜ਼ਗਾਰਾਂ ਵੱਲੋਂ ਭਾਰਤ ਬੰਦ ਦਾ ਸੱਦਾ

author img

By

Published : May 8, 2022, 12:29 PM IST

Unemployed bharat band over army recruitment resumption

ਸਰਕਾਰ ਵੱਲੋਂ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦਾ ਫਿਜ਼ੀਕਲ ਅਤੇ ਮੈਡੀਕਲ ਟੈਸਟ ਸਾਲ 2021 ਦੇ ਮਈ ਮਹੀਨੇ ਵਿੱਚ ਲਿਆ ਗਿਆ ਸੀ, ਪਰ ਇਨ੍ਹਾਂ ਨੌਜਵਾਨਾਂ ਦਾ ਅਜੇ ਤੱਕ ਲਿਖਤੀ ਟੈਸਟ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਫੌਜ ਵਿੱਚ ਨੌਕਰੀ ਦਿੱਤੀ ਗਈ ਹੈ।

ਫਾਜ਼ਿਲਕਾ: ਫੌਜ ਭਰਤੀ 2021 ਦਾ ਫਿਜ਼ੀਕਲ ਅਤੇ ਮੈਡੀਕਲ ਟੈਸਟ ਦੇ ਚੁੱਕੇ ਬੇਰੁਜ਼ਗਾਰ ਨੌਜਵਾਨਾਂ ਨੇ ਭਰਤੀ ਪ੍ਰਕੀਰਿਆ ਪੂਰੀ ਕਰਣ ਦੀ ਮੰਗ ਨੂੰ ਲੈ ਕੇ 8 ਤਰੀਕ ਨੂੰ ਭਾਰਤ ਬੰਦ ਕਰਨ ਦਾ ਐਲਾਨ ਕੀਤਾ ਹੈ। ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਭਰਤੀ ਦੌਰਾਨ ਹੋਣ ਵਾਲੇ ਮੈਡੀਕਲ ਅਤੇ ਫਿਜ਼ੀਕਲ ਪਾਸ ਕਰ ਚੁਕੇ ਹਨ ਪਰ ਸਰਕਾਰ ਵੱਲੋਂ ਲਿਖਿਤ ਪਰੀੱਖਿਆ ਨਹੀਂ ਕਰਵਾਈ ਗਈ। ਇਸ ਨੂੰ ਲੈ ਕੇ ਇਨ੍ਹਾਂ ਨੌਜਵਾਨਾਂ ਵਿੱਚ ਭਾਰੀ ਰੋਸ ਦਿੱਥ ਰਿਹਾ ਹੈ।

ਭਾਰਤ ਬੰਦ ਦੀ ਕਾਲ ਦੇਣ ਵਾਲੇ ਇਨ੍ਹਾਂ ਨੌਜਵਾਨਾਂ ਨੇ ਮੀਡੀਆ ਨਾਲ ਗੱਲਬਾਤ ਕਰਦਿਆਂ ਕਿਹਾ ਕਿ ਸਰਕਾਰ ਵੱਲੋਂ ਫੌਜ ਵਿੱਚ ਭਰਤੀ ਹੋਣ ਵਾਲੇ ਨੌਜਵਾਨਾਂ ਦਾ ਫਿਜ਼ੀਕਲ ਅਤੇ ਮੈਡੀਕਲ ਟੈਸਟ ਸਾਲ 2021 ਦੇ ਮਈ ਮਹੀਨੇ ਵਿੱਚ ਲਿਆ ਗਿਆ ਸੀ, ਪਰ ਇਨ੍ਹਾਂ ਨੌਜਵਾਨਾਂ ਦਾ ਅਜੇ ਤੱਕ ਲਿਖਤੀ ਟੈਸਟ ਨਹੀਂ ਲਿਆ ਗਿਆ ਹੈ ਅਤੇ ਨਾ ਹੀ ਉਨ੍ਹਾਂ ਨੂੰ ਫੌਜ ਵਿੱਚ ਨੌਕਰੀ ਦਿੱਤੀ ਗਈ ਹੈ। ਉਨ੍ਹਾਂ ਕਿਹਾ ਕਿ ਜਦੋਂ ਤੱਕ ਸਰਕਾਰ ਵੱਲੋਂ ਲਿਖਤੀ ਟੈਸਟ ਨਹੀਂ ਲਿਆ ਜਾਂਦਾ ਓਦੋਂ ਤੱਕ ਨਵੀਂ ਭਰਤੀ ਵੀ ਨਹੀਂ ਕੀਤੀ ਜਾਣੀ ਹੈ।

ਫੌਜ ਭਰਤੀ ਬਹਾਲੀ ਨੂੰ ਲੈ ਕੇ ਬੇਰੁਜ਼ਗਾਰਾਂ ਦਾ ਭਾਰਤ ਬੰਦ

ਇਨ੍ਹਾਂ ਨੌਜਵਾਨਾਂ ਦਾ ਕਹਿਣਾ ਹੈ ਕਿ ਭਰਤੀਆਂ ਨਾ ਹੋਣ ਕਾਰਨ ਪਹਿਲਾਂ ਟੈਸਟ ਦੇ ਚੁੱਕੇ ਨੌਜਵਾਨ ਓਵਰਏਜ ਹੋ ਰਹੇ ਹਨ। ਅਤੇ ਕੁਝ ਨੌਜਵਾਨਾਂ ਦੇ ਵੱਲੋਂ ਮਾਯੂਸ ਹੋ ਕੇ ਆਤਮ ਹੱਤਿਆ ਤਕ ਕਰ ਲਿਤੀ ਗਈ ਹੈ ਉਨ੍ਹਾਂ ਕਿਹਾ ਕਿ ਨੌਜਵਾਨਾਂ ਵਿੱਚ ਦੇਸ਼ ਦੀ ਸੇਵਾ ਕਰਨ ਦੇ ਲਈ ਹੱਦੋਂ ਵੱਧ ਜਨੂਨ ਹੈ ਇਸ ਲਈ ਉਨ੍ਹਾਂ ਸਰਕਾਰ ਤੋਂ ਮੰਗ ਕਰਦਿਆਂ ਕਿਹਾ ਕਿ ਜਲਦ ਹੀ ਲਿਖਤੀ ਟੈਸਟ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਜਾਏ ਅਤੇ ਨਵੀਂ ਭਰਤੀ ਕੀਤੀ ਜਾਵੇ।

ਦੱਸ ਦਈਏ ਕਿ ਕੇਂਦਰ ਸਰਕਾਰ ਦੇ ਵੱਲੋਂ ਫੌਜ ਦੀ ਭਰਤੀ ਦੇ ਲਈ ਸਾਲ 2021 ਦੇ ਮਈ ਮਹੀਨੇ ਵਿੱਚ ਨੌਜਵਾਨਾਂ ਨੂੰ ਸੈਨਾ ਵਿੱਚ ਭਰਤੀ ਕਰਨ ਲਈ ਫਿਜ਼ੀਕਲ ਟੈਸਟ ਅਤੇ ਮੈਡੀਕਲ ਟੈਸਟ ਲਏ ਗਏ ਸਨ, ਜਿਸ ਦੇ ਵਿੱਚ ਲੱਖਾਂ ਨੌਜਵਾਨਾਂ ਦੇ ਵੱਲੋਂ ਇਨ੍ਹਾਂ ਭਰਤੀ ਦੀ ਪ੍ਰਕਿਰਿਆ ਨੂੰ ਪੂਰਾ ਕੀਤਾ ਗਿਆ ਸੀ। ਇਸ ਦੇ ਤਹਿਤ ਜ਼ਿਲ੍ਹਾ ਫ਼ਾਜ਼ਿਲਕਾ ਦੇ 300 ਨੌਜਵਾਨਾਂ ਦੇ ਵੱਲੋਂ ਫੌਜ ਦੀ ਭਰਤੀ ਦੇ ਲਈ ਫਿਰੋਜ਼ਪੁਰ ਵਿਖੇ ਪਹੁੰਚ ਕੇ ਫਿਜ਼ੀਕਲ ਅਤੇ ਮੈਡੀਕਲ ਟੈਸਟ ਦਿੱਤਾ ਗਿਆ ਸੀ, ਪਰ ਸਰਕਾਰ ਵੱਲੋਂ ਇਨ੍ਹਾਂ ਨੌਜਵਾਨਾਂ ਨੂੰ ਫੌਜ ਵਿਚ ਭਰਤੀ ਨਹੀਂ ਕੀਤਾ ਗਿਆ ਹੈ।


ਇਹ ਵੀ ਪੜ੍ਹੋ: ਧਰਮਸ਼ਾਲਾ ਦੇ ਹਿਮਾਚਲ ਅਸੈਂਬਲੀ ਗੇਟ 'ਤੇ ਲੱਗੇ ਖਾਲਿਸਤਾਨੀ ਝੰਡੇ

ETV Bharat Logo

Copyright © 2024 Ushodaya Enterprises Pvt. Ltd., All Rights Reserved.