ਇੱਕੋ ਘਰੋਂ ਉੱਠੀਆਂ ਤਿੰਨ ਅਰਥੀਆਂ, ਪਿੰਡ ’ਚ ਮਾਤਮ

author img

By

Published : May 21, 2022, 1:57 PM IST

ਇੱਕੋ ਘਰੋਂ ਉੱਠੀਆਂ ਤਿੰਨ ਅਰਥੀਆਂ

ਜਲਾਲਾਬਾਦ ਦੇ ਪਿੰਡ ਤਾਰੇਵਾਲਾ ’ਚ ਰਹਿਣ ਵਾਲੇ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਦੱਸ ਦਈਏ ਕਿ ਪਹਿਲਾਂ ਮੰਗਤ ਸਿੰਘ ਨਾਂ ਦੇ ਵਿਅਕਤੀ ਦੀ ਮੌਤ ਕਰੰਟ ਕਾਰਨ ਹੋਈ। ਮੌਤ ਦੀ ਖਬਰ ਜਿਵੇਂ ਹੀ ਮੰਗਤ ਦੀ ਮਾਤਾ ਨੂੰ ਮਿਲੀ ਤਾਂ ਉਨ੍ਹਾਂ ਨੇ ਵੀ ਦਮ ਤੋੜ ਦਿੱਤਾ। ਦਾਦੀ ਅਤੇ ਪਿਓ ਦੀ ਮੌਤ ਤੋਂ ਬਾਅਦ 17 ਸਾਲਾਂ ਲੜਕੀ ਨੇ ਵੀ ਮੌਤ ਹੋ ਗਈ।

ਫਾਜ਼ਿਲਕਾ: ਜਲਾਲਾਬਾਦ ਦੇ ਪਿੰਡ ਤਾਰੇਵਾਲਾ ਵਿਖੇ ਉਸ ਸਮੇਂ ਮਾਹੌਲ ਗਮਗੀਨ ਹੋ ਗਿਆ ਜਦੋ ਇੱਕ ਛੋਟੇ ਜਿਹੇ ਹਾਦਸੇ ਨੇ ਇੱਕ ਪਰਿਵਾਰ ਦੇ ਤਿੰਨ ਜੀਆਂ ਦੀ ਮੌਤ ਹੋ ਗਈ। ਮਾਮਲਾ ਇੰਨ੍ਹਾਂ ਜਿਆਦਾ ਦਰਦਨਾਕ ਹੈ ਕਿ ਪੂਰੇ ਪਿੰਡ ਚ ਮਾਤਮ ਛਾਇਆ ਹੋਇਆ ਹੈ। ਦੱਸ ਦਈਏ ਕਿ ਪਿੰਡ ਤਾਰੇਵਾਲਾ ਵਿਖੇ ਰਹਿਣ ਵਾਲੇ ਇੱਕ ਵਿਅਕਤੀ ਦੀ ਤਰੰਟ ਲੱਗਣ ਕਾਰਨ ਮੌਤ ਹੋ ਗਈ ਇਸ ਤੋਂ ਬਾਅਦ ਪੁੱਤਰ ਦਾ ਦੁੱਖ ਨਾ ਸਹਾਰਦੀ ਹੋਈ ਉਸਦੀ ਮਾਤਾ ਵੀ ਦੁਨੀਆ ਛੱਡ ਗਈ, ਇੱਥੇ ਹੀ ਬੱਸ ਨਹੀਂ ਹੋਈ ਅਗਲੇ ਦਿਨ ਹੀ ਮ੍ਰਿਤਕ ਵਿਅਕਤੀ ਦੀ ਨੌਜਵਾਨ ਧੀ ਵੀ ਆਪਣੇ ਪਿਤਾ ਅਤੇ ਦਾਦੀ ਦੀ ਮੌਤ ਨੂੰ ਨਾ ਸਹਾਰਦੇ ਹੋਏ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਈ।

ਜਾਣਕਾਰੀ ਅਨੁਸਾਰ ਪਿੰਡ ਤਾਰੇਵਾਲਾ ਦਾ ਰਹਿਣ ਵਾਲਾ ਮੰਗਤ ਸਿੰਘ ਜਦੋਂ ਆਪਣੇ ਘਰ ਦੇ ਵਿੱਚ ਲੱਗੇ ਹੋਏ ਟੁੱਲੂ ਪੰਪ ਨੂੰ ਚਲਾਉਣ ਲੱਗਿਆ ਤਾਂ ਅਚਾਨਕ ਉਸ ਨੂੰ ਕਰੰਟ ਲੱਗ ਗਿਆ ਜਿਸ ਕਾਰਨ ਉਸ ਦੀ ਮੌਕੇ ’ਤੇ ਹੀ ਮੌਤ ਹੋ ਗਈ। ਉੱਧਰ ਜਦੋ ਮੰਗਤ ਸਿੰਘ ਨੂੰ ਕਰੰਟ ਲੱਗਣ ਦੀ ਖਬਰ ਪਿੰਡ ਵਿਚ ਫੈਲੀ ਤਾਂ ਜਿੱਥੇ ਸੋਗ ਦੀ ਲਹਿਰ ਫੈਲ ਗਈ ਪਰ ਇਹ ਨਹੀਂ ਪਤਾ ਸੀ ਕਿ ਇਹ ਕਰੰਟ ਇੱਕ ਦੀ ਜਗ੍ਹਾ ਤੇ ਤਿੰਨ ਜਾਨਾਂ ਲੈ ਲਵੇਗਾ।

ਮ੍ਰਿਤਕ ਦੀ ਮਾਂ ਹਰੋ ਬਾਈ ਵੀ ਆਪਣੇ ਲਾਡਲੇ ਪੁੱਤਰ ਦੀ ਲਾਸ਼ ਨੂੰ ਦੇਖਦਿਆਂ ਹੀ ਉਸੇ ਦਿਨ ਹੀ ਇਸ ਦੁਨੀਆ ਨੂੰ ਅਲਵਿਦਾ ਆਖ ਗਈ। ਅਜੇ ਪਿਓ ਅਤੇ ਦਾਦੀ ਦੀਆਂ ਅਸਥੀਆਂ ਅਜੇ ਠੰਡੀਆਂ ਵੀ ਨਹੀਂ ਪਈਆਂ ਸੀ। ਮ੍ਰਿਤਕ ਮੰਗਤ ਸਿੰਘ ਦੀ ਬੇਟੀ ਲਖਵਿੰਦਰ ਕੋਰ ਵੀ ਜੋ ਤਕਰੀਬਨ ਸਤਾਰਾਂ ਕੁ ਸਾਲ ਦੀ ਉਮਰ ਦੀ ਸੀ ਜੋ ਪਹਿਲਾਂ ਬਚਪਨ ’ਚ ਆਪਣੀ ਮਾਂ ਖੋਇਆ ਅਤੇ ਹੁਣ ਆਪਣੇ ਪਿਤਾ ਅਤੇ ਦਾਦੀ ਦਾ ਇਸ ਦੁਨੀਆਂ ਤੋਂ ਤੁਰ ਜਾਣਾ ਦਾ ਗਮਗੀਨ ਮਾਹੌਲ ਨੂੰ ਨਾ ਸਹਾਰਦੇ ਹੋਏ ਉਹ ਵੀ ਇਸ ਦੁਨੀਆ ਨੂੰ ਅਲਵਿਦਾ ਆਖ ਗਈ।

ਇੱਕੋ ਘਰੋਂ ਉੱਠੀਆਂ ਤਿੰਨ ਅਰਥੀਆਂ

ਪਿੰਡ ਤਾਰੇਵਾਲਾ ਵਿੱਚ ਇਕ ਘਰ ਵਿਚ ਹੋਈਆਂ ਤਿੰਨ ਮੌਤਾਂ ਤੋਂ ਬਾਅਦ ਜਲਾਲਾਬਾਦ ਦੇ ਵਿਧਾਇਕ ਜਗਦੀਪ ਕੰਬੋਜ ਗੋਲਡੀ ਦੇ ਵੱਲੋਂ ਪਰਿਵਾਰ ਨਾਲ ਦੁੱਖ ਸਾਂਝਾ ਕੀਤਾ ਗਿਆ। ਵਾਪਰੀ ਇਸ ਘਟਨਾ ਤੋਂ ਬਾਅਦ ਜਿੱਥੇ ਪਿੰਡ ਤਾਰੇਵਾਲਾ ਵਿੱਚ ਗਮਗੀਨ ਮਾਹੌਲ ਹੈ ਉਥੇ ਇਲਾਕੇ ਦੇ ਵਿੱਚ ਵੀ ਪਰ ਇਸ ਘਟਨਾ ਨੂੰ ਲੈ ਕੇ ਲੋਕਾਂ ਦੇ ਵਿੱਚ ਸੋਗ ਪਾਇਆ ਜਾ ਰਿਹਾ ਹੈ।

ਮਾਮਲੇ ਸਬੰਧੀ ਮੰਗਤ ਦੇ ਵੱਡੇ ਭਰਾ ਨੇ ਦੱਸਿਆ ਕਿ ਮੰਗਤ ਇਕੱਲਾ ਆਪਣੇ ਪਰਿਵਾਰ ਨੂੰ ਪਾਲ ਰਿਹਾ ਸੀ ਅਤੇ ਆਪਣੀ ਮਾਤਾ ਦਾ ਵੀ ਇਲਾਜ ਕਰਵਾ ਰਿਹਾ ਸੀ। ਪਰਿਵਾਰ ਤੇ ਇਸ ਤਰੀਕੇ ਦਾ ਭਾਣਾ ਵਰਤ ਜਾਣਾ ਇੱਕ ਬਹੁਤ ਵੱਡਾ ਦੁਖਾਂਤ ਹੈ। ਉਨ੍ਹਾਂ ਪ੍ਰਸ਼ਾਸਨ ਤੋਂ ਮੰਗ ਕੀਤੀ ਕਿ ਇਸ ਗਰੀਬ ਪਰਿਵਾਰ ਦੀ ਕੁਝ ਨਾ ਕੁਝ ਸਹਾਇਤਾ ਜ਼ਰੂਰ ਕੀਤੀ ਤਾਂ ਜੋ ਇਸ ਪਰਿਵਾਰ ਦਾ ਗੁਜ਼ਾਰਾ ਚੱਲ ਸਕੇ।

ਇਹ ਵੀ ਪੜੋ: ਗੁਰੂ ਨਾਨਕ ਦੇਵ ਜੀ ਦੇ ਸਿਧਾਂਤਾਂ 'ਤੇ ਚਲਦੀ ਹੱਟੀ, 13 ਰੁਪਏ 'ਚ ਮਿਲਦਾ ਹੈ ਹਰ ਸਮਾਨ

ETV Bharat Logo

Copyright © 2024 Ushodaya Enterprises Pvt. Ltd., All Rights Reserved.