‘ਵਿਕਾਸ ਦੇ ਮੁੱਦੇ ‘ਤੇ ਫੇਲ੍ਹ ਹੋਈ ਪੰਜਾਬ ਸਰਕਾਰ‘

author img

By

Published : Oct 11, 2021, 8:19 AM IST

ਪੰਜਾਬ ਸਰਕਾਰ ਦੇ ਦਾਅਵੇ ਨਿਕਲੇ ਖੋਖਲੇ

ਜਲਾਲਾਬਾਦ ਹਲਕੇ ਦੀ ਬਸਤੀ ਭਗਵਾਨਪੁਰਾ (Basti Bhagwanpura) ਵਿੱਚ ਸੀਵਰੇਜ਼ (Sewerage) ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ।

ਫਾਜ਼ਿਲਕਾ: ਵਿਕਾਸ ਨੂੰ ਲੈਕੇ ਵੱਡੇ-ਵੱਡੇ ਕਰ ਰਹੀ ਪੰਜਾਬ ਸਰਕਾਰ (Government of Punjab) ਦੀ ਪੋਲ ਇਹ ਤਸਵੀਰਾਂ ਖੋਲ੍ਹ ਰਹੀਆਂ ਹਨ। ਜੋ ਸਰਕਾਰ ਦੇ ਦਾਅਵਿਆ ਨੂੰ ਲੋਕਾਂ ਸਾਹਮਣੇ ਰੱਖ ਰਹੀਆਂ ਹਨ। ਦਰਅਸਲ ਤਸਵੀਰਾਂ ਬਸਤੀ ਭਗਵਾਨਪੁਰਾ ਦੀਆਂ ਹਨ। ਜਿੱਥੇ ਸੀਵਰੇਜ ਦੇ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਲੋਕ ਨਰਕ ਭਰੀ ਜ਼ਿੰਦਗੀ ਜਿਉਣ ਲਈ ਮਜ਼ਬੂਰ ਹਨ। ਸੀਵਰੇਜ (Sewerage) ਬੰਦ ਹੋਣ ਕਰਕੇ ਇਹ ਗੰਦਾ ਪਾਣੀ ਓਵਰਫਲੋਅ ਹੋਣ ਕਰਕੇ ਸੜਕਾਂ ਤੇ ਗਲੀਆਂ ਵੱਲੋਂ ਛੱਪੜ ਵਾਂਗ ਜਮਾ ਹੋ ਗਿਆ ਹੈ।

ਬਸਤੀ ਭਗਵਾਨਪੁਰਾ ਸਾਬਕਾ ਉਪ ਮੁੱਖ ਮੰਤਰੀ ਸੁਖਬੀਰ ਸਿੰਘ ਬਾਦਲ (Former Deputy Chief Minister Sukhbir Singh Badal) ਦੇ ਹਲਕੇ ਵਿੱਚ ਆਉਦੀ ਹੈ। ਹਾਲਾਂਕਿ ਸੁਖਬੀਰ ਸਿੰਘ ਬਾਦਲ (Sukhbir Singh Badal) ਵੱਲੋਂ ਆਪਣੇ ਹਲਕੇ ਵਿੱਚ ਕਰੋੜਾਂ ਰੁਪਏ ਖਰਚਣ ਦੇ ਦਾਅਵੇ ਕੀਤੇ ਗਏ ਹਨ। ਇੰਨਾ ਹੀ ਨਹੀਂ ਮੌਜੂਦਾ ਵਿਧਾਇਕ ਰਮਿੰਦਰ ਆਵਲਾ (MLA Raminder Awla) ਵੱਲੋਂ ਵੀ ਜਲਾਲਾਬਾਦ (Jalalabad) ਦੇ ਵਿਕਾਸ ਲਈ ਕਰੋੜਾਂ ਰੁਪਏ ਖਰਚਣ ਦੇ ਦਾਅਵੇ ਕਰ ਰਹੇ ਹਨ, ਪਰ ਤਸਵੀਰਾਂ ਇਨ੍ਹਾਂ ਦਾਅਵਿਆਂ ਨੂੰ ਖੋਖਲੇ ਸਾਬਿਤ ਕਰ ਰਹੀ ਹੈ।

ਵਿਕਾਸ ਦੇ ਮੁੱਦੇ ‘ਤੇ ਫੇਲ੍ਹ ਹੋਈ ਪੰਜਾਬ ਸਰਕਾਰ

ਉਧਰ ਬਸਤੀ ਦੇ ਲੋਕਾਂ ਦਾ ਕਹਿਣਾ ਹੈ ਕਿ ਉਹ ਕਈ ਵਾਰ ਇਸ ਦੀ ਸ਼ਿਕਾਇਤ ਹਲਕੇ ਦੇ ਵਿਧਾਇਕ (MLA) ਤੇ ਸਥਾਨਕ ਪ੍ਰਸ਼ਾਸਨ ਨੂੰ ਕਰ ਚੁੱਕੇ ਹਨ, ਪਰ ਅਫਸੋਸ ਉਨ੍ਹਾਂ ਦੀ ਸ਼ਿਕਾਇਤ ਦਾ ਕੋਈ ਹੱਲ ਨਹੀਂ ਹੋਇਆ। ਜਿਸ ਕਰਕੇ ਉਹ ਇਸ ਨਰਕ ਵਿੱਚ ਰਹਿਣ ਲਈ ਮਜ਼ਬੂਰ ਹਨ।

ਇਸ ਮੌਕੇ ਮੁਹੱਲਾ ਨਿਵਾਸੀਆਂ ਨੇ ਨਗਰ ਕੌਂਸਲ ਜੋ ਵਿਧਾਇਕ ਰਮਿੰਦਰ ਆਵਲਾ (MLA Raminder Awla) ਦੇ ਭਰਾ ਹਨ, ਉਨ੍ਹਾਂ ਨੂੰ ਕਈ ਵਾਰ ਇਸ ਦੀ ਸ਼ਿਕਾਇਤ ਵੀ ਕੀਤੀ, ਪਰ ਉਨ੍ਹਾਂ ਵੱਲੋਂ ਇਸ ਦੇ ਹੱਲ ਲਈ ਕੋਈ ਉਪਰਾਲਾ ਨਹੀਂ ਕੀਤਾ ਗਿਆ।

ਮੁਹੱਲਾ ਦੇ ਲੋਕਾਂ ਦਾ ਕਹਿਣਾ ਹੈ, ਕਿ ਸੀਵਰੇਜ ਦਾ ਪਾਣੀ ਦੀ ਨਿਕਾਸੀ ਨਾ ਹੋਣ ਕਰਕੇ ਗੰਦਾ ਪਾਣੀ ਉਨ੍ਹਾਂ ਦੇ ਘਰਾਂ ਵਿੱਚ ਵੜ ਰਿਹਾ ਹੈ। ਜਿਸ ਕਰਕੇ ਉਨ੍ਹਾਂ ਨੂੰ ਬਿਮਾਰੀਆਂ ਦਾ ਖਤਰਾਂ ਬਣਿਆ ਰਹਿੰਦਾ ਹੈ। ਇਨ੍ਹਾਂ ਲੋਕਾਂ ਦਾ ਕਹਿਣਾ ਹੈ ਕਿ ਗੰਦੇ ਪਾਣੀ ਕਰਕੇ ਪਹਿਲਾਂ ਵੀ ਮੁਹੱਲੇ ਦੇ ਕਈ ਲੋਕ ਗੰਭੀਰ ਬਿਮਾਰੀਆਂ ਦਾ ਸ਼ਿਕਾਰ ਹੋ ਚੁੱਕੇ ਹਨ। ਇਸ ਮੌਕੇ ਇਨ੍ਹਾਂ ਮੁਹੱਲਾ ਵਾਸੀਆ ਨੇ 2022 ਦੀਆਂ ਚੋਣਾਂ ਨੂੰ ਲੈਕੇ ਹਲਕੇ ਦੇ ਉਮੀਦਵਾਰਾਂ ਦਾ ਬਾਈਕਾਟ ਕਰਨ ਦਾ ਵੀ ਐਲਾਨ ਕੀਤਾ ਹੈ।

ਇਹ ਵੀ ਪੜ੍ਹੋ:ਪੰਜਾਬ 'ਚ ਬਿਜਲੀ ਸੰਕਟ ਨੇ ਉਡਾਈ ਉਦਯੋਗਪਤੀਆਂ ਦੀ ਨੀਂਦ

ETV Bharat Logo

Copyright © 2024 Ushodaya Enterprises Pvt. Ltd., All Rights Reserved.