ਪਰਿਵਾਰ ਦਾ ਇਲਜ਼ਾਮ, ਨਾਜਾਇਜ਼ ਮਾਇਨਿੰਗ ਨੇ ਲਈ ਵਿਅਕਤੀ ਦੀ ਜਾਨ !

author img

By

Published : Oct 4, 2021, 10:05 PM IST

ਨਜਾਇਜ ਮਾਇਨਿੰਗ ਨੇ ਲਈ ਇੱਕ ਵਿਅਕਤੀ ਦੀ ਜਾਨ

ਫਾਜ਼ਿਲਕਾ ਵਿੱਚ ਪਰਿਵਾਰ ਅਨੁਸਾਰ ਨਜਾਇਜ ਮਾਇਨਿੰਗ (Illegal mining) ਦੀ ਟਰੈਕਟਰ ਟ੍ਰਾਲੀ ਲੈ ਜਾ ਰਹੇ ਵਿਅਕਤੀ ਨੇ ਮੋਟਰਸਾਇਕਲ ਸਵਾਰ ਵਿਅਕਤੀ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਫਾਜ਼ਿਲਕਾ: ਪੰਜਾਬ ਵਿੱਚ ਨਜਾਇਜ ਮਾਇਨਿੰਗ (Illegal mining) ਰੁੱਕਣ ਦਾ ਨਾਮ ਨਹੀਂ ਲੈ ਰਹੀ। ਜਿਸਦੇ ਚੱਲਦੇ ਜਿੱਥੇ ਪੰਜਾਬ ਸਰਕਾਰ ਨੂੰ ਕਰੋੜਾਂ ਰੁਪਏ ਦਾ ਚੂਨਾ ਲੱਗ ਰਿਹਾ ਹੈ। ਉਥੇ ਹੀ ਇੱਕ ਅਜਿਹਾ ਮਾਮਲਾ ਫਾਜ਼ਿਲਕਾ ਵਿੱਚ ਪਰਿਵਾਰ ਅਨੁਸਾਰ ਦੇਰ ਰਾਤ ਇੱਕ ਨਜਾਇਜ ਮਾਇਨਿੰਗ (Illegal mining) ਦੀ ਟਰੈਕਟਰ ਟ੍ਰਾਲੀ ਲੈ ਜਾ ਰਹੇ ਵਿਅਕਤੀ ਨੇ ਮੋਟਰਸਾਇਕਲ ਸਵਾਰ ਵਿਅਕਤੀ ਨੂੰ ਕੁਚਲ ਕੇ ਮੌਤ ਦੇ ਘਾਟ ਉਤਾਰ ਦਿੱਤਾ।

ਜਾਣਕਾਰੀ ਦੇ ਅਨੁਸਾਰ ਮ੍ਰਿਤਕ ਦੇਸ਼ ਸਿੰਘ ਜੋ ਪਿੰਡ ਵੱਲੇ ਸ਼ਾਹ ਉਤਾੜ ਦਾ ਰਹਿਣ ਵਾਲਾ ਸੀ। ਉਸਦੇ ਘਰ ਦੇ ਕੋਲ ਸੇਮ ਨਾਲੇ ਵਿੱਚ ਪਿਛਲੇ 2 ਸਾਲ ਤੋਂ ਨਜਾਇਜ ਮਾਇਨਿੰਗ (Illegal mining) ਦਾ ਕੰਮ ਚੱਲ ਰਹੀ ਸੀ। ਜਿਸ ਉੱਤੇ ਉਸਨੇ ਕਈ ਵਾਰ ਨਜਾਇਜ ਮਾਇਨਿੰਗ (Illegal mining) ਕਰਨ ਵਾਲੇ ਲੋਕਾਂ ਨੂੰ ਕਿਹਾ ਕਿ ਉਹ ਨਜਾਇਜ ਰੇਤ ਮਾਈਨਿੰਗ (Illegal mining) ਨਾ ਕਰਨ, ਪਰ ਇਸ ਗੱਲ ਨੂੰ ਮੰਨ ਕੇ ਉਸਦੀ ਟਰੈਕਟਰ ਸਵਾਰ ਸਰਵਨ ਸਿੰਘ ਨਾਲ ਰੰਜਿਸ਼ ਰਹਿੰਦੀ ਸੀ।

ਨਜਾਇਜ ਮਾਇਨਿੰਗ ਨੇ ਲਈ ਇੱਕ ਵਿਅਕਤੀ ਦੀ ਜਾਨ

ਜਿਸਦੇ ਚੱਲਦੇ ਦੇਰ ਰਾਤ ਦੇਸ਼ ਸਿੰਘ ਨੂੰ ਸਰਵਨ ਸਿੰਘ ਨੇ ਰੇਤ ਦੀ ਨਾਜਾਇਜ਼ (Illegal mining) ਤੌਰ ਉੱਤੇ ਭਰੀ ਟ੍ਰਾਲੀ ਨਾਲ ਦੇਸ਼ ਸਿੰਘ ਨੂੰ ਕੁਚਲ ਕੇ ਮਾਰ ਦਿੱਤਾ। ਜਿਸਦਾ ਚਸ਼ਮਦੀਦ ਉਸਦਾ ਆਪਣਾ ਭਤੀਜਾ ਸੁਖਵਿੰਦਰ ਸਿੰਘ ਹੈ, ਜੋ ਆਪਣੇ ਚਾਚੇ ਦੇ ਨਾਲ ਸੜਕ ਉੱਤੇ ਖੜ੍ਹੇ ਸਨ ਤਾਂ ਸਰਵਨ ਸਿੰਘ ਨੇ ਜਾਣ ਬੁੱਝ ਕੇ ਮ੍ਰਿਤਕ ਦੇਸ਼ ਸਿੰਘ ਦੇ ਉੱਤੇ ਟਰੈਕਟਰ ਟ੍ਰਾਲੀ (Tractor trolley) ਚੜਾ ਦਿੱਤੀ। ਜਿਸਦੇ ਨਾਲ ਉਸਦੀ ਮੌਕੇ 'ਤੇ ਮੌਤ ਹੋ ਗਈ। ਮ੍ਰਿਤਕ ਦੇ ਭਤੀਜੇ ਨੇ ਦੱਸਿਆ ਕਿ ਉਸਦੇ ਚਾਚਾ ਦੇਸ਼ ਸਿੰਘ ਨੂੰ ਸਰਵਨ ਸਿੰਘ ਨੇ ਜਾਣ ਬੁੱਝ ਕੁਚਲ ਕੇ ਮਾਰਿਆ ਹੈ। ਸਵਰਨ ਸਿੰਘ ਪਹਿਲਾਂ ਵੀ ਕਈ ਵਾਰ ਸਾਨੂੰ ਧਮਕੀਆਂ ਦਿੰਦਾ ਆ ਰਿਹਾ ਹੈ, ਕਿ ਉਸਨੂੰ ਨਜਾਇਜ ਮਾਇਨਿੰਗ ਕਰਨ ਤੋਂ ਨਾ ਰੋਕਿਆ ਜਾਵੇ।

ਉਥੇ ਹੀ ਪੁਲਿਸ ਵੀ ਮਾਮਲੇ ਨੂੰ ਛੁਪਾਂਦੀ ਨਜ਼ਰ ਆ ਰਹੀ ਹੈ ਪੁਲਿਸ ਦਾ ਕਹਿਣਾ ਹੈ ਕਿ ਮ੍ਰਿਤਕ ਦੇ ਬੇਟੇ ਦੇ ਬਿਆਨਾਂ ਦੇ ਆਧਾਰ ਉੱਤੇ ਐਕਸੀਡੇਂਟ ਦਾ ਕੇਸ ਦਰਜ ਕੀਤਾ ਜਾ ਰਿਹਾ ਹੈ। ਜਦੋਂ ਕਿ ਨਜਾਇਜ ਮਾਇਨਿੰਗ (Illegal mining) ਕਰਕੇ ਰੇਤ ਨਾਲ ਭਰੀ ਟ੍ਰਾਲੀ ਵਾਲੇ ਉੱਤੇ ਹੁਣ ਤੱਕ ਜਾਂਚ ਦੀ ਗੱਲ ਕਹੀ ਜਾਂ ਰਹੀ ਹੈ।

ਉਥੇ ਹੀ ਮੌਕੇ ਉੱਤੇ ਪੁੱਜੇ ਫਾਜ਼ਿਲਕਾ ਦੇ ਵਿਧਾਇਕ ਦਵਿੰਦਰ ਘੁਬਾਇਆ (MLA Davinder Ghubaya) ਨੇ ਵੀ ਕਿਹਾ ਕਿ ਸਾਡੇ ਵਰਕਰ ਦੀ ਨਜਾਇਜ ਰੇਤ ਨਾਲ ਭਰੀ ਟਰੈਕਟਰ ਟ੍ਰਾਲੀ ਨਾਲ ਟੱਕਰ ਹੋਣ ਨਾਲ ਮੌਤ ਹੋਈ ਹੈ। ਉਨ੍ਹਾਂ ਕਿਹਾ ਕਿ ਨਜਾਇਜ ਮਾਇਨਿੰਗ (Illegal mining) ਵਾਲੀਆਂ ਉੱਤੇ ਸ਼ਕੰਜਾ ਕੱਸਿਆ ਜਾ ਰਿਹਾ ਹੈ। ਲੇਕਿਨ ਫਿਰ ਵੀ ਨਜਾਇਜ ਰੇਤ ਦੀ ਮਾਇਨਿੰਗ ਕਰਨ ਵਾਲੇ ਆਪਣੇ ਧੰਦੇ ਵਿੱਚ ਲਗਾਤਾਰ ਜੁੱਟੇ ਹੋਏ ਹਨ।

ਉਥੇ ਹੀ ਮ੍ਰਿਤਕ ਦੇ ਭਰਾ ਨੇ ਵੀ ਕਿਹਾ ਕਿ ਪਿਛਲੇ 2 ਸਾਲ ਤੋਂ ਸੇਮ ਨਾਲੇ ਵਿੱਚੋਂ ਨਜਾਇਜ ਰੇਤ ਮਾਇਨਿੰਗ (Illegal mining) ਦਾ ਧੰਦਾ ਜੋਰਾਂ ਨਾਲ ਚੱਲ ਰਿਹਾ ਹੈ ਅਤੇ ਉਸਦੇ ਰਿਸ਼ਤੇਦਾਰ ਦੀ ਮੌਤ ਦਾ ਜਿੰਮੇਵਾਰ ਟਰੈਕਟਰ ਚਾਲਕ ਹੈ। ਪਰ ਪੁਲਿਸ ਮਾਮਲੇ ਨੂੰ ਹੋਰ ਹੀ ਰੂਪ ਦੇ ਰਹੀ ਹੈ ਅਤੇ ਅੱਜ ਤੱਕ ਇਨ੍ਹਾਂ ਨੇ ਕਦੇ ਕਿਸੇ ਨਜਾਇਜ ਮਾਇਨਿੰਗ (Illegal mining) ਵਾਲੇ ਉੱਤੇ ਕਾਨੂੰਨੀ ਕਾਰਵਾਈ ਨਹੀਂ ਕੀਤੀ ਅਤੇ ਇਸ ਮਾਮਲੇ ਨੂੰ ਦਬਾ ਕੇ ਐਕਸੀਡੇਂਟ ਵਿਖਾਇਆ ਜਾ ਰਿਹਾ ਹੈ ਅਤੇ ਰਾਜਨੀਤਿਕ ਲੋਕ ਵੀ ਆਪਣਾ ਪੱਲਾ ਝਾੜਦੇ ਨਜ਼ਰ ਆ ਰਹੇ ਹਨ। ਕਿਉਂਕਿ ਇਹਨਾਂ ਦੀ ਵੀ ਨਜਾਇਜ ਮਾਇਨਿੰਗ ਕਰਨ ਵਾਲੀਆਂ ਨਾਲ ਮਿਲੀ ਭੁਗਤ ਚੱਲਦੀ ਆ ਰਹੀ ਹੈ।

ਇਹ ਵੀ ਪੜ੍ਹੋ:- ਮੁੱਖ ਮੰਤਰੀ ਚਰਨਜੀਤ ਚੰਨੀ ਨੇ ਰਾਜਪਾਲ ਨੂੰ ਸੌਂਪਿਆ ਮੰਗ ਪੱਤਰ, ਕੀਤੀ ਵੱਡੀ ਮੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.