ਸਰਕਾਰੀ ਹਸਪਤਾਲ ਦਾ ਅਕਾਉਂਟੈਂਟ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ

author img

By

Published : May 5, 2022, 2:02 PM IST

ਸਰਕਾਰੀ ਹਸਪਤਾਲ ਦਾ ਅਕਾਉਂਟੈਂਟ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ

ਫਾਜ਼ਿਲਕਾ ਦੇ ਸਰਕਾਰੀ ਹਸਪਤਾਲ (Government Hospital of Fazilka) ਵਿੱਚ ਸਾਹਮਣੇ ਆਇਆ ਹੈ। ਜਿੱਥੇ ਕਿ ਹਸਪਤਾਲ ਦੇ ਅਕਾਉਂਟੈਂਟ ਦੇ ਵੱਲੋਂ ਹਸਪਤਾਲ ਵਿੱਚ ਬਣੀ ਕੰਟੀਨ ਦੇ ਚਾਲਕ ਤੋਂ ਬਿੱਲ ਪਾਸ ਕਰਵਾਉਣ ਦੇ ਬਦਲੇ 30 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਡਿਮਾਂਡ ਕੀਤੀ ਗਈ ਸੀ। ਜਿਸ ਤੋਂ ਬਾਅਦ ਦੋਵਾਂ ਵਿਚਾਲੇ 25 ਹਜ਼ਾਰ ਵਿੱਚ ਸਮਝੌਤਾਂ ਹੋ ਗਿਆ।

ਫ਼ਾਜ਼ਿਲਕਾ: ਪੰਜਾਬ ਦੇ ਮੁੱਖ ਮੰਤਰੀ (Chief Minister of Punjab) ਭਗਵੰਤ ਸਿੰਘ ਮਾਨ ਦੇ ਵੱਲੋਂ ਭ੍ਰਿਸ਼ਟਾਚਾਰ ਦੇ ਖ਼ਿਲਾਫ਼ ਚਲਾਈ ਗਈ ਮੁਹਿੰਮ ਦੇ ਬਾਵਜ਼ੂਦ ਵੀ ਪੰਜਾਬ ਦੇ ਵਿੱਚੋਂ ਭ੍ਰਿਸ਼ਟਾਚਾਰ (Corruption in Punjab) ਅਤੇ ਰਿਸ਼ਵਤਖੋਰੀ ਰੁਕਣ ਦਾ ਨਾਮ ਨਹੀਂ ਲੈ ਰਹੀ ਅਤੇ ਅੱਜ ਵੀ ਸਰਕਾਰੀ ਮਹਿਕਮਿਆਂ ਦੇ ਵਿੱਚੋਂ ਆਪਣਾ ਕੰਮ ਕਰਵਾਉਣ ਦੇ ਲਈ ਲੋਕਾਂ ਨੂੰ ਮੋਟੀ ਰਿਸ਼ਵਤ ਦੇਣ ਦੇ ਲਈ ਮਜ਼ਬੂਰ ਹੋਣਾ ਪੈ ਰਿਹਾ ਹੈ। ਇਸੇ ਤਰ੍ਹਾਂ ਦਾ ਹੀ ਇੱਕ ਮਾਮਲਾ ਫਾਜ਼ਿਲਕਾ ਦੇ ਸਰਕਾਰੀ ਹਸਪਤਾਲ (Government Hospital of Fazilka) ਵਿੱਚ ਸਾਹਮਣੇ ਆਇਆ ਹੈ। ਜਿੱਥੇ ਕਿ ਹਸਪਤਾਲ ਦੇ ਅਕਾਉਂਟੈਂਟ (Hospital Accountant) ਦੇ ਵੱਲੋਂ ਹਸਪਤਾਲ ਵਿੱਚ ਬਣੀ ਕੰਟੀਨ ਦੇ ਚਾਲਕ ਤੋਂ ਬਿੱਲ ਪਾਸ ਕਰਵਾਉਣ ਦੇ ਬਦਲੇ 30 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਡਿਮਾਂਡ ਕੀਤੀ ਗਈ ਸੀ। ਜਿਸ ਤੋਂ ਬਾਅਦ ਦੋਵਾਂ ਵਿਚਾਲੇ 25 ਹਜ਼ਾਰ ਵਿੱਚ ਸਮਝੌਤਾਂ ਹੋ ਗਿਆ।

ਜਿਸ ‘ਤੇ ਕੰਟੀਨ ਚਾਲਕ ਦੇ ਵੱਲੋਂ ਵਿਜੀਲੈਂਸ ਵਿਭਾਗ (Department of Vigilance) ਨੂੰ ਕੀਤੀ ਗਈ ਸ਼ਿਕਾਇਤ ਤੋਂ ਬਾਅਦ ਵਿਜੀਲੈਂਸ ਮਹਿਕਮੇ ਵੱਲੋਂ ਰਿਸ਼ਵਤ ਲੈਣ ਵਾਲੇ ਅਕਾਊਂਟੈਂਟ ਨੂੰ 25 ਹਜ਼ਰਾ ਰੁਪਏ ਦੀ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕਰਨ ਵਿੱਚ ਸਫਲਤਾ ਹਾਸਲ ਕੀਤੀ ਹੈ। ਉੱਥੇ ਹੀ ਰੰਗੇ ਹੱਥੀਂ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਿਆਂ ਕਾਬੂ ਕੀਤੇ ਗਏ ਸਰਕਾਰੀ ਹਸਪਤਾਲ ਦੇ ਅਕਾਉਂਟੈਂਟ ਧਰਮਵੀਰ ਨੇ ਮੀਡੀਆ ਨੂੰ ਦੱਸਿਆ ਕਿ ਉਸ ਦਾ ਕੰਟੀਨ ਚਾਲਕ ਦੇ ਨਾਲ ਆਪਸੀ ਲੈਣ ਦੇਣ ਸੀ, ਜਿਸ ਦੇ ਚਲਦਿਆਂ ਕੰਟੀਨ ਚਾਲਕ ਦੇ ਵੱਲੋਂ ਉਸ ਨੂੰ ਪੈਸੇ ਦਿੱਤੇ ਗਏ ਸੀ, ਜਿਸ ‘ਤੇ ਵਿਜੀਲੈਂਸ ਮਹਿਕਮੇ ਵੱਲੋਂ ਉਸ ਨੂੰ 25 ਹਜ਼ਾਰ ਰੁਪਏ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ।

ਸਰਕਾਰੀ ਹਸਪਤਾਲ ਦਾ ਅਕਾਉਂਟੈਂਟ 25 ਹਜ਼ਾਰ ਰੁਪਏ ਦੀ ਰਿਸ਼ਵਤ ਲੈਂਦਾ ਕਾਬੂ
ਮੀਡੀਆ ਨੂੰ ਜਾਣਕਾਰੀ ਦਿੰਦਿਆਂ ਵਿਜੀਲੈਂਸ ਮਹਿਕਮੇ ਦੇ ਡੀ.ਐੱਸ.ਪੀ. (DSP of Vigilance Department) ਗੁਰਿੰਦਰਜੀਤ ਸਿੰਘ ਨੇ ਦੱਸਿਆ ਕਿ ਵਿਜੀਲੈਂਸ ਵਿਭਾਗ ਨੂੰ ਰਵਿੰਦਰ ਕੁਮਾਰ ਪੁੱਤਰ ਲਾਲ ਚੰਦ ਵਾਸੀ ਮੁਰਾਦਵਾਲਾ ਜੋ ਕਿ ਹਸਪਤਾਲ ਦੇ ਵਿੱਚ ਕੰਟੀਨ ਚਲਾਉਂਦਾ ਹੈ ਅਤੇ ਸਰਕਾਰ ਦੇ ਵੱਲੋਂ ਗਰਭਵਤੀ ਔਰਤਾਂ ਨੂੰ ਦਿੱਤੇ ਜਾਣ ਵਾਲੇ ਮੁਫ਼ਤ ਖਾਣੇ ਅਤੇ ਹਸਪਤਾਲ ਦੇ ਵਿੱਚ ਹੋਣ ਵਾਲੀਆਂ ਸਰਕਾਰੀ ਮੀਟਿੰਗਾਂ ਦੇ ਵਿੱਚ ਖਾਣ ਪੀਣ ਵਾਲੇ ਸਾਮਾਨ ਦੇ ਬਿੱਲ ਪਾਸ ਕਰਵਾਉਣ ਦੇ ਲਈ ਅਕਾਉਂਟੈਂਟ ਧਰਮਵੀਰ ਨੂੰ ਦਿੱਤੇ ਗਏ ਸੀ।

ਜਿੱਥੇ ਅਕਾਉਂਟੈਂਟ ਧਰਮਵੀਰ ਦੇ ਵੱਲੋਂ ਇਨ੍ਹਾਂ ਬਿੱਲਾਂ ਨੂੰ ਪਾਸ ਕਰਵਾਉਣ ਦੇ ਲਈ ਉਸ ਦੇ ਕੋਲੋਂ 25 ਹਜ਼ਾਰ ਰੁਪਏ ਦੀ ਰਿਸ਼ਵਤ ਦੀ ਮੰਗ ਕੀਤੀ ਗਈ, ਜਿਸ ‘ਤੇ ਵਿਜੀਲੈਂਸ ਵਿਭਾਗ ਨੂੰ ਮਿਲੀ ਸ਼ਿਕਾਇਤ ‘ਤੇ ਮਹਿਕਮੇ ਵੱਲੋਂ ਅਕਾਊਂਟੈਂਟ ਧਰਮਵੀਰ ਨੂੰ ਸਰਕਾਰੀ ਗਵਾਹਾਂ ਦੀ ਮੌਜੂਦਗੀ ਵਿੱਚ ਰਿਸ਼ਵਤ ਲੈਂਦਿਆਂ ਰੰਗੇ ਹੱਥੀਂ ਕਾਬੂ ਕੀਤਾ ਗਿਆ ਹੈ। ਉਨ੍ਹਾਂ ਦੱਸਿਆ ਕਿ ਕਾਬੂ ਕੀਤੇ ਗਏ ਇਸ ਅਕਾਊਂਟੈਂਟ ਦਾ ਪੁਲਿਸ ਰਿਮਾਂਡ ਹਾਸਲ ਕਰਕੇ ਇਸ ਤੋਂ ਪੁੱਛਗਿੱਛ ਕੀਤੀ ਜਾਏਗੀ, ਉਨ੍ਹਾਂ ਕਿਹਾ ਕਿ ਜੇਕਰ ਇਸ ਮਾਮਲੇ ਵਿੱਚ ਹਸਪਤਾਲ ਦਾ ਕੋਈ ਹੋਰ ਕਰਮਚਾਰੀ ਵੀ ਸ਼ਾਮਲ ਪਾਇਆ ਗਿਆ ਤਾਂ ਉਸ ਨੂੰ ਵੀ ਇਸ ਮਾਮਲੇ ਵਿੱਚ ਨਾਮਜ਼ਦ ਕੀਤਾ ਜਾਏਗਾ।

ਇਹ ਵੀ ਪੜ੍ਹੋ: ਕਰਨਾਲ ਤੋਂ 4 ਸ਼ੱਕੀ ਅੱਤਵਾਦੀ ਗ੍ਰਿਫ਼ਤਾਰ, ਭਾਰੀ ਮਾਤਰਾ 'ਚ ਗੋਲੀਆਂ ਤੇ ਬਾਰੂਦ ਬਰਾਮਦ

ETV Bharat Logo

Copyright © 2024 Ushodaya Enterprises Pvt. Ltd., All Rights Reserved.