Motorcycle Blast: ਜਲਾਲਾਬਾਦ ਧਮਾਕੇ ਦੀ ਸੀਸੀਟੀਵੀ ਫੁਟੇਜ ਆਈ ਸਾਹਮਣੇ

author img

By

Published : Sep 16, 2021, 2:44 PM IST

Updated : Sep 16, 2021, 2:56 PM IST

ਜਲਾਲਾਬਾਦ ਧਮਾਕੇ ਦੀ ਸੀਸੀਟੀਵੀ ਫੁਟੇਜ

ਜਲਾਲਾਬਾਦ ਵਿਖੇ ਹੋਏ ਧਮਾਕੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ। ਜਿਸ ’ਚ ਜੋਰਦਾਰ ਧਮਾਕਾ ਹੋਇਆ ਦਿਖਾਈ ਦੇ ਰਿਹਾ ਹੈ। ਦੱਸ ਦਈਏ ਕਿ ਧਮਾਕੇ ’ਚ ਮੋਟਰਸਾਈਕਲ ਸਵਾਰ ਦੀ ਮੌਤ ਹੋ ਗਈ ਹੈ।

ਫਾਜ਼ਿਲਕਾ: ਦੇਰ ਰਾਤ ਜਲਾਲਾਬਾਦ (Jalalabad) ਵਿਖੇ ਇੱਕ ਮੋਟਰਸਾਈਕਲ ਵਿੱਚ ਜ਼ੋਰਦਾਰ ਧਾਮਕਾ (Explosion in a motorcycle) ਹੋਇਆ, ਜਿਸ ਕਾਰਨ ਬਾਈਕ ਸਵਾਰ ਦੀ ਮੌਕੇ 'ਤੇ ਹੀ ਮੌਤ ਹੋ ਗਈ ਹੈ। ਮਾਮਲੇ ਦੀ ਸੀਸੀਟੀਵੀ ਫੁਟੇਜ ਵੀ ਸਾਹਮਣੇ ਆਇਆ ਹੈ। ਜਿਸ ’ਚ ਜੋਰਦਾਰ ਧਮਾਕਾ ਹੋਇਆ ਦਿਖਾਈ ਦੇ ਰਿਹਾ ਹੈ।

ਇਹ ਹੈ ਪੂਰਾ ਮਾਮਲਾ

ਜਾਣਕਾਰੀ ਦੇ ਮੁਤਾਬਕ ਇਹ ਹਾਦਸਾ ਜਲਾਲਾਬਾਦ ਦੇ ਪੰਜਾਬ ਨੈਸ਼ਨਲ ਬੈਂਕ (PNB BANK) ਦੇ ਸਾਹਮਣੇ ਇੱਕ ਮੋਟਰਸਾਈਕਲ ਦੀ ਟੈਂਕੀ ਵਿੱਚ ਹੋਇਆ। ਧਮਾਕੇ ਦੀ ਆਵਾਜ਼ ਦੂਰ ਤੱਕ ਸੁਣਾਈ ਦਿੱਤੀ। ਇਹ ਧਮਾਕਾ ਇਨ੍ਹਾਂ ਭਿਆਨਕ ਸੀ ਕਿ ਇਸ 'ਤੇ ਸਵਾਰ ਵਿਅਕਤੀ ਦੇ ਸਰੀਰ ਦੇ ਚਿੱਥੜੇ ਉੱਡ ਗਏ ਤੇ ਉਸ ਦੀ ਮੌਤ ਹੋ ਗਈ। ਧਮਾਕੇ ਦੇ ਕਾਰਨ ਮੋਟਰਸਾਈਕਲ ਦੇ ਵੀ ਪਰਖਚੇ ਉੱਡ ਗਏ। ਰਾਹਗੀਰਾਂ ਨੇ ਪੁਲਿਸ ਨੂੰ ਦੱਸਿਆ ਕਿ ਪਹਿਲਾਂ ਮੋਟਰਸਾਈਕਲ ਦੀ ਟੈਂਕੀ ਵਿੱਚ ਅੱਗ ਲੱਗੀ ’ਤੇ ਬਾਅਦ ਵਿੱਚ ਬੇਹੱਦ ਜ਼ਬਰਦਸਤ ਧਮਾਕਾ (Blast in bike) ਹੋਇਆ।

ਜਲਾਲਾਬਾਦ ਧਮਾਕੇ ਦੀ ਸੀਸੀਟੀਵੀ ਫੁਟੇਜ

ਇਹ ਵੀ ਪੜੋ: ਮੋਟਰਸਾਈਕਲ 'ਚ ਹੋਇਆ ਜ਼ਬਰਦਸਤ ਧਮਾਕਾ, ਚਾਲਕ ਦੀ ਹੋਈ ਦਰਦਨਾਕ ਮੌਤ

ਇਸ ਧਮਾਕੇ ਵਿੱਚ ਮਾਰੇ ਗਏ ਵਿਅਕਤੀ ਦੀ ਪਛਾਣ 22 ਸਾਲਾ ਬਲਵਿੰਦਰ ਸਿੰਘ ਉਰਫ ਬਿੰਦਰ ਵਾਸੀ ਢਾਣੀ ਨਹਿੰਗਾਂ ਵਾਲੀ ਵਸਨੀਕ ਫਿਰਜ਼ਪੁਰ ਵਜੋਂ ਹੋਈ ਹੈ। ਮ੍ਰਿਤਕ ਫਿਰੋਜ਼ਪੁਰ ਤੋਂ ਆਪਣੇ ਰਿਸ਼ਤੇਦਾਰਾਂ ਨੂੰ ਮਿਲਣ ਲਈ ਜਲਾਲਾਬਾਦ ਆਇਆ ਸੀ। ਮ੍ਰਿਤਕ ਦੇ ਰਿਸ਼ਤੇਦਾਰਾਂ ਨੇ ਦੱਸਿਆ ਕਿ ਬਲਵਿੰਦਰ ਸਿੰਘ ਉਨ੍ਹਾਂ ਨੂੰ ਮਿਲਣ ਦੇ ਲਈ ਜਲਾਲਾਬਾਦ ਆ ਰਿਹਾ ਸੀ, ਤੇ ਇਸ ਬਾਰੇ ਉਨ੍ਹਾਂ ਨੂੰ ਕੋਈ ਸੂਚਨਾ ਨਹੀਂ ਸੀ। ਹਾਦਸੇ ਤੋਂ ਬਾਅਦ ਉਨ੍ਹਾਂ ਪੁਲਿਸ ਵੱਲੋਂ ਸੂਚਿਤ ਕੀਤਾ ਗਿਆ।

ਫੌਰੈਂਸਿਕ ਟੀਮ ਵੱਲੋਂ ਕੀਤੀ ਜਾ ਰਹੀ ਹੈ ਜਾਂਚ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਸਬ ਡਵੀਜ਼ਨ ਜਲਾਲਾਬਾਦ ਦੇ ਡੀਐਸਪੀ ਪਲਵਿੰਦਰ ਸਿੰਘ ਸੰਧੂ ਨੇ ਦੱਸਿਆ ਹਾਦਸੇ ਵਾਲੀ ਥਾਂ ਤੋਂ ਬਿਨਾਂ ਨੰਬਰ ਪਲੇਟ ਤੋਂ ਇੱਕ ਹੋਰ ਮੋਟਰਸਾਈਕਲ ਬਰਾਮਦ ਹੋਇਆ ਹੈ। ਪੁਲਿਸ ਵੱਲੋਂ ਮੌਕੇ ’ਤੇ ਫੋਰੈਂਸਿਕ ਟੀਮਾਂ ਬੁਲਾਈਆਂ ਗਈਆਂ ਹਨ ਜੋ ਜਾਂਚ ਕਰ ਰਹੀਆਂ ਹਨ। ਉਨ੍ਹਾਂ ਦੱਸਿਆ ਕਿ ਇਹ ਮੋਟਰਸਾਈਕਲ ਦੀ ਟੈਂਕੀ ਵਿਚ ਧਮਾਕਾ ਹੋਇਆ ਹੈ, ਧਮਾਕਾ ਹੋਣ ਦੇ ਅਸਲ ਕਾਰਨਾਂ ਦਾ ਪਤਾ ਜਾਂਚ ਤੋਂ ਬਾਅਦ ਹੀ ਲੱਗ ਸਕੇਗਾ। ਪੁਲਿਸ ਵੱਲੋਂ ਫੌਰੈਂਸਿਕ ਟੀਮ ਬੁਲਾ ਕੇ ਹਾਦਸੇ ਵਾਲੀ ਥਾਂ ਦੀ ਜਾਂਚ ਜਾਰੀ ਹੈ।

Last Updated :Sep 16, 2021, 2:56 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.