SSP ਨੇ ਥਾਣਿਆਂ 'ਚ ਵੰਡਿਆਂ ਇਹ ਸਮਾਨ

author img

By

Published : Oct 11, 2021, 9:24 PM IST

SSP ਨੇ ਥਾਣਿਆਂ 'ਚ ਵੰਡਿਆਂ ਇਹ ਸਮਾਨ

ਜਿਲ੍ਹਾਂ ਫਤਿਹਗੜ੍ਹ ਸਾਹਿਬ ਦੇ ਐਸ.ਐਸ.ਪੀ ਸੰਦੀਪ ਗੋਇਲ (SSP Sandeep Goel) ਦੇ ਵੱਲੋਂ ਪੁਲਿਸ ਵੈਲਫੇਅਰ ਫੰਡ (Police Welfare Fund) ਵੱਲੋਂ ਜਿਲ੍ਹੇ ਦੇ ਸਾਰੇ ਥਾਣਿਆਂ ਵਿੱਚ ਜ਼ਰੂਰਤ ਦੇ ਸਾਮਾਨ ਜਿਵੇਂ ਫਰਿਜ , ਮਾਇਕਰੋਵੇਵ ਅਤੇ ਵਾਟਰ ਡਿਸਪੇਂਸਰ (Water dispenser) ਦੀ ਵੰਡ ਕੀਤੀ ਗਈ ।

ਫਤਿਹਗੜ੍ਹ ਸਾਹਿਬ: ਪੰਜਾਬ ਪੁਲਿਸ (Punjab Police) ਆਪਣਾ ਆਰਾਮ ਛੱਡ ਲੋਕਾਂ ਦੀ ਸੁਰੱਖਿਆ ਅਤੇ ਭਲਾਈ ਲਈ ਦਿਨ ਰਾਤ ਕੰਮ ਕਰਦੀ ਹੈ। ਪਰ ਉਨ੍ਹਾਂ ਦੀ ਭਲਾਈ ਲਈ ਬਹੁਤ ਘੱਟ ਲੋਕ ਹਨ, ਜੋ ਕੰਮ ਕਰਦੇ ਹਨ। ਪੁਲਿਸ ਨੂੰ ਥਾਣਿਆਂ ਵਿੱਚ ਹੀ ਪੂਰੀ ਸੁੱਖ ਸਹੂਲਤਾਂ ਉਪਲਬਧ ਹੋ ਸਕੇ।

ਇਸਦੇ ਲਈ ਪਹਿਲ ਕਦਮੀ ਕਰਦੇ ਹੋਏ, ਜਿਲ੍ਹਾਂ ਫਤਿਹਗੜ੍ਹ ਸਾਹਿਬ ਦੇ ਐਸ.ਐਸ.ਪੀ ਸੰਦੀਪ ਗੋਇਲ (SSP Sandeep Goel) ਦੇ ਵੱਲੋਂ ਪੁਲਿਸ ਵੈਲਫੇਅਰ ਫੰਡ (Police Welfare Fund) ਵਲੋਂ ਜਿਲ੍ਹੇ ਦੇ ਸਾਰੇ ਥਾਣਿਆਂ ਵਿੱਚ ਜ਼ਰੂਰਤ ਦੇ ਸਾਮਾਨ ਜਿਵੇਂ ਫਰਿਜ , ਮਾਇਕਰੋਵੇਵ ਅਤੇ ਵਾਟਰ ਡਿਸਪੇਂਸਰ (Water dispenser) ਦੀ ਵੰਡ ਕੀਤੀ ਗਈ , ਤਾਂ ਕਿ ਇਸ ਜਰੂਰਤਾਂ ਨੂੰ ਪੂਰਾ ਕਰਨ ਲਈ ਪੁਲਿਸ ਨੂੰ ਕਿਸੇ ਸੰਸਥਾ ਅਤੇ ਵਿਅਕਤੀ ਵਿਸ਼ੇਸ਼ ਵੱਲੋਂ ਮਦਦ ਨਾ ਮੰਗਣੀ ਪਵੇ।

SSP ਨੇ ਥਾਣਿਆਂ 'ਚ ਵੰਡਿਆਂ ਇਹ ਸਮਾਨ

ਇਸ ਮੌਕੇ ਐਸ.ਪੀ ਹਰਪਾਲ ਸਿੰਘ (SP Harpal Singh) ਨੇ ਦੱਸਿਆ ਕਿ ਪੁਲਿਸ ਥਾਣਿਆਂ ਵਿੱਚ ਜਿੱਥੇ ਜ਼ਰੂਰਤ ਦਾ ਸਾਮਾਨ ਉਪਲੱਬਧ ਕਰਵਾਇਆ ਗਿਆ। ਉਥੇ ਹੀ ਕੋਰੋਨਾ ਤੋਂ ਬਚਾਅ ਦੇ ਲਈ ਕੋਵਿਡ ਕਿੱਟਾਂ (Covid kits) ਵੀ ਦਿੱਤੀਆਂ ਗਈਆਂ। ਇਸਦੇ ਤੋਂ ਇਲਾਵਾਂ ਡੇਂਗੂ ਦੇ ਵੱਧਦੇ ਪ੍ਰਭਾਵ ਨੂੰ ਵੇਖਦੇ ਹੋਏ ਸਪਰੇਅ ਕਰਨ ਲਈ ਦਵਾਈ ਵੀ ਵੰਡੀ ਗਈ।

ਦੱਸ ਦਈਏ ਕਿ ਪੰਜਾਬ ਵਿੱਚ ਚੋਰੀਂ ਦੀਆਂ ਵਾਰਦਾਤਾਂ (Incidents of theft) ਲਗਾਤਰ ਵੱਧ ਰਹੀਆਂ ਹਨ। ਪਰ ਉਥੇ ਹੀ ਪੰਜਾਬ ਵੱਲੋਂ ਲਗਾਤਾਰ ਇਨ੍ਹਾਂ 'ਤੇ ਨੱਥ ਪਾਈ ਜਾਂ ਰਹੀ ਹੈ।

ਇਹ ਵੀ ਪੜ੍ਹੋ:- ਪੁੰਛ 'ਚ ਮੁਕਾਬਲੇ ਦੌਰਾਨ ਪੰਜਾਬ ਦੇ 3 ਜਵਾਨ ਹੋਏ ਸ਼ਹੀਦ

ETV Bharat Logo

Copyright © 2024 Ushodaya Enterprises Pvt. Ltd., All Rights Reserved.