Tokyo Olympic: LIC ਨੇੇ ਓਲੰਪਿਕ ਹਾਕੀ ਖਿਡਾਰੀ ਕੀਤਾ ਮਾਲੋ-ਮਾਲ

author img

By

Published : Sep 7, 2021, 6:29 PM IST

LIC ਨੇੇ ਓਲੰਪਿਕ ਹਾਕੀ ਖਿਡਾਰੀ ਕੀਤਾ ਮਾਲੋ-ਮਾਲ

LIC ਆਫ਼ ਇੰਡੀਆ ਨੇ (Tokyo Olympic) ਟੋਕਿਓ ਉਲੰਪਿਕ ਵਿੱਚ ਕਾਂਸੀ ਪਦਕ ਜਿੱਤਣ ਵਾਲੇ ਭਾਰਤੀ ਹਾਕੀ ਟੀਮ ਦੇ ਖਿਡਾਰੀ ਰੁਪਿੰਦਰ ਪਾਲ ਵਾਸੀ ਫਰੀਦਕੋਟ ਨੂੰ 25 ਲੱਖ ਦਾ ਚੈੱਕ ਦੇ ਕੇ ਸਨਮਾਨਿਤ ਕੀਤਾ ਗਿਆ।

ਫਰੀਦਕੋਟ: ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਵੱਲੋਂ ਦੇਸ਼ ਨੂੰ (Tokyo Olympic) ਟੋਕਿਓ ਉਲੰਪਿਕ ਖੇਡਾਂ ਵਿੱਚ ਕਈ ਸਾਲਾਂ ਬਾਅਦ ਕਾਂਸੀ ਪਦਕ ਜਿੱਤ ਕੇ ਦਿੱਤਾ ਹੈ। ਜਿਸ ਨਾਲ ਭਾਰਤੀ ਹਾਕੀ ਟੀਮ ਦੇ ਖਿਡਾਰੀਆਂ ਨੂੰ ਜਿੱਥੇ ਪੂਰੇ ਦੇਸ਼ ਅੰਦਰ ਮਾਣ ਮਿਲਿਆ। ਉਥੇ ਹੁਣ ਹਾਕੀ ਦਾ ਰੁਤਬਾ ਵੀ ਦੇਸ਼ ਅੰਦਰ ਵਧਿਆ ਹੈ।

LIC ਨੇੇ ਓਲੰਪਿਕ ਹਾਕੀ ਖਿਡਾਰੀ ਕੀਤਾ ਮਾਲੋ-ਮਾਲ

ਇਸੇ ਦੇ ਚੱਲਦੇ ਜਿੱਥੇ ਕੇਂਦਰ ਅਤੇ ਰਾਜ ਸਰਕਾਰਾਂ ਵੱਲੋਂ ਵੀ ਖਿਡਾਰੀਆਂ ਦਾ ਸਨਮਾਨ ਕੀਤਾ ਜਾਂ ਰਿਹਾ ਹੈ। ਉਥੇ ਹੀ LIC ਆਫ਼ ਇੰਡੀਆ ਵੱਲੋਂ (Tokyo Olympic) ਉਲੰਪਿਕ ਵਿੱਚ ਮੈਡਲ ਜਿੱਤਣ ਵਾਲੇ ਖਿਡਾਰੀਆਂ ਨੂੰ ਇਨਾਮ ਦੇ ਕੇ ਸਨਮਾਨਿਤ ਕੀਤਾ ਗਿਆ। ਇਸੇ ਤਹਿਤ ਫਰੀਦਕੋਟ ਵਿੱਚ LIC ਵੱਲੋਂ ਹਾਕੀ ਖਿਡਾਰੀ ਉਲੰਪੀਅਨ ਰੁਪਿੰਦਰਪਾਲ ਸਿੰਘ ਨੂੰ 20 ਲੱਖ ਰੁਪਏ ਦਾ ਚੈੱਕ ਦੇ ਸਨਮਾਨਿਤ ਕੀਤਾ ਗਿਆ।

ਇਸ ਮੌਕੇ ਜਦੋ ਰੁਪਿੰਦਰਪਾਲ ਪਾਲ ਸਿੰਘ ਨਾਲ ਗੱਲ ਕੀਤੀ ਗਈ ਤਾਂ ਉਹਨਾਂ ਕਿਹਾ ਕਿ ਉਹਨਾਂ ਨੂੰ ਬੜਾ ਹੀ ਮਾਣ ਮਹਿਸੂਸ ਹੁੰਦਾ ਹੈ। ਜਦੋ ਕੋਈ ਮਾਨ ਸਨਮਾਨ ਦਿੰਦਾ ਹੈ। ਉਹਨਾਂ ਕਿਹਾ ਕਿ ਇਸ ਨਾਲ ਸਾਡਾ ਜਿੱਥੇ ਹੌਂਸਲਾ ਵੱਧਦਾ ਹੈ। ਉਥੇ ਹੀ ਸਾਡੇ 'ਤੇ ਜਿੰਮੇਵਾਰੀ ਵੀ ਵੱਧਦੀ ਹੈ ਅਤੇ ਹੋਰ ਚੰਗਾ ਕਰਨ ਲਈ ਉਤਸ਼ਾਹ ਵੀ ਮਿਲਦਾ ਹੈ।

ਇਹ ਵੀ ਪੜ੍ਹੋ:- Ind Vs Eng: ਓਵਲ ਟੈਸਟ ਮੈਚ ’ਚ ਭਾਰਤ ਦੀ ਜਿੱਤ, ਇੰਗਲੈਂਡ ਦੀ ਹੋਈ ਕਰਾਰੀ ਹਾਰ

ETV Bharat Logo

Copyright © 2024 Ushodaya Enterprises Pvt. Ltd., All Rights Reserved.