ਸ਼ੇਖ ਫ਼ਰੀਦ ਆਗਮਨ ਪੁਰਬ, ਤਰਕਸ਼ੀਲ ਨਾਟਕ ਨਾਲ ਲੋਕਾਂ ਨੂੰ ਕੀਤਾ ਜਾਗਰੂਕ

author img

By

Published : Sep 22, 2022, 4:48 PM IST

Sheikh Farid Agaman Purab

ਸ਼ੇਖ ਫ਼ਰੀਦ ਆਗਮਨ ਪੁਰਬ ਮੌਕੇ ਤਰਕਸ਼ੀਲ ਨਾਟਕ ਮੇਲੇ ਦਾ ਆਯੋਜਨ ਕੀਤਾ ਗਿਆ। ਅਸੀਂ ਲੋਕਾਂ ਦੇ ਮਨਾਂ ਵਿਚੋਂ ਵਹਿਮ ਭਰਮ ਕੱਢ ਵਿਗਿਆਨਕ ਸੋਚ ਭਰਨਾ ਚਹੁੰਦੇ ਹਾਂ- ਹਾਲੀBody:

ਫਰੀਦਕੋਟ: ਜ਼ਿਲ੍ਹੇ ਵਿਖੇ ਸ਼ੇਖ ਫਰੀਦ ਆਗਮਨ ਪੁਰਬ ਮੌਕੇ ਤਰਕਸ਼ੀਲ ਸੁਸਾਇਟੀ ਵਲੋਂ ਤਰਕਸ਼ੀਲ ਨਾਟਕ ਮੇਲੇ ਦਾ ਆਯੋਜਨ ਕੀਤਾ ਗਿਆ ਜਿਸ ਵਿਚ ਲੋਕਾਂ ਨੂੰ ਵਹਿਮਾਂ ਭਰਮਾਂ ਚੋ ਕੱਢਣ ਲਈ ਅਤੇ ਲੋਕਾਂ ਨੂੰ ਜਾਗਰੂਕ ਕਰਨ ਲਈ ਕੋਰਿਓ ਗ੍ਰਾਫੀ ਅਤੇ ਕ੍ਰਾਂਤੀਕਾਰੀ ਨਾਟਕ ਖੇਡੇ ਗਏ।


ਇਸ ਮੌਕੇ ਗੱਲਬਾਤ ਕਰਦਿਆਂ ਤਰਕਸ਼ੀਲ ਸੁਸਾਇਟੀ ਦੇ ਆਗੂ ਅਤੇ ਇਸ ਨਾਟਕ ਮੇਲੇ ਦੇ ਪ੍ਰਬੰਧਕ ਲਖਵਿੰਦਰ ਹਾਲੀ ਨੇ ਦੱਸਿਆ ਕਿ ਤਰਕਸ਼ੀਲ ਸੁਸਾਇਟੀ ਵਲੋਂ 2004 ਤੋਂ ਲਗਾਤਾਰ ਹਰ ਸਾਲ ਸ਼ੇਖ ਫਰੀਦ ਆਗਮਨ ਪੁਰਬ ਮੌਕੇ ਤਰਕਸੀਲ ਨਾਟਕ ਮੇਲਾ ਕਰਵਾਇਆ ਜਾਂਦਾ ਜਿਸ ਵਿਚ ਜਾਦੂ ਦੇ ਸ਼ੋਅ, ਕੋਰਿਓ ਗ੍ਰਾਫੀ ਅਤੇ ਤਰਕਸੀਲ ਨਾਟਕ ਖੇਡੇ ਜਾਂਦੇ ਹਨ।

ਸ਼ੇਖ ਫ਼ਰੀਦ ਆਗਮਨ ਪੁਰਬ

ਉਹਨਾਂ ਅੱਗੇ ਦੱਸਿਆ ਕਿ ਪਿਛਲੇ 2 ਸਾਲ ਕੋਰੋਨਾ ਮਹਾਂਮਾਰੀ ਕਾਰਨ ਇਹ ਤਰਕਸ਼ੀਲ ਨਾਟਕ ਮੇਲੇ ਨਹੀਂ ਹੋ ਸਕੇ ਸਨ, ਪਰ ਇਸ ਵਾਰ ਇਹ ਨਾਟਕ ਮੇਲਾ ਕਰਵਾਇਆ ਜਾ ਰਿਹਾ ਜਿਸ ਤਰਕਸੀਲ ਆਗੂਆਂ ਵਲੋਂ ਨੂੰ ਕਥਿਤ ਪਾਖੰਡੀ ਬਾਬਿਆਂ ਦੇ ਛਲਾਵਿਆਂ ਪ੍ਰਤੀ ਜਾਗਰੂਕ ਕਰਨ ਲਈ ਜਾਦੂ ਦੇ ਸ਼ੋਅ ਕੀਤੇ ਗਏ ਅਤੇ ਕੋਰਿਓਗ੍ਰਾਫੀ ਕੀਤੀ ਗਈ ਅਤੇ ਸ਼ਹੀਦ ਭਗਤ ਸਿੰਘ ਅਤੇ ਉਹਨਾਂ ਦੇ ਸਾਥੀਆਂ ਬਾਰੇ ਕ੍ਰਾਂਤੀਕਾਰੀ ਨਾਟਕ ਖੇਡਿਆ ਗਿਆ।

ਉਹਨਾਂ ਇਹ ਵੀ ਦੱਸਿਆ ਕਿ ਅਜਿਹੇ ਤਰਕਸ਼ੀਲ ਨਾਟਕ ਮੇਲੇ ਕਰਵਾਉਣ ਪਿੱਛੇ ਮਕਸਦ ਸਿਰਫ ਇਹੀ ਹੈ ਕਿ ਲੋਕਾਂ ਦੇ ਮਨਾਂ ਵਿਚੋਂ ਵਹਿਮ ਭਰਮ ਕੱਢ ਕੇ ਵਿਗਿਆਨਕ ਸੋਚ ਭਰੀ ਜਾ ਸਕੇ।

ਇਹ ਵੀ ਪੜੋ: ਮੀਡੀਆ ਰਿਪੋਰਟਾਂ ਝੂਠੀਆਂ, ਉਗੋਕੇ ਦੇ ਪਿਤਾ ਨੇ ਨਹੀਂ ਨਿਗਲਿਆ ਜ਼ਹਿਰ, ਗ਼ਲਤ ਦਵਾਈ ਖਾਣ ਨਾਲ ਵਿਗੜੀ ਸਿਹਤ

ETV Bharat Logo

Copyright © 2024 Ushodaya Enterprises Pvt. Ltd., All Rights Reserved.