ਸੁੱਤੇ ਪਏ ਬੱਚਿਆਂ ਨੂੰ ਡੰਗ ਗਿਆ ਸੱਪ, ਹਾਲਾਤ ਗੰਭੀਰ

author img

By

Published : Sep 26, 2021, 4:56 PM IST

ਸੁੱਤੇ ਪਏ ਬੱਚਿਆਂ ਨੂੰ ਡੰਗ ਗਿਆ ਸੱਪ, ਹਾਲਾਤ ਗੰਭੀਰ

ਪਰਵਾਸੀ ਮਜ਼ਦੂਰ ਦੇ ਤਿੰਨ ਬੱਚਿਆਂ ਨੂੰ ਸੱਪ ਨੇ ਡੰਗ ਲਿਆ ਜਿਸ ਕਰਕੇ ਬੱਚਿਆ ਦੀ ਹਾਲਾਤ ਗੰਭੀਰ ਬਣੀ ਹੋਈ ਹੈ।

ਫਰੀਦਕੋਟ: ਮਾਨਸੂਨ ਦੇ ਮੌਸਮ ਵਿੱਚ ਅਨੇਕਾਂ ਜਾਨਵਰ ਕੀੜੇ ਮਕੌੜੇ ਆਪਣੇ ਰਹਿਣ ਬਸੇਰੇ ਤੋਂ ਬਾਹਰ ਆ ਜਾਂਦੇ ਹਨ। ਜਿਸ ਕਾਰਨ ਕਈ ਵਾਰ ਵੱਡਾ ਹਾਦਸਾ ਵਾਪਰ ਜਾਂਦਾ ਹੈ। ਅਜਿਹਾ ਇੱਕ ਮਾਮਲਾ ਪਿੰਡ ਪੱਕਾ 'ਚ ਰਹਿ ਰਹੇ ਇੱਕ ਪ੍ਰਵਾਸੀ ਮਜ਼ਦੂਰ ਪਰਿਵਾਰ ਦੇ ਤਿੰਨ ਬੱਚਿਆਂ ਨਾਲ ਵਾਪਰਿਆ ਹੈ ਜਿਨ੍ਹਾਂ ਨੂੰ ਸੱਪ ਨੇ ਡੰਗ ਲਿਆ ਹੈ।

ਸੱਪ ਨੇ ਪਰਵਾਸੀ ਮਜ਼ਦੂਰ ਦੇ ਤਿੰਨ ਬੱਚਿਆਂ ਨੂੰ ਡੰਗਿਆ ਸੀ। ਜਿਸ ਕਾਰਨ ਦੋ ਬੱਚਿਆਂ ਦੀ ਹਾਲਤ ਕਾਫੀ ਨਾਜ਼ੁਕ ਹੋਣ ਦੇ ਚਲਦੇ ਨਿੱਜੀ ਹਸਪਤਾਲ ਵਿੱਚ ਦਾਖ਼ਲ ਕਰਵਾਇਆ ਗਿਆ ਹੈ ਅਤੇ ਇਕ ਬੱਚੇ ਦੀ ਹਾਲਤ ਕੁੱਝ ਠੀਕ ਹੈ ਜਿਸ ਦਾ ਇਲਾਜ ਮੈਡੀਕਲ ਹਸਪਤਾਲ ਚੱਲ ਰਿਹਾ ਹੈ।

ਸੁੱਤੇ ਪਏ ਬੱਚਿਆਂ ਨੂੰ ਡੰਗ ਗਿਆ ਸੱਪ, ਹਾਲਾਤ ਗੰਭੀਰ

ਮੀਡੀਆ ਨੂੰ ਜਾਣਕਰੀ ਦਿੰਦੇ ਹੋਏ ਬੱਚਿਆਂ ਦੇ ਪਿਤਾ ਨੇ ਦੱਸਿਆ ਕਿ ਕਲ ਰਾਤ ਜਦ ਬੱਚੇ ਇਕੋ ਜਗ੍ਹਾ ਤੇ ਇਕੱਠੇ ਸੋ ਰਹੇ ਸਨ ਤਾਂ ਥੋੜੀ ਠੰਡ ਲੱਗਣ ਦੇ ਚਲੱਦੇ ਉਨ੍ਹਾਂ ਨੂੰ ਕੰਬਲ ਦਿੱਤਾ ਗਿਆ ਪਰ ਪਤਾ ਨਹੀਂ ਲੱਗਿਆ ਕਿ ਉਸ ਕੰਬਲ 'ਚ ਸੱਪ ਬੈਠਾ ਸੀ ਜਿਸ ਨੇ ਤਿੰਨ ਬੱਚਿਆਂ ਨੂੰ ਡੰਗ ਲਿਆ।

ਬੱਚਿਆਂ ਨੇ ਬਚਨ ਦੀ ਕੋਸ਼ਿਸ ਕੀਤੀ ਪਰ ਸੱਪ ਵੱਲੋਂ ਤਿੰਨਾਂ ਨੂੰ ਹੀ ਡੰਗ ਲਿਆ। ਇਸ ਤੋਂ ਬਾਅਦ ਉਸ ਸੱਪ ਨੂੰ ਮਾਰ ਦਿੱਤਾ ਗਿਆ। ਫਿਲਹਾਲ ਦੋ ਬੱਚਿਆਂ ਦੀ ਹਾਲਤ ਜਿਆਦਾ ਖ਼ਰਾਬ ਹੈ ਜਿਨ੍ਹਾਂ ਦਾ ਨਿੱਜੀ ਹਸਪਤਾਲ ਚ ਇਲਾਜ ਚੱਲ ਰਿਹਾ ਹੈ।

ਬੱਚਿਆਂ ਦਾ ਇਲਾਜ਼ ਕਰ ਰਹੇ ਡਾਕਟਰ ਪਰਮਿੰਦਰ ਕੌਰ ਨੇ ਕਿਹਾ ਕਿ ਤਿੰਨਾਂ ਬੱਚਿਆਂ ਚੋ ਦੋ ਦੀ ਹਾਲਤ ਕਾਫੀ ਖ਼ਰਾਬ ਸੀ। ਬੱਚਿਆਂ ਨੂੰ ਇਲਾਜ ਲਈ ਉਨ੍ਹਾਂ ਕੋਲ ਲਿਆਂਦਾ ਗਿਆ ਹੈ ਜਿਸ ਵਿੱਚੋਂ ਇੱਕ ਲੜਕੀ ਦੀ ਹਾਲਤ ਰਾਤ ਨਾਲੋਂ ਕੁੱਝ ਠੀਕ ਲਗਦੀ ਹੈ ਪਰ ਇਕ ਲੜਕੇ ਦੀ ਹਾਲਤ ਹਲੇ ਵੀ ਗੰਭੀਰ ਬਣੀ ਹੋਈ ਹੈ । ਸਾਡੇ ਵੱਲੋਂ ਉਨ੍ਹਾਂ ਦਾ ਸਹੀ ਇਲਾਜ਼ ਚਲ ਰਿਹਾ ਹੈ।

ਇਹ ਵੀ ਪੜ੍ਹੋਂ : ਕਿਸ਼ਤੀ ਪਲਟਣ ਨਾਲ ਵਾਪਰਿਆ ਵੱਡਾ ਹਾਦਸਾ, ਇੱਕ ਦੀ ਮੌਤ

ETV Bharat Logo

Copyright © 2024 Ushodaya Enterprises Pvt. Ltd., All Rights Reserved.