ਭੈਣ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਲੜਕੇ ਦੀ ਕੀਤੀ ਕੁੱਟਮਾਰ

author img

By

Published : Sep 24, 2021, 9:25 PM IST

ਭੈਣ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਲੜਕੇ ਦੀ ਕੀਤੀ ਕੁੱਟਮਾਰ

ਫਰੀਦਕੋਟ ਦੇ ਪਿੰਡ ਬੁਰਜ ਮਸਤਾ ਦੇ ਇੱਕ ਲੜਕੇ ਜੋ ਫਰੀਦਕੋਟ (Faridkot)ਵਿਚ ਆਈਲੇਟਸ ਕਰ ਰਿਹਾ ਸੀ।ਉਸ ਨੂੰ ਕੱਲ ਇੱਕ ਲੜਕੀ ਦੇ ਪਿਤਾ ਅਤੇ ਭਰਾ ਵੱਲੋਂ ਪਹਿਲਾਂ ਤਾਂ ਜਮ ਕੇ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਬਾਅਦ ਵਿਚ ਲੜਕੇ ਨੂੰ ਆਪਣੇ ਮੋਟਰਸਾਈਕਲ ਤੇ ਜਬਰਦਸਤੀ ਬਿਠਾ ਕੇ ਆਪਣੇ ਨਾਲ ਲੈ ਗਏ।

ਫਰੀਦਕੋਟ:ਪਿੰਡ ਬੁਰਜ ਮਸਤਾ ਦੇ ਇੱਕ ਲੜਕੇ ਜੋ ਫਰੀਦਕੋਟ (Faridkot) ਵਿਚ ਆਈਲੇਟਸ ਕਰ ਰਿਹਾ ਸੀ।ਉਸ ਨੂੰ ਕੱਲ ਇੱਕ ਲੜਕੀ ਦੇ ਪਿਤਾ ਅਤੇ ਭਰਾ ਵੱਲੋਂ ਪਹਿਲਾਂ ਤਾਂ ਜਮ ਕੇ ਲੋਹੇ ਦੀ ਰਾਡ ਨਾਲ ਬੁਰੀ ਤਰ੍ਹਾਂ ਕੁੱਟਿਆ ਗਿਆ ਅਤੇ ਬਾਅਦ ਵਿਚ ਲੜਕੇ ਨੂੰ ਆਪਣੇ ਮੋਟਰਸਾਈਕਲ (Motorcycles) ਤੇ ਜਬਰਦਸਤੀ ਬਿਠਾ ਕੇ ਆਪਣੇ ਨਾਲ ਲੈ ਗਏ।ਇਸ ਦੀ ਵਜ੍ਹਾ ਸੀ ਕਿ ਲੜਕੇ ਦੇ ਉਨ੍ਹਾਂ ਦੀ ਲੜਕੀ ਨਾਲ ਪ੍ਰੇਮ ਸਬੰਧ ਸੀ।

ਜਿਸ ਤੋਂ ਨਾਰਾਜ਼ ਪਿਤਾ ਪੁੱਤਰ ਵੱਲੋ ਲੜਕੇ ਨੂੰ ਕਾਫੀ ਵਾਰ ਟੋਕਿਆ ਗਿਆ ਪਰ ਇਸ ਦੇ ਬਾਵਜੂਦ ਉਹ ਜਦ ਲੜਕੀ ਨੂੰ ਮਿਲਣੋ ਨਾ ਰੁਕਿਆ। ਜਿਸ ਤੋਂ ਬਾਅਦ ਪਿਤਾ ਤੇ ਭਰਾ ਨੇ ਉਕਤ ਲੜਕੇ ਦੀ ਕੁੱਟਮਾਰ ਕੀਤੀ ਅਤੇ ਆਪਣੇ ਨਾਲ ਲੈ ਗੁਏ।ਸਾਰੀ ਘਟਨਾ ਨਜ਼ਦੀਕ ਲੱਗੇ ਸੀਸੀਟੀਵੀ ਕੈਮਰੇ ਵਿਚ ਵੀ ਕੈਦ ਹੋ ਗਈ।

ਭੈਣ ਨੂੰ ਤੰਗ ਪ੍ਰੇਸ਼ਾਨ ਕਰਨ ਵਾਲੇ ਲੜਕੇ ਦੀ ਕੀਤੀ ਕੁੱਟਮਾਰ

ਇਸ ਘਟਨਾ ਦੀ ਸੂਚਨਾ ਮਿਲਣ ਦੇ ਬਾਅਦ ਪੁਲਿਸ ਵੱਲੋਂ ਤੁਰੰਤ ਕਾਰਵਾਈ ਕਰਦੇ ਹੋਏ ਮੁਲਜ਼ਮਾਂ ਨੂੰ ਮਹਿਜ਼ 40 ਮਿੰਟ ਵਿਚ ਲੱਭ ਕੇ ਪਿਉ ਪੁੱਤ ਦੇ ਕਬਜ਼ੇ ਵਿਚੋ ਲੜਕੇ ਨੂੰ ਛੁਡਵਾਇਆ ਅਤੇ ਦੋਨਾਂ ਖਿਲਾਫ ਮਾਮਲਾ ਦਰਜ ਕਰ ਹਿਰਾਸਤ ਵਿਚ ਲੈ ਲਿਆ।

ਫਿਲਹਾਲ ਪੀੜਤ ਲੜਕੇ ਦਾ ਮੈਡੀਕਲ ਹਸਪਤਾਲ ਇਲਾਜ ਚੱਲ ਰਿਹਾ ਹੈ।ਇਸ ਮੌਕੇ ਥਾਣਾ ਲਾਭ ਸਿੰਘ ਨੇ ਕਿਹਾ ਕਿ ਜੇਕਰ ਥੋੜੀ ਦੇਰ ਹੋ ਜਾਂਦੀ ਤਾਂ ਹੋ ਸਕਦਾ। ਉਨ੍ਹਾਂ ਕਿਹਾ ਕਿ ਮੁਲਜ਼ਮਾਂ ਕੋਲੋ ਇੱਕ ਬੇਸ ਬੇਟ ਅਤੇ ਇੱਕ ਲੋਹੇ ਦੀ ਰਾਡ ਵੀ ਬਰਾਮਦ ਕੀਤੀ ਹੈ।

ਇਹ ਵੀ ਪੜੋ:ਹਵਾਰਾ ਕਮੇਟੀ ਨੇ ਮਨਾਇਆ ਬੇਅਦਬੀ ਰੋਸ ਦਿਹਾੜਾ

ETV Bharat Logo

Copyright © 2024 Ushodaya Enterprises Pvt. Ltd., All Rights Reserved.