ਬਾਬਾ ਸ਼ੇਖ ਫਰੀਦ ਆਗਮਨ ਪੁਰਬ: ਗੁਰਦੁਆਰਾ ਸ੍ਰੀ ਗੋਦੜੀ ਸਾਹਿਬ ਵਿਖੇ ਕੀਰਤਨ ਦਰਬਾਰ ਦਾ ਆਯੋਜਨ

author img

By

Published : Sep 22, 2021, 10:49 AM IST

ਕੀਰਤਨ ਦਰਬਾਰ ਦਾ ਅਯੋਜਨ

ਫਰੀਦਕੋਟ ਵਿਖੇ ਬਾਬਾ ਸ਼ੇਖ ਫਰੀਦ ਜੀ (BABA SHEIKH FARID ji) ਦੇ ਆਗਮਨ ਪੁਰਬ ਮੌਕੇ ਮੇਲੇ ਦਾ ਆਯੋਜਨ ਕੀਤਾ ਜਾ ਰਿਹਾ ਹੈ। ਇਹ ਮੇਲਾ 19 ਤੋਂ 23 ਸਤੰਬਰ ਤੱਕ ਵਿਰਾਸਤੀ ਮੇਲਾ (Heritage Fair) ਮਨਾਇਆ ਜਾ ਰਿਹਾ ਹੈ। ਇਸ ਮੌਕੇ ਗੁਰਦੁਆਰਾ ਸ੍ਰੀ ਗੋਦੜੀ ਸਾਹਿਬ (Gurdwara Sri Goadi Sahib) ਵਿਖੇ ਕੀਰਤਨ ਦਰਬਾਰ ਦਾ ਅਯੋਜਨ ਕੀਤਾ ਗਿਆ।

ਫਰੀਦਕੋਟ : ਬਾਬਾ ਸ਼ੇਖ ਫਰੀਦ ਜੀ (BABA SHEIKH FARID ji) ਦੇ ਆਗਮਨ ਪੁਰਬ ਮੌਕੇ ਫਰੀਦਕੋਟ ਵਿਖੇ ਵਿਰਾਸਤੀ ਮੇਲੇ ਦਾ ਆਯੋਜਨ ਕੀਤਾ ਗਿਆ ਹੈ। ਇਸ ਪੰਜ ਦਿਨੀ ਮੇਲੇ ਦੇ ਤੀਜੇ ਦਿਨ ਗੁਰਦੁਆਰਾ ਸ੍ਰੀ ਗੋਦੜੀ ਸਾਹਿਬ (Gurdwara Sri Goadi Sahib) ਵਿਖੇ ਕੀਰਤਨ ਦਰਬਾਰ ਦਾ ਆਯੋਜਨ ਕੀਤਾ ਗਿਆ।

ਇਸ ਮੌਕੇ ਵੱਡੀ ਗਿਣਤੀ 'ਚ ਸੰਗਤ ਗੁਰਦੁਆਰਾ ਸ੍ਰੀ ਗੋਦੜੀ ਸਾਹਿਬ ਵਿਖੇ ਨਤਮਸਕ ਹੋਣ ਪੁੱਜੀ। ਇਸ ਮੌਕੇ ਪ੍ਰਸਿੱਧ ਕਥਾ ਵਾਚਕ ਬਾਬਾ ਬੰਤਾ ਸਿੰਘ ਤੇ ਰਾਗੀ ਜੱਥੇ ਨੇ ਆਪਣੀ ਪ੍ਰਵਚਨਾਂ ਤੇ ਕੀਰਤਨ ਰਾਹੀਂ ਸੰਗਤ ਨੂੰ ਨਿਹਾਲ ਕੀਤਾ। ਇਸ ਮੌਕੇ ਸਰਬੱਤ ਦੇ ਭਲੇ ਦੀ ਅਰਦਾਸ ਵੀ ਕੀਤੀ ਗਈ। ਇਸ ਮੌਕੇ ਸੰਗਤ ਨੂੰ ਬਾਬਾ ਫਰੀਦ ਜੀ ਦੇ ਜੀਵਨ ਫਲਸਫੇ ਬਾਰੇ ਸਹਿਤਕ ਤੌਰ 'ਤੇ ਵਿਸਥਾਰ ਨਾਲ ਜਾਣਕਾਰੀ ਦਿੱਤੀ ਗਈ।

ਕੀਰਤਨ ਦਰਬਾਰ ਦਾ ਅਯੋਜਨ

ਵਿਰਾਸਤੀ ਮੇਲੇ ਦਾ ਇਤਿਹਾਸ

ਇਹ ਪੰਜ ਦਿਨੀਂ ਮੇਲਾ ਬਾਬਾ ਫਰੀਦ ਜੀ ਦੇ ਸ਼ਹਿਰ ਵਿੱਚ ਆਗਮਨ ਪੁਰਬ ਵਜੋਂ ਮਨਾਇਆ ਜਾਂਦਾ ਹੈ। ਫਰੀਦਕੋਟ ਵਾਸੀ ਪਿਛਲੇ 42 ਸਾਲਾਂ ਤੋਂ ਬਾਬਾ ਫਰੀਦ ਜੀ ਦੇ ਆਗਮਨ ਪੁਰਬ ਨੂੰ ਬੇਹਦ ਸ਼ਰਧਾ ਭਾਵ ਨਾਲ ਵਿਰਾਸਤੀ ਮੇਲੇ ਵਜੋਂ ਮਨਾ ਰਹੇ ਹਨ। ਇਨ੍ਹਾਂ 5 ਦਿਨਾਂ ਦੌਰਾਨ ਫ਼ਰੀਦਕੋਟ ਵਾਸੀ ਜਿਥੇ ਬਾਬਾ ਸ਼ੇਖ ਫਰੀਦ ਜੀ ਨੂੰ ਸਿਜਦਾ ਕਰਦੇ ਹਨ, ਉਥੇ ਹੀ ਇੱਥੇ ਕਈ ਅੰਤਰਰਾਸ਼ਟਰੀ ਅਤੇ ਰਾਸ਼ਟਰੀ ਪੱਧਰ ਦੇ ਖੇਡ ਮੁਕਾਬਲੇ ਹੁੰਦੇ ਹਨ, ਇਸ ਮੁਕਾਬਲੇ ਖੇਡਾਂ ਦੇ ਮਹਾਂਕੁੰਭ ਵਜੋਂ ਮਨਾਏ ਜਾਂਦੇ ਹਨ। ਇਸ ਮੌਕੇ ਸਾਹਿਤ ਤੇ ਸਮਾਜਿਕ ਸਮਾਗਮ ਵੀ ਕਰਵਾਏ ਜਾਂਦੇ ਹਨ, ਜੋ ਕਿ ਇਸ ਮੇਲੇ ਦੀ ਸਮਾਜਿਕ ਮਹੱਤਤਾ ਨੂੰ ਵਧਾਉਂਦੇ ਹਨ।

ਗੁਰਦੁਆਰਾ ਸ੍ਰੀ ਗੋਦੜੀ ਸਾਹਿਬ ਜੀ ਦਾ ਇਤਿਹਾਸ

ਮੋਕਲਹਰ (ਫਰੀਦਕੋਟ ਦਾ ਪਹਿਲਾ ਨਾਂਅ) ਪੁੱਜਣ 'ਤੇ ਬਾਬਾ ਫਰੀਦ ਜੀ ਨੇ ਜਿਸ ਥਾਂ 'ਤੇ ਆਪਣੀ ਗੋਦੜੀ ਵਿਛਾਈ ਸੀ, ਉਥੇ ਗੋਦੜੀ ਨਾਂ ਮਿਲਣ 'ਤੇ ਬਾਬਾ ਫਰੀਦ ਜੀ ਬੇਹਦ ਉਦਾਸ ਹੋ ਗਏ। ਕਿਉਂਕਿ ਇਹ ਗੋਦੜੀ ਉਨ੍ਹਾਂ ਨੇ ਮੁਰਸ਼ਦ ਬਖ਼ਤਿਆਰ ਕਾਕੀ ਨੇ ਦਿੱਤੀ, ਜਿਸ ਉੱਤੇ ਬੈਠ ਕੇ ਬਾਬਾ ਫਰੀਦ ਜੀ ਬੰਦਗੀ ਕਰਦੇ ਸਨ। ਆਪਣੀ ਗੋਦੜੀ ਦੇ ਵਿਯੋਗ ਵਿਚ ਬਾਬਾ ਫ਼ਰੀਦ ਜੀ ਨੇ ਚਾਲੀ ਦਿਨ ਤਪੱਸਿਆ ਕੀਤੀ ਅਤੇ ਚਾਲੀਆ ਕੱਟਿਆ।ਜਿਸ ਥਾਂ 'ਤੇ ਆਪਣੀ ਗੋਦੜੀ ਦੀ ਯਾਦ ਵਿੱਚ ਬਾਬਾ ਫਰੀਦ ਜੀ ਨੇ ਚਾਲੀ ਦਿਨ ਤਪੱਸਿਆ ਕੀਤੀ ਸੀ ਉਸ ਥਾਂ ਮੌਜੂਦਾ ਸਮੇਂ 'ਚ ਗੁਰਦੁਆਰਾ ਗੋਦੜੀ ਸਾਹਿਬ ਸ਼ਸ਼ੋਬਿਤ ਹੈ। ਇਹ ਸਥਾਨ ਫਰੀਦਕੋਟ ਸ਼ਹਿਰ ਤੋਂ ਕਰੀਬ 2 ਕਿਲੋਮੀਟਰ ਦੂਰ ਕੋਟਕਪੂਰਾ ਰੋਡ 'ਤੇ ਸਥਿਤ ਹੈ। ਜਿਸ ਨੂੰ ਗੁਰਦੁਆਰਾ ਗੋਦੜੀ ਟਿੱਲਾ ਬਾਬਾ ਫਰੀਦ ਸੁਸਾਇਟੀ ਚਲਾ ਰਹੀ ਹੈ।

ਇਹ ਵੀ ਪੜ੍ਹੋ : ਮੁੱਖ ਮੰਤਰੀ ਚਰਨਜੀਤ ਚੰਨੀ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਨਤਮਸਤਕ ਹੋਏ

ETV Bharat Logo

Copyright © 2024 Ushodaya Enterprises Pvt. Ltd., All Rights Reserved.