'ਆਪ' ਵਿਧਾਇਕ ਨੇ ਨਹਿਰੂ ਸਟੇਡੀਅਮ 'ਚ ਪਾਈਆਂ ਧੂੰਮਾਂ, ਖਿਡਾਰੀ ਖੜ੍ਹ ਖੜ੍ਹ ਲੱਗੇ ਦੇਖਣ !

author img

By

Published : Sep 18, 2022, 8:02 PM IST

Gurdit Singh Sekhon played basketball

ਖੇਡਾਂ ਵਤਨ ਪੰਜਾਬ ਦੀਆਂ ਦੇ ਮੁਕਾਬਲਿਆਂ ਵਿਚ ਵਿਧਾਇਕ ਗੁਰਦਿੱਤ ਸਿੰਘ ਸੇਖੋਂ Gurdit Singh Sekhon ਨੇ ਫਰੀਦਕੋਟ ਦੇ ਨਹਿਰੂ ਸਟੇਡੀਅਮ ਵਿਖੇ ਬਾਸਕਟਬਾਲ ਖੇਡੀ। Gurdit Singh Sekhon played basketball

ਫਰੀਦਕੋਟ: ਫਰੀਦਕੋਟ ਦੇ ਨਹਿਰੂ ਸਟੇਡੀਅਮ Nehru Stadium in Faridkot ਵਿਖੇ ਖੇਡਾਂ ਵਤਨ ਪੰਜਾਬ ਦੀਆਂ ਦੇ ਜ਼ਿਲ੍ਹਾ ਪੱਧਰੀ ਮੁਕਾਬਲੇ ਕਰਵਾਏ ਜਾ ਰਹੇ ਹਨ। ਇੰਨਾ ਮੁਕਾਬਲਿਆਂ ਵਿੱਚ ਸ਼ਾਮਲ ਨੌਜਵਾਨ ਅਤੇ ਉਭਰਦੇ ਖਿਡਾਰੀਆਂ ਨੂੰ ਉਤਸ਼ਾਹਿਤ ਕਰਨ ਲਈ ਫਰੀਦਕੋਟ ਹਲਕੇ ਤੋਂ ਆਮ ਆਦਮੀ ਪਾਰਟੀ ਦੇ ਵਿਧਾਇਕ ਅਤੇ ਬਾਸਕਟਬਾਲ ਦੇ ਕੌਮੀ ਪੱਧਰ ਦੇ ਖਿਡਾਰੀ ਰਹੇ ਗੁਰਦਿੱਤ ਸਿੰਘ ਸੇਖੋਂ Gurdit Singh Sekhon ਅਪਣੇ ਸਾਥੀਆਂ ਦੇ ਨਾਲ ਖੁਦ ਮੈਦਾਨ ਵਿੱਚ ਨਿਤਰੇ। ਵਿਧਾਇਕ ਨੇ ਪੁਰਾਣੇ ਅਤੇ ਨਵੇਂ ਖਿਡਾਰੀਆਂ ਨਾਲ ਮਿਲਕੇ ਇਕ ਫਰੈਂਡਲੀ ਮੈਚ ਖੇਡਿਆ ਅਤੇ ਨੌਜਵਾਨਾਂ ਨੂੰ ਖੇਡਾਂ ਨਾਲ ਜੁੜਨ ਦਾ ਸੰਦੇਸ਼ ਦਿੱਤਾ। Gurdit Singh Sekhon played basketball

ਇਸ ਮੌਕੇ ਉੱਤੇ ਵਿਧਾਇਕ ਗੁਰਦਿੱਤ ਸਿੰਘ ਸੇਖੋਂ Gurdit Singh Sekhon ਨੇ ਕਿਹਾ ਕਿ ਸੁਬੇ ਦੇ ਮੁੱਖ ਮੰਤਰੀ ਭਗਵੰਤ ਮਾਨ ਵਧਾਈ ਦੇ ਪਾਤਰ ਹਨ, ਜਿੰਨ੍ਹਾਂ ਨੇ ਪੰਜਾਬ ਦੇ ਬੱਚੇ ਤੋਂ ਲੈ ਕੇ ਬਜ਼ੁਰਗ ਵਿਅਕਤੀ ਤੱਕ ਨੂੰ ਖੇਡ ਦੇ ਮੈਦਾਨ ਵਿਚ ਲਿਆਉਣ ਦਾ ਚੰਗਾ ਉਪਰਾਲਾ ਕੀਤਾ ਹੈ। ਪੰਜਾਬ ਸਰਕਾਰ ਦੇ ਇਸ ਉਪਰਾਲੇ ਨੂੰ ਵੱਡੀ ਕਾਮਯਾਬੀ ਮਿਲੀ ਹੈ।

'ਆਪ' ਵਿਧਾਇਕ ਨੇ ਨਹਿਰੂ ਸਟੇਡੀਅਮ 'ਚ ਪਾਈਆਂ ਧੂੰਮਾਂ

ਜਿੱਥੇ ਇਕ ਪਾਸੇ ਬੱਚੇ ਮੈਦਾਨ ਵਿੱਚ ਆਏ ਹਨ ,ਉੱਥੇ ਹੀ ਬੁਜ਼ੁਰਗ ਅਪਣੇ ਤਜਰਬਿਆਂ ਨਾਲ ਬੱਚਿਆਂ ਨੂੰ ਖੇਡਾਂ ਪ੍ਰਤੀ ਜਾਗਰੂਕ ਕਰ ਰਹੇ। ਤਜ਼ਰਬੇਕਾਰ ਬਜ਼ੁਰਗ ਖਿਡਾਰੀਆਂ ਦੇ ਮੈਦਾਨ ਵਿੱਚ ਆਉਣ ਕਰਨ ਨਵੇਂ ਖਿਡਾਰੀ ਪੈਦਾ ਹੋਣਗੇ ਅਤੇ ਦੇਸ਼ ਵਿਦੇਸ਼ ਵਿਚ ਪੰਜਾਬ ਦਾ ਨਾਂ ਰੋਸ਼ਨ ਕਰਨਗੇ। ਉਨ੍ਹਾਂ ਦਾ ਮਕਸਦ ਵੀ ਇਹੀ ਹੈ ਕਿ ਬੱਚੇ ਸਾਨੂੰ ਵੇਖ ਕੇ ਮੈਦਾਨ ਵਿੱਚ ਨਿਤਰਨ ਕਿਉਂਕਿ ਉਹ ਵੀ ਕਿਸੇ ਨੂੰ ਖੇਡਦਿਆਂ ਵੇਖ ਹੀ ਬਾਸਕਟਬਾਲ ਖੇਡਣੀ ਸ਼ੁਰੂ ਕੀਤੀ ਸੀ ਅਤੇ ਖੇਡ ਰਾਹੀਂ ਨਾਮਣਾ ਖੱਟਣ ਤੋਂ ਬਾਅਦ ਰਾਜਨੀਤੀ ਵਿੱਚ ਆਕੇ ਸਮਾਜ ਦੀ ਸੇਵਾ ਕਰਨ ਦੀ ਕੋਸ਼ਿਸ਼ਾਂ ਕਰ ਰਹੇ ਹਨ।



ਇਹ ਵੀ ਪੜੋ:- ਪੁਲਿਸ ਨੇ ਗੈਂਗਸਟਰ ਲਖਬੀਰ ਸਿੰਘ ਲੰਡਾ ਗਿਰੋਹ ਦੇ ਦੋ ਗੁਰਗਿਆਂ ਨੂੰ ਕੀਤਾ ਕਾਬੂ

ETV Bharat Logo

Copyright © 2024 Ushodaya Enterprises Pvt. Ltd., All Rights Reserved.