ਪੰਜਾਬ ਵਿੱਚ Schools of Eminence ਦੀ ਸ਼ੁਰੂਆਤ

author img

By

Published : Jan 21, 2023, 10:45 AM IST

Updated : Jan 22, 2023, 6:56 AM IST

The first School of Eminence is being inaugurated among 117 in Punjab, Bharwant mann

ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਟਵੀਟ ਕਰ ਕੇ ਪੰਜਾਬੀਆਂ ਨੂੰ ਵਧਾਈ ਦਿੱਤੀ ਗਈ ਹੈ। ਉਨ੍ਹਾਂ ਪੰਜਾਬ ਸਰਕਾਰ ਨੂੰ ਵਧਾਈ ਦਿੰਦਿਆਂ ਕਿਹਾ ਕਿ ਅੱਜ ਪੰਜਾਬ ਨੂੰ ਪਹਿਲੇ 117 Schools of Eminence ਮਿਲਣ ਜਾ ਰਹੇ ਹਨ। ਅੱਜ ਥੌੜੀ ਦੇਰ ਵਿੱਚ 117 ਸਕੂਲਾਂ ਦਾ ਉਦਘਾਟਨ ਮੁਹਾਲੀ ਵਿਖੇ ਕੀਤਾ ਜਾ ਰਿਹਾ ਹੈ।

ਚੰਡੀਗੜ੍ਹ : ਅੱਜ ਦਾ ਦਿਨ ਪੰਜਾਬ ਲਈ ਸਿੱਖਿਆ ਦੇ ਖੇਤਰ ਵਿੱਚ ਇੱਕ ਇਤਿਹਾਸਕ ਦਿਨ ਹੈ । ਅੱਜ ਪੰਜਾਬ ਦੇ 117 ਵਿੱਚ ਪਹਿਲੇ ਸਕੂਲ ਆਫ ਐਮੀਨੈਂਸ ਦਾ ਉਦਘਾਟਨ ਹੋ ਰਿਹਾ ਹੈ…ਸਭਨਾਂ ਨੂੰ ਵਧਾਈ… । ਇਹ ਬਿਆਨ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਆਪਣੇ ਟਵੀਟ ਹੈਂਡਲ ਤੋਂ ਪੰਜਾਬੀਆਂ ਨੂੰ ਸੰਬੋਧਨ ਕਰਦਿਆਂ ਦਿੱਤਾ ਹੈ। ਉਨ੍ਹਾਂ ਟਵੀਟ ਰਾਹੀਂ ਪੰਜਾਬ ਦੇ ਲੋਕਾਂ ਨੂੰ ਵਧਾਈ ਦਿੱਤੀ ਤੇ ਕਿਹਾ ਕਿ, 'ਅੱਜ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਲਈ ਇੱਕ ਇਤਿਹਾਸਕ ਦਿਨ ਹੈ …ਅੱਜ ਪੰਜਾਬ ਦੇ 117 ਚੋਂ ਪਹਿਲੇ school of eminence ਬਣਾਉਣ ਦਾ ਉਦਘਾਟਨ ਹੋ ਰਿਹਾ ਹੈ …ਸਮੂਹ ਪੰਜਾਬੀਆਂ ਨੂੰ ਮੁਬਾਰਕਾਂ…।'



  • ਅੱਜ ਸਿੱਖਿਆ ਦੇ ਖੇਤਰ ਵਿੱਚ ਪੰਜਾਬ ਲਈ ਇੱਕ ਇਤਿਹਾਸਕ ਦਿਨ ਹੈ …ਅੱਜ ਪੰਜਾਬ ਦੇ 117 ਚੋਂ ਪਹਿਲੇ school of eminence ਬਣਾਉਣ ਦਾ ਉਦਘਾਟਨ ਹੋ ਰਿਹਾ ਹੈ …ਸਮੂਹ ਪੰਜਾਬੀਆਂ ਨੂੰ ਮੁਬਾਰਕਾਂ…

    — Bhagwant Mann (@BhagwantMann) January 21, 2023 " class="align-text-top noRightClick twitterSection" data=" ">




ਕੀ ਹੈ ਸਕੂਲ ਆਫ ਐਮੀਨੈਂਸ ਮੁਖ ਉਦੇਸ਼ :
ਸਰਕਾਰ ਮੁਤਾਬਿਕ 'ਸਕੂਲ ਆਫ ਐਮੀਨੈਂਸ' ਦਾ ਉਦੇਸ਼ ਬੱਚਿਆਂ ਦੇ ਸਰਵਪੱਖੀ ਵਿਕਾਸ ਲਈ ਸਰਕਾਰੀ ਸਕੂਲਾਂ ਵਿੱਚ ਸਿੱਖਿਆ ਨੂੰ ਮੁੜ ਸੁਰਜੀਤ ਕਰਨਾ ਅਤੇ ਉਨ੍ਹਾਂ ਨੂੰ ਜ਼ਿੰਮੇਵਾਰ ਨਾਗਰਿਕ ਬਣਨ ਲਈ ਤਿਆਰ ਕਰਨਾ ਹੈ। ਸਕੂਲਾਂ ਦਾ ਉਦੇਸ਼ ਉੱਚ ਗੁਣਵੱਤਾ ਵਾਲੀ ਸਿੱਖਿਆ ਪ੍ਰਦਾਨ ਕਰਨਾ ਹੈ, ਤਾਂ ਜੋ ਇਹ ਮਾਪਿਆਂ ਲਈ ਸਭ ਤੋਂ ਆਕਰਸ਼ਕ ਵਿਕਲਪ ਬਣ ਸਕੇ। ਸਕੂਲ ਆਫ਼ ਐਮੀਨੈਂਸ ਅਤਿ-ਆਧੁਨਿਕ ਸਹੂਲਤਾਂ ਦੇ ਨਾਲ ਟੈਕਨਾਲੋਜੀ ਆਧਾਰਿਤ ਹੋਣਗੇ।' ਇਨ੍ਹਾਂ ਸਕੂਲਾਂ ਵਿਚ 11ਵੀਂ ਤੇ 12ਵੀਂ ਦੇ ਵਿਦਿਆਰਥੀਆਂ ਨੂੰ ਖਾਸ ਤੌਰ ਉਤੇ ਨਾਨ-ਮੈਡੀਕਲ, ਮੈਡੀਕਲ, ਕਾਮਰਸ ਅਤੇ ਹਿਊਮੈਨਟੀਜ਼ ਵਿਸ਼ੇ ਪੜ੍ਹਾਏ ਜਾਣਗੇ।




ਬਾਕੀ ਸਕੂਲਾਂ ਨਾਲੋਂ ਕਿਉਂ ਖਾਸ ਨੇ ਇਹ ਸਕੂਲ, ਜਾਣੋ:
ਪੰਜਾਬ ਸਰਕਾਰ ਵੱਲੋਂ ਸ਼ੁਰੂ ਕੀਤੇ ਜਾਣ ਵਾਲੇ ਸਕੂਲਾਂ ਬਾਰੇ ਸਰਕਾਰੀ ਅਧਿਕਾਰੀਆਂ ਨੇ ਦੱਸਿਆ ਕਿ ਵਿਦਿਆਰਥੀ ਅਧਿਆਪਕ ਅਨੁਪਾਤ (PTR) ਤੋਂ ਲੈ ਕੇ ਅੰਗਰੇਜ਼ੀ ਅਤੇ ਫ੍ਰੈਂਚ ਭਾਸ਼ਾਵਾਂ ਦੀ ਮੁਹਾਰਤ ਦੇ ਕੋਰਸਾਂ ਤੱਕ, STEM ਅਤੇ ਰੋਬੋਟਿਕਸ ਲੈਬਾਂ ਤੋਂ ਲੈ ਕੇ ਕੈਂਪਸ ਵਿੱਚ ਸਵੀਮਿੰਗ ਪੂਲ ਤੱਕ ਨਵੇਂ ਸਕੂਲ ਆਮ ਸਰਕਾਰੀ ਸਕੂਲਾਂ ਤੋਂ ਬਹੁਤ ਵੱਖਰੇ ਹੋਣਗੇ।










ਪੰਜਾਬ ਨੂੰ ਮਿਲ ਰਹੇ ਇਨ੍ਹਾਂ ਸਕੂਲਾਂ ਨੂੰ ਲੈ ਕੇ ਕੈਬਨਿਟ ਮੰਤਰੀ ਹਰਜੋਤ ਬੈਂਸ ਤੇ ਦਿੱਲੀ ਦੇ ਮੁੱਖ ਮੰਤਰੀ ਤੇ ਆਮ ਆਦਮੀ ਪਾਰਟੀ ਸੁਪਰਿਮੋ ਅਰਵਿੰਦ ਕੇਜਰੀਵਾਲ ਵੱਲੋਂ ਟਵੀਟ ਜਾਰੀ ਕਰਦਿਆਂ ਪੰਜਾਬ ਵਾਸੀਆਂ ਨੂੰ ਵਧਾਈ ਦਿੱਤੀ ਗਈ ਹੈ। ਹਰਜੋਤ ਬੈਂਸ ਨੇ ਟਵੀਟ ਕਰਦਿਆਂ ਕਿਹਾ ਕਿ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲਈ ਇੱਕ ਵੱਡਾ ਦਿਨ ਹੈ ਅਰਵਿੰਦ ਕੇਜਰੀਵਾਲ ਜੀ ਦੇ ਭਾਰਤ ਨੂੰ ਨੰਬਰ 1 ਬਣਾਉਣ ਦੇ ਸੰਕਲਪ ਅਤੇ ਮਾਨਯੋਗ ਮੁੱਖ ਮੰਤਰੀ ਭਗਵੰਤ ਮਾਨ ਜੀ ਦੇ ਸੁਪਨਮਈ ਪ੍ਰੋਜੈਕਟ ਦੀ ਕਲਪਨਾ ਕਰਦੇ 117 ਸਕੂਲ ਆਫ਼ ਐਮੀਨੈਂਸ ਅੱਜ ਲਾਂਚ ਹੋ ਰਹੇ ਹਨ।





  • Congratulations to Punjab CM @BhagwantMann This is amazing. In such a short time, 117 schools of eminence announced. After Delhi, now Punjab will witness education revolution. Soon, all schools of Punjab will become world class. Congratulations to 3 cr punjabis https://t.co/eYOFOIsuUw

    — Arvind Kejriwal (@ArvindKejriwal) January 21, 2023 " class="align-text-top noRightClick twitterSection" data=" ">





ਉਥੇ ਹੀ ਕੇਜਰੀਵਾਲ ਨੇ ਟਵੀਟ ਕਰਦਿਆਂ ਕਿਹਾ ਕਿ 'ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵਧਾਈਆਂ ਇਹ ਹੈਰਾਨੀਜਨਕ ਹੈ। ਇੰਨੇ ਥੋੜ੍ਹੇ ਸਮੇਂ ਵਿੱਚ 117 ਸਕੂਲਾਂ ਦਾ ਐਲਾਨ ਕੀਤਾ ਗਿਆ। ਦਿੱਲੀ ਤੋਂ ਬਾਅਦ ਹੁਣ ਪੰਜਾਬ ਸਿੱਖਿਆ ਕ੍ਰਾਂਤੀ ਦਾ ਗਵਾਹ ਬਣੇਗਾ। ਜਲਦੀ ਹੀ ਪੰਜਾਬ ਦੇ ਸਾਰੇ ਸਕੂਲ ਵਿਸ਼ਵ ਪੱਧਰੀ ਬਣ ਜਾਣਗੇ। 3 ਕਰੋੜ ਪੰਜਾਬੀਆਂ ਨੂੰ ਵਧਾਈਆਂ।'




ਇਹ ਵੀ ਪੜ੍ਹੋ :
ਹੈਰਾਨੀਜਨਕ ਪ੍ਰੇਮ ਕਹਾਣੀ: ਜਿਸਦੇ ਪਿਆਰ ਵਿੱਚ ਸਨਾ ਬਣੀ ਸੋਹੇਲ, ਉਸੀ ਨੇ ਵਿਆਹ ਤੋਂ ਕੀਤਾ ਇਨਕਾਰ, ਕਿਹਾ-ਜਾ ਕੇ ਫਿਰ ਤੋਂ ਕੁੜੀ ਬਣਜਾ

ਦੱਸ ਦਈਏ ਕਿ ਪੰਜਾਬ ਵਿੱਚ ਆਮ ਆਦਮੀ ਪਾਰਟੀ (ਆਪ) ਸਰਕਾਰ 21 ਜਨਵਰੀ ਨੂੰ ਆਪਣਾ ਪਹਿਲਾ ਵੱਡਾ ਸਿੱਖਿਆ ਪ੍ਰੋਜੈਕਟ - “ਸਕੂਲਜ਼ ਆਫ਼ ਐਮੀਨੈਂਸ” ਸ਼ੁਰੂ ਕਰਨ ਜਾ ਰਹੀ ਹੈ। ਇਹ ਸਕੂਲ ਆਫ ਐਮੀਨੈਂਸ ਦਿੱਲੀ ਦੇ ਸਕੂਲਜ਼ ਆਫ਼ ਸਪੈਸ਼ਲਾਈਜ਼ਡ ਐਕਸੀਲੈਂਸ ਦੀ ਤਰਜ਼ 'ਤੇ ਤਿਆਰ ਕੀਤੇ ਗਏ ਹਨ। ਇਕੱਤਰ ਕੀਤੀ ਜਾਣਕਾਰੀ ਅਨੁਸਾਰ ਪਹਿਲੇ ਪੜਾਅ ਵਿੱਚ 117 ਮੌਜੂਦਾ ਸਰਕਾਰੀ ਸਕੂਲਾਂ ਨੂੰ ਸਕੂਲ ਆਫ਼ ਐਮੀਨੈਂਸ ਵਜੋਂ ਅਪਗ੍ਰੇਡ ਕੀਤਾ ਜਾਵੇਗਾ, ਜਿਸ ਵਿੱਚ 9ਵੀਂ ਤੋਂ 12ਵੀਂ ਜਮਾਤ ਤੱਕ ਦੇ ਵਿਦਿਆਰਥੀਆਂ 'ਤੇ ਵਿਸ਼ੇਸ਼ ਧਿਆਨ ਦਿੱਤਾ ਜਾਵੇਗਾ। ਮੁੱਖ ਮੰਤਰੀ ਭਗਵੰਤ ਮਾਨ ਵੱਲੋਂ ਇਨ੍ਹਾਂ ਸਕੂਲਾਂ ਦਾ ਉਦਘਾਟਨ ਮੁਹਾਲੀ ਵਿਖੇ ਕੀਤਾ ਜਾ ਰਿਹਾ ਹੈ।

Last Updated :Jan 22, 2023, 6:56 AM IST
ETV Bharat Logo

Copyright © 2024 Ushodaya Enterprises Pvt. Ltd., All Rights Reserved.