ETV Bharat / state

ਡਿਬੜੂਗੜ੍ਹ ਪਹੁੰਚੀ NSA ਤਹਿਤ ਗਠਿਤ ਟੀਮ, ਅੰਮ੍ਰਿਤਪਾਲ ਤੇ ਉਸ ਦੇ 9 ਸਾਥੀਆਂ ਨਾਲ ਕੀਤੀ ਮੁਲਾਕਾਤ

ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਸਮੇਤ ਉਸ ਦੇ 9 ਸਾਥੀਆਂ ਨੂੰ ਮਿਲਣ ਲਈ ਐਨਐਸਏ ਤਹਿਤ ਗਠਿਤ ਟੀਮ ਅਸਮ ਦੀ ਡਿਬੜੂਗੜ੍ਹ ਜੇਲ੍ਹ ਪਹੁੰਚੀ। ਇਸ ਦੌਰਾਨ ਟੀਮ ਨੇ ਇਹਨਾਂ ਕੋਲੋ ਪੁੱਛਗਿੱਛ ਕੀਤੀ।

author img

By

Published : May 24, 2023, 11:19 AM IST

Updated : May 24, 2023, 1:32 PM IST

Team constituted under NSA reached Dibrugarh, met Amritpal and 9 of his associates
ਡਿਬੜੂਗੜ੍ਹ ਪਹੁੰਚੀ NSA ਤਹਤਿ ਗਠਿਤ ਟੀਮ

ਚੰਡੀਗੜ੍ਹ ਡੈਸਕ: ਐਨਐਸਏ ਤਹਿਤ ਗਠਿਤ ਟੀਮ ਅਸਮ ਦੀ ਡਿਬੜੂਗੜ੍ਹ ਜੇਲ੍ਹ ਪਹੁੰਚੀ, ਜਿੱਥੇ ਟੀਮ ਨੇ ਅੰਮ੍ਰਿਤਪਾਲ ਸਿੰਘ ਤੇ ਪਪਲਪ੍ਰੀਤ ਸਮੇਤ 9 ਸਾਥੀਆਂ ਨਾਲ ਮੁਲਾਕਾਤ ਕੀਤੀ ਜੋ ਕਿ ਐਨਐਸਏ ਤਹਿਤ ਡਿਬੜੂਗੜ੍ਹ ਜੇਲ੍ਹ ਵਿੱਚ ਬੰਦ ਹਨ। ਟੀਮ ਦੇ ਮੈਂਬਰਾਂ ਨੇ ਅੰਮ੍ਰਿਤਪਾਲ ਅਤੇ ਉਸ ਦੇ ਸਾਥੀਆਂ ਨਾਲ ਮੁਲਾਕਾਤ ਕਰ ਉਹਨਾਂ ਦੇ ਬਿਆਨ ਦਰਜ ਕੀਤੇ। ਹਾਲਾਂਕਿ ਟੀਮ ਵੱਲੋਂ ਕਿਹੜੇ ਸਵਾਲ ਪੁੱਛੇ ਗਏ ਸਨ ਇਸ ਬਾਰੇ ਅਜੇ ਕੋਈ ਜਾਣਕਾਰੀ ਨਹੀਂ ਹੈ।

ਅੰਮ੍ਰਿਤਪਾਲ ਸਮੇਤ 9 ਸਾਥੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ: ਪੰਜਾਬ ਦੇ ਅਜਨਾਲਾ ਪੁਲਿਸ ਸਟੇਸ਼ਨ ’ਤੇ ਹਮਲਾ ਕਰਨ ਅਤੇ ਖਾਲਿਸਤਾਨੀ ਗਤੀਵਿਧੀਆਂ ਦੇ ਦੋਸ਼ ਹੇਠ ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਸਿੰਘ ਅਤੇ ਉਸ ਦੇ ਕਰੀਬੀ ਸਾਥੀ ਪਪਲਪ੍ਰੀਤ ਸਿੰਘ ਸਮੇਤ 9 ਪੰਜਾਬੀ ਨੌਜਵਾਨ ਐਨਐਸਏ ਤਹਿਤ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਹਨ। ਪਪਲਪ੍ਰੀਤ ਨੂੰ 10 ਅਪ੍ਰੈਲ ਨੂੰ ਗ੍ਰਿਫਤਾਰ ਕੀਤਾ ਗਿਆ ਸੀ ਅਤੇ 11 ਅਪ੍ਰੈਲ ਨੂੰ ਡਿਬਰੂਗੜ੍ਹ ਜੇਲ੍ਹ ਵਿੱਚ ਬੰਦ ਕੀਤਾ ਗਿਆ ਸੀ। ਜਦਕਿ ਵਾਰਿਸ ਪੰਜਾਬ ਦੇ ਮੁਖੀ ਅੰਮ੍ਰਿਤਪਾਲ ਸਿੰਘ ਨੂੰ ਪੰਜਾਬ ਪੁਲਿਸ ਨੇ 36 ਦਿਨ ਭਗੌੜਾ ਰਹਿਣ ਤੋਂ ਬਾਅਦ 23 ਅਪ੍ਰੈਲ ਨੂੰ ਸੰਤ ਜਰਨੈਲ ਸਿੰਘ ਭਿੰਡਰਾਂਵਾਲਾ ਦੇ ਪਿੰਡ ਰੋਡੇ ਦੇ ਗੁਰੂਘਰ ਤੋਂ ਗ੍ਰਿਫਤਾਰ ਕੀਤਾ ਸੀ। ਇੱਥੇ ਗ੍ਰਿਫਤਾਰੀ ਤੋਂ ਪਹਿਲਾਂ ਉਨ੍ਹਾਂ ਗੁਰੂਘਰ ਵਿਖੇ ਮੱਥਾ ਟੇਕਿਆ ਅਤੇ ਉਥੇ ਮੌਜੂਦ ਸੰਗਤ ਨੂੰ ਸੰਬੋਧਨ ਵੀ ਕੀਤਾ।

  1. Wrestlers Protest: ਪਹਿਲਵਾਨਾਂ ਦਾ ਕੈਂਡਲ ਮਾਰਚ, "ਨਵੇਂ ਸੰਸਦ ਭਵਨ ਦੇ ਸਾਹਮਣੇ ਹੋਵੇਗੀ ਮਹਿਲਾ ਮਹਾਪੰਚਾਇਤ"
  2. Couple Committed Suicide: ਪ੍ਰੇਮੀ ਜੋੜੇ ਨੇ ਜ਼ਹਿਰੀਲੀ ਵਸਤੂ ਨਿਗਲ ਕੇ ਕੀਤੀ ਖ਼ੁਦਕੁਸ਼ੀ, ਜਾਣੋ ਮਾਮਲਾ
  3. ਮੋਗਾ 'ਚ ਲੜਕੀਆਂ ਲਈ ਮਾੜੀ ਭਾਸ਼ਾ ਵਰਤਣ 'ਤੇ ਕੁੱਟਮਾਰ, ਘਟਨਾ ਹੋਈ ਸੀਸੀਟੀਵੀ 'ਚ ਕੈਦ

ਮਾਤਾ-ਪਿਤਾ ਵੀ ਪਹੁੰਚੇ ਸਨ ਅੰਮ੍ਰਿਤਪਾਲ ਨੂੰ ਮਿਲਣ : ਬੀਤੇ ਦਿਨੀਂ ਅੰਮ੍ਰਿਤਪਾਲ ਸਿੰਘ ਨੂੰ ਮਿਲਣ ਲਈ ਉਸ ਦੀ ਮਾਤਾ ਬਲਵਿੰਦਰ ਕੌਰ ਅਤੇ ਪਿਤਾ ਤਰਸੇਮ ਸਿੰਘ ਵੀ ਆਸਾਮ ਦੀ ਡਿਬਰੂਗੜ੍ਹ ਜੇਲ੍ਹ ਪੁੱਜੇ ਸਨ। ਮੁਲਾਕਾਤ ਤੋਂ ਬਾਅਦ ਅੰਮ੍ਰਿਤਪਾਲ ਦੇ ਮਾਤਾ-ਪਿਤਾ ਨੇ ਕਿਹਾ ਸੀ ਕਿ ਉਨ੍ਹਾਂ ਦਾ ਬੇਟਾ ਜੇਲ੍ਹ ਵਿੱਚ ਚੜ੍ਹਦੀਕਲਾ 'ਚ ਹੈ। ਸਰਕਾਰ ਉਨ੍ਹਾਂ ਨਾਲ ਧੱਕੇਸ਼ਾਹੀ ਕਰ ਰਹੀ ਹੈ। ਅੰਮ੍ਰਿਤਪਾਲ ਦੀ ਮਾਂ ਨੇ ਵੀ ਕੇਂਦਰ ਅਤੇ ਸੂਬਾਂ ਸਰਕਾਰ ਨੂੰ ਅਪੀਲ ਕੀਤੀ ਸੀ ਕਿ ਅੰਮ੍ਰਿਤਪਾਲ ਅਤੇ ਉਸਦੇ ਸਾਥੀਆਂ ਨੂੰ ਤੁਰੰਤ ਰਿਹਾਅ ਕੀਤਾ ਜਾਵੇ। ਪਿਤਾ ਨੇ ਕਿਹਾ ਕਿ ਜਦੋਂ ਤੱਕ ਅੰਮ੍ਰਿਤਪਾਲ ਇੱਥੇ ਜੇਲ੍ਹ ਵਿੱਚ ਬੰਦ ਹੈ, ਘਰੋਂ ਕੋਈ ਨਾ ਕੋਈ ਵਿਅਕਤੀ ਉਸ ਨੂੰ ਮਿਲਣ ਆਉਂਦਾ ਰਹੇਗਾ। ਮਾਪੇ ਆਪਣੇ ਨਾਲ ਕੁਝ ਖਾਣ-ਪੀਣ ਦਾ ਸਮਾਨ ਵੀ ਲੈ ਕੇ ਆਏ ਸਨ, ਪਰ ਜੇਲ੍ਹ ਪ੍ਰਸ਼ਾਸਨ ਨੇ ਸਾਰਾ ਸਾਮਾਨ ਰੱਖ ਕੇ ਜਾਂਚ ਕਰ ਕੇ ਅੱਗੇ ਭੇਜ ਦਿੱਤਾ ਸੀ।

ਪਤਨੀ ਕਿਰਨਦੀਪ ਕੌਰ ਨੇ ਵੀ ਕੀਤੀ ਸੀ ਮੁਲਾਕਾਤ : ਮਾਪਿਆਂ ਤੋਂ ਪਹਿਲਾਂ ਇਸੇ ਮਹੀਨੇ 4 ਮਈ ਨੂੰ ਅੰਮ੍ਰਿਤਪਾਲ ਦੀ ਪਤਨੀ ਕਿਰਨਦੀਪ ਕੌਰ ਵੀ ਉਸ ਨੂੰ ਜੇਲ੍ਹ ਵਿੱਚ ਮਿਲੀ ਸੀ। ਪਤਨੀ ਕਿਰਨਦੀਪ ਕੌਰ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ (ਐੱਸਜੀਪੀਸੀ) ਦੇ ਸਮੂਹ ਨਾਲ ਜੇਲ੍ਹ ਪਹੁੰਚੀ ਸੀ। ਗਰੁੱਪ ਵਿੱਚ ਕਰੀਬ 10 ਲੋਕ ਸਨ। ਇਸ ਤੋਂ ਪਹਿਲਾਂ ਜਦੋਂ ਵਕੀਲ ਤੇ ਹੋਰ ਪਰਿਵਾਰਕ ਮੈਂਬਰ ਮੁਲਾਕਾਤ ਲਈ ਆਏ ਸਨ ਤਾਂ ਅੰਮ੍ਰਿਤਪਾਲ ਨੇ ਭਾਈਚਾਰੇ ਦੇ ਨਾਂ ਮੰਗ ਪੱਤਰ ਦਿੱਤਾ ਸੀ।

Last Updated : May 24, 2023, 1:32 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.