ਪੰਜਾਬ ਦੇ 108 ਐਂਬੂਲੈਂਸ ਚਾਲਕ ਦੀ ਹੜਤਾਲ ਹੋਈ ਖ਼ਤਮ, ਸਿਹਤ ਮੰਤਰੀ ਨੇ ਮੰਗਾਂ ਮੰਨਣ ਦਾ ਦਿੱਤਾ ਭਰੋਸਾ

author img

By

Published : Jan 18, 2023, 10:49 PM IST

108 ਐਂਬੂਲੈਂਸ ਚਾਲਕ ਦੀ ਹੜਤਾਲ ਹੋਈ ਖ਼ਤਮ

ਲੁਧਿਆਣਾ ਦੇ ਲਾਡੋਵਾਲ ਟੋਲ ਪਲਾਜ਼ਾ ਤੇ ਚੱਲ ਰਿਹਾ ਪੰਜਾਬ ਭਰ ਦੇ 108 ਐਂਬੂਲੈਂਸ ਚਾਲਕ ਦਾ ਧਰਨਾ ਪ੍ਰਦਰਸ਼ਨ ਖ਼ਤਮ ਹੋ ਗਿਆ ਹੈ। ਇਸ ਦੀ ਪੁਸ਼ਟੀ 108 ਐਂਬੂਲੈਂਸ ਐਸੋਸੀਏਸ਼ਨ ਦੇ ਪੰਜਾਬ ਪ੍ਰਧਾਨ ਮਨਪ੍ਰੀਤ ਸਿੰਘ ਨਿੱਝਰ ਨੇ ਕੀਤੀ ਹੈ। ਉਨ੍ਹਾਂ ਕਿਹਾ ਕਿ ਸਿਹਤ ਮੰਤਰੀ ਦੇ ਭਰੋਸੇ ਤੋਂ ਬਾਅਦ ਉਨ੍ਹਾਂ ਵੱਲੋਂ ਇਹ ਫ਼ੈਸਲਾ ਲਿਆ ਗਿਆ ਹੈ।

108 ਐਂਬੂਲੈਂਸ ਚਾਲਕ ਦੀ ਹੜਤਾਲ ਹੋਈ ਖ਼ਤਮ

ਚੰਡੀਗੜ੍ਹ: 108 ਐਂਬੂਲੈਂਸ ਯੂਨੀਅਨ ਦੀ ਹੜਤਾਲ ਅੱਜ ਪੰਜਵੇਂ ਦਿਨ ਖ਼ਤਮ ਹੋ ਗਈ ਹੈ। ਅੱਜ ਬੁੱਧਵਾਰ ਨੂੰ ਪੰਜਾਬ ਦੇ ਸਿਹਤ ਮੰਤਰੀ ਡਾ.ਬਲਬੀਰ ਸਿੰਘ ਅਤੇ ਯੂਨੀਅਨ ਵਿਚਾਲੇ ਮੀਟਿੰਗ ਹੋਈ। ਡਾ. ਬਲਬੀਰ ਸਿੰਘ ਨੇ ਯੂਨੀਅਨ ਦੀਆਂ ਮੰਗਾਂ ਮੰਨਣ ਦਾ ਭਰੋਸਾ ਦੇ ਕੇ ਧਰਨਾ ਖ਼ਤਮ ਕਰਵਾ ਦਿੱਤਾ ਹੈ। ਦੱਸ ਦੇਈਏ ਕਿ ਪੂਰੇ ਸੂਬੇ ਦੇ ਐਂਬੂਲੈਂਸ ਮੁਲਾਜ਼ਮ ਲੁਧਿਆਣਾ ਦੇ ਟੋਲ ਪਲਾਜ਼ਾ ਉਤੇ ਆਪਣੀਆਂ ਮੰਗਾਂ ਨੂੰ ਲੈ ਕੇ ਕੜਾਕੇ ਦੀ ਠੰਢ ਵਿਚ ਅੜੇ ਹੋਏ ਸਨ।

ਐਂਬੂਲੈਂਸ ਚਾਲਕਾਂ ਦੀ ਮੰਗ: ਕਾਬਿਲੇਗੌਰ ਹੈ ਕਿ ਐਂਬੂਲੈਂਸ ਦੇ ਮੁਲਾਜ਼ਮਾਂ ਨੂੰ ਭਰਤੀ ਕਰਨ ਦਾ ਕੰਮ ਇਕ ਨਿੱਜੀ ਕੰਪਨੀ ਨੂੰ ਸੌਂਪਿਆ ਗਿਆ ਹੈ। ਇਸ ਲਈ ਮੁਲਾਜ਼ਮਾਂ ਦੀ ਮੰਗ ਹੈ ਕਿ ਪੰਜਾਬ ਸਰਕਾਰ ਨਿੱਜੀ ਕੰਪਨੀ ਨੂੰ ਲਾਂਭੇ ਕਰਕੇ ਇਹ ਕੰਮ ਆਪਣੇ ਅਧੀਨ ਲਵੇ। ਇਸ ਤੋਂ ਇਲਾਵਾ ਮੁਲਾਜ਼ਮਾਂ ਨੂੰ ਪੱਕਾ ਕਰਕੇ ਤਨਖਾਹ ਵਿਚ ਵਾਧਾ ਕੀਤਾ ਜਾਵੇ। ਐਂਬੂਲੈਂਸ ਚਾਲਕਾਂ ਦੀ ਹੜਤਾਲ ਕਾਰਨ ਮਰੀਜ਼ ਕਾਫੀ ਪਰੇਸ਼ਾਨ ਨਜ਼ਰ ਆਏ। ਗਰਭਵਤੀ ਔਰਤਾਂ ਅਤੇ ਹੋਰ ਮਰੀਜ਼ਾਂ ਨੂੰ ਸਿਵਲ ਹਸਪਤਾਲ ਪਹੁੰਚਣ ਲਈ ਆਟੋ, ਰਿਕਸ਼ਾ ਅਤੇ ਪ੍ਰਾਈਵੇਟ ਐਂਬੂਲੈਂਸਾਂ ਦਾ ਸਹਾਰਾ ਲੈਣਾ ਪਿਆ।

ਐਂਬੂਲੈਂਸ ਚਾਲਕਾਂ ਦੀ ਹੜਤਾਲ ਹੋਈ ਖ਼ਤਮ: ਲੁਧਿਆਣਾ ਦੇ ਵਿੱਚ 108 ਐਂਬੂਲੈਂਸ ਦੀ ਚੱਲ ਰਹੀ ਹੜਤਾਲ ਅੱਜ ਖ਼ਤਮ ਹੋ ਗਈ ਹੈ। ਐਂਬੂਲੈਂਸ ਚਾਲਕ ਦੀ ਕੋਰ ਕਮੇਟੀ ਦੇ ਮੈਂਬਰਾਂ ਦੀ ਪੰਜਾਬ ਦੇ ਸਿਹਤ ਮੰਤਰੀ ਅਤੇ ਆਈ ਜੀ ਜਸਕਰਨ ਸਿੰਘ ਨਾਲ ਹੋਈ ਹੈ। ਮੁਲਾਕਾਤ ਤੋਂ ਬਾਅਦ ਹੜਤਾਲ ਵਾਪਸ ਲੈ ਲਈ ਹੈ। ਕਈ ਮੰਗਾਂ 'ਤੇ ਸਿਹਤ ਮੰਤਰੀ ਨੇ ਮੋਹਰ ਲਗਾ ਦਿੱਤੀ ਹੈ ਜਦੋਂ ਕਿ ਬਾਕੀ ਮੰਗਾਂ ਉਤੇ ਅਗਲੀ ਮੀਟਿੰਗ ਦੇ ਵਿਚ ਮੋਹਰ ਲਗਾਉਣ ਦੀ ਗੱਲ ਕਹੀ ਹੈ।

ਕਈ ਮੰਗਾਂ ਤੇ ਮੋਹਰ: ਮਨਪ੍ਰੀਤ ਨਿੱਜਰ ਨੇ ਫੋਨ ਤੇ ਗੱਲਬਾਤ ਦੌਰਾਨ ਕਿਹਾ ਕਿ ਕਈ ਮੰਗਾਂ ਤੇ ਸਿਹਤ ਮੰਤਰੀ ਨੇ ਮੋਹਰ ਲਗਾ ਦਿੱਤੀ ਹੈ ਜਦੋਂ ਕਿ ਬਾਕੀ ਮੰਗਾਂ ਦੀ ਅਗਲੀ ਮੀਟਿੰਗ ਦੇ ਵਿਚ ਮੋਹਰ ਲਗਾਉਣ ਦੀ ਗੱਲ ਕਹੀ ਹੈ ਅਤੇ ਭਰੋਸਾ ਦਿੱਤਾ ਹੈ, ਉਨ੍ਹਾਂ ਕਿਹਾ ਕਿ ਜਿਹੜੀਆਂ ਮੰਗਾਂ ਮੰਨੀਆਂ ਗਈਆਂ ਹਨ ਉਨ੍ਹਾਂ ਸਬੰਧੀ ਜਲਦ ਹੀ ਖੁਲਾਸਾ ਕਰਨਗੇ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਆਉਂਦੇ ਦਿਨਾ ਜਿਹੜੀਆਂ ਸਾਡੀਆਂ ਮੰਗਾਂ ਬਕਾਇਆ ਹਨ ਉਨ੍ਹਾਂ ਦੇ ਸਰਕਾਰ ਨੇ ਗੌਰ ਫਰਮਾਇਆ ਤਾਂ ਉਹ ਮੁੜ ਤੋਂ ਐਂਬੁਲੈਂਸ ਸੇਵਾ ਬੰਦ ਕਰ ਦਿੱਤੀ ਜਾਵੇਗੀ ਉਹਨਾਂ ਕਿਹਾ ਕਿ ਅੱਜ ਚੰਡੀਗੜ੍ਹ ਚ ਹੋਈ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ

ਕੱਲ੍ਹ ਤੋਂ ਫਿਰ ਚਲੇਗੀ ਐਂਬੂਲੈਂਸ ਸੇਵਾ : ਇਸ ਸਬੰਧੀ 108 ਐਂਬੂਲੈਂਸ ਸੇਵਾ ਐਸੋਸੀਏਸ਼ਨ ਦੇ ਪ੍ਰਧਾਨ ਨਿੱਜਰ ਨੇ ਕਿਹਾ ਹੈ ਕਿ ਕੱਲ ਤੋਂ ਹੁਣ 108 ਸੇਵਾ ਪੰਜਾਬ ਭਰ 'ਚ ਬਹਾਲ ਹੋ ਜਾਵੇਗੀ। ਉਨ੍ਹਾਂ ਦੱਸਿਆ ਕਿ ਧਰਨਾ ਟੋਲ ਪਲਾਜ਼ਾ ਤੋਂ ਚੁੱਕ ਲਿਆ ਜਾਵੇਗਾ। ਉਨ੍ਹਾਂ ਇਹ ਵੀ ਕਿਹਾ ਕਿ ਜੇਕਰ ਆਉਂਦੇ ਦਿਨਾਂ ਸਾਡੀਆਂ ਮੰਗਾਂ ਲਾਗੂ ਨਾ ਕੀਤੀ ਗਈਆ ਤਾਂ ਮੁੜ ਤੋਂ ਐਂਬੁਲੈਂਸ ਸੇਵਾ ਬੰਦ ਕਰ ਦਿੱਤੀ ਜਾਵੇਗੀ। ਉਹਨਾਂ ਕਿਹਾ ਕਿ ਅੱਜ ਚੰਡੀਗੜ੍ਹ ਵਿਚ ਹੋਈ ਮੀਟਿੰਗ ਤੋਂ ਬਾਅਦ ਇਹ ਫ਼ੈਸਲਾ ਲਿਆ ਗਿਆ ਹੈ।

ਇਹ ਵੀ ਪੜ੍ਹੋ:- ਸਿੱਖਿਆ ਦੇ ਖੇਤਰ ਵਿੱਚ ਪੰਜਾਬ ਦੇਸ਼ ਦਾ ਮੋਹਰੀ ਸੂਬਾ ਬਣਾਵਾਂਗੇ: ਹਰਜੋਤ ਬੈਂਸ

ETV Bharat Logo

Copyright © 2024 Ushodaya Enterprises Pvt. Ltd., All Rights Reserved.