Rail Roko During G20 Summit: ਗੁਰਪਤਵੰਤ ਪੰਨੂੰ ਨੇ ਹੁਣ G20 ਸੰਮੇਲਨ ਨੂੰ ਲੈ ਕੇ ਕਹੀ ਵੱਡੀ ਗੱਲ, ਕਰਵਾਇਆ ਇਹ ਕਾਰਾ !
Published: Mar 14, 2023, 12:03 PM


Rail Roko During G20 Summit: ਗੁਰਪਤਵੰਤ ਪੰਨੂੰ ਨੇ ਹੁਣ G20 ਸੰਮੇਲਨ ਨੂੰ ਲੈ ਕੇ ਕਹੀ ਵੱਡੀ ਗੱਲ, ਕਰਵਾਇਆ ਇਹ ਕਾਰਾ !
Published: Mar 14, 2023, 12:03 PM
ਸਿੱਖਸ ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂੰ ਵੱਲੋਂ ਅੰਮ੍ਰਿਤਸਰ ਵਿਖੇ ਹੋਣ ਵਾਲੇ G 20 ਸੰਮੇਲਨ ਤੋਂ ਪਹਿਲਾਂ ਵੀਡੀਓ ਜਾਰੀ ਕੀਤੀ ਹੈ। ਵੀਡੀਓ ਵਿੱਚ ਉਸ ਨੇ G20 ਸੰਮੇਲਨ ਦੌਰਾਨ ਦਿੱਤਾ ਰੇਲ ਰੋਕੋ ਦਾ ਸੱਦਾ ਦਿੱਤਾ ਹੈ।
ਚੰਡੀਗੜ੍ਹ: ਜਦੋਂ ਵੀ ਪੰਜਾਬ ਵਿੱਚ ਕੋਈ ਵੱਡਾ ਈਵੈਂਟ ਜਾਂ ਕੋਈ ਵੱਡੀ ਰਾਜਨੀਤਕ ਸਖਸ਼ੀਅਤ ਆ ਰਹੀ ਹੁੰਦੀ ਹੈ, ਤਾਂ ਸਿੱਖਸ ਫੋਰ ਜਸਟਿਸ ਦੇ ਮੁਖੀ ਗੁਰਪਤਵੰਤ ਪੰਨੂੰ ਵੱਲੋਂ ਵੀਡੀਓ ਜਾਰੀ ਕਰਦਾ ਹੋਇਆ ਸੁਰਖੀਆਂ ਵਿੱਚ ਆ ਜਾਂਦਾ ਹੈ। ਇਸ ਵਾਰ ਭਲਕੇ ਅੰਮ੍ਰਿਤਸਰ ਵਿਖੇ ਹੋਣ ਵਾਲੇ G20 ਸੰਮੇਲਨ ਤੋਂ ਪਹਿਲਾਂ ਫਿਰ ਉਸ ਦੀ ਇਕ ਵੀਡੀਓ ਸਾਹਮਣੇ ਆਈ ਹੈ। ਉਸ ਨੇ ਵੀਡੀਓ ਜਾਰੀ ਕਰਦੇ ਹੋਏ ਕਿਹਾ ਕਿ ਸਿੱਖਸ ਫੋਰ ਜਸਟਿਸ ਵੱਲੋਂ ਗੁਰੂ ਹਰਿਗੋਬਿੰਦ ਥਰਮਲ ਪਲਾਂਟ (ਲਹਿਰਾ ਮੁਹੱਬਤ) ਬੰਦ ਕਰਵਾਉਣ ਲਈ ਰੇਲ ਰੋਕੋ ਦਾ ਸੱਦਾ ਹੈ।
ਰੇਲ ਪਟੜੀ ਦੇ ਕੱਲਿਪ ਕੱਢੇ: ਵੀਡੀਓ ਜਾਰੀ ਕਰਦੇ ਹੋਏ ਗੁਰਪਤਵੰਤ ਪੰਨੂੰ ਨੇ ਕਿਹਾ ਕਿ ਖਾਲਿਸਤਾਨੀ ਪੱਖੀ ਨੌਜਵਾਨਾਂ ਨੇ ਥਰਮਲ ਪਲਾਂਟ ਲਈ ਜਿਹੜੀ ਰੇਲ ਗੱਡੀ ਕੋਲਾ ਲੈ ਕੇ ਆਉਂਦੀ ਹੈ, ਉਸ ਪਟੜੀ ਦੇ ਕੱਲਿਪ ਕੱਢ ਦਿੱਤੇ ਗਏ ਹਨ। ਉਸ ਨੇ ਕਿਹਾ ਕੰਧਾਂ ਉੱਤੇ ਛਾਪੇ ਵੀ ਲਾਏ ਗਏ ਹਨ। ਉਸ ਨੇ ਕਿਹਾ ਕਿ 20 ਦੇਸ਼ਾਂ ਦੇ ਨੁੰਮਾਇਦਿਆਂ ਨੂੰ ਦੱਸਣਾ ਚਾਹੁੰਦੇ ਹਾਂ ਪੰਜਾਬ ਭਾਰਤ ਦਾ ਹਿੱਸਾ ਨਹੀਂ ਹੈ।
ਅੰਮ੍ਰਿਤਸਰ ਤੋਂ ਫਿਰੋਜ਼ਪੁਰ ਤੱਕ ਦੀਆਂ ਰੇਲ ਗੱਡੀਆਂ ਬੰਦ ਰਹਿਣਗੀਆਂ। ਉਸ ਨੇ ਧਮਕੀ ਦਿੱਤੀ ਕਿ ਜੇਕਰ ਰੇਲ ਪਟੜੀਆਂ ਦੇ ਕੱਲਿਪ ਕੱਢ ਦਿੱਤੇ ਗਏ ਅਤੇ ਕੋਈ ਨੁਕਸਾਨ ਹੋਇਆ, ਤਾਂ ਉਸ ਲਈ ਭਗਵੰਤ ਮਾਨ ਸਣੇ ਪੰਜਾਬ ਦੇ ਗਵਰਨਰ ਜ਼ਿੰਮੇਵਾਰ ਹੋਣਗੇ। ਉਸ ਨੇ ਕਿਹਾ ਕਿ ਪੰਜਾਬੀਓ 15 ਤੋਂ 19 ਮਾਰਚ ਤੱਕ ਰੇਲ ਗੱਡੀਆਂ ਦਾ ਸਫਰ ਨਾ ਕਰੀਓ, ਨੁਕਸਾਨ ਹੋ ਸਕਦਾ ਹੈ।
15 ਤੋਂ 19 ਮਾਰਚ ਤੱਕ ਰੇਲ ਰੋਕੋ ਦਾ ਸੱਦਾ: ਇਸ ਤੋਂ ਇਲਾਵਾ, ਗੁਰਪਤਵੰਤ ਪੰਨੂੰ ਨੇ ਥਰਮਲ ਪਲਾਂਟ ਦੀਆਂ ਕੰਧਾਂ ਤੇ “ਪੰਜਾਬ, ਭਾਰਤ ਦਾ ਹਿੱਸਾ ਨਹੀਂ”, “ਹਿੰਦੁਸਤਾਨ ਮੁਰਦਾਬਾਦ” ਦੇ ਲਗਾਏ ਛਾਪਿਆਂ ਦੀ ਵੀ ਜ਼ਿੰਮੇਵਾਰੀ ਲਈ। ਉਸ ਨੇ ਕਿਹਾ ਕਿ, "G20 ਬੈਠਕ 15 ਤੋਂ 19 ਮਾਰਚ ਤੱਕ ਰੇਲ ਰੋਕੋ ਦਾ ਸੱਦਾ ਹੈ, ਜੇ ਕੋਈ ਅਣਸੁਖਾਂਵੀ ਘਟਨਾ ਵਾਪਰ ਦੀ ਹੈ, ਤਾਂ ਉਸ ਦੀ ਜ਼ਿੰਮੇਵਾਰੀ ਗ੍ਰਹਿ ਮੰਤਰੀ ਅਮਿਤ ਸ਼ਾਹ, ਗਵਰਨਰ ਬਨਵਾਰੀ ਲਾਲ ਪੁਰੋਹਿਤ ਅਤੇ ਮੁੱਖ ਮੰਤਰੀ ਭਗਵੰਤ ਮਾਨ ਦੀ ਹੋਵੇਗੀ।”
ਜ਼ਿਕਰਯੋਗ ਹੈ ਕਿ ਗੁਰਪਤਵੰਤ ਪੰਨੂੰ ਵੱਲੋਂ ਪੀਐਮ ਨਰਿੰਦਰ ਮੋਦੀ ਦੀ ਪੰਜਾਬ ਫੇਰੀ ਤੋਂ ਪਹਿਲਾਂ ਅਤੇ ਰਾਹੁਲ ਗਾਂਧੀ ਦੀ ਭਾਰਤ ਜੋੜੋ ਯਾਤਰਾ ਤੋਂ ਪਹਿਲਾਂ ਵੀ ਧਮਕੀ ਦਿੱਤੀ ਗਈ ਸੀ ਅਤੇ ਪੰਜਾਬ ਦੇ ਕਈ ਜ਼ਿਲ੍ਹਿਆਂ ਵਿੱਚ ਕੰਧਾਂ ਉੱਤੇ 'ਖਾਲਿਸਤਾਨ ਜ਼ਿੰਦਾਬਾਦ' ਦੇ ਨਾਅਰੇ ਛਪਵਾਏ ਸਨ। ਇਸ ਤੋਂ ਇਲਾਵਾ, ਹਾਲ ਹੀ 'ਚ ਦੇਸ਼ ਦੀ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਦੀ ਅੰਮ੍ਰਿਤਸਰ ਫੇਰੀ ਤੋਂ ਠੀਕ ਕੁਝ ਸਮਾਂ ਪਹਿਲਾਂ ਗੁਰੂ ਨਾਨਕ ਦੇਵ ਯੂਨੀਵਰਸਿਟੀ ਦੇ ਬਾਹਰ ਕੰਧਾਂ ਉੱਤੇ 'ਖਾਲਿਸਤਾਨ ਜ਼ਿੰਦਾਬਾਦ' ਸਲੋਗਨ ਲਿਖਵਾਏ ਜਿਸ ਨੂੰ ਪੁਲਿਸ ਪ੍ਰਸ਼ਾਸਨ ਨੇ ਜਲਦ ਹੀ ਸਾਫ ਕਰਵਾਇਆ।
ਇਹ ਵੀ ਪੜ੍ਹੋ: Happy Raikoti Song Controversy: ਗੰਨ ਪ੍ਰਮੋਟ ਕਰਨ ਵਾਲੇ ਗੀਤ 'ਤੇ ਕਾਰਵਾਈ ਨਹੀਂ, ਕਿੱਥੇ ਗਏ ਸਰਕਾਰੀ ਹੁਕਮ ?
