CM ਮਾਨ ਦੀ ਤਾਰੀਫ਼ ਦੇ ਨਾਲ-ਨਾਲ ਰਾਹੁਲ ਗਾਂਧੀ ਕੀਹਨੂੰ ਕਹਿ ਗਏ 'ਰਿਮੋਰਟ ਕੰਟਰੋਲ'
Updated on: Jan 20, 2023, 5:36 PM IST

CM ਮਾਨ ਦੀ ਤਾਰੀਫ਼ ਦੇ ਨਾਲ-ਨਾਲ ਰਾਹੁਲ ਗਾਂਧੀ ਕੀਹਨੂੰ ਕਹਿ ਗਏ 'ਰਿਮੋਰਟ ਕੰਟਰੋਲ'
Updated on: Jan 20, 2023, 5:36 PM IST
ਭਾਰਤ ਜੋੋੜੋ ਯਾਤਰਾ ਦੌਰਾਨ ਕਾਂਗਰਸ ਦੇ ਸੀਨੀਅਰ ਆਗੂ ਰਾਹੁਲ ਗਾਂਧੀ ਨੇ ਇਕ ਪਾਸੇ ਭਗਵੰਤ ਮਾਨ ਦੀ ਤਾਰੀਫ਼ ਕੀਤੀ ਹੈ ਤੇ ਦੂਜੇ ਪਾਸੇ ਸਲਾਹ ਵੀ ਦਿੱਤੀ ਹੈ। ਰਾਹੁਲ ਗਾਂਧੀ ਨੇ ਕਿਹਾ ਭਗਵੰਤ ਮਾਨ ਨੂੰ ਸਰਕਾਰ ਆਪ ਚਲਾਉਣੀ ਚਾਹੀਦੀ ਹੈ ਨਾ ਕਿ ਕਿਸੇ ਰਿਮੋਰਟ ਕੰਟਰੋਲ ਨਾਲ। ਉਨ੍ਹਾਂ ਲੁਕਵੇਂ ਤਰੀਕੇ ਨਾਲ ਰਾਘਵ ਚੱਢਾ ਉੱਤੇ ਕਈ ਨਿਸ਼ਾਨੇਂ ਸਾਧੇ ਹਨ। ਪੰਜਾਬ ਵਿੱਚ ਉਨ੍ਹਾਂ ਦੀ ਯਾਤਰਾ ਦੇ ਆਖਰੀ ਦਿਨਾਂ ਦੇ ਬਿਆਨ ਖੂਬ ਵਾਇਰਲ ਵੀ ਹੋ ਰਹੇ ਹਨ।
ਚੰਡੀਗੜ੍ਹ: ਕਾਂਗਰਸ ਦੇ ਵੱਡੇ ਆਗੂ ਰਾਹੁਲ ਗਾਂਧੀ ਨੇ ਪੰਜਾਬ ਵਿੱਚ ਆਪਣੀ ਭਾਰਤ ਜੋੜੋ ਯਾਤਰਾ ਦੇ ਅਖੀਰਲੇ ਦਿਨ ਕਈ ਬਿਆਨ ਦਿੱਤੇ ਹਨ। ਜਨਤਾ ਨੂੰ ਸੰਬੋਧਨ ਕਰਦਿਆਂ ਇਕ ਪਾਸੇ ਕਾਂਗਰਸ ਦੇ ਸੰਸਦ ਮੈਂਬਰ ਰਾਹੁਲ ਗਾਂਧੀ ਨੇ ਮੁੱਖ ਮੰਤਰੀ ਭਗਵੰਤ ਮਾਨ ਦੀ ਤਾਰੀਫ਼ ਕੀਤੀ ਤੇ ਇਸਦੇ ਨਾਲ ਹੀ ਉਨ੍ਹਾਂ ਨੂੰ 'RC' ਯਾਨੀ ਕਿ ਰਿਮੋਰਟ ਕੰਟਰੋਲ ਦੀਆਂ ਹਦਾਇਤਾਂ ਉੱਤੇ ਸਰਕਾਰ ਨਾ ਚਲਾਉਣ ਦੀ ਸਲਾਹ ਵੀ ਦਿੱਤੀ ਹੈ। ਰਿਮੋਰਟ ਕੰਟਰੋਲ ਦੇ ਸਿਆਸੀ ਅਰਥ ਰਾਘਵ ਚੱਢਾ ਨਾਲ ਜੋੜੇ ਜਾ ਰਹੇ ਹਨ।
ਅਰਵਿੰਦ ਕੇਜਰੀਵਾਲ ਨੂੰ ਸਲਾਹ: ਭਾਰਤ ਜੋੜੋ ਯਾਤਰਾ ਦੇ ਆਖ਼ਰੀ ਪੜਾਅ ਲਈ ਜੰਮੂ-ਕਸ਼ਮੀਰ ਨੂੰ ਪਾਰ ਕਰਨ ਤੋਂ ਪਹਿਲਾਂ ਇੱਥੇ ਇੱਕ ਰੈਲੀ ਨੂੰ ਸੰਬੋਧਨ ਕਰਦਿਆਂ ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਭਗਵੰਤ ਮਾਨ ਨੂੰ ਦਿਲੋਂ ਪਸੰਦ ਕਰਦਾ ਹਾਂ ਤੇ ਇਸਦੇ ਨਾਲ ਹੀ ਪੂਰਾ ਸਤਿਕਾਰ ਵੀ ਕਰਦਾ ਹਾਂ। ਉਹ ਮੇਰੇ ਨਾਲ ਲੋਕ ਸਭਾ ਵਿੱਚ ਬਰਾਬਰ ਬਹਿੰਦੇ ਸਨ। ਪਰ ਉਨਾਂ ਤੇ ਦਿੱਲੀ ਵਿਚਾਲੇ ਬਹੁਤ ਫਰਕ ਹੈ। ਉਨ੍ਹਾਂ ਕਿਹਾ ਕਿ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਨੂੰ ਕਾਂਗਰਸ ਦੇ ਮੰਚ ਤੋਂ ਇਹੀ ਕਹਿੰਦਾ ਹਾਂ ਕਿ ਪੰਜਾਬ ਨੂੰ ਦਿੱਲੀ ਤੋਂ ਇਹ ਸੂਬਾ ਨਹੀਂ ਚਲਾਉਣਾ ਚਾਹੀਦਾ।
ਇਹ ਵੀ ਪੜ੍ਹੋ: ਬੱਸ ਅੱਡੇ ਦਾ ਉਦਘਾਟਨ ਕਰਨ ਪਹੁੰਚੇ ਸੀਐੱਮ ਮਾਨ, ਪ੍ਰਦਰਸ਼ਨਕਾਰੀਆਂ ਨੇ ਪਾ ਲਿਆ ਘੇਰਾ, ਜਾਣੋ ਅੱਗੇ ਕੀ ਹੋਇਆ...
ਰਾਹੁਲ ਗਾਂਧੀ ਨੇ ਕਿਹਾ ਕਿ ਮੈਂ ਯਾਤਰਾ ਦੌਰਾਨ ਕਿਸੇ ਨੂੰ ਪੁੱਛਿਆ ਸੀ ਕਿ ਪੰਜਾਬ ਵਿੱਚ ਕੀ ਹੋ ਰਿਹਾ ਹੈ ਤਾਂ ਉਸਨੇ ਜਵਾਬ ਦਿੱਤਾ ਕਿ 'ਕੁਝ ਨਹੀਂ'। ਰਾਹੁਲ ਗਾਂਧੀ ਨੇ ਕਿਹਾ ਕਿ ਉਹ ਇੱਕ ਕਾਂਗਰਸੀ ਸੀ। ਫਿਰ ਮੈਂ ਇੱਕ ਕਿਸਾਨ ਨੂੰ ਪੁੱਛਿਆ ਤਾਂ ਉਸਨੇ ਜਵਾਬ ਦਿੱਤਾ ਕਿ 'ਆਰਸੀ ਚੱਲ ਰਿਹਾ ਹੈ ਯਾਨੀ ਕਿ ਰਾਘਵ ਚੱਢਾ।
ਪੰਜਾਬ ਦੇ ਉਦਯੋਗ ਬਾਰੇ ਬੋਲੇ ਰਾਹੁਲ: ਲੁਧਿਆਣੇ ਦੇ ਛੋਟੇ ਅਤੇ ਦਰਮਿਆਨੇ ਉਦਯੋਗਾਂ ਨੇ ਇੱਕ ਵਾਰ ਚੀਨ ਨਾਲ ਮੁਕਾਬਲਾ ਕੀਤਾ ਸੀ। ਦੁਨੀਆ ਨੇ ਜਾਂ ਤਾਂ 'ਮੇਡ ਇਨ ਚਾਈਨਾ' ਜਾਂ 'ਮੇਡ ਇਨ ਲੁਧਿਆਣਾ' ਦੇਖੀ ਹੈ। ਜਦੋਂ ਕਿ ਜਲੰਧਰ ਖੇਡਾਂ ਦੇ ਸਮਾਨ ਲਈ ਜਾਣਿਆ ਜਾਂਦਾ ਸੀ। ਰਾਹੁਲ ਗਾਂਧੀ ਨੇ ਕਿਹਾ ਕਿ ਜੀਐਸਟੀ ਅਤੇ ਨੋਟਬੰਦੀ ਨੇ ਸਾਰੇ ਉਦਯੋਗਾਂ ਨੂੰ ਤਬਾਹ ਕਰ ਦਿੱਤਾ ਹੈ।
