ਰਾਤੋ-ਰਾਤ ਬਣੀ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪਲਾਨਿੰਗ, ਪੁਲਿਸ ਨੇ ਇੰਝ ਫੀਲਡਿੰਗ ਕਰ ਘੁਮਾਈ ਸੂਈ, ਜਾਣੋ ਪੂਰੀ ਕਹਾਣੀ

author img

By

Published : Mar 18, 2023, 6:03 PM IST

Updated : Mar 18, 2023, 11:07 PM IST

Punjab Police arrested Amritpal after making a plan

ਪੰਜਾਬ ਪੁਲਿਸ ਲਈ ਸਿਰਦਰਦ ਬਣੇ ਅੰਮ੍ਰਿਤਪਾਲ ਨੂੰ ਜਲੰਧਰ ਅਤੇ ਮੋਗਾ ਪੁਲਿਸ ਨੇ ਪੂਰੀ ਰਣਨੀਤੀ ਨਾਲ ਫੀਲਡਿੰਗ ਕਰ ਅੰਮ੍ਰਿਤਪਾਲ 'ਤੇ ਕਾਰਵਾਈ ਕੀਤੀ ਹੈ। ਦੱਸ ਦਈਏ ਪੁਲਿਸ ਨੇ ਬਹੁਤ ਹੀ ਗੁਪਤ ਢੰਗ ਦੇ ਨਾਲ ਰਾਤੋ-ਰਾਤ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਰਣਨੀਤੀ ਤਿਆਰ ਕਰਨ ਵਿੱਚ ਲੱਗੀ ਹੋਈ ਹੈ।

ਰਾਤੋ-ਰਾਤ ਬਣੀ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪਲਾਨਿੰਗ, ਪੁਲਿਸ ਨੇ ਇੰਝ ਫੀਲਡਿੰਲ ਲਗਾ ਕੀਤਾ ਗ੍ਰਿਫ਼ਤਾਰ,ਜਾਣੋ ਪੂਰੀ ਕਹਾਣੀਰਾਤੋ-ਰਾਤ ਬਣੀ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪਲਾਨਿੰਗ, ਪੁਲਿਸ ਨੇ ਇੰਝ ਫੀਲਡਿੰਲ ਲਗਾ ਕੀਤਾ ਗ੍ਰਿਫ਼ਤਾਰ,ਜਾਣੋ ਪੂਰੀ ਕਹਾਣੀ

ਚੰਡੀਗੜ੍ਹ: ਵਾਰਿਸ ਪੰਜਾਬ ਜਥੇਬੰਦੀ ਦੇ ਮੁਖੀ ਅੰਮ੍ਰਿਤਪਾਲ ਦੀ ਨਕੋਦਰ ਨੇੜਿਓਂ ਗ੍ਰਿਫ਼ਤਾਰੀ ਕਰਨ ਵਾਲੀ ਸੀ ਕਿ ਅੰਮ੍ਰਿਤਪਾਲ ਭਗੌੜਾ ਹੋ ਗਿਆ ਜਿਸ ਨਾਲ ਤਹਿਲਕਾ ਮਚ ਗਿਆ ਅਤੇ ਪੂਰੇ ਪੰਜਾਬ ਵਿੱਚ ਮਾਹੌਲ ਤਣਾਅ ਪੂਰਨ ਹੋ ਗਿਆ। ਦੱਸ ਦਈਏ ਅੰਮ੍ਰਿਤਪਾਲ ਉੱਤੇ ਸ਼ਿਕੰਜਾ ਕੱਸਣ ਲਈ ਪੁਲਿਸ ਨੇ ਉਸ ਦੇ ਅੰਮ੍ਰਿਤ ਸੰਚਾਰ ਪ੍ਰੋਗਰਾਮ ਨੂੰ ਚੁਣਿਆ ਅੰਮ੍ਰਿਤਪਾਲ ਨੇ ਸ਼ਨੀਵਾਰ ਨੂੰ ਜਲੰਧਰ-ਮੋਗਾ ਨੈਸ਼ਨਲ ਹਾਈਵੇਅ 'ਤੇ ਸ਼ਾਹਕੋਟ-ਮਲਸੀਆਂ ਖੇਤਰ ਅਤੇ ਬਠਿੰਡਾ ਜ਼ਿਲੇ ਦੇ ਰਾਮਪੁਰਾ ਫੂਲ 'ਤੇ ਅੰਮ੍ਰਿਤ ਸੰਚਾਰ ਪ੍ਰੋਗਰਾਮ ਵਿੱਚ ਸ਼ਿਰਕਤ ਕਰਨੀ ਸੀ ਅਤੇ ਇਸ ਦੇ ਮੱਦੇਨਜ਼ਰ ਹੀ ਪੁਲਿਸ ਨੇ ਅੰਮ੍ਰਿਤਪਾਲ ਦੇ ਆਉਣ ਤੋਂ ਪਹਿਲਾਂ ਪੂਰੀ ਫੀਲਡਿੰਗ ਸਜਾਈ ਹੋਈ ਸੀ।

ਰਾਤੋ-ਰਾਤ ਬਣੀ ਅੰਮ੍ਰਿਤਪਾਲ ਦੀ ਗ੍ਰਿਫ਼ਤਾਰੀ ਲਈ ਪਲਾਨਿੰਗ, ਪੁਲਿਸ ਨੇ ਇੰਝ ਫੀਲਡਿੰਲ ਲਗਾ ਕੀਤਾ ਗ੍ਰਿਫ਼ਤਾਰ,ਜਾਣੋ ਪੂਰੀ ਕਹਾਣੀ

ਸਮਾਗਮ ਤੋਂ ਪਹਿਲਾਂ ਗ੍ਰਿਫ਼ਤਾਰੀ ਦੀ ਰਣਨੀਤੀ: ਦੱਸ ਦਈਏ ਅੰਮ੍ਰਿਤਪਾਲ ਨੂੰ ਪੁਲਿਸ ਉਸ ਦੇ ਘਰ ਵਿੱਚ ਜਾ ਕੇ ਗ੍ਰਿਫ਼ਤਾਰ ਨਹੀਂ ਕਰਨਾ ਚਾਹੁੰਦੀ ਸੀ ਇਸ ਲਈ ਪੁਲਿਸ ਨੇ ਅੰਮ੍ਰਿਤਪਾਲ ਉੱਤੇ ਹੱਥ ਪਾਉਣ ਲਈ ਉਸ ਨੂੰ ਘਰ ਤੋਂ ਬਾਹਰ ਨਿਕਲਣ ਦਾ ਮੌਕਾ ਦਿੱਤਾ ਅਤੇ ਅੰਮ੍ਰਿਤਪਾਲ ਦੇ ਪ੍ਰੋਗਰਾਮ ਤੋਂ ਪਹਿਲਾਂ ਹੀ ਜਲੰਧਰ ਅਤੇ ਮੋਗਾ ਪੁਲਿਸ ਨੇ ਸਾਂਝੇ ਆਪ੍ਰੇਸ਼ਨ ਰਾਹੀਂ ਅੰਮ੍ਰਿਤਪਾਲ ਨੂੰ ਗੁਪਤ ਤਰੀਕੇ ਨਾਲ ਗ੍ਰਿਫ਼ਤਾਰ ਕਰਨ ਦੀ ਰਣਨੀਤੀ ਘੜੀ। ਪੁਲਿਸ ਨੇ ਇਸ ਗ੍ਰਿਫ਼ਤਾਰੀ ਲਈ ਰਾਤੋ ਰਾਤ ਆਲੇ-ਦੁਆਲੇ ਦੇ ਕਈ ਜ਼ਿਲ੍ਹਿਆਂ ਤੋਂ ਪੁਲਿਸ ਫੋਰਸ ਬੁਲਾਈ। ਇਸ ਤੋਂ ਮਗਰੋਂ ਪੁਿਲਿਸ ਨੇ ਜਲੰਧਰ-ਮੋਗਾ ਰੋਡ ਉੱਤੇ ਸਵੇਰ ਤੋਂ ਹੀ ਹਲਚਲ ਵਧਾ ਦਿੱਤੀ ਸੀ।

ਬਚ ਨਿਕਲਿਆ ਅੰਮ੍ਰਿਤਪਾਲ: ਰਣਨੀਤੀ ਘੜਨ ਤੋਂ ਬਾਅਦ ਪੁਲਿਸ ਨੇ ਇਸ ਨੂੰ ਅਮਲੀ ਜਾਮਾ ਪਹਿਨਾਉਣ ਅਤੇ ਅੰਮ੍ਰਿਤਪਾਲ ਨੂੰ ਗ੍ਰਿਫ਼ਤਾਰ ਕਰਨ ਲਈ ਪੂਰੀ ਮੁਸਤੈਦੀ ਨਾਲ ਅੱਜ ਦੁਪਹਿਰ 1 ਵਜੇ ਦੇ ਕਰੀਬ ਜਿਵੇਂ ਹੀ ਅੰਮ੍ਰਿਤਪਾਲ ਦਾ ਕਾਫਲਾ ਜਲੰਧਰ ਦੇ ਮਹਿਤਪੁਰ ਕਸਬੇ ਨੇੜੇ ਪਹੁੰਚਿਆ ਤਾਂ ਕਾਫਲੇ ਨੂੰ ਪੁਲਿਸ ਨੇ ਘੇਰਾ ਪਾ ਲਿਆ। ਕਾਫਲੇ ਦੇ ਸਭ ਤੋਂ ਅੱਗੇ ਚੱਲ ਰਹੇ 2 ਵਾਹਨਾਂ ਵਿੱਚ ਸਵਾਰ 6 ਵਿਅਕਤੀ ਫੜੇ ਗਏ। ਕਾਫ਼ਲੇ ਵਿੱਚ ਅੰਮ੍ਰਿਤਪਾਲ ਦੀ ਮਰਸਡੀਜ਼ ਕਾਰ ਤੀਜੇ ਨੰਬਰ ’ਤੇ ਸੀ। ਪੁਲਿਸ ਨੂੰ ਦੇਖ ਕੇ ਉਸ ਦਾ ਡਰਾਈਵਰ ਕਾਰ ਨੂੰ ਲਿੰਕ ਰੋਡ ਵੱਲ ਮੋੜ ਕੇ ਫ਼ਰਾਰ ਹੋ ਗਿਆ। ਜਲੰਧਰ ਅਤੇ ਮੋਗਾ ਪੁਲਿਸ ਨੇ ਉਸਦਾ ਪਿੱਛਾ ਕੀਤਾ। ਇਸ ਤੋਂ ਬਾਅਦ ਰਸਤੇ ਵਿੱਚ ਅੰਮ੍ਰਿਤਪਾਲ ਦੇ ਸਾਥੀਆਂ ਨੇ ਭੱਜਦੇ ਹੋਏ ਕਾਰ ਵਿੱਚੋਂ ਇੱਕ ਵੀਡੀਓ ਰਾਹੀਂ ਕਿਹਾ ਕਿ ਪੁਲਿਸ ਵੱਲੋਂ ਉਨ੍ਹਾਂ ਦਾ ਪਿੱਛਾ ਕੀਤਾ ਜਾ ਰਿਹਾ ਹੈ ਅਤੇ ਲੋਕ ਜ਼ਿਆਦਾ ਤੋਂ ਜ਼ਿਆਦਾ ਵੱਡੀ ਗਿਣਤੀ ਵਿੱਚ ਉਨ੍ਹਾਂ ਦੀ ਮਦਦ ਲਈ ਪਹੁੰਚਣ। ਪਰ ਇਸ ਦੌਰਾਨ ਅੰਮ੍ਰਿਤਪਾਲ ਦੇ ਉਸ ਦੇ ਸਾਥੀਆਂ ਦੀ ਇੱਕ ਨਾ ਚੱਲੀ ਅਤੇ ਪੁਲਿਸ ਦੀਆਂ ਕਰੀਬ 100 ਗੱਡੀਆਂ ਨੇ ਉਨ੍ਹਾਂ ਦਾ ਪਿੱਛਾ ਕਰਦੇ ਹੋਏ ਨਕੋਦਰ ਦੇ ਕੋਲ ਜਾ ਕੇ ਅੰਮ੍ਰਿਤਪਾਲ ਨੂੰ ਪੁਲਿਸ ਨੇ ਗ੍ਰਿਫ਼ਤਾਰ ਕਰ ਲਿਆ। ਇਸ ਤੋਂ ਇਲਾਵਾ ਪੁਲਿਸ ਨੇ ਅੰਮ੍ਰਿਤਪਾਲ ਦੇ ਹਮਦਰਦਾਂ ਉੱਤੇ ਵੀ ਦਬਿਸ਼ ਦੇਣੀ ਸ਼ੁਰੂ ਕਰ ਦਿੱਤੀ ਹੈ।

ਇਹ ਵੀ ਪੜ੍ਹੋ: ਅੰਮ੍ਰਿਤਪਾਲ ਦੀ ਗ੍ਰਿਫਤਾਰੀ ਨੂੰ ਲੈ ਕੇ ਭਖੀ ਪੰਜਾਬ ਦੀ ਸਿਆਸਤ, ਬਿੱਟੂ ਨੇ ਕਿਹਾ ਸ਼ੇਰ ਗਿੱਦੜ ਬਣ ਭੱਜਿਆ

Last Updated :Mar 18, 2023, 11:07 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.