26 ਜਨਵਰੀ ਦੀ ਪਰੇਡ: ਦੇਸ਼ ਦਾ ਤਾਜ ਕਿਹਾ ਜਾਣ ਵਾਲਾ ਪੰਜਾਬ 2023 ਦੀ ਪਰੇਡ ਤੋਂ ਬਾਹਰ, ਕੇਂਦਰ ਦੇ ਰਵੱਈਏ 'ਤੇ ਪੰਜਾਬ 'ਚ ਭਖੀ ਸਿਆਸਤ

author img

By

Published : Jan 23, 2023, 10:13 PM IST

Politics in Punjab regarding the 26 January parade

26 ਜਨਵਰੀ ਦੀ ਪਰੇਡ ਵਿੱਚ ਇਸ ਵਾਰ ਪੰਜਾਬ ਦੀ ਝਾਕੀ ਨਜ਼ਰ ਨਹੀਂ ਆਵੇਗੀ ਅਤੇ ਕੇਂਦਰ ਸਰਕਾਰ ਵੱਲੋਂ ਪੰਜਾਬ ਦੀ ਝਾਂਕੀ ਨੂੰ ਅੱਖੋ-ਪਰੋਖੇ ਕੀਤੇ ਜਾਣ ਉੱਤੇ ਹੁਣ ਸੂਬੇ ਵਿੱਚ ਸਿਆਸੀ ਪਾਰਾ ਚੜ੍ਹ ਚੁੱਕਾ ਹੈ। ਜਿੱਥੇ ਰਿਵਾਇਤੀ ਪਾਰਟੀਆਂ ਦੇ ਦਿੱਗਜ ਸਿਆਸੀ ਆਗੂ ਮਾਨ ਸਰਕਾਰ ਨੂੰ ਨੀਂਦ ਤੋਂ ਜਾਗਣ ਦੀ ਸਲਾਹ ਦੇ ਰਹੇ ਹਨ ਉੱਥੇ ਹੀ ਪੰਜਾਬ ਭਾਜਪਾ ਪ੍ਰਧਾਨ ਅਸਵਨੀ ਸ਼ਰਮਾ ਨੇ ਵੀ ਇਸ ਲਈ ਪੰਜਾਬ ਸਰਕਾਰ ਨੂੰ ਜ਼ਿੰਮੇਵਾਰ ਠਹਿਰਾਇਆ ਹੈ। ਦੂਜੇ ਪਾਸੇ ਪੰਜਾਬ ਦੇ ਖ਼ਜ਼ਾਨਾ ਮੰਤਰੀ ਨੇ ਮਾਮਲੇ ਉੱਤੇ ਸਪੱਸ਼ਟੀਕਰਨ ਦਿੰਦਿਆਂ ਕੇਂਦਰ ਸਰਕਾਰ ਦੀ ਨਿਖੇਧੀ ਕੀਤੀ ਹੈ।

26 ਜਨਵਰੀ ਦੀ ਪਰੇਡ: ਦੇਸ਼ ਦਾ ਤਾਜ ਕਿਹਾ ਜਾਣ ਵਾਲਾ ਪੰਜਾਬ 2023 ਦੀ ਪਰੇਡ ਤੋਂ ਬਾਹਰ, ਕੇਂਦਰ ਦੇ ਰਵੱਈਏ 'ਤੇ ਪੰਜਾਬ 'ਚ ਭਖੀ ਸਿਆਸਤ

ਚੰਡੀਗੜ੍ਹ: ਪੰਜਾਬ ਨੇ ਦੇਸ਼ ਦੀ ਆਜ਼ਾਦੀ ਲਈ ਵੱਡਾ ਯੋਗਦਾਨ ਪਾਇਆ ਅਤੇ ਕੇਂਦਰ ਸਰਕਾਰ ਨੇ ਪੰਜਾਬ ਵੱਲੋਂ ਭੇਜੀ ਝਾਕੀ ਨੂੰ ਰੱਦ ਕਰ ਦਿੱਤਾ ਹੈ। ਪੰਜਾਬ ਨੇ ਆਜ਼ਾਦੀ ਲਈ ਜੋ ਘਾਲਣਾ ਘਾਲੀ ਉਸਨੂੰ ਅੱਖੋਂ ਪਰੋਖੇ ਕਰਕੇ ਪੰਜਾਬ ਨੂੰ ਗਣਤੰਤਰ ਦਿਹਾੜੇ ਤੋਂ ਲਾਂਭੇ ਕੀਤਾ ਗਿਆ। ਦੱਸਿਆ ਜਾ ਰਿਹਾ ਹੈ ਕਿ ਪੰਜਾਬ ਸਰਕਾਰ ਵੱਲੋਂ ਕੇਂਦਰ ਸਰਕਾਰ ਨੂੰ 3 ਝਾਕੀਆਂ ਦਾ ਵਿਚਾਰ ਦਿੱਤਾ ਗਿਆ ਸੀ ਜੋ ਕਿ ਕੇਂਦਰ ਵੱਲੋਂ ਖਾਰਿਜ ਕਰ ਦਿੱਤਾ ਗਿਆ। ਪੰਜਾਬ ਨੂੰ ਇਸ ਤਰ੍ਹਾਂ ਗਣਤੰਤਰ ਦਿਹਾੜੇ ਦੀ ਪਰੇਡ ਵਿਚੋਂ ਬਾਹਰ ਕਰਨਾ ਪੰਜਾਬ ਦੇ ਵਿੱਚ ਵੱਡਾ ਮੁੱਦਾ ਬਣ ਗਿਆ ਹੈ ਅਤੇ ਸਿਆਸਤ ਭਖ ਗਈ ਹੈ।




ਪੰਜਾਬ ਵਿੱਚ ਸਿਆਸਤ ਗਰਮਾਈ: ਸ਼੍ਰੋਮਣੀ ਅਕਾਲੀ ਦਲ ਦੇ ਸੀਨੀਅਰ ਆਗੂ ਪ੍ਰੋਫੈਸਰ ਪ੍ਰੇਮ ਸਿੰਘ ਚੰਦੂਮਾਜਰਾ ਨੇ ਕੇਂਦਰ ਸਰਕਾਰ ਦੇ ਪੰਜਾਬ ਲਈ ਇਸ ਰਵੱਈਏ ਦੀ ਨਿੰਦਾ ਕੀਤੀ ਹੈ। ਉਨ੍ਹਾਂ ਆਖਿਆ ਕਿ ਬਹੁਤ ਅਫ਼ਸੋਸ ਦੀ ਗੱਲ ਹੈ ਕਿ ਇਸ ਸਾਲ 26 ਜਨਵਰੀ ਨੂੰ ਪੰਜਾਬ ਦੀ ਝਾਕੀ ਨਹੀਂ ਵਿਖਾਈ ਜਾਵੇਗੀ। ਇਸ ਨਾਲ ਪੰਜਾਬੀਆਂ ਦੇ ਦਿਲਾਂ ਨੂੰ ਡੂੰਗੀ ਸੱਟ ਵੱਜਣ ਵਾਲੀ ਹੈ ਕਿਉਂਕਿ ਜਦੋਂ ਦੇਸ਼ ਗਣਤੰਤਰ ਦਿਹਾੜਾ ਮਨਾ ਰਿਹਾ ਹੋਵੇਗਾ ਉਸ ਵੇਲੇ ਉਹ ਸੂਬਾ ਝਾਕੀ ਤੋਂ ਬਾਹਰ ਹੋਵੇਗਾ ਜਿਸ ਨੇ ਦੇਸ਼ ਦੀ ਆਜ਼ਾਦੀ ਲਈ ਸਭ ਤੋਂ ਵੱਧ ਖੂਨ ਡੋਲਿਆ,ਸਭ ਤੋਂ ਵੱਧ ਫਾਂਸੀ ਦੇ ਰੱਸੇ ਚੁੰਮੇ ਹੋਣ ਅਤੇ ਸਭ ਤੋਂ ਵੱਧ ਕੁਰਬਾਨੀਆਂ ਦਿੱਤੀਆਂ ਹੋਣ। ਇਹ ਪੰਜਾਬ ਨਾਲ ਬਹੁਤ ਵੱਡਾ ਧੋਖਾ ਹੈ ਅਤੇ ਪੰਜਾਬ ਸਰਕਾਰ ਨੂੰ ਇਸ ਉੱਤੇ ਗੰਭੀਰਤਾ ਵਿਖਾਉਂਦਿਆਂ ਸਫ਼ਤ ਨੋਟਿਸ ਲੈਣਾ ਚਾਹੀਦਾ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਇਸ ਸਮੇਂ ਲਾਵਾਰਿਸ ਦਿਖਾਈ ਦੇ ਰਿਹਾ ਹੈ।




ਸੁਖਬੀਰ ਬਾਦਲ ਦਾ ਟਵੀਟ: ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਬਾਦਲ ਨੇ ਵੀ ਟਵੀਟ ਕਰਕੇ ਗਣਤੰਤਰ ਦਿਹਾੜੇ ਦੀ ਪਰੇਡ ਵਿਚੋਂ ਪੰਜਾਬ ਨੂੰ ਬਾਹਰ ਕਰਨ ਦੀ ਨਿਖੇਧੀ ਕੀਤੀ ਹੈ। ਨਾਲ ਹੀ ਉਹਨਾਂ ਨੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੂੰ ਵੀ ਨਿਸ਼ਾਨੇ 'ਤੇ ਲਿਆ ਕਿ "ਮੁੱਖ ਮੰਤਰੀ ਨੀਂਦ ਵਿਚੋਂ ਜਾਗੇ ਅਤੇ ਕੇਂਦਰ ਦਾ ਸਖ਼ਤ ਵਿਰੋਧ ਕਰੇ।




ਉੱਧਰ ਭੁਲੱਥ ਤੋਂ ਵਿਧਾਇਕ ਅਤੇ ਕਾਂਗਰਸੀ ਆਗੂ ਸੁਖਪਾਲ ਖਹਿਰਾ ਨੇ ਵੀ ਇਸ ਮਸਲੇ 'ਤੇ ਕੇਂਦਰ ਸਰਕਾਰ ਨੂੰ ਨਿਸ਼ਾਨੇ 'ਤੇ ਲਿਆ ਹੈ। ਉਨ੍ਹਾਂ ਆਖਿਆ ਕਿ ਇਹ ਮਾੜੀ ਗੱਲ ਹੈ ਪੰਜਾਬ ਦੇਸ਼ ਦਾ ਨੰਬਰ 1 ਸੂਬਾ ਸੀ। ਸੁਰੱਖਿਆ, ਖੇਡਾਂ, ਸਿੱਖਿਆ ਅਤੇ ਸਿਹਤ ਸਹੂਲਤਾਂ ਵਿਚ ਪੰਜਾਬ ਨੰਬਰ ਇਕ 'ਤੇ ਸੀ। ਉਨ੍ਹਾਂ ਕਿਹਾ ਕੇਂਦਰ ਦਾ ਇਹ ਰਵੱਈਆ ਬਿਲਕੁਲ ਗਲਤ ਹੈ ਅਤੇ ਪੰਜਾਬ ਦੀ ਝਾਕੀ ਹਰ ਹਾਲ ਵਿਚ ਪੇਸ਼ ਹੋਣੀ ਚਾਹੀਦੀ ਸੀ।

ਭਾਜਪਾ ਦਾ ਮਾਨ ਸਰਕਾਰ 'ਤੇ ਨਿਸ਼ਾਨਾ: ਉਧਰ ਪੰਜਾਬ ਭਾਜਪਾ ਨੇ ਇਸ ਸਾਰੇ ਮਸਲੇ ਉੱਤੇ ਪੰਜਾਬ ਸਰਕਾਰ ਨੂੰ ਹੀ ਜ਼ਿੰਮੇਵਾਰ ਠਹਿਰਾਇਆ ਹੈ। ਪੰਜਾਬ ਭਾਜਪਾ ਦੇ ਪ੍ਰਧਾਨ ਅਸ਼ਵਨੀ ਸ਼ਰਮਾ ਨੇ ਕਿਹਾ ਕਿ ਭਾਜਪਾ ਦਾ ਪੰਜਾਬੀਆਂ ਨਾਲ ਬਹੁਤ ਪ੍ਰੇਮ ਹੈ। ਜੇਕਰ ਅਜਿਹਾ ਹੋਇਆ ਹੈ ਤਾਂ ਪੰਜਾਬ ਸਰਕਾਰ ਦੇ ਪੱਖ ਤੋਂ ਹੀ ਕਮੀ ਰਹੀ ਹੋਵੇਗੀ। ਉਨ੍ਹਾਂ ਕਿਹਾ ਮਾਨ ਸਰਕਾਰ ਨੇ ਝਾਕੀ ਸਬੰਧੀ ਗੰਭੀਰਤਾ ਨਹੀਂ ਵਿਖਾਈ ਹੋਣੀ।



ਪੰਜਾਬ ਸਰਕਾਰ ਦਾ ਕੇਂਦਰ 'ਤੇ ਰੋਸਾ: ਵਿਰੋਧੀ ਧਿਰਾਂ ਵੱਲੋਂ ਇਕ ਤੋਂ ਬਾਅਦ ਇਕ ਇਸ ਮਸਲੇ ਉੱਤੇ ਕੇਂਦਰ ਦਾ ਵਿਰੋਧ ਕਰਨ ਤੋਂ ਬਾਅਦ ਪੰਜਾਬ ਸਰਕਾਰ ਦਾ ਵੀ ਜਵਾਬ ਆਇਆ। ਪੰਜਾਬ ਦੇ ਖ਼ਜ਼ਾਨਾ ਮੰਤਰੀ ਹਰਪਾਲ ਚੀਮਾ ਨੇ ਕਿਹਾ ਕਿ ਕੇਂਦਰ ਸਰਕਾਰ ਗਣਤੰਤਰ ਦਿਹਾੜੇ ਦੀ ਝਾਕੀ ਵਿਚੋਂ ਪੰਜਾਬ ਨੂੰ ਬਾਹਰ ਕਰਕੇ ਪੰਜਾਬ ਅਤੇ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਵਿਤਕਰਾ ਕਰ ਰਹੀ ਹੈ। ਉਹਨਾਂ ਆਖਿਆ ਕਿ ਕੇਂਦਰ ਨੇ ਪਹਿਲਾਂ ਦਿੱਲੀ 'ਚ ਆਮ ਆਦਮੀ ਪਾਰਟੀ ਦੀ ਸਰਕਾਰ ਨਾਲ ਵਿਤਕਰਾ ਕੀਤਾ ਅਤੇ ਹੁਣ ਪੰਜਾਬ ਦੀ ਸਰਕਾਰ ਨਾਲ ਕੀਤਾ। ਚੀਮਾ ਨੇ ਦੱਸਿਆ ਕਿ ਇਸ ਵਾਰ ਪੰਜਾਬ ਨੇ ਦੇਸ਼ ਦੀ ਆਜ਼ਾਦੀ ਅੰਦਰ ਪੰਜਾਬ ਦੇ ਲੋਕਾਂ ਦੀਆਂ ਕੁਰਬਾਨੀਆਂ ਦੀ ਝਾਕੀ ਪੇਸ਼ ਕਰਨੀ ਸੀ ਅਤੇ ਕੇਂਦਰ ਸਰਕਾਰ ਨੇ ਜਾਣ ਬੁੱਝ ਕੇ ਇਹ ਚਾਲ ਚੱਲੀ ਅਤੇ ਪੰਜਾਬ ਦੇ ਕੁਰਬਾਨੀਆਂ ਦੇ ਇਤਿਹਾਸ ਨੂੰ ਪੇਸ਼ ਕਰਨ ਤੋਂ ਰੋਕਿਆ।


ਇਹ ਵੀ ਪੜ੍ਹੋ: 26 ਜਨਵਰੀ ਦੀ ਜੀਂਦ ਮਹਾਂ ਪੰਚਾਇਤ ਦੀਆਂ ਤਿਆਰੀਆਂ ਜ਼ੋਰਾਂ 'ਤੇ, ਕਿਸਾਨਾਂ ਨੇ ਪ੍ਰੋਗਰਾਮ ਦਾ ਰੋਡ ਮੈਪ ਕੀਤਾ ਤਿਆਰ



ਹੋਰ 17 ਸੂਬਿਆਂ ਦੀ ਝਾਕੀਆਂ ਹੋਣਗੀਆਂ ਪੇਸ਼: 74ਵੇਂ ਗਣਤੰਤਰ ਦਿਹਾੜੇ ਦੀ ਪਰੇਡ ਮੌਕੇ ਪੰਜਾਬ ਤੋਂ ਇਲਾਵਾ 17 ਹੋਰ ਸੂਬਿਆਂ ਅਤੇ ਕੇਂਦਰ ਸਾਸ਼ਿਤ ਪ੍ਰਦੇਸਾਂ ਦੀਆਂ ਝਾਕੀਆਂ ਸ਼ਾਮਿਲ ਹੋਣਗੀਆਂ। ਇਹਨਾਂ ਝਾਕੀਆਂ ਵਿਚ ਅਸਾਮ, ਉੱਤਰ ਪ੍ਰਦੇਸ਼, ਅਰੁਣਾਂਚਲ ਪ੍ਰਦੇਸ਼, ਤ੍ਰਿਪੁਰਾ, ਪੱਛਮੀ ਬੰਗਾਲ, ਤਾਮਿਲਨਾਡੂ, ਕਰਨਾਟਕਾ, ਮਹਾਂਰਾਸ਼ਟਰਾ, ਆਂਧਰਾ ਪ੍ਰਦੇਸ਼, ਕੇਰਲਾ, ਜੰਮੂ ਕਸ਼ਮੀਰ, ਲੱਦਾਖ, ਦਾਦਰ ਨਗਰ ਹਵੇਲੀ, ਗੁਜਰਾਤ ਅਤੇ ਉੱਤਰਾਖੰਡ ਦੀਆਂ ਪੇਸ਼ ਹੋਣਗੀਆਂ। ਇਨ੍ਹਾਂ ਵਿੱਚ ਅਸਮ, ਅਰੁਣਾਂਚਲ ਪ੍ਰਦੇਸ਼, ਤ੍ਰਿਪੁਰਾ, ਪੱਛਮੀ ਬੰਗਾਲ, ਜੰਮੂ-ਕਸ਼ਮੀਰ, ਲੱਦਾਖ਼, ਦਾਦਰ-ਨਾਗਰ ਹਵੇਲੀ, ਦਮਨ ਤੇ ਦਿਓ, ਗੁਜਾਰਾਤ, ਹਰਿਆਣਾ, ਉੱਤਰ ਪ੍ਰਦੇਸ਼, ਉੱਤਰਾਖੰਡ, ਮਹਾਰਾਸ਼ਟਰਾ, ਆਂਧਰਾ ਪ੍ਰਦੇਸ਼, ਤਮਿਲ ਨਾਡੂ, ਕਰਨਾਟਕਾ ਅਤੇ ਕੇਰਲਾ ਦੀਆਂ ਝਾਕੀਆਂ ਸ਼ਾਮਿਲ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.