ਚੰਡੀਗੜ੍ਹ : ਹਮੇਸ਼ਾ ਵਾਂਗ ਇੱਕ ਵਾਰ ਫਿਰ ਤੋਂ ਖਾਲਿਸਤਾਨੀ ਸਮਰਥਕ ਅਤੇ ਭਾਰਤ ਸਰਕਾਰ ਦੀ ਹਿੱਟ ਲਿਸਟ ਵਿੱਚ ਸ਼ਾਮਲ ਗੁਰਪਤਵੰਤ ਸਿੰਘ ਪੰਨੂ ਨੇ ਮੋਹਾਲੀ ਦੇ ਚੰਡੀਗੜ੍ਹ ਏਅਰਪੋਰਟ ਦੇ ਬਾਹਰ ਖਾਲਿਸਤਾਨ ਜ਼ਿੰਦਾਬਾਦ ਦੇ ਨਾਅਰੇ ਲਿਖਵਾਏ ਹਨ। ਪੰਨੂ ਨੇ ਇਸ ਦੀ ਵੀਡੀਓ ਵੀ ਜਾਰੀ ਕੀਤੀ ਹੈ। ਇੰਨਾ ਹੀ ਨਹੀਂ ਪੰਨੂ ਨੇ ਅੱਜ ਤੋਂ ਏਅਰ ਇੰਡੀਆ ਦੀਆਂ ਉਡਾਣਾਂ ਦਾ ਬਾਈਕਾਟ ਕਰਨ ਦਾ ਐਲਾਨ ਵੀ ਕੀਤਾ ਹੈ। ਖਾਲਿਸਤਾਨੀ ਪੰਨੂ ਨੇ ਧਮਕੀ ਦਿੱਤੀ ਕਿ SFJ ਦੀ ਅੰਮ੍ਰਿਤਸਰ-ਅਹਿਮਦਾਬਾਦ-ਦਿੱਲੀ ਹਵਾਈ ਅੱਡਿਆਂ ਤੱਕ ਪਹੁੰਚ ਹੈ। ਸਿੱਖ ਕੌਮ ਦੇ ਹਿੱਤਾਂ ਦੀ ਰਾਖੀ ਲਈ 19 ਨਵੰਬਰ ਤੋਂ ਬਾਅਦ ਏਅਰ ਇੰਡੀਆ ਨਾਲ ਉਡਾਣ ਨਾ ਭਰੋ ਕਿਉਂਕਿ ਇਸ ਨਾਲ ਆਉਣ ਵਾਲੀਆਂ ਸਿੱਖ ਪੀੜ੍ਹੀਆਂ ਨੂੰ ਖ਼ਤਰਾ ਹੋਵੇਗਾ।
ਪਹਿਲਾਂ ਵੀ ਕੀਤੇ ਅਜਿਹੇ ਐਲਾਨ : ਇਹ ਕੋਈ ਨਵਾਂ ਮਾਮਲਾ ਨਹੀਂ ਹੈ, ਇਸ ਤੋਂ ਪਹਿਲਾਂ ਵੀ ਪੰਨੂ ਵੱਲੋਂ ਅਜਿਹੀਆਂ ਗਤੀਵਿਧੀਆਂ ਨੂੰ ਅੰਜਾਮ ਦਿੱਤਾ ਗਿਆ ਹੈ। ਕੁਝ ਦਿਨ ਪਹਿਲਾਂ ਵੀ ਪੰਨੂ ਨੇ ਕਈ ਧਮਕੀਆਂ ਭਰੀਆਂ ਵੀਡੀਓ ਜਾਰੀ ਕੀਤੀਆਂ ਹਨ। ਜਿਸ ਵਿੱਚ ਉਸਨੇ 19 ਨਵੰਬਰ ਨੂੰ ਏਅਰ ਇੰਡੀਆ ਦੀ ਫਲਾਈਟ ਵਿੱਚ ਸਫਰ ਨਾ ਕਰਨ ਦੀ ਗੱਲ ਕਹੀ ਸੀ। ਇਸ ਵੀਡੀਓ ਵਿੱਚ ਉਸ ਨੇ ਧਮਕੀ ਦਿੱਤੀ ਸੀ ਅਤੇ ਕਿਹਾ ਸੀ ਕਿ ਜੇਕਰ ਤੁਸੀਂ ਅਜਿਹਾ ਕਰਦੇ ਹੋ ਤਾਂ ਤੁਹਾਡੀ ਜਾਨ ਨੂੰ ਖਤਰਾ ਹੋ ਸਕਦਾ ਹੈ। ਜਿਸ ਨੂੰ ਲੈਕੇ ਸੁਰੱਖਿਆ ਏਜੇਂਸੀਆਂ ਵੱਲੋਂ ਚੌਕਸੀ ਵੀ ਵਧਾਈ ਗਈ ਸੀ।
- WORLD CUP 2023: ਵਿਸ਼ਵ ਕੱਪ ਫਾਈਨਲ 'ਚ ਅਹਿਮ ਭੂਮਿਕਾ ਨਿਭਾਏਗਾ ਟਾਸ, ਅਹਿਮਦਾਬਾਦ 'ਚ ਦੌੜਾਂ ਦਾ ਪਿੱਛਾ ਕਰਨਾ ਆਸਾਨ
- Cricket World Cup 2023: ਜਾਣੋ ਭਾਰਤ-ਆਸਟ੍ਰੇਲੀਆ ਫਾਈਨਲ 'ਚ ਕਿਹੜੇ-ਕਿਹੜੇ ਮਹਾਨ ਖਿਡਾਰੀਆਂ ਦੀ ਨਿੱਜੀ ਲੜਾਈ ਹੋਵੇਗੀ?
- ਵਿਸ਼ਵ ਕੱਪ 2023: ਕੌਣ ਜਿੱਤੇਗਾ ਫਾਈਨਲ ਮੁਕਾਬਲਾ, ਕੌਣ ਜਿੱਤੇਗਾ ਭਾਰਤ ਤੇ ਆਸਟ੍ਰੇਲੀਆ ਵਿਚਾਲੇ ਟਰਾਫੀ?
ਦਿੱਲੀ ਏਅਰਪੋਰਟ ਦਾ ਨਾਂਅ ਬਦਲਣ ਦੀ ਧਮਕੀ: ਖਾਲਿਸਤਾਨੀ ਪੰਨੂ ਹਮੇਸ਼ਾ ਹੀ ਕਹਿੰਦਾ ਆਇਆ ਹੈ ਕਿ ਭਾਰਤ ਨੇ ਸਿੱਖਾਂ ‘ਤੇ ਤਸ਼ੱਦਦ ਕੀਤਾ ਹੈ। ਪੰਜਾਬ ਦੇ ਭਾਰਤ ਤੋਂ ਵੱਖ ਹੋਣ ਤੋਂ ਬਾਅਦ ਉਹ ਬੇਅੰਤ ਸਿੰਘ, ਸਤਵੰਤ ਸਿੰਘ ਦੇ ਨਾਂਅ ‘ਤੇ ਦਿੱਲੀ ਏਅਰਪੋਰਟ ਦਾ ਨਾਂ ਬਦਲ ਦੇਣਗੇ। ਦੱਸ ਦੇਈਏ ਕਿ ਬੇਅੰਤ ਸਿੰਘ ਅਤੇ ਸਤਵੰਤ ਸਿੰਘ ਸਾਬਕਾ ਪ੍ਰਧਾਨ ਮੰਤਰੀ ਇੰਦਰਾ ਗਾਂਧੀ ਦੇ ਬਾਡੀਗਾਰਡ ਸਨ। ਦੋਵਾਂ ਨੇ 31 ਅਕਤੂਬਰ ਨੂੰ ਮਰਹੂਮ ਪ੍ਰਧਾਨ ਮੰਤਰੀ ਇੰਦਰਾ ਗਾਂਧੀ ‘ਤੇ ਗੋਲੀਆਂ ਚਲਾਈਆਂ ਸਨ, ਜਿਸ ਕਾਰਨ ਉਨ੍ਹਾਂ ਦੀ ਮੌਤ ਹੋ ਗਈ ਸੀ।
ਨਿੱਝਰ ਦੀ ਮੌਤ ਤੋਂ ਬਾਅਦ ਦੀ ਬੋਖਲਾਹਟ : ਜ਼ਿਕਰਯੋਗ ਹੈ ਕਿ ਕੁਝ ਸਮਾਂ ਪਹਿਲਾਂ ਪੰਨੂ ਦੀ ਮੌਤ ਦੀ ਖ਼ਬਰ ਵੀ ਸਾਹਮਣੇ ਆਈ ਸੀ ਜਦੋਂ ਹਰ ਪਾਸੇ ਅਖਬਾਰਾਂ ਦੀਆਂ ਸੁਰਖੀਆਂ ਬਣਨ ਤੋਂ ਬਾਅਦ ਸਾਹਮਣੇ ਆਕੇ ਵੀਡੀਓ ਜਾਰੀ ਕੀਤੀ ਅਤੇ ਕਿਹਾ ਸੀ ਕਿ ਇੰਨਾ ਸੌਖਾ ਨਹੀਂ ਮਰਦਾ। ਉਸ ਤੋਂ ਬਾਅਦ ਕੈਨੇਡਾ ‘ਚ 18 ਜੂਨ ਨੂੰ ਖਾਲਿਸਤਾਨੀ ਸਮਰੱਥਕ ਸਾਥੀ ਹਰਦੀਪ ਸਿੰਘ ਨਿੱਝਰ ਦੇ ਕਤਲ ਨੇ ਪੰਨੂ ਨੂੰ ਕਾਫੀ ਪ੍ਰੇਸ਼ਾਨ ਕਰ ਦਿੱਤਾ। ਉਹ ਹਰ ਰੋਜ਼ ਭਾਰਤ ਅਤੇ ਕੈਨੇਡਾ ਵਿੱਚ ਭਾਰਤੀ ਰਾਜਦੂਤਾਂ ਨੂੰ ਧਮਕੀਆਂ ਦਿੰਦਾ ਰਿਹਾ ਹੈ। ਕੈਨੇਡਾ ਅਤੇ ਭਾਰਤ ਦਰਮਿਆਨ ਪੈਦਾ ਹੋਏ ਵਿਵਾਦ ਵਿੱਚ ਵੀ ਅੱਤਵਾਦੀ ਪੰਨੂ ਦਾ ਅਹਿਮ ਯੋਗਦਾਨ ਹੈ।