ਕਪਿਲ ਸ਼ਰਮਾ ਅਤੇ ਅਰਚਨਾ ਪੂਰਨ ਸਿੰਘ ਵੱਲੋਂ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ

author img

By

Published : Jan 23, 2023, 11:59 AM IST

Kapil Sharma and Archana Puran Singh met Punjab Chief Minister Bhagwant Mann

ਮੁੱਖ ਮੰਤਰੀ ਪੰਜਾਬ ਭਗਵੰਤ ਮਾਨ ਪਿਛਲੇ ਦੋ ਦਿਨਾਂ ਤੋਂ ਮੁੰਬਈ ਦੌਰੇ ਉਤੇ ਹਨ। ਇਸ ਦੌਰਾਨ ਉਨ੍ਹਾਂ ਵੱਲੋਂ ਕਾਮੇਡੀਅਨ ਕਪਿਲ ਸ਼ਰਮਾ ਤੇ ਅਦਾਕਾਰਾ ਅਰਚਨਾ ਪੂਰਨ ਸਿੰਘ ਨਾਲ ਮੁਲਾਕਾਤ ਕੀਤੀ ਗਈ। ਇਸ ਸਬੰਧੀ ਕਪਿਲ ਸ਼ਰਮਾ ਨੇ ਇਕ ਪੋਸਟ ਆਪਣੇ ਸੋਸ਼ਲ ਮੀਡੀਓ ਅਕਾਊਂਟ ਉਤੇ ਸਾਂਝੀ ਕੀਤੀ ਹੈ।

ਚੰਡੀਗੜ੍ਹ : ਕਪਿਲ ਸ਼ਰਮਾ ਅਤੇ ਅਰਚਨਾ ਪੂਰਨ ਸਿੰਘ ਨੇ ਐਤਵਾਰ (22 ਜਨਵਰੀ) ਨੂੰ ਮੁੰਬਈ ਵਿੱਚ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨਾਲ ਮੁਲਾਕਾਤ ਕੀਤੀ। ਕਾਮੇਡੀਅਨ ਕਪਿਲ ਸ਼ਰਮਾ ਨੇ ਆਪਣੇ ਇੰਸਟਾਗ੍ਰਾਮ ਅਕਾਊਂਟ ਤੋਂ ਭਗਵੰਤ ਮਾਨ ਨਾਲ ਕੁਝ ਫੋਟੋਆਂ ਸਾਂਝੀਆਂ ਕੀਤੀਆਂ। ਫੋਟੋਆਂ ਵਿਚ ਭਗਵੰਤ ਮਾਨ ਅਤੇ ਅਰਚਨਾ ਪੂਰਨ ਸਿੰਘ ਨਾਲ ਦਿਖਾਈ ਦੇ ਰਹੇ ਹਨ, ਜੋ ਕਿ ਕਪਿਲ ਸ਼ਰਮਾ ਸ਼ੋਅ ਵਿੱਚ ਮਹਿਮਾਨ ਜੱਜ ਵੀ ਹਨ।

ਕਾਮੇਡੀਅਨ ਕਪਿਲ ਸ਼ਰਮਾ ਨੇ ਅਕਾਊਂਟ ਤੋਂ ਜਾਣਕਾਰੀ ਸਾਂਝੀ ਕਰਦਿਆਂ ਲਿਖਿਆ ਕਿ ਉਸ ਨੇ ਭਗਵੰਤ ਮਾਨ ਨਾਲ ਚੰਗੀਆਂ ਪੁਰਾਣੀਆਂ ਯਾਦਾਂ ਨੂੰ ਯਾਦ ਕੀਤਾ ਅਤੇ ਲੰਬੇ ਸਮੇਂ ਤੋਂ ਬਾਅਦ ਇੱਕ-ਦੂਜੇ ਨੂੰ ਮਿਲ ਕੇ ਬਹੁਤ ਵਧੀਆ ਸਮਾਂ ਬਿਤਾਇਆ। ਤਸਵੀਰਾਂ ਵਿੱਚ ਕਪਿਲ ਮੁੱਖ ਮੰਤਰੀ ਭਗਵੰਤ ਮਾਨ ਨੂੰ ਜੱਫੀ ਪਾਉਂਦੇ ਨਜ਼ਰ ਆ ਰਹੇ ਹਨ। ਪੋਸਟ ਸਾਂਝੀ ਕਰਦਿਆਂ ਕਪਿਲ ਸ਼ਰਮਾ ਨੇ ਭਗਵੰਤ ਮਾਨ ਨੂੰ ਵੱਡਾ ਭਰਾ ਕਹਿ ਕੇ ਸੰਬੋਧਿਤ ਕੀਤਾ।

ਇਹ ਵੀ ਪੜ੍ਹੋ : ਬ੍ਰਿਟੇਨ ਦੇ ਪ੍ਰਧਾਨ ਮੰਤਰੀ ਨੂੰ PM ਮੋਦੀ 'ਤੇ ਬੀਬੀਸੀ ਦੀ ਡਾਕੂਮੈਂਟਰੀ ਉੱਤੇ ਇਤਰਾਜ਼, ਪੜ੍ਹੋ ਕਿਹੜੀਆਂ ਗੱਲਾਂ ਨਹੀਂ ਆਈਆਂ ਪਸੰਦ

ਕਪਿਲ ਨੇ ਆਪਣੀਆਂ ਫੋਟੋਆਂ ਦੇ ਕੈਪਸ਼ਨ ਵਿੱਚ ਲਿਖਿਆ, "ਕੱਲ੍ਹ ਸ਼ਾਮ ਮੁੰਬਈ ਵਿੱਚ, ਮੈਂ ਮਹਾਨ ਨਾਇਕ ਅਤੇ ਮਾਣਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ @bhagwantmann1 ਨੂੰ ਲੰਬੇ ਸਮੇਂ ਬਾਅਦ ਮਿਲਿਆ, ਦਿਲ ਵਿੱਚ ਪਿਆਰ ਅਤੇ ਜੱਫੀ ਵਿੱਚ ਨਿੱਘ ਪਹਿਲਾਂ ਨਾਲੋਂ ਵੀ ਵੱਧ ਸੀ, ਅਸੀਂ ਕੁਝ ਪੁਰਾਣੀਆਂ ਯਾਦਾਂ ਸਾਂਝੀਆਂ ਕੀਤੀਆਂ, ਇਹ ਇੱਕ ਬਹੁਤ ਹੀ ਪਿਆਰੀ ਅਤੇ ਨਿੱਘੀ ਮੁਲਾਕਾਤ ਸੀ.. ਤੁਹਾਡੇ ਪਿਆਰ ਅਤੇ ਸਤਿਕਾਰ ਲਈ ਬਹੁਤ ਬਹੁਤ ਧੰਨਵਾਦ ਭਾਜੀ"। ਪਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿਚ ਰੱਖਣ।

ਕਪਿਲ ਸ਼ਰਮਾ ਵੱਲੋਂ ਸਾਂਝੀ ਕੀਤੀ ਗਈ ਇਸ ਪੋਸਟ ਵਿਚ ਗਾਇਕ ਦਲੇਰ ਮਹਿੰਦੀ ਨੇ ਕੁਮੈਂਟ ਕਰ ਕੇ ਕਿਹਾ ਕਿ "ਮੇਰੇ ਪਿਆਰੇ ਭਰਾਵੋ @archanapuransingh। @kapilsharma ਅਤੇ ਪਿਆਰੇ @bhagwantmann1 ਤੁਹਾਨੂੰ ਸਾਰਿਆਂ ਨੂੰ ਦੇਖ ਕੇ ਖੁਸ਼ ਹਾਂ! ਪ੍ਰਮਾਤਮਾ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ।"

ਤੁਹਾਨੂੰ ਦੱਸ ਦਈਏ ਕਿ ਮੁੱਖ ਮੰਤਰੀ ਭਗਵੰਤ ਮਾਨ ਪਿਛਲੇ ਦੋ ਦਿਨਾਂ ਤੋਂ ਮਿਸ਼ਨ ਇਨਵੈਸਟਮੈਂਟ ਦੌਰੇ ਉਤੇ ਮੁੰਬਈ ਗਏ ਹੋਏ ਹਨ। ਉਨ੍ਹਾਂ ਉਨ੍ਹਾਂ ਵੱਲੋਂ ਪੰਜਾਬ ਵਿਚ ਫਿਲਮ ਸਿਟੀ ਖੋਲ੍ਹਣ ਦਾ ਵੀ ਐਲਾਨ ਕੀਤਾ ਗਿਆ ਹੈ। ਹਾਲਾਂਕਿ ਇਹ ਪ੍ਰਾਜੈਕਟ ਕਦੋਂ ਸ਼ੁਰੂ ਹੋਵੇਗਾ ਇਸ ਬਾਬਤ ਕੋਈ ਜਾਣਕਾਰੀ ਸਾਂਝੀ ਨਹੀਂ ਕੀਤੀ ਗਈ।

ETV Bharat Logo

Copyright © 2024 Ushodaya Enterprises Pvt. Ltd., All Rights Reserved.