ਸੁਨੀਲ ਜਾਖੜ ਦਾ 'ਆਪ' ਵਿਧਾਇਕ ਸਵਰਨਜੀਤ ਸਿੰਘ 'ਤੇ ਵੱਡਾ ਇਲਜ਼ਾਮ, ਕਿਹਾ-ਹੈਰੋਇਨ ਸਮੇਤ ਫੜ੍ਹਿਆ ਗਿਆ ਸ਼ਖ਼ਸ 'ਆਪ' ਵਿਧਾਇਕ ਦਾ ਭਤੀਜਾ, ਵਿਧਾਇਕ ਨੇ ਨਕਾਰੇ ਇਲਜ਼ਾਮ
Published: Nov 20, 2023, 5:36 PM

ਸੁਨੀਲ ਜਾਖੜ ਦਾ 'ਆਪ' ਵਿਧਾਇਕ ਸਵਰਨਜੀਤ ਸਿੰਘ 'ਤੇ ਵੱਡਾ ਇਲਜ਼ਾਮ, ਕਿਹਾ-ਹੈਰੋਇਨ ਸਮੇਤ ਫੜ੍ਹਿਆ ਗਿਆ ਸ਼ਖ਼ਸ 'ਆਪ' ਵਿਧਾਇਕ ਦਾ ਭਤੀਜਾ, ਵਿਧਾਇਕ ਨੇ ਨਕਾਰੇ ਇਲਜ਼ਾਮ
Published: Nov 20, 2023, 5:36 PM
ਪੰਜਾਬ ਭਾਜਪਾ ਪ੍ਰਧਾਨ ਸੁਨੀਲ ਜਾਖੜ ਨੇ 'ਆਪ' ਵਿਧਾਇਕ ਸਵਰਨਜੀਤ ਸਿੰਘ (MLA Swaranjit Singh) 'ਤੇ ਵੱਡਾ ਇਲਜ਼ਾਮ ਲਾਇਆ ਹੈ। ਸੁਨੀਲ ਜਾਖੜ ਨੇ ਕਿਹਾ ਕਿ ਇੱਕ ਵਿਧਾਇਕ ਦੇ ਭਤੀਜੇ ਨੂੰ ਹੈਰੋਇਨ ਸਮੇਤ ਗ੍ਰਿਫਤਾਰ ਕੀਤਾ ਗਿਆ ਹੈ ਅਤੇ ਉਹ ਤਸਕਰ 'ਆਪ' ਵਿਧਾਇਕ ਸਵਰਨਜੀਤ ਸਿੰਘ ਦਾ ਭਤੀਜਾ ਹੈ।
ਚੰਡੀਗੜ੍ਹ: ਪੰਜਾਬ ਵਿੱਚ ਹੈਰੋਇਨ ਦੇ ਮਾਰੂ ਨਸ਼ੇ ਦਾ ਮੁੱਦਾ ਇੱਕ ਵਾਰ ਫਿਰ ਤੋਂ ਗਰਮਾ ਗਿਆ। ਇਸ ਵਾਰ ਇਹ ਮੁੱਦਾ ਗਰਮਾਉਣ ਦਾ ਕਾਰਣ (Punjab BJP President Sunil Jakhar ) ਪੰਜਾਬ ਭਾਜਪਾ ਦੇ ਪ੍ਰਧਾਨ ਸੁਨੀਲ ਜਾਖੜ ਬਣੇ ਹਨ। ਉਨ੍ਹਾਂ ਇਲਜ਼ਾਮ ਲਾਇਆ ਹੈ ਕਿ ਤਰਨ ਤਾਰਨ ਵਿੱਚ ਇੱਕ ਤਸਕਰ ਨੂੰ ਇੱਕ ਕਿੱਲੋ ਹੈਰੋਇਨ ਸਮੇਤ ਗ੍ਰਿਫ਼ਤਾਰ ਕੀਤਾ ਗਿਆ ਹੈ ਅਤੇ ਗ੍ਰਿਫ਼ਤਾਰ ਕੀਤਾ ਗਿਆ ਸ਼ਖ਼ਸ ਆਮ ਆਦਮੀ ਪਾਰਟੀ (Aam Aadmi Party) ਦੇ ਵਿਧਾਇਕ ਸਵਰਨਜੀਤ ਸਿੰਘ ਦਾ ਭਤੀਜਾ ਹੈ।
ਕਾਰਵਾਈ ਦੀ ਮੰਗ: ਪੰਜਾਬ ਭਾਜਪਾ ਪ੍ਰਧਾਨ ਨੇ ਕਿਹਾ ਕਿ ਕੱਟੜ ਇਮਾਨਦਾਰ ਸਰਕਾਰ ਇਨ੍ਹਾਂ ਇਲਜ਼ਾਮਾਂ ਨੂੰ ਨਕਾਰਨ ਦੀ ਥਾਂ ਜੇਕਰ ਡੂੰਘਾਈ ਨਾਲ ਜਾਂਚ ਕਰੇਗੀ ਤਾਂ ਸਾਰਾ ਮਾਮਲਾ ਸਾਫ ਹੋ ਸਕਦਾ ਹੈ ਪਰ ਜੇਕਰ ਪਹਿਲਾਂ ਦੇ ਵਿਵਾਦਾਂ ਦੀ ਤਰ੍ਹਾਂ ਇਸ ਉੱਤੇ ਵੀ ਮਿੱਟੀ ਪਾ ਦਿੱਤੀ ਗਈ ਤਾਂ ਲੋਕਾਂ ਦੇ ਸਾਹਮਣੇ ਸਚਾਈ ਕਦੇ ਨਹੀਂ ਆਵੇਗੀ। ਸੁਨੀਲ ਜਾਖੜ ਨੇ ਕਿਹਾ ਕਿ 2002 'ਚ 'ਆਪ' ਵਿਧਾਇਕ ਸਵਰਨਜੀਤ ਸਿੰਘ ਖਿਲਾਫ ਖੁਦ ਨਸ਼ਾ ਤਸਕਰੀ ਦੀ ਐੱਫ.ਆਈ.ਆਰ. ਦਰਜ ਕੀਤੀ ਗਈ ਅਤੇ ਹੁਣ ਗ੍ਰਿਫਤਾਰ ਕੀਤਾ ਗਿਆ ਜਸ਼ਨ ਸਿੰਘ (Jashan Singh was arrested) ਸਵਰਨਜੀਤ ਸਿੰਘ ਦੇ ਚਾਚੇ ਦਾ ਲੜਕਾ ਹੈ। ਜਾਖੜ ਨੇ ਕਿਹਾ ਕਿ ਕੀ ਹੁਣ ਸੀਐੱਮ ਮਾਨ ਕਾਰਵਾਈ ਕਰਨਗੇ ਜਾਂ ਨਹੀਂ।
ਇਲਜ਼ਾਮਾਂ ਨੂੰ ਦੱਸਿਆ ਬੇਬੁਨਿਆਦ: ਦਰਅਸਲ ਪੰਜਾਬ ਪੁਲਿਸ ਨੇ ਤਰਨਤਾਰਨ ਵਿੱਚ ਜਸ਼ਨ ਸਿੰਘ ਨਾਮ ਦੇ ਇੱਕ ਵਿਅਕਤੀ ਨੂੰ ਗ੍ਰਿਫਤਾਰ ਕੀਤਾ ਹੈ। ਪੰਜਾਬ ਪੁਲਿਸ ਨੇ ਜਸ਼ਨ ਸਿੰਘ ਨਾਂ ਦੇ ਵਿਅਕਤੀ ਕੋਲੋਂ 1 ਕਿੱਲੋ ਹੈਰੋਇਨ ਵੀ ਬਰਾਮਦ ਕੀਤੀ ਹੈ। ਪੰਜਾਬ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਨੇ ਇਲਜ਼ਾਮ ਲਾਇਆ ਹੈ ਕਿ ਜਸ਼ਨ ਸਿੰਘ ਨਾਂ ਦਾ ਫੜਿਆ ਗਿਆ ਸ਼ਖ਼ਸ ਆਮ ਆਦਮੀ ਪਾਰਟੀ ਦੇ ਵਿਧਾਇਕ ਸਵਰਨਜੀਤ ਸਿੰਘ ਧੁੰਨ ਦਾ ਭਤੀਜਾ ਹੈ। ਪੰਜਾਬ ਦੀਆਂ ਸਾਰੀਆਂ ਵਿਰੋਧੀ ਪਾਰਟੀਆਂ ਚਾਹੇ ਉਹ ਅਕਾਲੀ ਦਲ ਹੋਵੇ ਜਾਂ ਭਾਜਪਾ ਆਗੂ ਮਨਜਿੰਦਰ ਸਿੰਘ ਸਿਰਸਾ, ਸਭ ਨੇ ਕਿਹਾ ਹੈ ਕਿ ਆਮ ਆਦਮੀ ਪਾਰਟੀ ਦੇ ਵਿਧਾਇਕ ਦੇ ਰਿਸ਼ਤੇਦਾਰ ਨਸ਼ੇ ਦੀ ਤਸਕਰੀ ਕਰਵਾ ਰਹੇ ਹਨ ਅਤੇ ਇਸ ਤੋਂ ਪੈਸਾ ਕਮਾ ਕੇ ਆਪਣਾ ਖਜ਼ਾਨਾ ਭਰ ਰਹੇ ਹਨ। ਉੱਧਰ ਵਿਧਾਇਕ ਸਵਰਨਜੀਤ ਸਿੰਘ ਧੁੰਨ ਨੇ ਆਪਣੇ 'ਤੇ ਲੱਗੇ ਸਾਰੇ ਇਲਜ਼ਾਮਾਂ ਨੂੰ ਸਿਰੇ ਤੋਂ ਨਕਾਰਦਿਆਂ ਕਿਹਾ ਹੈ ਕਿ ਉਨ੍ਹਾਂ ਦਾ ਕੋਈ ਸਕਾ ਭਰਾ ਨਹੀਂ ਹੈ, ਇਸ ਲਈ ਉਨ੍ਹਾਂ ਦੇ ਭਤੀਜੇ ਹੋਣ ਦੀ ਕੋਈ ਤੁੱਕ ਨਹੀਂ ਹੈ। ਮੇਰੇ 'ਤੇ ਬੇਬੁਨਿਆਦ ਇਲਜ਼ਾਮ ਲਗਾਏ ਜਾ ਰਹੇ ਹਨ, ਮੈਂ ਇਲਜ਼ਾਮ ਲਗਾਉਣ ਵਾਲਿਆਂ ਵਿਰੁੱਧ ਕਾਨੂੰਨੀ ਕਾਰਵਾਈ ਵੀ ਕਰਾਂਗਾ |
