ਸਲਮਾਨ ਖਾਨ ਤੇ ਸਿੱਧੂ ਮੂਸੇਵਾਲਾ ਦਾ ਮੈਨੇਜਰ ਵੀ ਸੀ ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇਂ 'ਤੇ, NIA ਅੱਗੇ ਕੀਤੇ ਬਿਸ਼ਨੋਈ ਨੇ ਹੋਰ ਵੀ ਅਹਿਮ ਖੁਲਾਸੇ

author img

By

Published : May 22, 2023, 5:27 PM IST

Updated : May 22, 2023, 9:12 PM IST

Gangster Lawrence made big revelations in front of NIA

ਗੈਂਗਸਟਰ ਲਾਰੈਂਸ ਬਿਸ਼ਨੋਈ ਕੋਲੋਂ ਐਨਆਈਏ ਦੀ ਟੀਮ ਵਲੋਂ ਪੁੱਛਗਿੱਛ ਕੀਤੀ ਗਈ ਹੈ। ਇਸ ਦੌਰਾਨ ਖੁਲਾਸੇ ਹੋਏ ਹਨ ਕਿ ਉਸਦੇ ਟਾਰਗੇਟ ਉੱਤੇ ਸਲਮਾਨ ਖਾਨ ਤੇ ਸਿੱਧੂ ਮੂਸੇਵਾਲਾ ਦਾ ਮੈਨੇਜਰ ਵੀ ਸੀ।

ਚੰਡੀਗੜ੍ਹ (ਡੈਸਕ) : ਗੈਂਗਸਟਰ ਲਾਰੈਂਸ ਨੇ NIA ਦੀ ਹਿਰਾਸਤ 'ਚ ਕੀਤੀ ਗਈ ਪੁੱਛਗਿਛ ਦੌਰਾਨ ਕਈ ਅਹਿਮ ਖੁਲਾਸੇ ਕੀਤੇ ਹਨ। ਲਾਰੈਂਸ ਨੇ ਕਿਹਾ ਹੈ ਕਿ ਕਈ ਹੋਰ ਵੀ ਹਸਤੀਆਂ ਉਸਦੇ ਨਿਸ਼ਾਨੇਂ ਉੱਤੇ ਸਨ। ਇਨ੍ਹਾਂ ਵਿੱਚ ਉਸਨੇ ਬਾਲੀਵੁੱਡ ਅਦਾਕਾਰ ਸਲਮਾਨ ਖਾਨ ਅਤੇ ਪੰਜਾਬੀ ਗਾਇਕ ਸਿੱਧੂ ਮੂਸੇਵਾਲਾ ਦਾ ਮੈਨੇਜਰ ਸ਼ਗਨਪ੍ਰੀਤ ਦਾ ਨਾਂ ਉਚੇਚਾ ਲਿਆ ਹੈ। ਇਸ ਤੋਂ ਇਲਾਵਾ ਲਾਰੈਂਸ ਨੇ ਇਹ ਵੀ ਖੁਲਾਸਾ ਕੀਤਾ ਹੈ ਕਿ ਉਸਨੂੰ ਫੰਡਿਗ ਦੇ ਕਿਹੜੇ ਢੰਗ ਤਰੀਕੇ ਆਉਂਦੇ ਹਨ।

ਅਤੀਕ ਅਹਿਮਦ ਅਤੇ ਅਸ਼ਰਫ ਦਾ ਨਾਂ : ਦੂਜੇ ਪਾਸੇ ਯੂਪੀ ਦੇ ਬਾਹੂਬਲੀ ਅਤੀਕ ਅਹਿਮਦ ਅਤੇ ਅਸ਼ਰਫ ਦੇ ਕਤਲ ਵਿੱਚ ਵੀ ਇਸ ਗੈਂਗਸਟਰ ਦਾ ਨਾਂ ਲਿਆ ਜਾਣ ਲੱਗਾ ਹੈ। ਅਤੀਕ ਅਤੇ ਅਸ਼ਰਫ ਨੂੰ ਜਿਗਾਨਾ ਪਿਸਤੌਲ ਨਾਲ ਮਾਰਿਆ ਗਿਆ ਸੀ। ਇਹ ਪਿਸਤੌਲ ਅਮਰੀਕਾ ਤੋਂ ਆਈ ਦੱਸੀ ਜਾ ਰਹੀ ਹੈ ਅਤੇ ਲਾਰੈਂਸ਼ ਨੇ ਐਨਆਈਏ ਨੂੰ ਕਿਹਾ ਹੈ ਕਿ ਸਾਲ 2021 ਵਿੱਚ ਅਮਰੀਕਾ ਤੋਂ ਗੋਲਡੀ ਬਰਾੜ ਦੇ ਜਰੀਏ ਗੋਗੀ ਗੈਂਗ ਨੂੰ ਦੋ ਜਿਗਾਨਾ ਪਿਸਤੌਲ ਜਾਰੀ ਕੀਤੇ ਗਏ ਸਨ।

ਇਸ ਲਈ ਸਲਮਾਨ ਲਿਸਟ 'ਚ : ਜ਼ਿਕਰਯੋਗ ਹੈ ਕਿ ਹਿਰਨ ਦੇ ਸ਼ਿਕਾਰ ਕਰਨ ਤੋਂ ਬਾਅਦ ਉੱਠੇ ਮਾਮਲੇ ਤੋਂ ਬਾਅਦ ਤੋਂ ਲਾਰੈਂਸ ਸਲਮਾਨ ਖਾਨ ਦਾ ਵਿਰੋਧ ਕਰਦਾ ਆ ਰਿਹਾ ਹੈ। ਉਸਨੇ ਸਲਮਾਨ ਖਾਨ ਨੂੰ ਖੁੱਲ੍ਹੇ ਤੌਰ ਉੱਤੇ ਚੁਣੌਤੀ ਵੀ ਦਿੱਤੀ ਸੀ ਕਿ ਉਹ ਮਾਰ ਕੇ ਹੀ ਸਾਹ ਲੈਣਗੇ। ਇਸ ਤੋਂ ਇਲਾਵਾ ਵਿੱਕੀ ਮਿੱਡੂਖੇੜਾ ਦੇ ਕਤਲ ਕੇਸ ਵਿੱਚ ਲਾਰੈਂਸ ਸਿੱਧੂ ਮੂਸੇਵਾਲਾ ਦੇ ਮੈਨੇਜਰ ਸ਼ਗਨਪ੍ਰੀਤ ਸਿੰਘ ਨੂੰ ਮੁੱਖ ਵੀ ਇਸ ਕਤਲ ਦਾ ਮੁਲਜਮ ਮੰਨਦਾ ਰਿਹਾ ਹੈ। ਇਹੀ ਕਾਰਣ ਹੈ ਕਿ ਸਿੱਧੂ ਦਾ ਮੈਨੇਜਰ ਵੀ ਲਾਰੈਂਸ ਦੀ ਟਾਰਗੈਟ ਲਿਸਟ ਉੱਤੇ ਸਨ।

  1. ਕੈਪਟਨ ਅਮਰਿੰਦਰ ਸਿੰਘ ਨੇ ਸੁਖਬੀਰ ਬਾਦਲ ਨਾਲ ਕੀਤੀ ਮੁਲਾਕਾਤ, ਪ੍ਰਕਾਸ਼ ਸਿੰਘ ਬਾਦਲ ਦੇ ਦੇਹਾਂਤ ਉੱਤੇ ਕੀਤਾ ਦੁੱਖ ਦਾ ਪ੍ਰਗਟਾਅ
  2. ਸਰਕਾਰ ਖਿਲਾਫ ਜੁਆਇੰਟ ਫੋਰਮ ਅਤੇ ਪਾਵਰਕਾਮ ਕਰਮਚਾਰੀਆਂ ਵੱਲੋਂ ਗੇਟ ਰੈਲੀ
  3. ਲੁਧਿਆਣਾ ਤੋਂ ਦਿੱਲੀ ਹਵਾਈ ਅੱਡੇ ਜਾਣ ਵਾਲੀ ਵਾਲਵੋ ਬੱਸ 'ਚ ਟਿਕਟਾਂ ਦੀ ਚੋਰੀ ਫੜੀ, ਟ੍ਰਾਂਸਪੋਰਟ ਮੰਤਰੀ ਨੇ ਕੰਡਕਟਰ ਨੂੰ ਨੌਕਰੀ ਤੋਂ ਕੱਢਿਆ

ਇਹ ਲੋਕ ਵੀ ਸੀ ਨਿਸ਼ਾਨੇਂ 'ਤੇ : ਲਾਰੈਂਸ ਬਿਸ਼ਨੋਈ ਦੇ ਨਿਸ਼ਾਨੇ 'ਤੇ ਕਈ ਲੋਕ ਸਨ। ਇਨ੍ਹਾਂ ਵਿੱਚ ਲੱਕੀ ਪਟਿਆਲ ਦੇ ਸਰਗਨਾ ਮਨਦੀਪ ਧਾਲੀਵਾਲ, ਗੈਂਗਸਟਰ ਕੌਸ਼ਲ ਚੌਧਰੀ, ਗੈਂਗਸਟਰ ਅਮਿਤ ਡਾਗਰ ਦੇ ਨਾਂ ਵੀ ਸ਼ਾਮਲ ਸੀ। ਇਸ ਤੋਂ ਇਲਾਵਾ ਬੰਬੀਹਾ ਗੈਂਗ ਦੇ ਮੁਖੀ ਸੁਖਪ੍ਰੀਤ ਸਿੰਘ ਬੁੱਢਾ, ਗੈਂਗਸਟਰ ਲੱਕੀ ਪਟਿਆਲ, ਗੌਂਡਰ ਗੈਂਗ ਦੇ ਸਰਗਨਾ ਰੰਮੀ ਮਸਾਣਾ ਵੀ ਲਾਰੈਂਸ ਦੇ ਟਾਰਗੇਟ ਉੱਤੇ ਸੀ। ਬਿਸ਼ਨੋਈ ਦੀ ਇਸ ਟਾਰਗੇਟ ਸੂਚੀ 'ਚ ਗੌਂਡਰ ਗੈਂਗ ਦੇ ਸਰਗਨਾ ਗੁਰਪ੍ਰੀਤ ਸ਼ੇਖ, ਭੋਲੂ ਸ਼ੂਟਰ, ਸੰਨੀ ਲੈਫਟੀ ਅਤੇ ਅਨਿਲ ਲਠ ਦੇ ਵੀ ਨਾਂ ਹਨ।

ਲਾਰੈਂਸ ਦਾ ਜੇਲ੍ਹ 'ਚੋਂ ਹੀ ਨੈੱਟਵਰਕ : ਇਸ ਤੋਂ ਇਲਾਵਾ ਲਾਰੈਂਸ ਨੇ ਇਹ ਵੀ ਖੁਲਾਸੇ ਕੀਤੇ ਹਨ ਕਿ ਉਸਦਾ ਨੈੱਟਵਰਕ ਜੇਲ੍ਹ ਵਿੱਚੋਂ ਹੀ ਚੱਲ ਰਿਹਾ ਹੈ। ਇੱਥੋ ਹੀ ਉਸਨੇ ਰਾਜਸਥਾਨ ਦੇ ਭਰਤਪੁਰ, ਫਰੀਦਕੋਟ ਅਤੇ ਦੇਸ਼ ਦੀਆਂ ਹੋਰ ਕਈ ਜੇਲ੍ਹਾਂ ਵਿੱਚ ਰਹਿ ਕੇ ਕਾਰੋਬਾਰੀਆਂ, ਠੇਕਾਦਾਰਾਂ ਤੇ ਹੋਰ ਰਸੂਖਦਾਰਾਂ ਤੋਂ ਪੈਸਾ ਇਕੱਠਾ ਕੀਤਾ ਹੈ। ਲਾਰੈਂਸ ਨੇ ਦੱਸਿਆ ਹੈ ਕਿ ਗੋਲਡੀ ਬਰਾੜ, ਕਾਲਾ ਰਾਣਾ ਨੇ ਜੇਲ੍ਹ ਵਿੱਚ ਇਨ੍ਹਾਂ ਸਾਰਿਆਂ ਦੇ ਫ਼ੋਨ ਨੰਬਰ ਉਪਲਬਧ ਕਰਾਏ ਹਨ। ਚੰਡੀਗੜ੍ਹ ਤੋਂ ਆਏ ਕਲੱਬ ਮਾਲਕਾਂ ਦੇ ਨੰਬਰ ਗੁਰਲਾਲ ਬਰਾੜ ਅਤੇ ਕਾਲਾ ਜੇਠੜੀ ਵਲੋਂ ਦਿੱਤੇ ਗਏ ਹਨ। ਇਹ ਵੀ ਯਾਦ ਰਹੇ ਕਿ ਪੁਲਿਸ ਅਤੇ ਭਾਰਤ ਦੀਆਂ ਖੁਫੀਆ ਏਜੰਸੀਆਂ ਨੇ ਲਾਰੈਂਸ ਬਿਸ਼ਨੌਈ ਦਾ ਸਮਰਥਨ ਕਰਨ ਵਾਲੇ 150 ਤੋਂ ਵੱਧ ਸ਼ੂਟਰਾਂ ਨੂੰ ਫੜਿਆ ਹੈ। ਪੰਜਾਬ ਪੁਲਿਸ ਦੇ ਡੀਜੀਪੀ ਗੌਰਵ ਯਾਦਵ ਨੇ ਵੀ ਖੁਲਾਸਾ ਕੀਤਾ ਹੈ ਕਿ ਲਾਰੈਂਸ ਦੇ ਚਾਰ ਸਾਥੀ ਗੈਂਗਸਟਰਾਂ ਨੂੰ ਪਿਸਤੌਲ ਤੇ ਹੋਰ ਹਥਿਆਰਾਂ ਸਣੇ ਗ੍ਰਿਫਤਾਰ ਕੀਤਾ ਗਿਆ ਹੈ।

Last Updated :May 22, 2023, 9:12 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.