ਪੀਜੀਆਈ ਨੇ ਨਮਸਤੇ, ਸਤਿ ਸ਼੍ਰੀ ਅਕਾਲ ਦੀ ਆਦਤ ਅਪਣਾਉਣ ਵਾਲਾ ਬੈਚ ਕੀਤਾ ਜਾਰੀ

author img

By

Published : Mar 21, 2020, 9:22 AM IST

ਫ਼ੋਟੋ।

ਪੀਜੀਆਈ ਵੱਲੋਂ ਨਮਸਤੇ, ਸਤਿ ਸ਼੍ਰੀ ਅਕਾਲ ਦੀ ਆਦਤ ਅਪਣਾਉਣ ਵਾਲਾ ਬੈਚ ਤਿਆਰ ਕੀਤਾ ਗਿਆ ਹੈ ਤਾਂ ਜੋ ਲੋਕ ਕੋਰੋਨਾ ਵਾਇਰਸ ਤੋਂ ਬਚਣ ਲਈ ਨਮਸਤੇ ਤੇ ਸਤਿ ਸ਼੍ਰੀ ਅਕਾਲ ਹੀ ਬੁਲਾਉਣ।

ਚੰਡੀਗੜ੍ਹ: ਕੋਰੋਨਾ ਵਾਇਰਸ ਨੂੰ ਲੈ ਕੇ ਸਾਰੇ ਪਾਸੇ ਅਹਿਤਿਆਤ ਵਰਤੇ ਜਾ ਰਹੇ ਹਨ। ਜਿੱਥੇ ਭਾਰਤ ਦਾ ਨਮਸਤੇ, ਸਤਿ ਸ਼੍ਰੀ ਅਕਾਲ ਅਦਾ ਕਰਨ ਦਾ ਲੋਹਾ ਪੂਰੀ ਦੁਨੀਆ ਨੇ ਮੰਨਿਆ ਹੈ ਉੱਥੇ ਹੀ ਪੀਜੀਆਈ ਵੱਲੋਂ ਹੁਣ ਇਸ ਲਈ ਖ਼ਾਸ ਬੈਚ ਵੀ ਤਿਆਰ ਕੀਤੇ ਗਏ ਹਨ।

ਵੇਖੋ ਵੀਡੀਓ

ਇਸ ਬਾਰੇ ਜਾਣਕਾਰੀ ਦਿੰਦੇ ਹੋਏ ਪੀਜੀਆਈ ਦੇ ਡਾਕਟਰ ਰਵਿੰਦਰਾ ਖੈਵਾਲ ਨੇ ਦੱਸਿਆ ਕਿ ਉਨ੍ਹਾਂ ਵੱਲੋਂ ਇਹ ਬੈਚ ਉਨ੍ਹਾਂ ਦੀ ਪੂਰੀ ਟੀਮ ਦੇ ਨਾਲ ਤਿਆਰ ਕੀਤੇ ਗਏ ਹਨ ਜਿਸ ਵਿੱਚ ਇੱਕ ਸ਼ੀਲਡ ਬਣਾਈ ਗਈ ਹੈ ਜੋ ਕਿ ਦਰਸਾਉਂਦੀ ਹੈ ਕਿ ਕੋਰੋਨਾ ਵਾਇਰਸ ਲਈ ਕਿਸ-ਕਿਸ ਚੀਜ਼ ਦਾ ਧਿਆਨ ਰੱਖਣਾ ਚਾਹੀਦਾ ਹੈ।

ਇਸ ਬੈਚ ਦੇ ਉੱਤੇ ਸਭ ਤੋਂ ਪਹਿਲਾਂ ਹੱਥ ਧੋਣ ਬਾਰੇ ਫਿਰ ਯੋਗਾ, ਮੈਡੀਟੇਸ਼ਨ ਬਾਰੇ ਫਿਰ ਸੰਤੁਲਿਤ ਖਾਣ ਪੀਣ ਬਾਰੇ ਸਫਭ ਕੁੱਝ ਲਿਖਿਆ ਹੋਇਆ ਹੈ। ਇਸ ਬਾਰੇ ਤਨਵੀਰ ਦਾ ਕਹਿਣਾ ਸੀ ਕਿ ਇਹ ਬੈਚ ਲੋਕਾਂ ਦੇ ਵਿੱਚ ਜਾਗਰੂਕਤਾ ਫੈਲਾਉਣ ਦਾ ਕੰਮ ਕਰੇਗਾ।

ਡਾ. ਰਵਿੰਦਰਾ ਖੈਵਾਲ ਨੇ ਦੱਸਿਆ ਕਿ ਇਸ ਬੈਚ ਦੀ ਡਿਜ਼ੀਟਲ ਕਾਪੀ ਸਾਰੇ ਪਾਸੇ ਸਰਕੂਲੇਟ ਕਰ ਦਿੱਤੀ ਗਈ ਹੈ ਅਤੇ ਪੀਜੀਆਈ ਦੇ ਵੱਲੋਂ ਵੀ ਜਾਰੀ ਕੀਤਾ ਗਿਆ ਹੈ।

ETV Bharat Logo

Copyright © 2024 Ushodaya Enterprises Pvt. Ltd., All Rights Reserved.