Bomb in the district court of Chandigarh: ਚੰਡੀਗੜ੍ਹ ਕੋਰਟ 'ਚ ਬੰਬ ਦੀ ਖ਼ਬਰ ਨਿਕਲੀ ਅਫ਼ਵਾਹ, ਚੈਕਿੰਗ ਦੌਰਾਨ ਮਿਲਿਆ ਟਿਫਿਨ ਤੇ ਬੋਤਲ, ਚੰਡੀ ਮੰਦਿਰ ਤੋਂ ਫੌਜ ਦੀ ਟੀਮ ਪਹੁੰਚੀ

author img

By

Published : Jan 24, 2023, 1:43 PM IST

Updated : Jan 24, 2023, 5:09 PM IST

Bomb Threatening in Chandigarh District Court

ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ 'ਚ ਬੰਬ ਹੋਣ ਦੀ ਖਬਰ ਸਿਰਫ ਇੱਕ ਅਫਵਾਹ ਨਿਕਲੀ, ਚੈਕਿੰਗ ਦੌਰਾਨ ਉਸ ਜਗਾ 'ਤੇ ਹੋਰ ਕੁਝ ਨਹੀਂ ਮਿਲਿਆ ਸਿਰਫ ਇੱਕ ਟਿਫਨ ਅਤੇ ਬੋਤਲ ਬਰਾਮਦ ਹੋਇਆ ਹੈ। ਇਸ ਜਗ੍ਹਾ ਉੱਤੇ ਚੰਡੀਗੜ੍ਹ ਪੁਲਿਸ ਦੀ ਟੀਮ ਅਤੇ ਬੰਬ ਸਕੁਐਡ, ਰੈਸਕਿਊ ਟੀਮ ਅਤੇ ਫਾਇਰ ਬ੍ਰਿਗੇਡ ਦੀ ਟੀਮ ਉੱਥੇ ਮੌਜੂਦ ਹਨ।

ਚੰਡੀਗੜ੍ਹ ਜ਼ਿਲ੍ਹਾ ਅਦਾਲਤ ਵਿੱਚ ਬੰਬ ਹੋਣ ਦੀ ਧਮਕੀ, ਮਿਲਿਆ ਧਮਕੀ ਭਰਿਆ ਪੱਤਰ !

ਚੰਡੀਗੜ੍ਹ: ਬੰਬ ਦੀ ਸੂਚਨਾ ਮਿਲਣ ਤੋਂ ਬਾਅਦ ਚੰਡੀਗੜ੍ਹ ਦੀ ਜ਼ਿਲ੍ਹਾ ਅਦਾਲਤ ਵਿੱਚ ਹੜਕੰਪ ਮੱਚ ਗਿਆ। ਪੁਲਿਸ ਨੂੰ ਇੱਕ ਪੱਤਰ ਮਿਲਿਆ ਸੀ ਜਿਸ ਵਿੱਚ ਕਿਹਾ ਗਿਆ ਸੀ ਕਿ ਚੰਡੀਗੜ੍ਹ ਦੇ ਜੁਡੀਸ਼ੀਅਲ ਕੰਪਲੈਕਸ ਵਿੱਚ ਬੰਬ ਰੱਖਿਆ ਗਿਆ ਹੈ। ਇਹ ਬੰਬ ਇੱਕ ਕਾਰ ਵਿੱਚ ਹੈ, ਜੋ ਸਵੇਰੇ 1 ਵਜੇ ਫਟੇਗਾ। ਜ਼ਿਲ੍ਹਾ ਅਦਾਲਤ ਵਿੱਚ ਕਰੀਬ 4 ਘੰਟੇ ਤੱਕ ਤਲਾਸ਼ੀ ਲਈ ਗਈ। ਇਸ ਦੌਰਾਨ ਅਦਾਲਤੀ ਕੰਪਲੈਕਸ ਵਿੱਚ ਇੱਕ ਸ਼ੱਕੀ ਕੈਰੀ ਬੈਗ ਜਿਸ ਵਿੱਚ ਟਿਫ਼ਨ ਅਤੇ ਇੱਕ ਬੋਤਲ ਬਰਾਮਦ ਹੋਈ। ਇਸ ਦੀ ਜਾਂਚ ਲਈ ਚੰਡੀਮੰਦਰ ਤੋਂ ਫੌਜ ਦੀ ਟੀਮ ਬੁਲਾਈ ਗਈ ਸੀ। ਟੀਮ ਨੂੰ ਜਾਂਚ ਤੋਂ ਬਾਅਦ ਕੁਝ ਵੀ ਸ਼ੱਕੀ ਨਹੀਂ ਮਿਲਿਆ। ਜਿਸ ਤੋਂ ਬਾਅਦ ਆਪਰੇਸ਼ਨ ਖਤਮ ਹੋ ਗਿਆ।

ਦੱਸ ਦੇਈਏ ਕਿ ਮੌਕੇ 'ਤੇ ਭਾਰੀ ਪੁਲਿਸ ਫੋਰਸ ਪਹੁੰਚ ਗਈ ਸੀ। ਪੂਰੇ ਕੰਪਲੈਕਸ ਨੂੰ ਖਾਲੀ ਕਰਵਾ ਕੇ ਸੀਲ ਕਰ ਦਿੱਤਾ ਗਿਆ ਸੀ। ਸਾਰੇ ਵਕੀਲਾਂ ਨੂੰ ਵੀ ਬਾਹਰ ਰਹਿਣ ਲਈ ਕਿਹਾ ਗਿਆ ਸੀ। ਇਸ ਤੋਂ ਬਾਅਦ ਆਪ੍ਰੇਸ਼ਨ ਸੈੱਲ, ਡਾਗ ਸਕੁਐਡ, ਬੰਬ ਡਿਸਪੋਜ਼ਲ ਟੀਮ ਅਤੇ ਰਿਜ਼ਰਵ ਫੋਰਸ ਦੇ ਕਮਾਂਡੋ ਅਦਾਲਤ ਵਿਚ ਪੁੱਜੇ। ਫਾਇਰ ਬ੍ਰਿਗੇਡ ਦੀਆਂ ਗੱਡੀਆਂ ਵੀ ਉਥੇ ਮੌਜੂਦ ਰਹੀਆਂ।ਸੈਕਟਰ-43 ਵਿੱਚ ਜਿਸ ਥਾਂ ’ਤੇ ਪੁਲਿਸ ਦਾ ਸਰਚ ਅਭਿਆਨ ਚੱਲਿਆ, ਉਸ ਤੋਂ ਥੋੜ੍ਹੀ ਦੂਰੀ ’ਤੇ ਚੰਡੀਗੜ੍ਹ ਦਾ ਬੱਸ ਅੱਡਾ ਵੀ ਹੈ। ਉੱਥੇ ਹੀ ਪੁਲਿਸ ਵੱਲੋਂ ਤਲਾਸ਼ੀ ਮੁਹਿੰਮ ਵੀ ਚਲਾਈ ਗਈ।

'ਚੰਡੀਗੜ੍ਹ ਪੁਲਿਸ ਨੂੰ ਕੰਟਰੋਲ ਰੂਮ ਵਿੱਚ ਮਿਲੀ ਸੀ ਸੂਚਨਾ': ਐਸਐਸਪੀ ਮਨੀਸ਼ਾ ਚੌਧਰੀ ਨੇ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੂੰ ਕੰਟਰੋਲ ਰੂਮ ਵਿੱਚ ਸੂਚਨਾ ਮਿਲੀ ਸੀ ਕਿ ਜ਼ਿਲ੍ਹਾ ਕਚਹਿਰੀ ਅਤੇ ਬੱਸ ਸਟੈਂਡ ਵਿੱਚ ਬੰਬ ਹੋ ਸਕਦਾ ਹੈ। ਇਸ ਸਬੰਧੀ 26 ਜਨਵਰੀ ਨੂੰ ਪੁਲਿਸ ਦੀ ਚੈਕਿੰਗ ਮੁਹਿੰਮ ਤਹਿਤ ਪੁਲੀਸ ਟੀਮਾਂ ਜ਼ਿਲ੍ਹਾ ਅਦਾਲਤ ਵਿੱਚ ਭੇਜੀਆਂ ਗਈਆਂ ਸਨ। ਇਸ ਵਿੱਚ ਆਪਰੇਸ਼ਨ ਸੈੱਲ ਅਤੇ ਬੰਬ ਖੋਜ ਟੀਮ ਵੀ ਸ਼ਾਮਲ ਸੀ। ਅਦਾਲਤ ਦੀ ਇਮਾਰਤ ਨੂੰ ਤੁਰੰਤ ਖਾਲੀ ਕਰਵਾ ਲਿਆ ਗਿਆ। ਇਸ ਤੋਂ ਬਾਅਦ ਪੂਰੇ ਕੈਂਪਸ ਵਿੱਚ ਤਲਾਸ਼ੀ ਮੁਹਿੰਮ ਚਲਾਈ ਗਈ।

ਮਿਲਿਆ ਪਾਣੀ ਦੀ ਬੋਤਲ ਅਤੇ ਟਿਫ਼ਨ: ਐਸਐਸਪੀ ਨੇ ਦੱਸਿਆ ਕਿ ਜ਼ਿਲ੍ਹਾ ਅਦਾਲਤ ਵਿੱਚ ਤਲਾਸ਼ੀ ਦੌਰਾਨ ਇੱਕ ਕੈਰੀ ਬੈਗ ਵਿੱਚੋਂ ਟਿਫ਼ਨ ਅਤੇ ਪਾਣੀ ਦੀ ਬੋਤਲ ਮਿਲੀ। ਇਸ ਦੀ ਬੰਬ ਖੋਜ ਟੀਮ ਵੱਲੋਂ ਜਾਂਚ ਕੀਤੀ ਗਈ। ਇਸ ਦੇ ਨਾਲ ਹੀ ਪੰਜਾਬ ਤੋਂ ਬੰਬ ਨਿਰੋਧਕ ਟੀਮ ਵੀ ਚੈਕਿੰਗ ਲਈ ਇੱਥੇ ਪਹੁੰਚ ਗਈ ਸੀ। ਮੁੱਢਲੀ ਜਾਂਚ ਵਿੱਚ ਕੁਝ ਵੀ ਸ਼ੱਕੀ ਨਹੀਂ ਮਿਲਿਆ। ਹਾਲਾਂਕਿ ਇਸ ਨੂੰ ਯਕੀਨੀ ਬਣਾਉਣ ਲਈ ਚੰਡੀਮੰਦਰ ਤੋਂ ਬੰਬ ਨਿਰੋਧਕ ਟੀਮ ਬੁਲਾਈ ਗਈ। ਉਨ੍ਹਾਂ ਦੱਸਿਆ ਕਿ ਚੰਡੀਗੜ੍ਹ ਪੁਲਿਸ ਨੂੰ ਹਰਿਆਣਾ ਪੁਲਿਸ ਦੇ ਕੰਟਰੋਲ ਰੂਮ ਤੋਂ ਫੋਨ ਆਇਆ ਸੀ। ਇਸ ਤੋਂ ਬਾਅਦ ਜ਼ਿਲ੍ਹਾ ਅਦਾਲਤ ਦੇ ਨਾਲ-ਨਾਲ ਹਾਈਕੋਰਟ ਅਤੇ ਬੱਸ ਸਟੈਂਡ ਵਿਖੇ ਵੀ ਜਾਂਚ ਕੀਤੀ ਜਾ ਰਹੀ ਹੈ।


ਪੰਚਕੂਲਾ ਅਦਾਲਤ ਵਿੱਚ ਵੀ ਮਿਲੀਆਂ ਸਨ ਅਜਿਹੀਆਂ ਧਮਕੀਆਂ: ਚੰਡੀਗੜ੍ਹ ਜ਼ਿਲ੍ਹਾ ਅਦਾਲਤ ਤੋਂ ਇਲਾਵਾ ਪੰਚਕੂਲਾ ਅਦਾਲਤ ਵਿੱਚ ਵੀ ਅਜਿਹੀਆਂ ਧਮਕੀਆਂ ਮਿਲੀਆਂ ਸਨ। ਉੱਥੇ ਵੀ ਪੁਲਿਸ ਨੇ ਵਕੀਲਾਂ, ਸਟਾਫ਼ ਤੇ ਹੋਰ ਲੋਕਾਂ ਨੂੰ ਬਾਹਰ ਕੱਢ ਕੇ ਤਲਾਸ਼ੀ ਲਈ। ਦੂਜੇ ਪਾਸੇ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਵਿੱਚ ਵੀ ਪੁਲਿਸ ਸੁਰੱਖਿਆ ਵਧਾ ਦਿੱਤੀ ਗਈ ਹੈ। ਇਸ ਦੇ ਨਾਲ ਹੀ ਪੁਲਿਸ ਨੂੰ ਸਾਵਧਾਨੀ ਵਰਤਣ ਅਤੇ ਜੇਕਰ ਕੋਈ ਸ਼ੱਕੀ ਵਸਤੂ ਮਿਲਦੀ ਹੈ ਤਾਂ ਪੁਲਿਸ ਨੂੰ ਸੂਚਿਤ ਕਰਨ ਲਈ ਕਿਹਾ।


ਵਕੀਲਾਂ ਨੂੰ ਚੈਂਬਰਾਂ ਚੋਂ ਕੱਢਿਆ ਬਾਹਰ: ਬਹੁਤ ਹੀ ਚਿੰਤਾ ਦੀ ਗੱਲ ਹੈ ਕਿ ਅਜਿਹੀ ਕੋਈ ਵੀ ਖਬਰ ਆਉਣ ਕਾਰਨ ਸਾਰੇ ਵਕੀਲਾਂ ਨੂੰ ਚੈਂਬਰ ਖਾਲੀ ਕਰਕੇ ਅਦਾਲਤ ਤੋਂ ਬਾਹਰ ਜਾਣ ਲਈ ਕਿਹਾ ਗਿਆ ਸੀ। ਮੌਕੇ 'ਤੇ ਬੰਬ ਨਿਰੋਧਕ ਟੀਮ ਨੂੰ ਵੀ ਬੁਲਾਇਆ ਗਿਆ ਹੈ ਅਤੇ ਸਰਚ ਆਪਰੇਸ਼ਨ ਅਦਾਲਤ ਦੇ ਹਰ ਕੋਨੇ 'ਤੇ ਚੱਲ ਰਹੀ ਹੈ। ਵੈਰੀਫਿਕੇਸ਼ਨ ਸਾਰੇ ਵਕੀਲਾਂ ਨੂੰ ਅਦਾਲਤ ਤੋਂ ਬਾਹਰ ਜਾਣ ਲਈ ਕਿਹਾ ਗਿਆ ਹੈ, ਪਰ ਅਜੇ ਤੱਕ ਕਿਸੇ ਅਧਿਕਾਰੀ ਨੇ ਇਸ ਗੱਲ ਦੀ ਪੁਸ਼ਟੀ ਨਹੀਂ ਕੀਤੀ ਕਿ ਬੰਬ ਕਿੱਥੇ ਰੱਖਿਆ ਗਿਆ ਹੈ, ਕਿਉਂਕਿ ਪੰਜਾਬ ਗਣਤੰਤਰ ਦਿਵਸ 'ਤੇ ਹੋਣ ਕਾਰਨ ਚੰਡੀਗੜ੍ਹ ਪਹਿਲਾਂ ਹੀ ਹਾਈ ਅਲਰਟ 'ਤੇ ਹੈ।

ਵੱਡੀ ਗਿਣਤੀ 'ਚ ਪੁਲਿਸ ਫੋਰਸ ਤੈਨਾਤ: ਜ਼ਿਲ੍ਹਾ ਅਦਾਲਤ 'ਚ ਬੰਬ ਹੋਣ ਦੇ ਧਮਕੀ ਭਰੇ ਪੱਤਰ ਦੇ ਮਿਲਣ ਤੋਂ ਬਾਅਦ ਮੌਕੇ ਉੱਤੇ ਭਾਰੀ ਮਾਤਰਾ ਵਿੱਚ ਪੁਲਿਸ ਫੋਰਸ ਤੈਨਾਤ ਕੀਤੀ ਗਈ ਹੈ। ਬੰਬ ਸਕੁਐਡ ਟੀਮਾਂ ਅਦਾਲਤ ਅੰਦਰ ਆਪਣਾ ਕੰਮ ਕਰ ਰਹੀਆਂ ਹਨ।

ਇਹ ਵੀ ਪੜ੍ਹੋ: ਅੰਮ੍ਰਿਤਸਰ 'ਚ ਵਕਫ਼ ਬੋਰਡ ਦੀ ਵੱਡੀ ਕਾਰਵਾਈ, ਕੀ ਢਹਿਣਗੇ 850 ਘਰ, ਪੜ੍ਹੋ ਕੀ ਹੈ ਮਾਮਲਾ

Last Updated :Jan 24, 2023, 5:09 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.