Kartar Singh Sarabha: ਗ਼ਦਰ ਲਹਿਰ ਦੇ ਮਹਾਂਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਜਾਣੋ ਖ਼ਾਸ ਗੱਲਾਂ
Published: May 24, 2023, 11:04 AM


Kartar Singh Sarabha: ਗ਼ਦਰ ਲਹਿਰ ਦੇ ਮਹਾਂਨਾਇਕ ਸ਼ਹੀਦ ਕਰਤਾਰ ਸਿੰਘ ਸਰਾਭਾ ਬਾਰੇ ਜਾਣੋ ਖ਼ਾਸ ਗੱਲਾਂ
Published: May 24, 2023, 11:04 AM
ਸ਼ਹੀਦ ਕਰਤਾਰ ਸਿੰਘ ਸਰਾਭਾ ਨੂੰ ਉਨ੍ਹਾਂ ਦੇ ਸ਼ਹੀਦੀ ਦਿਹਾੜੇ 'ਤੇ ਹਰ ਕੋਈ ਯਾਦ ਕਰ ਰਿਹਾ ਹੈ। ਉਨ੍ਹਾਂ ਨੇ ਮਾਤ ਭੂਮੀ ਦੀ ਆਜ਼ਾਦੀ ਲਈ ਛੋਟੀ ਉਮਰ ਵਿੱਚ ਹੀ ਆਪਣੀ ਜਾਨ ਕੁਰਬਾਨ ਕਰ ਦਿੱਤੀ ਸੀ। ਪ੍ਰਸਿੱਧ ਕ੍ਰਾਂਤੀਕਾਰੀ ਭਗਤ ਸਿੰਘ ਵੀ ਕਰਤਾਰ ਸਿੰਘ ਨੂੰ ਆਪਣਾ ਹੀਰੋ ਮੰਨਦੇ ਸਨ। ਇਸ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਉਨ੍ਹਾਂ ਨੂੰ ਯਾਦ ਕਰਦਿਆ ਟਵੀਟ ਸਾਂਝਾ ਕੀਤਾ ਹੈ।
ਹੈਦਰਾਬਾਦ ਡੈਸਕ: ਅੱਜ ਆਜ਼ਾਦੀ ਸੰਗਰਾਮ ਦੇ ਸਭ ਤੋਂ ਛੋਟੇ ਸ਼ਹੀਦ ਕਰਤਾਰ ਸਿੰਘ ਸਰਾਭਾ ਦਾ ਸ਼ਹੀਦੀ ਦਿਹਾੜਾ ਹੈ ਅਤੇ ਦੇਸ਼ ਦਾ ਹਰ ਕੋਈ ਉਨ੍ਹਾਂ ਨੂੰ ਸਲਾਮ ਕਰ ਰਿਹਾ ਹੈ। ਉਨ੍ਹਾਂ ਦੇ ਜਨਮ ਦਿਨ ਮੌਕੇ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਵੀ ਟਵੀਟ ਸਾਂਝਾ ਕਰਦਿਆ ਪ੍ਰਣਾਮ ਕੀਤਾ ਹੈ।
-
ਤੂਫ਼ਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ…ਜਿੰਨਾ ਦੇ ਹੌਸਲੇ ਤੇ ਸਿਦਕ ਦੀ ਮਿਸਾਲ ਰਹਿੰਦੀ ਦੁਨੀਆ ਤੀਕ ਰਹੇਗੀ..
— Bhagwant Mann (@BhagwantMann) May 24, 2023
ਅੱਜ ਮਹਾਨ ਕ੍ਰਾਂਤੀਕਾਰੀ ਯੋਧੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ਮੌਕੇ ਦਿਲੋਂ ਪ੍ਰਣਾਮ ਕਰਦੇ ਹਾਂ… pic.twitter.com/5KAEQmPYzt
ਤੂਫ਼ਾਨਾਂ ਦਾ ਸ਼ਾਹ ਅਸਵਾਰ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ…ਜਿੰਨਾ ਦੇ ਹੌਸਲੇ ਤੇ ਸਿਦਕ ਦੀ ਮਿਸਾਲ ਰਹਿੰਦੀ ਦੁਨੀਆ ਤੀਕ ਰਹੇਗੀ.. ਅੱਜ ਮਹਾਨ ਕ੍ਰਾਂਤੀਕਾਰੀ ਯੋਧੇ ਸ਼ਹੀਦ ਸਰਦਾਰ ਕਰਤਾਰ ਸਿੰਘ ਸਰਾਭਾ ਜੀ ਦੇ ਜਨਮ ਦਿਹਾੜੇ ਮੌਕੇ ਦਿਲੋਂ ਪ੍ਰਣਾਮ ਕਰਦੇ ਹਾਂ। - ਭਗਵੰਤ ਮਾਨ, ਮੁੱਖ ਮੰਤਰੀ, ਪੰਜਾਬ
ਲੁਧਿਆਣਾ 'ਚ ਹੋਇਆ ਸੀ ਜਨਮ: ਕਰਤਾਰ ਸਿੰਘ ਦਾ ਜਨਮ 24 ਮਈ 1896 ਨੂੰ ਲੁਧਿਆਣਾ (ਪੰਜਾਬ) ਦੇ ਪਿੰਡ ਸਰਾਭਾ ਵਿੱਚ ਹੋਇਆ। ਆਪ ਜੀ ਦੇ ਪਿਤਾ ਦਾ ਨਾਮ ਸਰਦਾਰ ਮੰਗਲ ਸਿੰਘ ਸੀ। ਪਿਤਾ ਦੀ ਮੌਤ ਤੋਂ ਬਾਅਦ ਦਾਦਾ ਜੀ ਨੇ ਆਪਣੀ ਜ਼ਿੰਮੇਵਾਰੀ ਸੰਭਾਲ ਲਈ। ਸਕੂਲ ਦੀ ਪੜ੍ਹਾਈ ਪੂਰੀ ਕਰਨ ਤੋਂ ਬਾਅਦ ਕਰਤਾਰ ਸਿੰਘ ਅਮਰੀਕਾ ਚਲੇ ਗਏ। ਇੱਥੇ ਉਨ੍ਹਾਂ ਨੂੰ ਨਸਲੀ ਵਿਤਕਰੇ ਦਾ ਸਾਹਮਣਾ ਕਰਨਾ ਪਿਆ।
ਮਹਿਜ਼ 17 ਸਾਲ ਦੀ ਉਮਰ 'ਚ ਗਦਰ ਪਾਰਟੀ ਦੀ ਮੈਂਬਰਸ਼ਿਪ ਲਈ : ਇਸ ਤਜ਼ਰਬੇ ਨੇ ਉਨ੍ਹਾਂ ਦੀ ਸੋਚ ਅਤੇ ਜਿਉਣ ਦੇ ਮਕਸਦ ਨੂੰ ਪੂਰੀ ਤਰ੍ਹਾਂ ਬਦਲ ਦਿੱਤਾ। ਸਿਰਫ਼ 17 ਸਾਲ ਦੀ ਉਮਰ ਵਿੱਚ ਉਨ੍ਹਾਂ ਨੇ ਗ਼ਦਰ ਪਾਰਟੀ ਦੀ ਮੈਂਬਰਸ਼ਿਪ ਲੈ ਲਈ। ਇਸ ਤੋਂ ਬਾਅਦ ਉਹ ਗਦਰ ਪਤ੍ਰਿਕਾ ਦਾ ਸੰਪਾਦਕ ਵੀ ਬਣਿਆ। ਉਨ੍ਹਾਂ ਨੇ ਲੇਖਾਂ ਅਤੇ ਕਵਿਤਾਵਾਂ ਰਾਹੀਂ ਨੌਜਵਾਨਾਂ ਨੂੰ ਇਨਕਲਾਬ ਨਾਲ ਜੋੜਨ ਦਾ ਕੰਮ ਕੀਤਾ।
- ਮੋਗਾ 'ਚ ਲੜਕੀਆਂ ਲਈ ਮਾੜੀ ਭਾਸ਼ਾ ਵਰਤਣ 'ਤੇ ਕੁੱਟਮਾਰ, ਘਟਨਾ ਹੋਈ ਸੀਸੀਟੀਵੀ 'ਚ ਕੈਦ
- CSK vs GT Qualifier 1: ਗੁਜਰਾਤ ਟਾਈਟਨਜ਼ 15 ਦੌੜਾਂ ਨਾਲ ਹਾਰੀ, ਚੇਨੱਈ ਸੁਪਰ ਕਿੰਗਜ਼ ਰਿਕਾਰਡ 10ਵੀਂ ਵਾਰ ਫਾਈਨਲ 'ਚ ਪਹੁੰਚੀ
- Coronavirus Update: ਦੇਸ਼ ਵਿੱਚ ਕੋਰੋਨਾ ਦੇ 405 ਨਵੇਂ ਮਾਮਲੇ ਦਰਜ, 3 ਮੌਤਾਂ, ਪੰਜਾਬ ਵਿੱਚ 10 ਨਵੇਂ ਕੇਸ
ਛੋਟੀ ਉਮਰੇ ਹੀ ਮੌਤ ਨੂੰ ਹੱਸ ਕੇ ਗਲੇ ਲਾਇਆ: ਭਾਰਤ ਵਿੱਚ ਇੱਕ ਵੱਡੀ ਕ੍ਰਾਂਤੀ ਦੀ ਯੋਜਨਾ ਦੇ ਸਬੰਧ ਵਿੱਚ ਬ੍ਰਿਟਿਸ਼ ਸਰਕਾਰ ਦੁਆਰਾ ਵਿਸ਼ਨੂੰ ਗਣੇਸ਼ ਪਿੰਗਲੇ, ਬਖਸ਼ੀਸ ਸਿੰਘ, ਜਗਤ ਸਿੰਘ, ਹਰਨਾਮ ਸਿੰਘ ਅਤੇ ਸੁਰੇਨ ਸਿੰਘ ਦੇ ਨਾਲ ਉਨ੍ਹਾਂ ਨੂੰ 16 ਨਵੰਬਰ 1915 ਨੂੰ ਲਾਹੌਰ ਜੇਲ੍ਹ ਵਿੱਚ ਫਾਂਸੀ ਦੇ ਦਿੱਤੀ ਗਈ ਸੀ। ਉਸ ਸਮੇਂ ਉਨ੍ਹਾਂ ਦੀ ਉਮਰ ਸਿਰਫ਼ 19 ਸਾਲ ਸੀ। ਭਾਰਤ ਦੀ ਆਜ਼ਾਦੀ ਲਈ ਉਨ੍ਹਾਂ ਨੇ ਛੋਟੀ ਉਮਰ ਵਿੱਚ ਹੀ ਹੱਸਦੇ-ਹੱਸਦੇ ਮੌਤ ਨੂੰ ਗਲੇ ਲਗਾ ਲਿਆ ਸੀ। ਪ੍ਰਸਿੱਧ ਕ੍ਰਾਂਤੀਕਾਰੀ ਭਗਤ ਸਿੰਘ ਕਰਤਾਰ ਸਿੰਘ ਸਰਾਭਾ ਨੂੰ ਆਪਣਾ ਹੀਰੋ ਮੰਨਦੇ ਸਨ। ਇੰਨਾ ਹੀ ਨਹੀਂ, ਉਹ ਹਮੇਸ਼ਾ ਆਪਣੀ ਤਸਵੀਰ ਆਪਣੇ ਨਾਲ ਰੱਖਦੇ ਸੀ।
