ਬੱਸ ਸਟੈਂਡ 'ਚੋਂ ਮੁਸਾਫ਼ਰ ਔਰਤਾਂ ਦਾ ਮੋਬਾਇਲ ਖੋਹ ਕੇ ਭੱਜਿਆ ਚੋਰ, ਲੋਕਾਂ ਨੇ ਚਾੜਿਆ ਕੁੱਟਾਪਾ
Updated on: Jan 23, 2023, 9:54 PM IST

ਬੱਸ ਸਟੈਂਡ 'ਚੋਂ ਮੁਸਾਫ਼ਰ ਔਰਤਾਂ ਦਾ ਮੋਬਾਇਲ ਖੋਹ ਕੇ ਭੱਜਿਆ ਚੋਰ, ਲੋਕਾਂ ਨੇ ਚਾੜਿਆ ਕੁੱਟਾਪਾ
Updated on: Jan 23, 2023, 9:54 PM IST
ਬਠਿੰਡਾ ਦੇ ਬੱਸ ਸਟੈਂਡ ਉਤੇ ਮੋਬਾਇਲ ਖੋਹ ਕੇ ਭੱਜਣ ਵਾਲੇ ਨੂੰ ਮੌਕੇ ਤੋਂ ਹੀ ਕਾਬੂ ਕਰ ਲਿਆ। ਜਿਸ ਤੋਂ ਬਾਅਦ ਚੋਰ ਦਾ ਕੁੱਟ ਕੁਟਾਪਾ ਕੀਤਾ ਗਿਆ। ਜਿਸ ਤੋਂ ਬਾਅਦ ਚੋਰ ਨੇ ਔਰਤ ਤੋਂ ਮਾਫੀ ਮੰਗ ਲਈ।
ਬਠਿੰਡਾ: ਬਠਿੰਡਾ ਦੇ ਬੱਸ ਸਟੈਂਡ ਵਿੱਚ ਉਸ ਸਮੇਂ ਹੰਗਾਮਾ ਹੋ ਗਿਆ। ਜਦੋਂ ਮੁਸਾਫਰ ਮਾਂ ਧੀ ਤੋਂ ਇਕ ਨੌਜਵਾਨ ਮੋਬਾਈਲ ਫੋਨ ਖੋਹ ਕੇ ਭੱਜਣ ਲੱਗੀਆ। ਲੋਕਾਂ ਵੱਲੋਂ ਕਾਬੂ ਕਰਕੇ ਉਸ ਦੀ ਕੁੱਟਮਾਰ ਕੀਤੀ ਗਈ। ਪੀੜਤਾਂ ਨੇ ਦੱਸਿਆ ਕਿ ਬਠਿੰਡਾ ਬੱਸ ਸਟੈਂਡ ਤੋਂ ਲੁਧਿਆਣੇ ਲਈ ਬੱਸ ਫੜ ਲਈ ਆਈਆਂ ਸਨ।
ਮੌਕੇ ਤੋਂ ਬਰਾਮਦ ਕੀਤਾ ਮੋਬਾਇਲ ਫੋਨ: ਇਸ ਦੌਰਾਨ ਹੀ ਉਨ੍ਹਾਂ ਨੂੰ ਫੋਨ ਆ ਗਿਆ ਜਦੋਂ ਉਹ ਫੋਨ 'ਤੇ ਗੱਲ ਕਰ ਰਹੀਆਂ ਸਨ। ਚਾਹੇ ਨੌਜਵਾਨ ਉਨ੍ਹਾਂ ਦਾ ਮੋਬਾਈਲ ਖੋਹ ਕੇ ਭੱਜਿਆ ਤਾਂ ਲੋਕਾਂ ਵੱਲੋਂ ਮੌਕੇ 'ਤੇ ਹੀ ਕਾਬੂ ਕਰ ਲਿਆ ਗਿਆ। ਇਸ ਦੀ ਚੰਗੀ ਭੁਗਤ ਸਵਾਰੀ ਗਈ। ਉਨ੍ਹਾਂ ਦੱਸਿਆ ਕਿ ਉਨ੍ਹਾਂ ਦਾ ਮੋਬਾਈਲ ਫੋਨ ਬਰਾਮਦ ਹੋ ਗਿਆ ਹੈ। ਨੌਜਵਾਨ ਨੂੰ ਪੁਲਿਸ ਹਵਾਲੇ ਕਰ ਦਿੱਤਾ ਹੈ।
ਚੋਰ ਨੇ ਮੰਗੀ ਮਾਫੀ: ਉਧਰ ਦੂਜੇ ਪਾਸੇ ਇਸ ਘਟਨਾ ਨੂੰ ਅੰਜਾਮ ਦੇਣ ਵਾਲੇ ਨੌਜਵਾਨ ਨੇ ਕਿਹਾ ਕਿ ਉਸਨੇ ਮਜ਼ਬੂਰੀ ਬੱਸ ਇਹ ਮੋਬਾਇਲ ਫੋਨ ਖੋਹਿਆ ਸੀ। ਉਸ ਵੱਲੋਂ ਮਾਂ ਧੀ ਦੇ ਪੈਰੀ ਹੱਥ ਲਾ ਕੇ ਮਾਫ਼ੀ ਮੰਗਦੇ ਹੋਏ ਖਹਿੜਾ ਛੱਡਣ ਦੀ ਗੱਲ ਆਖੀ ਗਈ। ਉਧਰ ਇਸ ਘਟਨਾ ਦਾ ਪਤਾ ਚਲਦੇ ਹੀ ਮੌਕੇ 'ਤੇ ਪੀਸੀਆਰ (PCR) ਪੁਲਿਸ ਕਰਮਚਾਰੀ ਪਹੁੰਚੇ। ਉਨ੍ਹਾਂ ਵੱਲੋਂ ਨੌਜਵਾਨਾਂ ਨੂੰ ਹਿਰਾਸਤ ਵਿੱਚ ਲੈ ਲਿਆ ਗਿਆ ਹੈ। ਏਐਸਆਈ ਮੱਖਣ ਸਿੰਘ ਨੇ ਦੱਸਿਆ ਕਿ ਨੌਜਵਾਨ ਕੋਲੋਂ ਮੋਬਾਈਲ ਫੋਨ ਬਰਾਮਦ ਹੋਇਆ ਹੈ।
ਇਹ ਵੀ ਪੜ੍ਹੋ:- 26 ਜਨਵਰੀ ਦੀ ਜੀਂਦ ਮਹਾਂ ਪੰਚਾਇਤ ਦੀਆਂ ਤਿਆਰੀਆਂ ਜ਼ੋਰਾਂ 'ਤੇ, ਕਿਸਾਨਾਂ ਨੇ ਪ੍ਰੋਗਰਾਮ ਦਾ ਰੋਡ ਮੈਪ ਕੀਤਾ ਤਿਆਰ
