ਫ਼ਸਲਾਂ ਦੇ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਸਰਕਾਰ ਹੋਈ ਸਖ਼ਤ

author img

By

Published : Oct 11, 2021, 3:30 PM IST

ਫ਼ਸਲਾਂ ਦੀ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਸਰਕਾਰ ਹੋਈ ਸਖ਼ਤ

ਪੰਜਾਬ ਦੀਆਂ ਦਾਣਾ ਮੰਡੀਆਂ (Grain markets of Punjab) ਵਿੱਚ ਖਰੀਦ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਵੱਲੋਂ ਹੁਣ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ। ਅੱਜ ਬਠਿੰਡਾ ਦੀ ਦਾਣਾ ਮੰਡੀ (Dana Mandi of Bathinda) ਵਿਚ ਵਿਜੀਲੈਂਸ ਵਿਭਾਗ ਦੇ ਡੀਐੱਸਪੀ (DSP, Vigilance Department) ਦੀ ਅਗਵਾਈ ਵਿਚ ਰੇਡ ਕਰ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ

ਬਠਿੰਡਾ: ਪੰਜਾਬ ਦੀਆਂ ਦਾਣਾ ਮੰਡੀਆਂ (Grain markets of Punjab) ਵਿੱਚ ਖਰੀਦ ਪ੍ਰਬੰਧਾਂ ਨੂੰ ਲੈ ਕੇ ਸਰਕਾਰ ਵੱਲੋਂ ਹੁਣ ਸਖ਼ਤ ਕਦਮ ਚੁੱਕਣੇ ਸ਼ੁਰੂ ਕਰ ਦਿੱਤੇ ਗਏ ਹਨ। ਬਠਿੰਡਾ ਦੀ ਦਾਣਾ ਮੰਡੀ (Dana Mandi of Bathinda) ਵਿਚ ਵਿਜੀਲੈਂਸ ਵਿਭਾਗ ਦੇ ਡੀਐੱਸਪੀ (DSP, Vigilance Department) ਦੀ ਅਗਵਾਈ ਵਿਚ ਰੇਡ ਕਰ ਖ਼ਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ।

ਫ਼ਸਲਾਂ ਦੀ ਖ਼ਰੀਦ ਪ੍ਰਬੰਧਾਂ ਨੂੰ ਲੈ ਕੇ ਪੰਜਾਬ ਸਰਕਾਰ ਹੋਈ ਸਖ਼ਤ

ਡੀਐੱਸਪੀ ਵਿਜੀਲੈਂਸ ਕੁਲਦੀਪ ਸਿੰਘ ਭੁੱਲਰ (DSP Vigilance Kuldeep Singh Bhullar) ਨੇ ਕਿਹਾ ਕਿ ਪੰਜਾਬ ਸਰਕਾਰ (Government of Punjab) ਦੀਆਂ ਹਦਾਇਤਾਂ ਅਨੁਸਾਰ ਸਾਡੇ ਐਸਐਸਪੀ ਨਰਿੰਦਰ ਭਾਰਗਵ (SSP Narendra Bhargav) ਨੇ ਹਦਾਇਤਾਂ ਜਾਰੀ ਕੀਤੀਆਂ ਹਨ, ਕਿ ਬਠਿੰਡਾ (Bathinda) ਵਿੱਚ ਜਿੰਨ੍ਹੀਆਂ ਵੀ ਮੰਡੀਆਂ ਚੈੱਕ ਕਰਨੀਆਂ ਹਨ, ਉਸਦੀਆਂ ਲਈ ਟੀਮਾਂ ਬਣਾਈਆਂ ਗਈਆਂ ਹਨ।

ਮੰਡੀ ਦਾ ਜਾਇਜਾ ਲੈਂਦੇ ਹੋਈ ਟੀਮ
ਮੰਡੀ ਦਾ ਜਾਇਜਾ ਲੈਂਦੇ ਹੋਈ ਟੀਮ

ਇਹ ਵੀ ਪੜ੍ਹੋ: 8 ਸਾਲਾ ਮਾਸੂਮ ਬੱਚੇ ਦਾ ਬੇਰਿਹਮੀ ਨਾਲ ਕਤਲ, ਮੁਲਜ਼ਮ ਗ੍ਰਿਫ਼ਤਾਰ

ਜਿਸ ਦੇ ਮੁਤਾਬਿਕ ਮੰਡੀਆਂ ਚੈੱਕ ਕੀਤੀਆਂ ਜਾ ਰਹੀਆਂ ਹਨ। ਡੀਐਸਪੀ (DSP) ਨੇ ਅੱਗੇ ਕਿਹਾ ਕਿ ਅਸੀਂ ਕਿਸਾਨਾਂ ਨੂੰ ਵੀ ਬੁਲਾ ਕੇ ਉਨ੍ਹਾਂ ਦੀਆਂ ਮੁਸ਼ਕਿਲਾਂ ਬਾਰੇ ਪੁੱਛ ਰਹੇ ਹਾਂ, ਫਿਲਹਾਲ ਕਿਸੇ ਨੂੰ ਵੀ ਕੋਈ ਮੁਸ਼ਕਿਲ ਪੇਸ਼ ਨਹੀਂ ਆ ਰਹੀ।

ਮੰਡੀ ਦਾ ਜਾਇਜਾ ਲੈਂਦੇ ਹੋਈ ਟੀਮ
ਮੰਡੀ ਦਾ ਜਾਇਜਾ ਲੈਂਦੇ ਹੋਈ ਟੀਮ

ਇਸ ਤੋਂ ਇਲਾਵਾ ਮੰਡੀ ਵਿਚਲੇ ਬਾਥਰੂਮ, ਪੀਣ ਵਾਲਾ ਪਾਣੀ ਅਤੇ ਅਰਾਮ ਕਰਨ ਦੇ ਸਾਰੇ ਪ੍ਰਬੰਧ ਕੀਤੇ ਜਾ ਰਹੇ ਹਨ। ਕੁਲਦੀਪ ਸਿੰਘ ਨੇ ਕਿਹਾ ਕਿ ਇਹ ਚੈਕਿੰਗ ਲਗਾਤਾਰ ਚਲਦੀ ਰਹੇਗੀ।

ਉਨ੍ਹਾਂ ਕਿਹਾ ਕਿ ਕਿਸਾਨਾਂ ਨੂੰ ਮੰਡੀ ਵਿੱਚ ਕਿਸੇ ਤਰ੍ਹਾਂ ਦੀ ਕੋਈ ਵੀ ਦਿੱਕਤ ਨਾ ਆਵੇ ਇਸ ਨੂੰ ਵੇਖਦੇ ਹੋਏ ਉਨ੍ਹਾਂ ਦੇ ਵਿਭਾਗ ਵੱਲੋਂ ਅੱਜ ਮੰਡੀ ਵਿਚ ਰੇਡ ਕਰਕੇ ਖਰੀਦ ਪ੍ਰਬੰਧਾਂ ਦਾ ਜਾਇਜ਼ਾ ਲਿਆ ਗਿਆ ਹੈ।

ਇਹ ਵੀ ਪੜ੍ਹੋ: ਕਿਸਾਨਾਂ ਨੇ PAP ਚੌਕ ’ਤੇ ਲਗਾਇਆ ਜਾਮ, ਕੀਤੀ ਇਹ ਮੰਗ

ETV Bharat Logo

Copyright © 2024 Ushodaya Enterprises Pvt. Ltd., All Rights Reserved.