ਕਾਂਗਰਸੀ ਮੇਅਰ ਨੂੰ ਹਟਾਉਣ ਲਈ ਵੋਟ ਕਰਨ ਵਾਲੇ ਅਕਾਲੀ ਕੌਂਸਲਰਾਂ ਨੂੰ ਪਾਰਟੀ ਤੋਂ ਕੀਤਾ ਗਿਆ ਬਾਹਰ, ਵਿਰੋਧੀਆਂ ਨੇ ਕਿਹਾ-ਅਕਾਲੀ-ਕਾਂਗਰਸੀ ਅੰਦਰੋਂ ਇੱਕ
Published: Nov 21, 2023, 2:11 PM

ਕਾਂਗਰਸੀ ਮੇਅਰ ਨੂੰ ਹਟਾਉਣ ਲਈ ਵੋਟ ਕਰਨ ਵਾਲੇ ਅਕਾਲੀ ਕੌਂਸਲਰਾਂ ਨੂੰ ਪਾਰਟੀ ਤੋਂ ਕੀਤਾ ਗਿਆ ਬਾਹਰ, ਵਿਰੋਧੀਆਂ ਨੇ ਕਿਹਾ-ਅਕਾਲੀ-ਕਾਂਗਰਸੀ ਅੰਦਰੋਂ ਇੱਕ
Published: Nov 21, 2023, 2:11 PM
ਬਠਿੰਡਾ ਨਗਰ-ਨਿਗਮ ਵਿੱਚ ਕਾਂਗਰਸੀ ਮੇਅਰ ਨੂੰ ਹਟਾਉਣ ਲਈ ਬੇਭਰੋਸਗੀ (No confidence motion to remove Congress mayor) ਮਤਾ ਲਿਆਂਦਾ ਗਿਆ ਤਾਂ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਨੇ ਵੀ ਕਾਂਗਰਸੀ ਮੇਅਰ ਨੂੰ ਹਟਾਉਣ ਲਈ ਵੋਟ ਕੀਤੀ।ਕਾਂਗਰਸੀ ਕੌਂਸਲਰਾਂ ਨਾਲ ਰਲ ਕੇ ਵੋਟ ਪਾਉਣ ਲਈ ਪਾਰਟੀ ਪ੍ਰਧਾਨ ਸੁਖਬੀਰ ਬਾਦਲ ਨੇ ਆਪਣੇ 4 ਕੌਂਸਲਰਾਂ ਨੂੰ ਪਾਰਟੀ ਤੋਂ ਆਊਟ ਕਰ ਦਿੱਤਾ। ਵਿਰੋਧੀਆਂ ਨੇ ਕਿਹਾ ਕਿ ਸੁਖਬੀਰ ਬਾਦਲ ਦੇ ਐਕਸ਼ਨ ਤੋਂ ਸਪੱਸ਼ਟ ਹੈ ਕਿ ਅਕਾਲੀ-ਕਾਂਗਰਸ ਅੰਦਰੋਂ ਇੱਕ ਹਨ।
ਬਠਿੰਡਾ: ਨਗਰ ਨਿਗਮ ਵਿੱਚ ਮੇਅਰ ਰਮਨ ਗੋਇਲ ਖਿਲਾਫ ਕਾਂਗਰਸ ਦੇ ਕੌਂਸਲਰਾਂ ਵੱਲੋਂ ਲਿਆਂਦੇ ਬੇਭਰੋਸਗੀ ਮਤੇ ਮੌਕੇ ਮੇਅਰ ਨੂੰ ਹਟਾਉਣ ਲਈ ਸ਼੍ਰੋਮਣੀ ਅਕਾਲੀ ਦਲ (Shiromani Akali Dal) ਦੇ 4 ਕੌਂਸਲਰਾਂ ਹਰਪਾਲ ਸਿੰਘ ਢਿੱਲੋ, ਮੱਖਣ ਸਿੰਘ, ਹਰਜਿੰਦਰ ਸਿੰਘ ਛਿੰਦਾ ਦੀ ਮਾਤਾ ਅਤੇ ਆਦਰਸ਼ ਨਗਰ ਨਿਵਾਸੀ ਰਾਣਾ ਦੀ ਧਰਮ ਪਤਨੀ ਵੱਲੋਂ ਵੋਟ ਪਾਈ ਗਈ, ਜਿਸ ਕਰਕੇ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਕਾਂਗਰਸ ਦੀ ਹਮਾਇਤ ਕਰਨ ਕਰਕੇ ਉਹਨਾਂ ਨੂੰ ਪਾਰਟੀ ਵਿੱਚੋਂ ਕੱਢਣ ਦਾ ਫਰਮਾਨ ਜਾਰੀ ਕਰ ਦਿੱਤਾ।
ਮੇਅਰ ਨੂੰ ਹਟਾਉਣ ਵਿੱਚ ਵੋਟ ਪਾਉਣ ਵਾਲੇ ਸਮੂਹ ਕੌਂਸਲਰਾਂ ਵੱਲੋਂ ਪ੍ਰੈਸ ਕਾਨਫਰੰਸ ਕਰਕੇ ਆਪਣਾ ਪੱਖ ਰੱਖਿਆ ਗਿਆ। ਕੌਂਸਲਰ ਹਰਪਾਲ ਸਿੰਘ ਢਿੱਲੋਂ (Councilor Harpal Singh Dhillon) ਨੇ ਦੱਸਿਆ ਕਿ ਸਮੂਹ ਕੌਂਸਲਰ ਸ਼੍ਰੋਮਣੀ ਅਕਾਲੀ ਦਲ ਦੇ ਟਕਸਾਲੀ ਪਰਿਵਾਰਾਂ ਵਿੱਚੋਂ ਹਨ ਅਤੇ ਉਨ੍ਹਾਂ ਵੱਲੋਂ ਨਿਗਮ ਦੀ ਸਿਆਸਤ ਵਿੱਚ ਲੋਕਾਂ ਦੀ ਆਵਾਜ਼ ਸੁਣ ਕੇ ਲੋਕ ਵਿਰੋਧੀ ਫੈਸਲੇ ਕਰਨ ਅਤੇ ਸਾਬਕਾ ਖਜ਼ਾਨਾ ਮੰਤਰੀ ਮਨਪ੍ਰੀਤ ਸਿੰਘ ਬਾਦਲ ਵੱਲੋਂ ਥੋਪੀ ਗਈ ਮੇਅਰ ਰਮਨ ਗੋਇਲ ਨੂੰ ਹਟਾਉਣ ਲਈ ਵੋਟ ਪਾਈ ਗਈ ਹੈ ਨਾ ਕਿ ਕਿਸੇ ਤਰ੍ਹਾਂ ਦਾ ਕੋਈ ਲਾਲਚ ਲਿਆ ਹੈ ਜਾਂ ਕਿਸੇ ਤਰ੍ਹਾਂ ਦਾ ਕੋਈ ਸਿਆਸੀ ਦਬਾਅ ਮੰਨ ਕੇ ਵੋਟ ਪਾਈ ਹੈ।
ਮੇਅਰ ਦਾ ਡਟ ਕੇ ਵਿਰੋਧ: ਮੇਅਰ ਰਮਨ ਗੋਇਲ (Mayor Raman Goyal) ਦਾ ਨਿਯੁਕਤੀ ਤੋਂ ਲੈ ਕੇ ਹੁਣ ਤੱਕ ਵਿਰੋਧ ਹੁੰਦਾ ਆਇਆ ਹੈ ਅਤੇ ਉਨ੍ਹਾਂ ਵੱਲੋਂ ਸ਼ਹਿਰ ਦੇ ਵਿਕਾਸ ਕਾਰਜਾਂ ਨੂੰ ਵੀ ਅਣਦੇਖਿਆ ਕੀਤਾ ਗਿਆ, ਜਿਸ ਕਰਕੇ ਲੋਕਾਂ ਵੱਲੋਂ ਵੀ ਮੇਅਰ ਦਾ ਡਟ ਕੇ ਵਿਰੋਧ ਕੀਤਾ ਜਾ ਰਿਹਾ ਸੀ, ਇਸੇ ਕਰਕੇ ਉਹਨਾਂ ਵੱਲੋਂ ਲੋਕਾਂ ਦੀ ਆਵਾਜ਼ ਸੁਣ ਕੇ ਮੇਅਰ ਨੂੰ ਹਟਾਉਣ ਲਈ ਵੋਟ ਪਾਈ ਗਈ ਹੈ । ਉਹਨਾਂ ਕਿਹਾ ਕਿ ਕਾਂਗਰਸ ਨਾਲ ਕਿਸੇ ਵੀ ਅਹੁਦੇ ਪ੍ਰਤੀ ਉਹਨਾਂ ਦੀ ਕੋਈ ਗੱਲਬਾਤ ਨਹੀਂ ਹੋਈ ਹੈ ਅਤੇ ਉਹ ਆਉਣ ਵਾਲੇ ਦਿਨਾਂ ਵਿੱਚ ਵੀ ਲੋਕਾਂ ਦੇ ਸੁਝਾਅ ਲੈ ਕੇ ਹੀ ਫੈਸਲਾ ਲੈਣਗੇ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਹਲਕਾ ਇੰਚਾਰਜ ਜਾਂ ਪਾਰਟੀ ਪ੍ਰਧਾਨ ਵੱਲੋਂ ਕਿਸੇ ਵੀ ਤਰ੍ਹਾਂ ਨਾਲ ਉਹਨਾਂ ਖਿਲਾਫ ਲਏ ਫੈਸਲੇ ਨੂੰ ਉਹ ਮੰਦਭਾਗਾ ਦੱਸਦੇ ਹਨ ਕਿਉਂਕਿ ਉਹਨਾਂ ਵੱਲੋਂ ਨਿਗਮ ਦੀ ਸਿਆਸਤ ਨੂੰ ਅਣਦੇਖਾ ਕਰਕੇ ਇਸ ਤਰ੍ਹਾਂ ਦਾ ਫੈਸਲਾ ਕੀਤਾ ਗਿਆ ਜਦੋਂ ਕਿ ਉਹਨਾਂ ਵੱਲੋਂ ਹਮੇਸ਼ਾ ਹੀ ਪਾਰਟੀ ਦੀ ਬਿਹਤਰੀ ਲਈ ਕੰਮ ਕੀਤਾ ਹੈ।
- Punjab Cabinet meeting: ਪੰਜਾਬ ਕੈਬਨਿਟ ਨੇ 16ਵੀਂ ਪੰਜਾਬ ਵਿਧਾਨ ਸਭਾ ਦਾ ਪੰਜਵਾਂ ਸੈਸ਼ਨ 28 ਤੇ 29 ਨਵੰਬਰ ਨੂੰ ਸੱਦਣ ਦੀ ਦਿੱਤੀ ਪ੍ਰਵਾਨਗੀ
- ਇਜ਼ਰਾਈਲ-ਹਮਾਸ ਸੰਘਰਸ਼: ਸੰਯੁਕਤ ਰਾਸ਼ਟਰ ਦੇ ਮੁਖੀ ਨੇ ਤੁਰੰਤ ਮਾਨਵਤਾਵਾਦੀ ਜੰਗਬੰਦੀ ਦੀ ਮੰਗ ਨੂੰ ਦੁਹਰਾਇਆ
- ਲੁਧਿਆਣਾ ਦੇ 67 ਸਾਲ ਦੇ ਜਰਨੈਲ ਸਿੰਘ ਤੋੜਨਗੇ ਫੌਜਾ ਸਿੰਘ ਦਾ ਰਿਕਾਰਡ!, ਹੁਣ ਤੱਕ 100 ਤੋਂ ਉੱਪਰ ਮੈਡਲ ਕੀਤੇ ਨੇ ਆਪਣੇ ਨਾਂ
ਭਾਜਪਾ ਆਗੂ ਨੇ ਕੱਢੀ ਭੜਾਸ: 2022 ਵਿੱਚ ਸ਼੍ਰੋਮਣੀ ਅਕਾਲੀ ਦਲ ਦੀ ਟਿਕਟ ਉੱਤੇ ਬਠਿੰਡਾ ਤੋਂ ਵਿਧਾਨ ਸਭਾ ਚੋਣਾਂ ਲੜਨ ਵਾਲੇ ਸਾਬਕਾ ਵਿਧਾਇਕ ਅਤੇ ਮੌਜੂਦਾ ਭਾਜਪਾ ਦੇ ਜ਼ਿਲ੍ਹਾ ਪ੍ਰਧਾਨ ਸਰੂਪ ਚੰਦ ਸਿੰਗਲਾ (Saroop Chand Singla) ਨੇ ਗੱਲਬਾਤ ਦੌਰਾਨ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਰਾਂ ਵੱਲੋਂ ਲੋਕ ਹਿੱਤ ਵਿੱਚ ਫੈਸਲਾ ਲਿਆ ਗਿਆ ਹੈ ਕਿਉਂਕਿ ਜਿਸ ਮੇਅਰ ਖਿਲਾਫ ਸ਼੍ਰੋਮਣੀ ਅਕਾਲੀ ਦਲ ਦੇ ਕੌਂਸਲਰਾਂ ਵੱਲੋਂ ਵੋਟਿੰਗ ਕੀਤੀ ਗਈ ਹੈ ਉਹ ਕਾਂਗਰਸ ਪਾਰਟੀ ਦਾ ਹਿੱਸਾ ਨਹੀਂ ਸੀ, ਉਹ ਮਨਪ੍ਰੀਤ ਬਾਦਲ ਸਾਬਕਾ ਖ਼ਜ਼ਾਨਾ ਮੰਤਰੀ ਵੱਲੋਂ ਧੱਕੇ ਨਾਲ ਮੇਅਰ ਬਣਾਈ ਗਈ ਸੀ। ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਵੱਲੋਂ ਚਾਰ ਅਕਾਲੀ ਕੌਂਸਲਰਾਂ ਨੂੰ ਪਾਰਟੀ ਵਿੱਚੋਂ ਬਾਹਰ ਦਾ ਰਸਤਾ ਦਿਖਾਏ ਜਾਣ ਉੱਤੇ ਤਿੱਖੀ ਟਿੱਪਣੀ ਕਰਦੇ ਹੋਏ ਕਿਹਾ ਕਿ ਇਸ ਦੇ ਨਤੀਜੇ ਭੁਗਤਣ ਲਈ ਸ਼੍ਰੋਮਣੀ ਅਕਾਲੀ ਦਲ ਬਾਦਲ ਤਿਆਰ ਰਹੇ ਕਿਉਂਕਿ ਇਸ ਤੋਂ ਪਹਿਲਾਂ ਵੀ ਬਾਦਲ ਪਰਿਵਾਰ ਵੱਲੋਂ ਅੰਦਰ ਖਾਤੇ ਮਨਪ੍ਰੀਤ ਬਾਦਲ ਦੀ ਮਦਦ ਕੀਤੀ ਗਈ ਸੀ, ਜਦੋਂ ਉਹ ਬਠਿੰਡਾ ਤੋਂ ਮਨਪ੍ਰੀਤ ਬਾਦਲ ਖਿਲਾਫ ਚੋਣ ਲੜ ਰਹੇ ਸਨ। ਉਹਨਾਂ ਕਿਹਾ ਕਿ ਸ਼੍ਰੋਮਣੀ ਅਕਾਲੀ ਦਲ ਦੇ ਅਜਿਹੇ ਫੈਸਲਿਆਂ ਕਰਕੇ ਹੀ ਵਰਕਰਾਂ ਦਾ ਮਨ ਟੁੱਟ ਰਿਹਾ ਹੈ ਅਤੇ ਉਹ ਪਾਰਟੀ ਨੂੰ ਅਲਵਿਦਾ ਆਖ ਰਹੇ ਹਨ।
