ਬਠਿੰਡਾ: ਪਿੱਕਅਪ ਗੱਡੀ ਦੀ ਟਰਾਲੇ ਨਾਲ ਭਿਆਨਕ ਟੱਕਰ, ਕਈ ਲੋਕ ਜ਼ਖਮੀ

author img

By

Published : Sep 23, 2021, 7:08 PM IST

ਭਿਆਨਕ ਹਾਦਸਾ

ਮਿਲੀ ਜਾਣਕਾਰੀ ਮੁਤਾਬਿਕ ਜਿਲ੍ਹੇ ਦੇ ਸ੍ਰੀ ਗੰਗਾਨਗਰ ਹਾਈਵੇ ’ਤੇ ਸਥਿਤ ਅੰਬੂਜਾ ਸੀਮਿੰਟ ਫੈਕਟਰੀ ਕੋਲ ਗਾਂ ਨੂੰ ਬਚਾਉਣ ਦੀ ਪਿਕਅੱਪ ਗੱਡੀ ਜਾ ਟਕਰਾਈ ਜਿਸ ਕਾਰਨ ਇਸ ਭਿਆਨਕ ਹਾਦਸੇ ਕਾਰਨ ਪਿੱਕਅਪ ਗੱਡੀ ਚ ਸਵਾਰ ਕਰੀਬ ਇੱਕ ਦਰਜਨ ਕੋਲ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਸਿਵਲ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

ਬਠਿੰਡਾ: ਸੂਬੇ ਭਰ ’ਚ ਅਵਾਰਾ ਪਸ਼ੂਆਂ ਕਾਰਨ ਕਈ ਹਾਦਸੇ ਵਾਪਰ ਚੁੱਕੇ ਹਨ, ਇਸਦੇ ਬਾਵਜੁਦ ਵੀ ਪ੍ਰਸ਼ਾਸਨ ਅਤੇ ਸਰਕਾਰ ਵੱਲੋਂ ਕੋਈ ਵੀ ਪੁਖਤਾ ਕਦਮ ਨਹੀਂ ਚੁੱਕਿਆ ਜਾ ਰਿਹਾ ਹੈ। ਜਿਸ ਕਾਰਨ ਆਏ ਦਿਨ ਅਵਾਰਾ ਪਸ਼ੂਆਂ ਕਾਰਨ ਹਾਦਸੇ ਵਾਪਰ ਰਹੇ ਹਨ ਅਤੇ ਇਨ੍ਹਾਂ ਹਾਦਸਿਆਂ ਦੇ ਕਾਰਨ ਕਈ ਲੋਕਾਂ ਦੀ ਜਾਨ ਜਾ ਰਹੀ ਹੈ। ਇਸੇ ਤਰ੍ਹਾਂ ਦਾ ਹਾਦਸਾ ਬਠਿੰਡਾ ਦੇ ਸ੍ਰੀਗੰਗਾਨਗਰ ਹਾਈਵੇ ’ਤੇ ਵਾਪਰਿਆ ਜਿੱਥੇ ਗਾਂ ਨੂੰ ਬਚਾਉਂਦੇ ਹੇੋਏ ਇੱਕ ਪਿੱਕਅਪ ਗੱਡੀ ਟਰਾਲੇ ਨਾਲ ਜਾ ਟਕਰਾਈ।

ਮਿਲੀ ਜਾਣਕਾਰੀ ਮੁਤਾਬਿਕ ਜਿਲ੍ਹੇ ਦੇ ਸ੍ਰੀ ਗੰਗਾਨਗਰ ਹਾਈਵੇ ’ਤੇ ਸਥਿਤ ਅੰਬੂਜਾ ਸੀਮਿੰਟ ਫੈਕਟਰੀ ਕੋਲ ਗਾਂ ਨੂੰ ਬਚਾਉਣ ਦੀ ਪਿਕਅੱਪ ਗੱਡੀ ਜਾ ਟਕਰਾਈ ਜਿਸ ਕਾਰਨ ਇਸ ਭਿਆਨਕ ਹਾਦਸੇ ਕਾਰਨ ਪਿੱਕਅਪ ਗੱਡੀ ਚ ਸਵਾਰ ਕਰੀਬ ਇੱਕ ਦਰਜਨ ਕੋਲ ਗੰਭੀਰ ਜ਼ਖਮੀ ਹੋ ਗਏ। ਜਿਨ੍ਹਾਂ ਨੂੰ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ।

ਭਿਆਨਕ ਹਾਦਸਾ

ਦੱਸ ਦਈਏ ਕਿ ਹਾਦਸੇ ’ਚ ਕਰੀਬ ਇੱਕ ਦਰਜਨ ਲੋਕ ਗੰਭੀਰ ਜ਼ਖਮੀ ਹੋ ਗਏ ਸੀ ਜਿਨ੍ਹਾਂ ਚੋਂ ਦੋ ਦੀ ਹਾਲਤ ਗੰਭੀਰ ਦੱਸੀ ਜਾ ਰਹੀ ਹੈ ਜਿਨ੍ਹਾਂ ਨੂੰ ਬਠਿੰਡਾ ਦੇ ਸਰਕਾਰੀ ਹਸਪਤਾਲ ਵਿਖੇ ਭਰਤੀ ਕਰਵਾਇਆ ਗਿਆ ਹੈ।

ਦੱਸ ਦਈਏ ਕਿ ਸਹਾਰਾ ਜਨ ਸੇਵਾ ਵਰਕ ਵੱਲੋਂ ਜ਼ਖਮੀਆਂ ਨੂੰ ਹਸਪਤਾਲ ਭਰਤੀ ਕਰਵਾਇਆ ਗਿਆ ਹੈ। ਸੰਸਥਾ ਦੇ ਮੈਂਬਰ ਮਨੀ ਸ਼ਰਮਾ ਨੇ ਦੱਸਿਆ ਕਿ ਉਨ੍ਹਾਂ ਨੂੰ ਸੂਚਨਾ ਮਿਲੀ ਸੀ ਕਿ ਇੱਕ ਮਜਦੂਰਾਂ ਨਾਲ ਭਰੀ ਹੋਈ ਗੱਡੀ ਦੀ ਟੱਕਰ ਟਰਾਲੇ ਨਾਲ ਹੋ ਗਈ ਇਹ ਟਰਾਲਾ ਰਾਮਪੁਰਾ ਵਿਖੇ ਜਾ ਰਹੀ ਸੀ, ਜਿਵੇਂ ਹੀ ਉਨ੍ਹਾਂ ਨੂੰ ਇਸ ਸਬੰਧੀ ਸੂਚਨਾ ਮਿਲੀ ਉਹ ਘਟਨਾ ਸਥਾਨ ਤੇ ਪਹੁੰਚੇ ਅਤੇ ਜਖਮੀਆਂ ਨੂੰ ਤੁਰੰਤ ਹੀ ਹਸਪਤਾਲ ਭਰਤੀ ਕਰਵਾਇਆ ਗਿਆ।

ਇਹ ਵੀ ਪੜੋ: ਹਰਿਆਣਾ 'ਚ ਸਕੂਲ ਦੀ ਡਿੱਗੀ ਛੱਤ, 25 ਵਿਦਿਆਰਥੀ ਜਖ਼ਮੀ

ETV Bharat Logo

Copyright © 2024 Ushodaya Enterprises Pvt. Ltd., All Rights Reserved.