ਖੂਨ ਰੰਗੇ ਕੱਪੜੇ ਪਾ ਕੇ ਸੜਕ 'ਤੇ ਆਇਆ ਸਾਬਕਾ ਕੌਂਸਲਰ, ਚਾਈਨਾ ਡੋਰ ਖਿਲਾਫ ਲੱਗੇ ਤਿੱਖੇ ਨਾਅਰੇ

author img

By

Published : Jan 22, 2023, 5:49 PM IST

Protest of former councilor against China Door in Bathinda

ਚਾਈਨਾ ਡੋਰ ਖਿਲਾਫ ਬਠਿੰਡਾ ਵਿੱਚ ਸਾਬਕਾ ਕੌਂਸਲਰ ਨੇ ਕੀਤਾ ਰੋਸ ਪ੍ਰਦਰਸ਼ਨਚਾਈਨਾ ਡੋਰ ਗਲ ਵਿੱਚ ਪਾ ਬਠਿੰਡਾ ਵਿੱਚ ਚਾਈਨਾ ਡੋਰ ਦੇ ਖਿਲਾਫ ਸਾਬਕਾ ਕੌਂਸਲਰ ਨੇ ਰੋਸ ਪ੍ਰਦਰਸ਼ਨ ਕੀਤਾ ਹੈ। ਕੌਂਸਲਰ ਨੇ ਖੂਨ ਰੰਗੇ ਕੱਪੜੇ ਪਾ ਕੇ ਸਰਕਾਰ ਦੇ ਖਿਲਾਫ ਨਾਅਰੇਬਾਜ਼ੀ ਵੀ ਕੀਤੀ। ਕੌਂਸਲਰ ਨੇ ਕਿਹਾ ਕਿ ਚਾਈਨਾ ਡੋਰ ਨਾਲ ਲੋਕ ਜ਼ਖਮੀ ਹੋ ਰਹੇ ਹਨ ਤੇ ਪ੍ਰਸ਼ਾਸਨ ਕੁੰਭਕਰਨ ਦੀ ਨੀਂਦ ਸੁੱਤਾ ਪਿਆ ਹੈ। ਕੌਂਸਲਰ ਨੇ ਚਾਈਨਾ ਡੋਰ ਵੇਚਣ ਵਾਲਿਆਂ ਖਿਲਾਫ ਕਾਰਵਾਈ ਦੀ ਮੰਗ ਕੀਤੀ ਹੈ।

ਖੂਨ ਰੰਗੇ ਕਪੜੇ ਪਾ ਕੇ ਸੜਕ 'ਤੇ ਆਇਆ ਸਾਬਕਾ ਕੌਂਸਲਰ, ਚਾਈਨਾ ਡੋਰ ਖਿਲਾਫ ਲੱਗੇ ਤਿੱਖੇ ਨਾਅਰੇ

ਬਠਿੰਡਾ: ਚਾਈਨਾ ਡੋਰ ਨਾਲ ਲੋਕਾਂ ਦੇ ਜ਼ਖਮੀ ਹੋਣ ਦੀਆਂ ਘਟਨਾਵਾਂ ਰੋਜ਼ਾਨਾਂ ਵਾਪਰ ਰਹੀਆਂ ਹਨ ਪਰ ਪ੍ਰਸ਼ਾਸਨ ਵਲੋਂ ਕੋਈ ਪੱਕੇ ਪੈਰੀਂ ਪ੍ਰਬੰਧ ਨਹੀਂ ਕੀਤਾ ਜਾ ਰਿਹਾ। ਇਸੇ ਦੇ ਰੋਸ ਵਜੋਂ ਬਠਿੰਡਾ ਦੇ ਸਾਬਕਾ ਕੌਂਸਲਰ ਨੇ ਖੂਨ ਨਾਲ ਰੰਗੇ ਕੱਪੜੇ ਪਾ ਕੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਰੋਸ ਪ੍ਰਦਰਸ਼ਨ ਕੀਤਾ ਹੈ। ਸਾਬਕਾ ਕੌਂਸਲਰ ਨੇ ਚਾਈਨਾ ਡੋਰ ਵੇਚਣ ਵਾਲਿਆਂ ਦੇ ਖਿਲਾਫ ਸਖਤ ਕਾਰਵਾਈ ਦੀ ਵੀ ਮੰਗ ਕੀਤੀ ਹੈ।


ਜਾਣਕਾਰੀ ਮੁਤਾਬਿਕ ਬਠਿੰਡਾ ਤੋਂ ਸਾਬਕਾ ਕੌਂਸਲਰ ਵਿਜੇ ਕੁਮਾਰ ਵੱਲੋਂ ਅੱਜ ਪਰਸਰਾਮ ਨਗਰ ਚੌਕ ਵਿੱਚ ਅਨੋਖਾ ਪ੍ਰਦਰਸ਼ਨ ਕੀਤਾ ਗਿਆ ਹੈ। ਇਸ ਪ੍ਰਦਰਸ਼ਨ ਦੌਰਾਨ ਉਨ੍ਹਾਂ ਵੱਲੋਂ ਆਪਣੇ ਗਲ ਵਿੱਚ ਚਾਈਨਾ ਡੋਰ ਪਾ ਕੇ ਅਤੇ ਨਕਲੀ ਖੂਨ ਨਾਲ ਰੰਗੇ ਹੋਏ ਕੱਪੜਿਆਂ ਉੱਤੇ ਛਿੜਕਾਅ ਕਰਕੇ ਸਰਕਾਰ ਤੇ ਪ੍ਰਸ਼ਾਸਨ ਦੇ ਖਿਲਾਫ ਜ਼ੋਰਦਾਰ ਪ੍ਰਦਰਸ਼ਨ ਕੀਤਾ ਗਿਆ। ਇਸ ਮੌਕੇ ਉਨ੍ਹਾਂ ਕਿਹਾ ਕਿ ਜੋ ਲੋਕ ਚਾਈਨਾ ਡੋਰ ਖਰੀਦ ਅਤੇ ਵੇਚ ਰਹੇ ਹਨ ਉਹ ਲੋਕ ਸੰਭਲ ਜਾਣ ਕਿਉਂਕਿ ਇਹ ਮਨੁੱਖ ਅਤੇ ਪਸ਼ੂਆਂ ਪੰਛੀਆਂ ਲਈ ਬਹੁਤ ਹੀ ਖਤਰਨਾਕ ਹੈ। ਉਨ੍ਹਾਂ ਕਿਹਾ ਕਿ ਚਾਈਨਾ ਡੋਰ ਨਾਲ ਰੋਜ਼ਾਨਾਂ ਲੋਕ ਜ਼ਖਮੀ ਹੋ ਰਹੇ ਹਨ। ਕਈ ਲੋਕਾਂ ਦੀ ਜਾਨ ਵੀ ਜਾ ਚੁੱਕੀ ਹੈ ਪਰ ਪ੍ਰਸ਼ਾਸਨ ਕੋਈ ਕਾਰਵਾਈ ਨਹੀਂ ਕਰ ਰਿਹਾ।

ਇਹ ਵੀ ਪੜ੍ਹੋ: PACL ਦੇ ਨਿੱਜੀਕਰਨ ਦੇ ਰੇੜਕੇ ਵਿੱਚ ਹਾਈਕੋਰਟ ਨੇ ਸੂਬਾ ਸਰਕਾਰ ਨੂੰ ਦਿੱਤੇ ਰਿਪੋਰਟ ਪੇਸ਼ ਕਰਨ ਦੇ ਹੁਕਮ

ਦੁਕਾਨਾਂ ਵਾਲੇ ਨਾ ਟਲੇ ਤਾਂ ਉਹ ਖੁਦ ਕਰਨਗੇ ਕਾਰਵਾਈ: ਪ੍ਰਦਰਸ਼ਨ ਦੌਰਾਨ ਉਨ੍ਹਾਂ ਕਿਹਾ ਕਿ ਕਿ ਪ੍ਰਸ਼ਾਸ਼ਨ ਕੁੰਭਕਰਨੀ ਨੀਂਦ ਸੁੱਤਾ ਹੋਇਆ ਹੈ। ਉਸਨੂੰ ਜਾਗਣ ਦੀ ਲੋੜ ਹੈ। ਭਾਵੇਂ ਸਰਕਾਰ ਵੱਲੋਂ ਚਾਈਨਾ ਡੋਰ ਸੰਬੰਧੀ ਸਖਤ ਕਦਮ ਚੁੱਕੇ ਜਾ ਰਹੇ ਹਨ ਪਰ ਹਾਲੇ ਵੀ ਬਾਜ਼ਾਰਾਂ ਵਿਚ ਚਾਈਨਾ ਡੋਰ ਖਰੀਦੀ ਅਤੇ ਵੇਚੀ ਜਾ ਰਹੀ ਹੈ। ਜ਼ਿਆਦਾਤਰ ਪਤੰਗ ਚਾਈਨਾ ਡੋਰ ਨਾਲ ਹੀ ਉਡਾਏ ਜਾ ਰਹੇ ਹਨ। ਜੇਕਰ ਚਾਈਨਾ ਡੋਰ ਉੱਤੇ ਏਨੀ ਹੀ ਪਾਬੰਦੀ ਹੈ ਤਾਂ ਇਹ ਪਤੰਗਾਂ ਨੂੰ ਉਡਾਣ ਲਈ ਚਾਈਨਾ ਡੋਰ ਕਿੱਥੋਂ ਆ ਰਹੀ ਹੈ। ਉਨ੍ਹਾਂ ਕਿਹਾ ਕਿ ਜੇਕਰ ਚਾਈਨਾ ਡੋਰ ਵੇਚਣ ਵਾਲਿਆਂ ਨੇ ਇਹ ਸਭ ਕੁਝ ਬੰਦ ਨਾ ਕੀਤਾ ਤਾਂ ਉਹ ਖੁਦ ਡਾਂਗ ਲੈ ਕੇ ਇਹਨਾ ਦੀਆਂ ਦੁਕਾਨਾ ਉੱਤੇ ਜਾਣਗੇ ਜਿਸ ਤਰਾਂ ਦੀ ਕਾਰਵਾਈ ਹੋਈ ਉਸ ਤਰ੍ਹਾਂ ਦੀ ਕਾਰਵਾਈ ਕਰਨਗੇ। ਭਾਵੇਂ ਉਨ੍ਹਾਂ ਨੂੰ ਕਾਨੂੰਨ ਹੱਥ ਵਿੱਚ ਲੈਣਾ ਪਵੇ ਪਰ ਉਹ ਕਿਸੇ ਵੀ ਹਾਲਤ ਵਿੱਚ ਚਾਈਨਾ ਡੋਰ ਵੇਚਣ ਅਤੇ ਖਰੀਦਣ ਲਈ ਦੇਣਗੇ।

TAGGED:

ETV Bharat Logo

Copyright © 2024 Ushodaya Enterprises Pvt. Ltd., All Rights Reserved.