Bathinda government hospital : ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਮਰੀਜ਼ ਹੋ ਰਹੇ ਪਰੇਸ਼ਾਨ, ਐਕਸਰੇ ਲਈ ਦੋ-ਦੋ ਦਿਨ ਦੀ ਉਡੀਕ
Published: Mar 14, 2023, 5:13 PM


Bathinda government hospital : ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਮਰੀਜ਼ ਹੋ ਰਹੇ ਪਰੇਸ਼ਾਨ, ਐਕਸਰੇ ਲਈ ਦੋ-ਦੋ ਦਿਨ ਦੀ ਉਡੀਕ
Published: Mar 14, 2023, 5:13 PM
ਬਠਿੰਡਾ ਦਾ ਸਰਕਾਰੀ ਹਸਪਤਾਲ ਪੰਜਾਬ ਸਰਕਾਰ ਦੀਆਂ ਸਿਹਤ ਸਹੂਲਤਾਂ ਦੇ ਦਾਅਵਿਆਂ ਦੀ ਫੂਕ ਕੱਢ ਰਿਹਾ ਹੈ। ਮਰੀਜਾਂ ਨੂੰ ਐਕਸਰੇ ਕਰਵਾਉਣ ਲਈ ਦੋ-ਦੋ ਦਿਨ ਉਡੀਕ ਕਰਨੀ ਪੈ ਰਹੀ ਹੈ।
ਬਠਿੰਡਾ : ਪੰਜਾਬ ਸਰਕਾਰ ਵੱਲੋਂ ਲੋਕਾਂ ਨੂੰ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਵੱਡੇ-ਵੱਡੇ ਦਾਅਵੇ ਕੀਤੇ ਜਾ ਰਹੇ ਹਨ। ਉਥੇ ਹੀ ਦੂਸਰੇ ਪਾਸੇ ਸਰਕਾਰੀ ਹਸਪਤਾਲਾਂ ਵਿੱਚ ਆਜ਼ਾਦ ਕਰਵਾਉਣ ਆਏ ਮਰੀਜ਼ ਵੱਡੀਆਂ ਤਾਕਤਾਂ ਦਾ ਸਾਹਮਣਾ ਕਰਕੇ ਸਰਕਾਰ ਖਿਲਾਫ ਆਪਣੀ ਨਰਾਜ਼ਗੀ ਜ਼ਾਹਰ ਕਰਦੇ ਨਜ਼ਰ ਆ ਰਹੇ ਹਨ। ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਲੈਬ ਐਕਸਰੇ ਵਿਭਾਗ ਵਿੱਚ ਪਿਛਲੇ ਤਿੰਨ ਦਿਨਾਂ ਤੋਂ ਮਰੀਜਾਂ ਦੇ ਐਕਸਰੇ ਨਹੀਂ ਹੋ ਰਹੇ ਹਨ। ਜਿਸ ਕਾਰਨ ਮਰੀਜ਼ਾਂ ਨੂੰ ਵੰਡੀਆਂ ਦੇ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ ਅਤੇ ਉਨ੍ਹਾਂ ਵੱਲੋਂ ਤੜਕਸਾਰ ਆ ਕੇ ਐਕਸਰੇ ਕਰਵਾਉਣ ਲਈ ਲਾਈਨਾਂ ਵਿਚ ਲੱਗਣਾ ਪੈਂਦਾ ਹੈ।
ਕਈ ਦਿਨ ਕਰਨਾ ਪੈ ਰਿਹਾ ਇੰਤਜਾਰ : ਐਕਸਰੇ ਕਰਵਾਉਣ ਆਏ ਮਰੀਜਾਂ ਦਾ ਕਹਿਣਾ ਹੈ ਕਿ ਪਿਛਲੇ ਤਿੰਨ ਦਿਨਾਂ ਤੋਂ ਉਹ ਲਗਾਤਾਰ ਐਕਸਰੇ ਕਰਵਾਉਣ ਲਈ ਬਠਿੰਡਾ ਦੇ ਸਰਕਾਰੀ ਹਸਪਤਾਲ ਵਿੱਚ ਆ ਰਹੇ ਹਨ ਪਰ ਇਥੇ ਭਾਰਤ ਵੱਲੋਂ ਇਹ ਕਹਿ ਕੇ ਉਨ੍ਹਾਂ ਨੂੰ ਵਾਪਸ ਮੋੜ ਦਿੱਤਾ ਜਾਂਦਾ ਹੈ। ਉਨ੍ਹਾਂ ਕੋਲ ਐਕਸਰੇ ਫ਼ਿਲਮਾਂ ਖ਼ਤਮ ਹਨ, ਜਿਸ ਕਾਰਨ ਉਨ੍ਹਾਂ ਨੂੰ ਵੱਡੀਆਂ ਤਾਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਮਰੀਜ਼ ਦਾ ਕਹਿਣਾ ਹੈ ਕਿ ਸਰਕਾਰ ਜਿੱਥੇ ਵੱਡੇ ਪੱਧਰ ਉੱਤੇ ਚੰਗੀਆਂ ਸਿਹਤ ਸਹੂਲਤਾਂ ਦੇਣ ਦੇ ਦਾਅਵੇ ਕਰ ਰਹੀ ਹੈ, ਉਥੇ ਹੀ ਸਰਕਾਰੀ ਹਸਪਤਾਲਾਂ ਵਿਚ ਮਰੀਜ਼ਾਂ ਦਾ ਬੁਰਾ ਹਾਲ ਹੈ ਛੋਟੇ-ਛੋਟੇ ਟੈਸਟਾਂ ਲਈ ਉਨ੍ਹਾਂ ਨੂੰ ਕਈ-ਕਈ ਘੰਟੇ ਕਈ-ਕਈ ਦਿਨ ਇੰਤਜ਼ਾਰ ਕਰਨਾ ਪੈਂਦਾ ਹੈ।
ਰੋਜ਼ ਲੱਗਦੀਆਂ ਨੇ ਲੰਬੀਆਂ ਕਤਾਰਾਂ : ਹੁਣ ਵੀ ਉਹ ਸਵੇਰੇ ਦੇ ਭੁੱਖਣ ਭਾਣੇ ਆਪਣੀ ਵਾਰੀ ਦੀ ਉਡੀਕ ਕਰ ਰਹੇ ਹਨ ਪਰ ਹਾਲੇ ਤੱਕ ਐਕਸ-ਰੇ ਵਿਭਾਗ ਵੱਲੋਂ ਐਕਸਰੇ ਕਰਨੇ ਸ਼ੁਰੂ ਨਹੀਂ ਕੀਤੇ ਗਏ। ਪਿਛਲੇ ਤਿੰਨ ਦਿਨਾਂ ਤੋਂ ਇਹ ਘਟਨਾਕ੍ਰਮ ਵਾਪਰ ਰਿਹਾ ਹੈ। ਉਹ ਹਰ ਰੋਜ਼ ਸਵੇਰੇ ਐਕਸਰੇ ਕਰਵਾਉਣ ਲਈ ਐਕਸਰੇ ਵਿਭਾਗ ਦੇ ਬਾਹਰ ਲੰਮੀਆਂ-ਲੰਮੀਆਂ ਕਤਾਰਾਂ ਵਿੱਚ ਆ ਕੇ ਖੜ੍ਹ ਜਾਂਦੇ ਹਨ ਪਰ ਉਨ੍ਹਾਂ ਨੂੰ ਇਹ ਕਹਿ ਕੇ ਵਾਪਸ ਮੋੜ ਦਿੱਤਾ ਜਾਂਦਾ ਹੈ ਕਿ ਐਕਸਰੇ ਫ਼ਿਲਮਾਂ ਖ਼ਤਮ ਹਨ।
ਇਹ ਵੀ ਪੜ੍ਹੋ : Youth Protest In Moga : ਵਿਦੇਸ਼ ਭੇਜਣ ਦੇ ਨਾਂ 'ਤੇ ਠੱਗੇ ਨੌਜਵਾਨਾਂ ਦਾ ਮੋਗਾ ਵਿੱਚ ਥਾਣੇ ਬਾਹਰ ਧਰਨਾ
ਡਾਕਟਰਾਂ ਨੇ ਰੱਖਿਆ ਆਪਣਾ ਪੱਖ : ਉਧਰ ਇਸ ਮਾਮਲੇ ਸਬੰਧੀ ਬੋਲਦਿਆਂ ਐਸ ਐਮ ਓ ਡਾਕਟਰ ਮਨਿੰਦਰ ਸਿੰਘ ਦਾ ਕਹਿਣਾ ਹੈ ਕਿ ਐਕਸ-ਰੇ ਫਿਲਮਾਂ ਆ ਗਈਆਂ ਹਨ ਅਤੇ ਹੁਣ ਮਰੀਜਾਂ ਦੇ ਐਕਸਰੇ ਕਰਨੇ ਸ਼ੁਰੂ ਕੀਤੇ ਗਏ ਹਨ ਉਨ੍ਹਾਂ ਕਿਹਾ ਕਿ ਥੋੜ੍ਹ ਬਹੁਤੀ ਦੇਰ ਜ਼ਰੂਰ ਹੋਈ ਹੈ ਪਰ ਮਰੀਜ਼ਾਂ ਨੂੰ ਜਲਦ ਹੀ ਐਕਸਰੇ ਦੀ ਸਹੂਲਤ ਸ਼ੁਰੂ ਕਰ ਦਿੱਤੀ ਗਈ ਹੈ।
