ਸੈਫ਼ ਬਣਨ ਦਾ ਸੁਪਨਾ ਪੂਰਾ ਕਰਨ ਲਈ ਪ੍ਰਿੰਸੀਪਲ ਦੀ ਧੀ ਨੇ ਲਗਾਇਆ ਫੂਡ ਸਟਾਲ

author img

By

Published : Oct 3, 2022, 9:53 PM IST

ਸੈਫ਼ ਬਣਨ ਦਾ ਸੁਪਨਾ ਪੂਰਾ ਕਰਨ ਲਈ ਪ੍ਰਿੰਸੀਪਲ ਦੀ ਧੀ ਨੇ ਲਗਾਇਆ ਫੂਡ ਸਟਾਲ

ਬਠਿੰਡਾ ਦੇ ਪੌਸ਼ ਇਲਾਕੇ ਮਾਡਲ ਟਾਊਨ ਫੇਜ਼ ਤਿੰਨ ਵਿੱਚ ਫੂਡ ਸਟਾਲ ਲਗਾ ਕੇ ਫਾਸਟ ਫੂਡ ਦਾ ਕੰਮ ਕਰ ਰਹੀ ਪਰਾਂਜਲ ਸਿੰਗਲਾ ਦੀ ਅੱਜਕੱਲ੍ਹ ਬਠਿੰਡਾ ਦੇ ਹਰ ਕੋਨੇ ਵਿੱਚ ਚਰਚਾ ਹੈ। Bathinda food stall Paranjal.

ਬਠਿੰਡਾ: ਬਠਿੰਡਾ ਦੀ ਪਰਾਂਜਲ ਸਿੰਗਲਾ ਫੂਡ ਸਟਾਲ ਤੋਂ ਕੈਫੇ ਤੱਕ ਦਾ ਸੁਪਨਾ ਪੂਰਾ ਕਰਨਾ ਚਾਹੁੰਦੀ ਹੈ। ਕਿਸੇ ਸਮੇਂ ਔਰਤ ਨੂੰ ਪਰਦੇ ਦੇ ਪਿੱਛੇ ਰੱਖਿਆ ਜਾਂਦਾ ਸੀ। ਹੌਲੀ-ਹੌਲੀ ਸਮਾਂ ਬਦਲਦਾ ਗਿਆ ਤੇ ਔਰਤ ਮਰਦਾਂ ਦੇ ਬਰਾਬਰ ਮੋਢੇ ਨਾਲ ਮੋਢਾ ਲਗਾ ਕੇ ਅੱਗੇ ਵਧਣ ਲੱਗੀ ਪਰ ਕੁਝ ਔਰਤਾਂ ਵੱਲੋਂ ਸਮਾਜ ਵਿੱਚ ਅਜਿਹੇ ਕੀਰਤੀਮਾਨ ਸਥਾਪਿਤ ਕੀਤੇ ਗਏ, ਜਿਨ੍ਹਾਂ ਦੀ ਚਰਚਾ ਹਰ ਪਾਸੇ ਹੋ ਰਹੀ ਹੈ। ਬਠਿੰਡਾ ਦੇ ਪੌਸ਼ ਇਲਾਕੇ ਮਾਡਲ ਟਾਊਨ ਫੇਜ਼ ਤਿੰਨ ਵਿੱਚ ਫੂਡ ਸਟਾਲ ਲਗਾ ਕੇ ਫਾਸਟ ਫੂਡ ਦਾ ਕੰਮ ਕਰ ਰਹੀ ਪਰਾਂਜਲ ਸਿੰਗਲਾ ਦੀ ਅੱਜਕੱਲ੍ਹ ਬਠਿੰਡਾ ਦੇ ਹਰ ਕੋਨੇ ਵਿੱਚ ਚਰਚਾ ਹੈ। Bathinda food stall Paranja.

ਸੈਫ਼ ਬਣਨ ਦਾ ਸੁਪਨਾ ਪੂਰਾ ਕਰਨ ਲਈ ਪ੍ਰਿੰਸੀਪਲ ਦੀ ਧੀ ਨੇ ਲਗਾਇਆ ਫੂਡ ਸਟਾਲ

ਪ੍ਰਿੰਸੀਪਲ ਪਿਤਾ ਦੀ ਧੀ ਪਰਾਂਜਲ ਸਿੰਗਲਾ ਨੇ ਬੀਕਾਮ ਕੀਤੀ ਹੈ ਅਤੇ ਉਸ ਦਾ ਸੁਪਨਾ ਸੁਪਰ ਸ਼ੈੱਫ ਬਣਦਾ ਹੈ। ਪਰਾਂਜਲ ਸਿੰਗਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੂੰ ਸ਼ੁਰੂ ਤੋਂ ਹੀ ਰਸੋਈ ਦੇ ਕੰਮਾਂ ਦਾ ਸ਼ੌਂਕ ਸੀ। ਜਦੋਂ ਵੀ ਉਹ ਰਸੋਈ ਵਿੱਚ ਕਿਸੇ ਤਰ੍ਹਾਂ ਦਾ ਸਾਮਾਨ ਬਣਾਉਣ ਦੀ ਤਾਂ ਉਸ ਦੇ ਮਾਨਸਿਕ ਸ਼ਾਂਤੀ ਮਿਲਦੀ ਸੀ ਪਰ ਘਰਦਿਆਂ ਵੱਲੋਂ ਲਗਾਤਾਰ ਬੀਕਾਮ ਦੀ ਪੜ੍ਹਾਈ ਦਾ ਦਬਾਅ ਬਣਾਏ ਜਾਣ ਤੋਂ ਬਾਅਦ ਉਸ ਵੱਲੋਂ ਬੀ ਕਾਮ ਕੀਤੀ ਗਈ।

ਘਰਦਿਆਂ ਅਨੁਸਾਰ ਪੜ੍ਹਾਈ ਕਰਨ ਤੋਂ ਬਾਅਦ ਜਦੋਂ ਉਸ ਨੇ ਆਪਣੀ ਇੱਛਾ ਅਨੁਸਾਰ ਸ਼ੈਫ ਵੱਜੋਂ ਕੰਮ ਕਰਨ ਦੀ ਇੱਛਾ ਪ੍ਰਗਟਾਈ ਤਾਂ ਪਰਿਵਾਰ ਵੱਲੋਂ ਪੂਰਨ ਸਾਥ ਦਿੱਤਾ ਗਿਆ। ਅੱਜ ਉਸ ਵੱਲੋਂ ਭਾਵੇਂ ਰੇਹੜੀ ਲਗਾ ਕੇ ਆਪਣਾ ਕਾਰੋਬਾਰ ਸ਼ੁਰੂ ਕੀਤਾ ਗਿਆ ਹੈ ਪਰ ਲੋਕਾਂ ਦੇ ਵੱਲੋਂ ਦਿੱਤੇ ਜਾ ਰਹੇ ਹੌਸਲੇ ਨੇ ਉਸ ਨੂੰ ਕਾਫ਼ੀ ਹੱਦ ਤਕ ਸਟਰੌਂਗ ਕੀਤਾ ਹੈ। ਪ੍ਰਾਂਜਲ ਨੇ ਦੱਸਿਆ ਕਿ ਪਰਿਵਾਰ ਪੜ੍ਹਿਆ ਲਿਖਿਆ ਹੈ ਪਰ ਉਨ੍ਹਾਂ ਵੱਲੋਂ ਮੇਰੇ ਇਸ ਕਾਰੋਬਾਰ ਨੂੰ ਲੈ ਕੇ ਮੇਰਾ ਸਾਥ ਦਿੱਤਾ ਅਤੇ ਅੱਗੇ ਵਧਣ ਲਈ ਪ੍ਰੇਰਿਆ। ਉਸ ਨੇ ਬਾਕੀ ਲੜਕਿਆਂ ਨੂੰ ਵੀ ਅਪੀਲ ਕੀਤੀ ਕਿ ਘਰਾਂ ਚੋਂ ਬਾਹਰ ਨਿਕਲ ਕੇ ਸੜਕਾਂ ਤੇ ਕੰਮ ਕਰਨ ਵਿਦੇਸ਼ ਜਾ ਕੇ ਵੀ ਰੁਜ਼ਗਾਰ ਦੀ ਤਲਾਸ਼ ਵਿੱਚ ਦਿਹਾੜੀਆਂ ਹੀ ਕਰਦੇ ਹਨ। ਸੋ ਆਪਣੇ ਦੇਸ਼ ਵਿਚ ਰਹਿ ਕੇ ਉਹ ਆਪਣੇ ਪਰਿਵਾਰ ਨਾਲ ਮਿਲ ਕੇ ਕਾਰੋਬਾਰ ਸ਼ੁਰੂ ਕਰਨਾ ਚਾਹੁੰਦੀ ਹੈ।

ਇਹ ਵੀ ਪੜ੍ਹੋ: ਦੁਸਹਿਰੇ ਵਾਲੇ ਦਿਨ ਇਸ ਹਲਕੇ 'ਚ ਹੁੰਦੀ ਹੈ ਰਾਵਣ ਦੀ ਪੂਜਾ, ਜਾਣੋ 150 ਸਾਲ ਪੁਰਾਣਾ ਇਤਿਹਾਸ


ETV Bharat Logo

Copyright © 2024 Ushodaya Enterprises Pvt. Ltd., All Rights Reserved.