Liquor Policy of Punjab Government: ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਤੋਂ ਸ਼ਰਾਬ ਕਾਰੋਬਾਰੀ ਨਾਖੁਸ਼, ਜਾਣੋ ਕਿਉਂ

author img

By

Published : Mar 15, 2023, 7:16 PM IST

Liquor businessmen unhappy with Punjab governments liquor policy

ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਤੋਂ ਸ਼ਰਾਬ ਕਾਰੋਬਾਰੀਆਂ ਵਿੱਚ ਨਾਰਾਜ਼ਗੀ ਪਾਈ ਜਾ ਰਹੀ ਹੈ। ਪੰਜਾਬ ਵਿੱਚ ਦੂਜੀ ਵਾਰ ਫਿਰ ਪੁਰਾਣੇ ਠੇਕੇਦਾਰਾਂ ਨੂੰ ਸ਼ਰਾਬ ਦੇ ਠੇਕੇ ਦਿੱਤੇ ਜਾਣਾ ਵੀ ਨਾਰਜਗੀ ਦਾ ਕਾਰਣ ਬਣ ਰਿਹਾ ਹੈ। ਛੋਟੇ ਸ਼ਰਾਬ ਠੇਕੇਦਾਰਾਂ ਵੱਲੋਂ ਇਸ ਪਾਲਸੀ ਅਧੀਨ ਮੁੜ ਅਲਾਟ ਕੀਤੇ ਗਏ ਸ਼ਰਾਬ ਦੇ ਠੇਕੇ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਕਿਉਂਕਿ 12 ਤੋਂ 16 ਪ੍ਰਤੀਸ਼ਤ ਦਾ ਵਾਧਾ ਬਹੁਤ ਜਾਦਾ ਹੈ।

Liquor Policy of Punjab Government : ਪੰਜਾਬ ਸਰਕਾਰ ਦੀ ਸ਼ਰਾਬ ਨੀਤੀ ਤੋਂ ਸ਼ਰਾਬ ਕਾਰੋਬਾਰੀ ਨਾਖੁਸ਼, ਪੁਰਾਣੇ ਠੇਕੇਦਾਰਾਂ ਨੂੰ ਵਾਧੇ ਦੇ ਨਾਲ ਹੋਏ ਠੇਕੇ ਅਲਾਟ

ਬਠਿੰਡਾ : ਪੰਜਾਬ ਸਰਕਾਰ ਵੱਲੋਂ ਪਿਛਲੇ ਸਾਲ ਦੀ ਸ਼ਰਾਬ ਨੀਤੀ ਤਹਿਤ ਮੁੜ ਸ਼ਰਾਬ ਠੇਕੇਦਾਰਾਂ ਨੂੰ 2023-24 ਲਈ 12 ਤੋਂ 16 ਪ੍ਰਤੀਸ਼ਤ ਵਾਧੇ ਦੇ ਨਾਲ ਠੇਕੇ ਅਲਾਟ ਕੀਤੇ ਗਏ ਹਨ। ਪੰਜਾਬ ਸਰਕਾਰ ਦੀ ਇਸ ਪਾਲਸੀ ਤੋਂ ਸ਼ਰਾਬ ਠੇਕੇਦਾਰ ਨਾ-ਖੁਸ਼ ਨਜ਼ਰ ਆ ਰਹੇ ਹਨ। ਕਿਉਂਕਿ ਜਦੋਂ ਇਹ ਪਾਲਸੀ ਲਿਆਂਦੀ ਗਈ ਸੀ, ਉਸ ਸਮੇਂ ਇਹ ਤਜਵੀਜ਼ ਰੱਖੀ ਗਈ ਸੀ ਕਿ ਹਰ ਸਾਲ 2 ਤੋਂ 5 ਪ੍ਰਤੀਸ਼ਤ ਵਾਧੇ ਨਾਲ ਸ਼ਰਾਬ ਠੇਕੇ ਦਿੱਤੇ ਜਾਣਗੇ ਅਤੇ ਇਹ ਪਾਲਿਸੀ 2 ਤੋਂ 3 ਸਾਲਾਂ ਲਈ ਲਿਆਂਦੀ ਜਾਵੇਗੀ। ਸਾਲ 2022-23 ਵਿਚ ਜਦੋਂ ਵੀ ਪਾਲਿਸੀ ਲਾਗੂ ਕੀਤੀ ਗਈ ਤਾਂ ਇਹ ਪਾਲਿਸੀ 1 ਜੂਨ 2022 ਤੋਂ 31 ਮਾਰਚ 2023 ਤਕ 9 ਮਹੀਨਿਆਂ ਲਈ ਬਣਾਈ ਗਈ ਸੀ। ਉਸ ਸਮੇਂ ਵੀ ਪੰਜਾਬ ਵਿੱਚ ਸ਼ਰਾਬ ਦਾ ਕਾਰੋਬਾਰ ਵੱਡੇ ਠੇਕੇਦਾਰਾਂ ਵੱਲੋਂ ਲਏ ਗਏ ਸਨ। ਕਿਉਂਕਿ ਛੋਟੇ ਠੇਕੇਦਾਰਾਂ ਵੱਲੋਂ ਇਸ ਪਾਲਿਸੀ ਦਾ ਵਿਰੋਧ ਕੀਤਾ ਗਿਆ ਸੀ। ਬਹੁਤੇ ਸ਼ਰਾਬ ਠੇਕੇਦਾਰ ਉਸ ਸਮੇਂ ਵੀ ਸ਼ਰਾਬ ਦਾ ਕਾਰੋਬਾਰ ਛੱਡ ਗਏ ਸਨ।


ਪੁਰਾਣੇ ਠੇਕੇਦਾਰਾਂ ਨੂੰ ਦਿੱਤੇ ਠੇਕੇ : ਹੁਣ ਪੰਜਾਬ ਸਰਕਾਰ ਵੱਲੋਂ ਸਾਲ 2023-24 ਮੁੜ ਤੋਂ ਪਿਛਲੇ ਸਾਲ ਵਾਲੀ ਸ਼ਰਾਬ ਪਾਲਿਸੀ ਨੂੰ ਲਾਗੂ ਕਰਦੇ ਹੋਏ 12 ਤੋਂ 16 ਪ੍ਰਤੀਸ਼ਤ ਵਾਧੇ ਦੇ ਨਾਲ ਪੁਰਾਣੇ ਸ਼ਰਾਬ ਠੇਕੇਦਾਰਾਂ ਨੂੰ ਠੇਕੇ ਅਲਾਟ ਕਰ ਦਿੱਤੇ ਗਏ ਹਨ। ਪੰਜਾਬ ਸਰਕਾਰ ਵੱਲੋਂ ਸ਼ਰਾਬ ਠੇਕਿਆਂ ਦੀ ਅਲਾਟਮੈਂਟ ਵਿੱਚ ਕੀਤੇ ਗਏ ਇਸ ਹਿਸਾਬ ਨਾਲ ਵੱਡੀ ਪੱਧਰ ਉੱਤੇ ਵਾਧੇ ਦਾ ਸ਼ਰਾਬ ਠੇਕੇਦਾਰਾਂ ਵੱਲੋਂ ਵਿਰੋਧ ਕੀਤਾ ਜਾ ਰਿਹਾ ਹੈ। ਪੰਜਾਬ ਵਿੱਚ ਸਿਰਫ 70 ਪ੍ਰਤੀਸ਼ਤ ਹੀ ਸ਼ਰਾਬ ਦੇ ਠੇਕੇਦਾਰਾਂ ਵੱਲੋਂ ਮੁੜ ਸ਼ਰਾਬ ਦੇ ਠੇਕੇ ਲਏ ਗਏ ਹਨ। ਜ਼ਿਲ੍ਹਾ ਬਠਿੰਡਾ ਦੇ ਸ਼ਰਾਬ ਕਾਰੋਬਾਰੀ ਹਰੀਸ਼ ਕੁਮਾਰ ਦਾ ਕਹਿਣਾ ਹੈ ਕਿ ਪੰਜਾਬ ਸਰਕਾਰ ਵੱਲੋਂ ਇਸ ਵਾਰ 1004 ਕਰੋੜ ਰੁਪਏ ਦੇ ਵਾਧੇ ਨਾਲ ਸ਼ਰਾਬ ਠੇਕੇ ਅਲਾਟ ਕਰਨ ਦਾ ਟੀਚਾ ਰੱਖਿਆ ਗਿਆ ਹੈ, ਜਿਸ ਕਾਰਨ ਛੋਟੇ ਸ਼ਰਾਬ ਠੇਕੇਦਾਰਾਂ ਵੱਲੋਂ ਇਸ ਪਾਲਸੀ ਅਧੀਨ ਮੁੜ ਅਲਾਟ ਕੀਤੇ ਗਏ ਸ਼ਰਾਬ ਦੇ ਠੇਕੇ ਲੈਣ ਤੋਂ ਇਨਕਾਰ ਕਰ ਦਿੱਤਾ ਗਿਆ ਹੈ। ਕਿਉਂਕਿ 12 ਤੋਂ 16 ਪ੍ਰਤੀਸ਼ਤ ਦਾ ਵਾਧਾ ਬਹੁਤ ਜਾਦਾ ਹੈ।

ਇਹ ਵੀ ਪੜ੍ਹੋ : Planning Killing Of Punjabi singers: ਬੰਬੀਹਾਂ ਗਰੁੱਪ ਦੇ ਨਿਸ਼ਾਨੇ ਉੱਤੇ ਗਾਇਕ ਬੱਬੂ ਮਾਨ ਅਤੇ ਮਨਕੀਰਤ ਔਲਖ਼, ਜਾਣੋ ਕੀ ਹੈ ਸੱਚ

ਉਨ੍ਹਾਂ ਕਿਹਾ ਕਿ ਜੇਕਰ ਸ਼ਰਾਬ ਛੋਟੇ ਸ਼ਰਾਬ ਕਾਰੋਬਾਰੀਆਂ ਨੂੰ ਘਾਟਾ ਪੈਂਦਾ ਹੈ ਤਾਂ ਉਸ ਨੂੰ ਵੱਡਾ ਨੁਕਸਾਨ ਝੱਲਣਾ ਮੁਸ਼ਕਿਲ ਹੋ ਜਾਵੇਗਾ। ਸ਼ਰਾਬ ਕਾਰੋਬਾਰੀ ਫਿਰ ਵੀ ਲਾਭ ਵਿੱਚ ਰਹੇਗਾ, ਜੇਕਰ ਸਰਕਾਰ ਸ਼ਰਾਬ ਦੇ ਰੇਟਾਂ ਵਿਚ ਵਾਧਾ ਕਰੇ ਅਤੇ ਦੂਸਰੇ ਸੂਬਿਆਂ ਅਤੇ ਜ਼ਿਲ੍ਹਿਆਂ ਵਿਚ ਹੋਣ ਵਾਲੀ ਸ਼ਰਾਬ ਦੀ ਬਲੈਕ ਨੂੰ ਰੋਕੇ ਅਤੇ ਪੂਰੇ ਪੰਜਾਬ ਵਿੱਚ ਸ਼ਰਾਬ ਦਾ ਇਕੋ ਹੀ ਕੀਮਤ ਹੋਵੇ, ਐਕਸਾਈਜ਼ ਵਿਭਾਗ ਨੂੰ ਵੀ ਗੱਲਾਂ ਵੱਲ ਤਵੱਜੋ ਦੇਣੀ ਚਾਹੀਦੀ ਹੈ, ਤਾਂ ਹੀ ਸ਼ਰਾਬ ਠੇਕੇਦਾਰ ਨੂੰ ਘਾਟਾ ਨਾ ਪੈ ਸਕੇ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਵੱਲੋਂ ਸ਼ਰਾਬ ਪਾਲਿਸੀ ਅਧੀਨ ਇਕ ਦਮ 12 ਤੋਂ 16 ਪ੍ਰਤੀਸ਼ਤ ਕੀਤੇ ਗਏ ਵਾਧੇ ਕਾਰਨ ਬਠਿੰਡਾ ਜ਼ਿਲੇ ਦੇ ਨਾਲ ਲਗਦੇ ਮਾਨਸਾ, ਬਰਨਾਲਾ, ਜੈਤੋ ਅਤੇ ਮਲੋਟ ਦੇ ਠੇਕੇਦਾਰ ਸ਼ਰਾਬ ਦਾ ਠੇਕੇ ਲੈਣ ਤੋਂ ਮਨਾ ਕਰ ਗਏ ਹਨ। ਜੇਕਰ ਹੁਣ ਸਰਕਾਰ ਇਹ ਠੇਕੇ ਘੱਟ ਰੇਟ ਤੇ ਦੇਵੇਗੀ ਤਾਂ ਇਸ ਦਾ ਸਾਨੂੰ ਨੁਕਸਾਨ ਹੋਵੇਗਾ। ਉਨ੍ਹਾਂ ਕਿਹਾ ਕਿ ਸ਼ਰਾਬ ਕਾਰੋਬਾਰ ਨਾਲ ਜੁੜੇ ਹੋਏ ਬਹੁਤ ਵਪਾਰੀ ਹੁਣ ਕੋਈ ਹੋਰ ਕਿੱਤਾ ਨਹੀਂ ਕਰ ਸਕਦੇ। ਸਰਕਾਰ ਨੂੰ ਚਾਹੀਦਾ ਹੈ ਕਿ ਸ਼ਰਾਬ ਕਾਰੋਬਾਰ ਵਿਚ ਇਹਨਾਂ ਜਿਆਦਾ ਵਾਧਾ ਨਾ ਕਰੋ ਕਿ ਵਪਾਰੀਆਂ ਨੂੰ ਵੱਡੇ ਘਾਟੇ ਝੱਲਣੇ ਪੈਣ।

ETV Bharat Logo

Copyright © 2024 Ushodaya Enterprises Pvt. Ltd., All Rights Reserved.