ਅਧਿਆਪਕ ਕਰਵਾਉਦੇਂ ਸੀ ਬੱਚਿਆ ਤੋਂ ਬਾਥਰੂਮ ਸਾਫ਼, ਆਏ ਮਾਪੇ ਪਿਆ ਪੁਵਾੜਾ, ਵੀਡੀਓ ਵਾਇਰਲ
Published: Mar 16, 2023, 7:43 PM


ਅਧਿਆਪਕ ਕਰਵਾਉਦੇਂ ਸੀ ਬੱਚਿਆ ਤੋਂ ਬਾਥਰੂਮ ਸਾਫ਼, ਆਏ ਮਾਪੇ ਪਿਆ ਪੁਵਾੜਾ, ਵੀਡੀਓ ਵਾਇਰਲ
Published: Mar 16, 2023, 7:43 PM
ਬਠਿੰਡਾ ਦੇ ਪਿੰਡ ਜਲਾਲ ਵਿਖੇ ਸਰਕਾਰੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਤੋਂ ਸਕੂਲ ਦੇ ਬਾਥਰੂਮ ਸਾਫ ਕਰਵਾਉਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਵੀਡੀਓ ਬਣਾਉਣ ਵਾਲੇ ਸ਼ਖਸ ਵੱਲੋਂ ਜਦੋਂ ਅਧਿਆਪਕਾਂ ਨੂੰ ਵਿਦਿਆਰਥੀਆਂ ਤੋਂ ਬਾਥਰੂਮ ਸਾਫ ਕਰਵਾਏ ਜਾਣ ਦਾ ਸਵਾਲ ਕੀਤਾ ਗਿਆ ਤਾਂ ਅਧਿਆਪਕਾਂ ਨੇ ਕਿਹਾ ਕਿ ਬਣਾਓ ਵੀਡੀਓ ਸਾਨੂੰ ਕੋਈ ਫਰਕ ਨੀ ਪੈਂਦਾ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ।
ਬਠਿੰਡਾ: ਪੰਜਾਬ ਸਰਕਾਰ ਵੱਲੋਂ ਸਿੱਖਿਆ ਦਾ ਮਿਆਰ ਉੱਚਾ ਚੁੱਕਣ ਲਈ ਜਿੱਥੇ ਵੱਡੇ-ਵੱਡੇ ਉਪਰਾਲੇ ਕੀਤੇ ਜਾ ਰਹੇ ਹਨ। ਉੱਥੇ ਹੀ ਸਰਕਾਰੀ ਅਧਿਆਪਕਾਂ ਨੂੰ ਸਰਕਾਰੀ ਸਕੂਲਾਂ ਵਿੱਚ ਵੱਧ ਤੋਂ ਵੱਧ ਬੱਚਿਆਂ ਦੇ ਦਾਖਲੇ ਕਰਵਾਉਣ ਦੇ ਆਦੇਸ਼ ਦਿੱਤੇ ਗਏ ਹਨ। ਪਰ ਉੱਥੇ ਹੀ ਬਠਿੰਡਾ ਦੇ ਪਿੰਡ ਜਲਾਲ ਵਿਖੇ ਸਰਕਾਰੀ ਅਧਿਆਪਕਾਂ ਵੱਲੋਂ ਵਿਦਿਆਰਥੀਆਂ ਤੋਂ ਸਕੂਲ ਦੇ ਬਾਥਰੂਮ ਸਾਫ ਕਰਵਾਉਣ ਦੀ ਵੀਡੀਓ ਤੇਜ਼ੀ ਨਾਲ ਵਾਇਰਲ ਹੋ ਰਹੀ ਹੈ। ਜਿਸ ਤੋਂ ਬਾਅਦ ਵੀਡੀਓ ਬਣਾਉਣ ਵਾਲੇ ਸ਼ਖਸ ਵੱਲੋਂ ਜਦੋਂ ਅਧਿਆਪਕਾਂ ਨੂੰ ਵਿਦਿਆਰਥੀਆਂ ਤੋਂ ਬਾਥਰੂਮ ਸਾਫ ਕਰਵਾਏ ਜਾਣ ਦਾ ਸਵਾਲ ਕੀਤਾ ਗਿਆ ਤਾਂ ਅਧਿਆਪਕਾਂ ਨੇ ਕਿਹਾ ਕਿ ਬਣਾਓ ਵੀਡੀਓ ਸਾਨੂੰ ਕੋਈ ਫਰਕ ਨੀ ਪੈਂਦਾ ਵੀਡੀਓ ਵਿੱਚ ਸਾਫ ਨਜ਼ਰ ਆ ਰਿਹਾ ਹੈ।
ਸਕੂਲ ਟੀਚਰ ਵੱਲੋਂ ਬੱਚਿਆਂ ਤੋਂ ਬਾਥਰੂਮ ਸਾਫ਼ ਕਰਵਾਏ:- ਇਸ ਦੌਰਾਨ ਹੀ ਛੋਟੇ-ਛੋਟੇ ਮਸੂਮ ਬੱਚੇ ਸਕੂਲ ਵਰਦੀ ਵਿੱਚ ਬਾਥਰੂਮ ਸਾਫ਼ ਕਰ ਰਹੇ ਹਨ। ਜਦੋਂ ਬੱਚਿਆਂ ਨੂੰ ਪੁੱਛਿਆ ਗਿਆ ਤਾਂ ਬੱਚਿਆਂ ਨੇ ਕਿਹਾ ਕਿ ਅਸੀਂ ਹਰ ਰੋਜ਼ ਬਾਥਰੂਮ ਸਾਫ਼ ਕਰਦੇ ਹਾਂ ਤਾਂ ਬੱਚਿਆਂ ਨੇ ਕਿਹਾ ਕਿ ਸਕੂਲ ਟੀਚਰ ਵੱਲੋਂ ਬਾਥਰੂਮ ਸਾਫ਼ ਕਰਵਾਏ ਜਾਂਦੇ ਹਨ।
ਹਜੇ ਬੱਚਿਆਂ ਨਾਲ ਗੱਲਬਾਤ ਹੋ ਰਹੀ ਸੀ ਤਾਂ ਮੈਡਮ ਨੂੰ ਗੁੱਸਾ ਆਇਆ ਅਤੇ ਫਿਰ ਮੈਡਮ ਜੀ ਵੀਡੀਓ ਬਣਾਉਣ ਵਾਲੇ ਸ਼ਖਸ਼ ਨੂੰ ਹੀ ਪੈ ਨਿਕਲੇ ਅਤੇ ਕਹਿਣ ਲੱਗੇ। ਤੁਹਾਡੇ ਕੋਲ ਕੀ ਅਧਿਕਾਰ ਹੈ ਬੱਚਿਆਂ ਦੀ ਵੀਡੀਓ ਬਣਾਉਣ ਦਾ ਤਾਂ ਜਦ ਮੈਡਮ ਨੂੰ ਸਕੂਲ ਵਿੱਚ ਸੀਵਰੇਜ ਲੀਕਜ ਖੜ੍ਹੇ ਗੰਦੇ ਪਾਣੀ ਅਤੇ ਅੰਦਰ ਵੱਡੇ-ਵੱਡੇ ਲੱਗੇ ਗੰਦਗੀ ਦੇ ਢੇਰ ਬਾਰੇ ਪੁੱਛਿਆ ਗਿਆ ਤਾਂ ਮੈਡਮ ਕਹਿਣ ਲੱਗੇ ਤੁਸੀਂ ਸਫ਼ਾਈ ਕਰਵਾ ਦਿਓ।
ਬੱਚਿਆਂ ਦੇ ਮਾਪਿਆਂ ਵੱਲੋਂ ਨਿੰਦਾ ਕੀਤੀ:- ਇਸ ਦੌਰਾਨ ਹੀ ਸਕੂਲ ਵਿਦਿਆਰਥੀਆਂ ਤੋਂ ਬਾਥਰੂਮ ਸਾਫ ਕਰਵਾਏ ਜਾਣ ਦੀ ਘਟਨਾ ਦਾ ਪਤਾ ਚੱਲਦਿਆਂ ਹੀ ਬੱਚਿਆਂ ਦੇ ਮਾਪਿਆਂ ਵੱਲੋਂ ਸਕੂਲ ਅਧਿਆਪਕਾਂ ਦੇ ਇਸ ਕਾਰੇ ਦੀ ਜਿੱਥੇ ਨਿੰਦਾ ਕੀਤੀ ਗਈ। ਉੱਥੇ ਹੀ ਉਹਨਾਂ ਵੱਲੋਂ ਮੀਡੀਆ ਨਾਲ ਗੱਲਬਾਤ ਕਰਦੇ ਹੋਏ ਕਿਹਾ ਕਿ ਅਸੀਂ ਆਪਣੇ ਬੱਚਿਆਂ ਨੂੰ ਸਕੂਲ ਵਿਚ ਸਿੱਖਿਆ ਪ੍ਰਾਪਤ ਕਰਨ ਲਈ ਭੇਜਦੇ ਹਾਂ।
ਪਰ ਸਕੂਲ ਅਧਿਆਪਕਾਂ ਵੱਲੋਂ ਉਨ੍ਹਾਂ ਦੇ ਬੱਚਿਆਂ ਤੋਂ ਬਾਅਦ ਬਾਥਰੂਮ ਸਾਫ ਕਰਵਾਏ ਜਾਣ ਸਰਾਸਰ ਗਲਤ ਹੈ। ਪਰਵਾਸੀ ਮਜ਼ਦੂਰ ਨੇ ਦੱਸਿਆ ਕਿ ਉਹ ਆਪਣੇ ਬੱਚਿਆਂ ਨੂੰ ਉੱਤਰ ਪ੍ਰਦੇਸ਼ ਤੋਂ ਇੱਥੇ ਪੜ੍ਹਾਉਣ ਵਾਸਤੇ ਲੈ ਕੇ ਆਏ ਹਨ, ਉਹ ਦਿਹਾੜੀ ਕਰਕੇ ਆਪਣੇ ਬੱਚਿਆਂ ਨੂੰ ਪੜ੍ਹਾ ਰਹੇ ਹਨ। ਪਰ ਅਧਿਆਪਕਾਂ ਵੱਲੋਂ ਸਕੂਲ ਸਮੇਂ ਵਿਚ ਉਨ੍ਹਾਂ ਦੇ ਬੱਚਿਆਂ ਤੋਂ ਬਾਥਰੂਮ ਸਾਫ ਕਰਵਾਉਣਾ ਸਰਾਸਰ ਗਲਤ ਹੈ।
ਇਹ ਵੀ ਪੜੋ:- Appeal To Moosewala's father : ਨੌਜਵਾਨਾਂ ਦੀ ਮੂਸੇਵਾਲਾ ਦੇ ਪਿਤਾ ਨੂੰ ਅਪੀਲ, ਇਨਸਾਫ ਲੈਣ ਲਈ ਲੜੋ ਲੋਕ ਸਭਾ ਚੋਣਾਂ
