ਨਾਂ ਮੁਰਾਦ ਬਿਮਾਰੀ ਤੋਂ ਪੀੜਤ ਗਵਰਧਨ ਦਾਸ, ਇਲਾਜ ਲਈ ਵਿਕੀ ਜ਼ਮੀਨ ਫਿਰ ਵੀ ਨਹੀਂ ਹੋਇਆ ਠੀਕ

ਨਾਂ ਮੁਰਾਦ ਬਿਮਾਰੀ ਤੋਂ ਪੀੜਤ ਗਵਰਧਨ ਦਾਸ, ਇਲਾਜ ਲਈ ਵਿਕੀ ਜ਼ਮੀਨ ਫਿਰ ਵੀ ਨਹੀਂ ਹੋਇਆ ਠੀਕ
ਬਠਿੰਡਾ ਦੇ ਪਿੰਡ ਲਹਿਰੀ ਦਾ ਰਹਿਣ ਵਾਲਾ ਗਵਰਧਨ ਖ਼ਤਰਨਾਕ ਬਿਮਾਰੀ ਤੋਂ ਪੀੜਤ (Gavardhan Das of Bathinda has a terrible disease) ਹੈ। ਡਾਕਟਰਾਂ ਨੇ ਵੀ ਇਲਾਜ ਕਰਨ ਤੋਂ ਨਾਂਹ ਕਰ ਦਿੱਤੀ ਹੈ। ਗਵਰਧਨ ਦਾਸ ਨੇ ਬਿਮਾਰੀ ਦੇ ਇਲਾਜ ਲਈ ਆਪਣੀ ਸਾਰੀ ਜਮ੍ਹਾ ਪੂੰਜੀ ਲਗਾ ਦਿੱਤੀ ਹੈ। ਹੁਣ ਉਹ ਕਰਿਆਨੇ ਦੀ ਦੁਕਾਨ ਕਰਕੇ ਆਪਣਾ ਗੁਜ਼ਾਰਾ ਚਲਾ ਰਿਹਾ ਹੈ।
ਬਠਿੰਡਾ: ਬਠਿੰਡਾ ਦੇ ਹਲਕਾ ਤਲਵੰਡੀ ਸਾਬੋ ਦੇ ਪਿੰਡ ਲਹਿਰੀ ਦਾ ਰਹਿਣ ਵਾਲਾ ਗਵਰਧਨ ਦਾਸ ਅਜਿਹੀ ਬਿਮਾਰੀ ਤੋਂ ਪੀੜਤ ਜੋ ਲੱਖਾਂ ਲੋਕਾਂ ਵਿੱਚੋਂ ਇੱਕ ਜਾਂ ਤੋਂ ਹੁੰਦੀ (Gavardhan Das of Bathinda has a terrible disease) ਹੈ। ਗਵਰਧਨ ਦਾਸ ਦੇ ਚਿਹਰੇ ਦਾ ਇਕ ਪਾਸੇ ਦਾ ਮਾਸ ਲਗਾਤਾਰ ਪਿਛਲੇ ਕਈ ਦਹਾਕਿਆਂ ਤੋਂ ਵੱਧ ਰਿਹਾ ਹੈ। ਜਿਸ ਕਾਰਨ ਗਵਰਧਨ ਦਾਸ ਨੂੰ ਇੱਕ ਅੱਖ ਤੋਂ ਦਿਖਾਈ ਅਤੇ ਇਕ ਤੋਂ ਕੰਨ ਤੋਂ ਦਿਖਾਈ ਨਹੀਂ ਦਿੰਦਾ ਹੈ।
ਗੰਢ ਤੋਂ ਬਣੀ ਬਿਮਾਰੀ: ਗਵਰਧਨ ਦਾਸ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਸ ਨੂੰ ਛੋਟੇ ਹੁੰਦਿਆਂ ਸਿਰ ਦੇ ਇੱਕ ਪਾਸੇ ਗੰਢ ਜਿਹੀ ਬਣਨੀ ਸ਼ੁਰੂ ਹੋਈ ਸੀ। ਉਗ ਗੰਡ ਹੌਲੀ-ਹੌਲੀ ਇਹ ਇਕ ਭਿਅੰਕਰ ਰੂਪ ਧਾਰਨ ਕਰ ਗਈ। ਇੱਕ ਪਾਸੇ ਨੂੰ ਮਾਸ ਵਧਦਾ ਗਿਆ। ਇੱਕ ਅੱਖਾਂ 'ਤੇ ਕੰਨ ਨੂੰ ਇਸ ਵਾਸਤੇ ਪੂਰੀ ਤਰ੍ਹਾਂ ਢੱਕ ਲਿਆ। ਉਸ ਨੇ ਦੱਸਿਆ ਕਿ ਇਸ ਬਿਮਾਰੀ ਕਾਰਨ ਉਸਨੂੰ ਬੜੀਆਂ ਦਿੱਕਤਾਂ ਦਾ ਸਾਹਮਣਾ ਕਰਨਾ ਪਿਆ ਹੈ।
ਇਲਾਜ ਸੰਭਵ ਨਹੀਂ: ਗਵਰਧਨ ਦਾਸ ਨੂੰ ਇਲਾਜ ਲਈ ਲੁਧਿਆਣਾ ਚੰਡੀਗੜ੍ਹ ਜਾਣਾ ਪਿਆ। ਡਾਕਟਰਾਂ ਨੇ ਕਿਹਾ ਕਿ ਉਹ ਕੋਸ਼ਿਸ ਕਰ ਸਕਦੇ ਹਨ ਪਰ ਡਾਕਟਰਾਂ ਨੇ ਕਿਹਾ ਸਰਜਰੀ ਕਰਨ ਨਾਲ ਗਵਰਧਨ ਦਾਸ ਦੀ ਮੌਤ ਵੀ ਹੋ ਸਕਦੀ ਹੈ। ਉਹ ਮਾਨਸਿਕ ਤੌਰ ਉਤੇ ਬਿਮਾਰ ਵੀ ਹੋ ਸਕਦਾ ਹੈ ਪਰ ਫਿਰ ਵੀ ਇਲਾਜ ਦੀ ਕੋਈ ਗਾਰੰਟੀ ਨਹੀਂ ਹੈ। ਗਵਰਧਨ ਦਾਸ ਨੇ ਦੱਸਿਆ ਕਿ ਉਸ ਨੂੰ ਸਮਾਜ ਵਿੱਚ ਵਿਚਰਦੇ ਸਮੇਂ ਕਾਫੀ ਦਿੱਕਤਾਂ ਦਾ ਸਾਹਮਣਾ ਕਰਨਾ ਪੈ ਰਿਹਾ ਹੈ। ਪਿੰਡ ਵਿੱਚ ਉਸ ਨੂੰ ਪੂਰਾ ਮਾਣ ਸਤਿਕਾਰ ਮਿਲਦਾ ਹੈ ਅਤੇ ਪਿੰਡ ਵਾਸੀਆਂ ਵੱਲੋਂ ਉਸ ਦਾ ਹਰ ਸੰਭਵ ਸਹਿਯੋਗ ਕੀਤਾ ਜਾ ਰਿਹਾ ਹੈ। ਬਿਮਾਰੀ ਦੇ ਇਲਾਜ਼ ਲਈ ਗਵਰਧਨ ਦਾਸ ਨੇ ਜ਼ਮੀਨ ਵੇਚ ਦਿੱਤੀ।
ਬਿਮਾਰੀ ਕਾਰਨ ਵਿਕ ਗਿਆ ਸਭ ਕੁਝ: ਗਵਰਧਨ ਦਾਸ ਪਿੰਡ ਵਿੱਚ ਹੀ ਛੋਟੀ ਜਿਹੀ ਕਰਿਆਨੇ ਦੀ ਦੁਕਾਨ ਚਲਾ ਰਿਹਾ ਹੈ। ਤਾਂ ਜੋ ਉਹ ਆਪਣੀ ਜਿੰਦਗੀ ਦਾ ਗੁਜ਼ਾਰਾ ਕਰ ਸਕੇ। ਗਵਰਧਨ ਦਾਸ ਨੂੰ ਸਰਕਾਰਾਂ 'ਤੇ ਰੋਸ ਹੈ।ਇਸ ਗੰਭੀਰ ਬੀਮਾਰੀ ਦੇ ਹੋਣ ਦੇ ਬਾਵਜੂਦ ਉਨ੍ਹਾਂ ਦੀ ਸਰਕਾਰੇ ਦਰਬਾਰੇ ਕੋਈ ਸੁਣਵਾਈ ਨਹੀਂ ਹੋਈ। ਹਜ਼ਾਰਾਂ ਰੁਪਏ ਖਰਚ ਕਰਨ ਦੇ ਬਾਵਜੂਦ ਬੀਤੇ ਦਿਨ ਹੀ ਉਸ ਦੀ ਪੈਨਸ਼ਨ ਸਬੰਧੀ ਸਰਟੀਫਿਕੇਟ ਬਣਾਇਆ ਗਿਆ ਹੈ। ਬਠਿੰਡਾ ਸਿਵਲ ਹਸਪਤਾਲ ਦੇ ਡਾਕਟਰਾਂ ਵੱਲੋਂ ਉਸਨੂੰ ਕਿਸੇ ਤਰ੍ਹਾਂ ਦਾ ਕੋਈ ਸਹਿਯੋਗ ਨਹੀਂ ਦਿੱਤਾ ਗਿਆ। ਉਸ ਨੇ ਦੱਸਿਆ ਕਿ ਉਸ ਦੀ ਪਤਨੀ ਦੀ ਮੌਤ ਹੋ ਚੁੱਕੀ ਹੈ ਅਤੇ ਬੇਟੀ ਦਿਮਾਗੀ ਤੌਰ 'ਤੇ ਪਰੇਸ਼ਾਨ ਹੈ।
ਇਹ ਵੀ ਪੜ੍ਹੋ:- ਚੱਲਦੀ ਟਰੇਨ 'ਚ ਮੋਬਾਈਲ ਚੋਰ ਦਾ ਪਿੱਛਾ ਕਰਦੇ ਟ੍ਰੇਨ ਤੋਂ ਡਿੱਗਿਆ ਨੌਜਵਾਨ, ਗੰਭੀਰ ਸੱਟਾਂ ਲੱਗਣ ਕਾਰਨ ਹੋਈ ਮੌਤ
