ਥਾਣਾ ਮੁਖੀ ਨੇ ਆਸ਼ਕਾਂ ਤੇ ਤਸਕਰਾਂ ਨੂੰ ਇਸ ਤਰ੍ਹਾਂ ਦਿੱਤੀ ਚਿਤਾਵਨੀ, ਦੇਖੋ ਵੀਡੀਓ

author img

By

Published : Sep 14, 2021, 7:08 PM IST

ਬਠਿੰਡਾ ਵਿਖੇ ਥਾਣਾ ਮੁਖੀ ਨੇ ਲੋਕਾਂ ਨੂੰ ਦਿੱਤੀ ਚਿਤਾਵਨੀ

ਬਠਿੰਡਾ ਦੇ ਹੰਸ ਨਗਰ (Hans Nagar of Bathinda) ਵਿਖੇ ਥਾਣਾ ਕੈਨਾਲ (Police Station Canal) ਦੇ ਮੁਖੀ ਮੇਜਰ ਸਿੰਘ (Chief Major Singh) ਨੇ ਸਿੰਗਮ ਦਾ ਰੋਲ ਅਦਾ ਕਰਦੇ ਹੋਏ ਉੱਥੋ ਦੇ ਮੁਹੱਲਾ ਵਾਸੀਆਂ ਨੂੰ ਇੱਕ ਚਿਤਾਵਨੀ ਦਿੱਤੀ ਹੈ ਜੋ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਬਠਿੰਡਾ: ਜ਼ਿਲ੍ਹੇ ਦੇ ਹੰਸ ਨਗਰ (Hans Nagar of Bathinda) ਵਿਖੇ ਥਾਣਾ ਕੈਨਾਲ (Police Station Canal) ਦੇ ਮੁਖੀ ਮੇਜਰ ਸਿੰਘ (Chief Major Singh) ਨੇ ਸਿੰਗਮ ਦਾ ਰੋਲ ਅਦਾ ਕਰਦੇ ਹੋਏ ਉੱਥੋ ਦੇ ਮੁਹੱਲਾ ਵਾਸੀਆਂ ਨੂੰ ਇੱਕ ਚਿਤਾਵਨੀ ਦਿੱਤੀ ਹੈ ਜੋ ਕਾਫ਼ੀ ਚਰਚਾ ਦਾ ਵਿਸ਼ਾ ਬਣੀ ਹੋਈ ਹੈ।

ਇੱਥੋਂ ਦੇ ਥਾਣਾ ਮੁਖੀ ਨੇ ਮੁਹੱਲਾ ਵਾਸੀਆਂ ਨੂੰ ਕਿਹਾ ਕਿ ਜੋ ਵੀ ਕੋਈ ਨਸ਼ਏ ਵੇਚਦਾ ਹੈ ਜਾਂ ਜੋ ਵੀ ਮਹਿਲਾਵਾਂ ਗਲਤ ਕੰਮ ਕਰਦੀਆਂ ਹਨ ਉਹਨ੍ਹਾਂ ਨੂੰ ਖਾਸ ਤੌਰ ਤੇ ਕਿਹਾ ਕਿ ਉਹ ਸੁਧਰ ਜਾਣ ਨਹੀਂ ਤਾਂ ਕਿਸੇ ਨੂੰ ਵੀ ਬਖ਼ਸਿਆ ਨਹੀਂ ਜਾਵੇਗਾ।

ਮੇਜਰ ਨੇ ਮੁਹੱਲਾ ਵਾਸੀਆਂ ਨੂੰ ਸਿੱਧੇ ਹੱਥੀਂ ਲਿਆ ਅਤੇ ਮੁਹੱਲਾ ਵਾਸੀਆਂ ਨਾਲ ਮੀਟਿੰਗ ਕਰਦੇ ਹੋਏ ਕਿਹਾ ਜੇਕਰ ਕੋਈ ਮਹਿਲਾ ਮੇਰੇ ਥਾਣੇ ਅੰਦਰ ਕਿਸੇ ਬੰਦੇ ਨੂੰ ਲੈ ਕੇ ਆਈ ਤਾਂ ਫੇਰ ਦੇਖ ਲੈਣਾ ਮੈਂ ਇਹ ਬਿਲਕੁਲ ਵੀ ਬਰਦਾਸ਼ਤ ਨਹੀਂ ਕਰਾਂਗਾ। ਉਨ੍ਹਾਂ ਕਿਹਾ ਜੇਕਰ ਕੋਈ ਔਰਤ ਥਾਣੇ ਅੰਦਰ ਕੋਈ ਸ਼ਿਕਾਇਤ ਦਰਜ ਕਰਵਾਉਣ ਆਉਂਦੀ ਹੈ ਤਾਂ ਉਸਦੇ ਨਾਲ ਉਸਦਾ ਘਰ ਵਾਲਾ ਹੀ ਹੋਵੇ ਨਾ ਗੀ ਉਸਦਾ ਕੋਈ ਸਾਕ ਸੰਬੰਧੀ ਜਾ ਕੋਈ ਦੋਸਤ ਮੈਂ ਇਹ ਬਿਲਕੁਲ ਵੀ ਬਰਦਾਸਤ ਨਹੀਂ ਕਰਾਂਗਾ।

ਬਠਿੰਡਾ ਵਿਖੇ ਥਾਣਾ ਮੁਖੀ ਨੇ ਲੋਕਾਂ ਨੂੰ ਦਿੱਤੀ ਚਿਤਾਵਨੀ

ਮੈਂ ਕਿਸੇ ਦੀ ਵੀ ਸਿਫਾਰਿਸ਼ ਨਹੀਂ ਸੁਣਦਾ। ਉਹ ਐਮ.ਸੀ (M.C.) ਨੂੰ ਨਾਲ ਲੈ ਕੇ ਮੁਹੱਲਾ ਵਾਸੀਆਂ ਕੋਲ ਗਏ ਅਤੇ ਕਿਹਾ ਕਿ ਐਮਸੀ ਸਾਹਿਬ ਨਾਲ ਮਿਲ ਕੇ ਆਇਆ ਹਾਂ ਜੇਕਰ ਤੁਹਾਡਾ ਕੋਈ ਜਾਇਜ ਜਾਂ ਕੋਈ ਘਰੇਲੂ ਕੰਮ ਹੈ ਉਸਦਾ ਰਲ ਮਿਲ ਕੇ ਹੱਲ ਕੀਤਾ ਜਾਵੇਗਾ।

ਇਸ ਤੋਂ ਬਾਅਦ ਉਨ੍ਹਾਂ ਨੇ ਨਸ਼ਿਆ ਬਾਰੇ ਕਿਹਾ ਕਿ ਆਪਣੇ ਮੁੰਡਿਆਂ ਬਾਹਰ ਅਵਾਰਾ ਫਿਰਨ ਤੋਂ ਰੋਕੋ ਫੇਰ ਨਾ ਕਹਿਣਾ ਜੇ ਕੋਈ ਮੇਰੇ ਹੱਥੇ ਚੜ੍ਹ ਗਿਆ। ਉਨ੍ਹਾਂ ਅੱਗੇ ਕਿਹਾ ਕਿ ਕੋਈ ਵੀ ਨੌਜਵਾਨ ਮੈਨੂੰ ਨਿੱਕਰਾਂ ਵਿੱਚ ਨਹੀਂ ਦਿਖਣਾ ਚਾਹੀਦਾ। ਉਨ੍ਹਾਂ ਕਿਹਾ ਜੋ ਮੁੰਡੇ ਬਾਹਰ ਨਿੱਕਰਾਂ ਪਾ ਕੇ ਹਵਾ ਕਰਦੇ ਫਿਰਦੇ ਰਹਿੰਦੇ ਹਨ ਉਹ ਵੀ ਸੁਧਰ ਜਾਓ। ਉਨ੍ਹਾਂ ਨੇ ਲੋਕਾਂ ਦੀਆਂ ਧੀਆਂ ਭੈਣਾਂ ਦੀ ਇੱਜਤ ਦੀ ਰਾਖੀ ਆਪ ਖੁਦ ਕਰਨ ਦੀ ਗੱਲ ਕੀਤੀ।

ਉਨ੍ਹਾਂ ਨੇ ਮੁਹੱਲਾ ਵਾਸੀਆਂ ਨੂੰ ਸਮਝਾਉਂਦੇ ਹੋਏ ਕਿਹਾ ਕਿ ਮੈਂ ਇਹ ਮੁਹਿੰਮ ਪਹਿਲਾਂ ਮੋਟਰਸਾਇਕਲਾਂ ਤੋਂ ਹੀ ਸ਼ੁਰੂ ਕਰਨੀ ਹੈ ਅਤੇ ਮੈਨੂੰ ਇਹ ਆਪਣੇ ਆਪ ਪਤਾ ਲੱਗ ਜਾਂਦਾ ਹੈ ਕਿ ਕੌਣ ਕੰਮ ਲਈ ਘਰ ਤੋਂ ਬਾਹਰ ਜਾ ਰਿਹਾ ਹੈ ਅਤੇ ਕੌਣ ਬਿਨ੍ਹਾਂ ਕੰਮ ਤੋਂ ਬਾਹਰ ਘੁੰਮ ਰਿਹਾ ਹੈ।

ਇਹ ਵੀ ਪੜ੍ਹੋ: ਐਸਐਫਜੇ ਦੇ ਪੰਜਾਬ ਬੰਦ ਨੂੰ ਲੈ ਕੇ ਪੁਲਿਸ ਵੱਲੋਂ ਸੁਰੱਖਿਆ ਦੇ ਪੁਖਤਾ ਪ੍ਰਬੰਧ

ETV Bharat Logo

Copyright © 2024 Ushodaya Enterprises Pvt. Ltd., All Rights Reserved.