4 ਫੁੱਟ ਦੀ ਜੀਪ ਬਣੀ ਖਿੱਚ ਦਾ ਕੇਂਦਰ ,ਨੌਜਵਾਨ ਨੇ ਸ਼ੌਂਕ ਪੂਰਨ ਲਈ ਤਿਆਰ ਕੀਤੀ ਜੀਪ, ਜਾਣੋ ਕੀ ਨੇ ਇਸ ਦੀਆਂ ਖੂਬੀਆਂ...

author img

By

Published : Jan 19, 2023, 7:28 PM IST

A small jeep has become the center of attraction in Bathinda

ਕਹਿੰਦੇ ਨੇ ਸ਼ੌਂਕ ਦਾ ਕੋਈ ਮੁੱਲ ਨਹੀਂ ਹੁੰਦਾ ਅਤੇ ਬਠਿੰਡਾ ਵਿੱਚ ਕਾਰ ਸੇਲ ਪਰਚੇਜ਼ ਦਾ ਕੰਮ ਕਰਨ ਵਾਲੇ ਰਮਨਦੀਪ ਸਿੰਘ ਨੇ ਪੁੱਠੇ ਗੈਰਾਂ ਵਾਲੀ 2 ਸੀਟਰ ਛੋਟੀ ਜੀਪ ਤਿਆਰ ਕੀਤੀ ਹੈ। ਹੁਣ ਇਹ ਛੋਟੀ ਜੀਪ ਲੋਕਾਂ ਵਿੱਚ ਖਿੱਚ ਦਾ ਕੇਂਦਰ ਬਣ ਰਹੀ ਹੈ ਅਤੇ ਲੋਕ ਇਸ ਨੂੰ ਖਰੀਦਣ ਲਈ ਡਿਮਾਂਡ ਵੀ ਕਰ ਰਹੇ ਹਨ। ਰਮਨਦੀਪ ਦਾ ਕਹਿਣਾ ਹੈ ਕਿ ਉਹ ਜਲਦ ਹੀ ਆਪਣਾ ਬ੍ਰਾਂਡ ਰਜਿਸਟਰ ਕਰਵਾ ਕੇ ਇਹ ਜੀਪ ਲੋਕਾਂ ਨੂੰ ਵੇਚਣ ਲਈ ਤਿਆਰ ਕਰਨਗੇ।

4 ਫੁੱਟ ਦੀ ਜੀਪ ਬਣੀ ਖਿੱਚ ਦਾ ਕੇਂਦਰ ,ਨੌਜਵਾਨ ਨੇ ਸ਼ੌਂਕ ਪੂਰਨ ਲਈ ਤਿਆਰ ਕੀਤੀ ਜੀਪ, ਹੁਣ ਜੀਪ ਖਰੀਦਣ ਲਈ ਲੋਕ ਪਏ ਕਾਹਲੇ

ਬਠਿੰਡਾ: ਦੁਨੀਆਂ ਵਿੱਚ ਪੰਜਾਬੀਆਂ ਦੇ ਸ਼ੌਂਕ ਅਤੇ ਕੰਮਾਂ ਦੀ ਹਰ ਪਾਸੇ ਚਰਚਾ ਸਮੇਂ ਸਮੇਂ ਉੱਤੇ ਹੁੰਦੀ ਰਹਿੰਦੀ ਹੈ ਅਤੇ ਹੁਣ ਬਠਿੰਡਾ ਵਿੱਚ ਵੀ ਇੱਕ ਸ਼ਖ਼ਸ ਆਪਣੇ ਸ਼ੌਕ ਅਤੇ ਹੁਨਰ ਕਰਕੇ ਚਰਚਾ ਵਿੱਚ ਹੈ। ਕਾਰ ਸੇਲ ਪਰਚੇਜ ਦਾ ਕੰਮ ਕਰਨ ਵਾਲੇ ਰਮਨਦੀਪ ਸਿੰਘ ਵੱਲੋਂ ਤਿਆਰ ਕੀਤੀ ਹੋਈ ਦੋ ਸੀਟਾਂ ਵਾਲੀ ਜੀਪ ਲੋਕਾਂ ਦੀ ਖਿੱਚ ਦਾ ਕੇਂਦਰ ਬਣੀ ਹੋਈ ਹੈ। ਰਮਨਦੀਪ ਸਿੰਘ ਨੇ ਗੱਲਬਾਤ ਦੌਰਾਨ ਦੱਸਿਆ ਕਿ ਉਹ ਕਾਰਾਂ ਦੇ ਕਾਰੋਬਾਰ ਵਿੱਚ ਹੋਣ ਕਾਰਨ ਅਕਸਰ ਇਹ ਸੋਚਦਾ ਸੀ ਕਿ ਕੁਝ ਵੱਖਰਾ ਕੀਤਾ ਜਾਵੇ ਇਸ ਕਰਕੇ ਉਸ ਵੱਲੋਂ ਜੀਪ ਛੋਟੀ ਜੀਪ ਬਣਾਉਣ ਦਾ ਮਨ ਬਣਾਇਆ ਗਿਆ ਅਤੇ ਫਿਰ ਜੀਪ ਦੀ ਛੋਟੀ ਬਾਡੀ ਤਿਆਰ ਕੀਤੀ ਗਈ ਅਤੇ ਇਸ ਲਈ ਵਿਦੇਸ਼ ਤੋਂ ਛੋਟਾ ਪਟਰੋਲ ਇੰਜਣ ਮੰਗਵਾਇਆ ਗਿਆ।

35 ਤੋਂ 40 ਕਿਲੋਮੀਟਰ ਦੀ ਐਵਰੇਜ: ਗੱਲਬਾਤ ਦੌਰਾਨ ਰਮਨਦੀਪ ਸਿੰਘ ਨੇ ਦੱਸਿਆ ਕਿ ਉਸ ਵੱਲੋਂ ਇਸ ਜੀਪ ਨੂੰ ਮਹਿਜ ਸ਼ੌਕ ਵਜੋਂ ਤਿਆਰ ਕੀਤਾ ਗਿਆ ਸੀ, ਪ੍ਰੰਤੂ ਹੁਣ ਲੋਕ ਇਸ ਦੇ ਆਰਡਰ ਦੇਣ ਲੱਗੇ ਹਨ। ਉਨ੍ਹਾਂ ਦੱਸਿਆ ਕਿ ਇਸ ਜੀਪ ਪੁੱਠੇ ਸਟੇਰਿੰਗ ਦਾ ਲੋਕਾਂ ਦੀ ਖਿੱਚ ਦਾ ਕੇਂਦਰ ਬਣਿਆ ਹੋਇਆ ਹੈ। ਇਸ ਵਿੱਚ ਮਹਿਜ਼ 2 ਲੋਕ ਹੀ ਸਫ਼ਰ ਕਰ ਸਕਦੇ ਹਨ ਅਤੇ ਇਹ ਜੀਪ 2 ਕੁਆਂਇੰਟਲ ਵਜਨ ਖਿੱਚ ਲੈਂਦੀ ਹੈ, ਇਸ ਮਗਰ ਛੋਟੀ ਜਿਹੀ ਟਾਰਲੀ ਵੀ ਪਾਈ ਜਾ ਸਕਦੀ ਹੈ ਅਤੇ ਇਹ ਪਟਰੋਲ ਜੀਵ 35 ਤੋਂ 40 ਕਿਲੋਮੀਟਰ ਪ੍ਰਤੀ ਲੀਟਰ ਦੀ ਐਵਰੇਜ ਦਿੱਤੀ ਜਾਂਦੀ ਹੈ।

ਇਹ ਵੀ ਪੜ੍ਹੋ: ਫਿਰੋਜ਼ਪੁਰ ਦੇ ਜ਼ੀਰਾ ਵਿੱਚ ਧਰਨਾ ਹਾਲੇ ਵੀ ਬਰਕਰਾਰ, ਪੜ੍ਹੋ ਹੁਣ ਕੀ ਕਹਿੰਦੇ ਨੇ ਕਿਸਾਨ ਆਗੂ

ਲੋਕ ਖਰੀਦਣ ਵਾਹਨ: ਉਨ੍ਹਾਂ ਕਿਹਾ ਕਿ ਉਹ ਆਪਣਾ ਇਹ ਬਰਾਂਡ ਰਜਿਸਟਰ ਕਰਵਾ ਰਹੇ ਹਨ ਅਤੇ ਇਸ ਸਬੰਧੀ ਉਨ੍ਹਾਂ ਦੀ ਗੱਲਬਾਤ ਚੱਲ ਰਹੀ ਹੈ। ਇਸ ਤੋਂ ਇਲਾਵਾ ਉਨ੍ਹਾਂ ਕਿਹਾ ਕਿ ਇੱਕ ਏ ਟੀ ਵੀ ਸਕੂਟਰ ਵੀ ਤਿਆਰ ਕੀਤਾ ਗਿਆ ਜੋ ਕੀ ਓਫ਼ਰੋਡਿੰਗ ਵਿਚ ਕਾਫੀ ਪਸੰਦ ਕੀਤਾ ਜਾ ਰਿਆ ਹੈ। ਉਨ੍ਹਾਂ ਕਿਹਾ ਕਿ ਛੋਟੇ ਬੱਚਿਆਂ ਲਈ 80cc ਦਾ ਮੋਟਰਸਾਈਕਲ ਤਿਆਰ ਕੀਤਾ ਗਿਆ ਹੈ ਜਿਸ ਦੀ ਬਹੁਤ ਜ਼ਿਆਦਾ ਡਿਮਾਂਡ ਆ ਰਹੀ ਹੈ। ਉਨ੍ਹਾਂ ਲੋਕਾਂ ਨੂੰ ਅਪੀਲ ਕੀਤੀ ਕਿ ਪਹਿਲਾਂ ਉਹ ਇਨ੍ਹਾਂ ਵਾਹਨਾਂ ਨੂੰ ਦੇਖਣ ਅਤੇ ਪਰਖਣ ਫਿਰ ਖਰੀਦਣ।



ETV Bharat Logo

Copyright © 2024 Ushodaya Enterprises Pvt. Ltd., All Rights Reserved.