ਗੁਲਾਬੀ ਸੁੰਡੀ ਪ੍ਰਭਾਵਿਤ ਖੇਤਾਂ ਦਾ ਯੂਨੀਵਰਸਟੀ ਲੁਧਿਆਣਾ ਨੇ ਇਸ ਤਰ੍ਹਾਂ ਲਿਆ ਜਾਇਜ਼ਾ

author img

By

Published : Oct 5, 2021, 5:41 PM IST

ਗੁਲਾਬੀ ਸੁੰਡੀ ਪ੍ਰਭਾਵਿਤ ਖੇਤਾਂ ਦਾ ਯੂਨੀਵਰਸਟੀ ਲੁਧਿਆਣਾ ਦੀ ਟੀਮ ਨੇ ਲਿਆ ਜਾਇਜ਼ਾ

ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ ਦੇ ਕੀਟ ਵਿਗਿਆਨ ਦੀ ਅਧਿਕਾਰੀ ਡਾ.ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਕੱਲ੍ਹ ਨੋਟ ਮਿਲਿਆ ਸੀ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ ਪ੍ਰਭਾਵਤ ਹੋਈ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਨਰਮੇ ਦੀ ਫਸਲ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਬਰਨਾਲਾ: ਪੰਜਾਬ ਦੀ ਮਾਲਵਾ ਪੱਟੀ ਵਿੱਚ ਨਰਮੇ ਦੀ ਫਸਲ ਵੱਡੇ ਪੱਧਰ ‘ਤੇ ਗੁਲਾਬੀ ਸੁੰਡੀ (pink worm) ਕਾਰਨ ਪ੍ਰਭਾਵਿਤ ਹੋਈ ਹੈ। ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਨਾਲ ਬਰਨਾਲਾ ਜ਼ਿਲ੍ਹੇ ਦੇ ਲੱਗਦੇ ਪਿੰਡਾਂ ਵਿੱਚ ਵੀ ਕਿਸਾਨਾਂ ਦੀ ਨਰਮੇ ਦੀ ਫਸਲ ਵੱਡੇ ਪੱਧਰ ‘ਤੇ ਇਸ ਗੁਲਾਬੀ ਸੁੰਡੀ ਦੀ ਭੇਂਟ ਚੜ੍ਹ ਗਈ ਹੈ।

ਗੁਲਾਬੀ ਸੁੰਡੀ ਪ੍ਰਭਾਵਿਤ ਖੇਤਾਂ ਦਾ ਯੂਨੀਵਰਸਟੀ ਲੁਧਿਆਣਾ ਦੀ ਟੀਮ ਨੇ ਲਿਆ ਜਾਇਜ਼ਾ

ਬਰਨਾਲਾ ਜ਼ਿਲ੍ਹੇ ਦੇ ਪਿੰਡ ਰੂੜੇਕੇ ਖੁਰਦ ਵਿਖੇ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (Agricultural University Ludhiana) ਦੇ ਅਧਿਕਾਰੀਆਂ ਦੀ ਟੀਮ ਵੱਲੋਂ ਗੁਲਾਬੀ ਸੁੰਡੀ ਪ੍ਰਭਾਵਿਤ ਨਰਮੇ ਦੀ ਫਸਲ ਦਾ ਜਾਇਜ਼ਾ ਲਿਆ ਗਿਆ। ਇਸ ਦੌਰਾਨ ਅਧਿਕਾਰੀਆਂ ਦੀ ਟੀਮ ਨੇ ਜਿੱਥੇ ਕਿਸਾਨਾਂ ਨੂੰ ਗੁਲਾਬੀ ਸੁੰਡੀ ਵਾਲੀ ਫਸਲ ਦੇ ਲੱਛਣ-ਰੋਕਥਾਮ ਬਾਰੇ ਜਾਣਕਾਰੀ ਦਿੱਤੀ, ਉਥੇ ਹੀ ਕਿਸਾਨਾਂ ਨੂੰ ਅਗਲੀ ਵਾਰ ਤੋਂ ਪਹਿਲਾਂ ਤੋਂ ਹੀ ਸੁਚੇਤ ਰਹਿਣ ਲਈ ਵੀ ਕਿਹਾ ਗਿਆ।

ਗੁਲਾਬੀ ਸੁੰਡੀ ਪ੍ਰਭਾਵਿਤ ਖੇਤਾਂ ਦਾ ਯੂਨੀਵਰਸਟੀ ਲੁਧਿਆਣਾ ਨੇ ਇਸ ਤਰ੍ਹਾਂ ਲਿਆ ਜਾਇਜ਼ਾ
ਗੁਲਾਬੀ ਸੁੰਡੀ ਪ੍ਰਭਾਵਿਤ ਖੇਤਾਂ ਦਾ ਯੂਨੀਵਰਸਟੀ ਲੁਧਿਆਣਾ ਨੇ ਇਸ ਤਰ੍ਹਾਂ ਲਿਆ ਜਾਇਜ਼ਾ

ਇਸ ਮੌਕੇ ਗੱਲਬਾਤ ਕਰਦਿਆਂ ਖੇਤੀਬਾੜੀ ਯੂਨੀਵਰਸਿਟੀ ਲੁਧਿਆਣਾ (Agricultural University Ludhiana) ਦੇ ਕੀਟ ਵਿਗਿਆਨ ਦੀ ਅਧਿਕਾਰੀ ਡਾ.ਅਮਨਦੀਪ ਕੌਰ ਨੇ ਦੱਸਿਆ ਕਿ ਉਨ੍ਹਾਂ ਨੂੰ ਬੀਤੇ ਕੱਲ੍ਹ ਨੋਟ ਮਿਲਿਆ ਸੀ ਕਿ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਗੁਲਾਬੀ ਸੁੰਡੀ ਕਾਰਨ ਨਰਮੇ ਦੀ ਫਸਲ ਪ੍ਰਭਾਵਤ ਹੋਈ ਹੈ। ਜਿਸ ਤੋਂ ਬਾਅਦ ਉਨ੍ਹਾਂ ਦੀ ਟੀਮ ਵੱਲੋਂ ਬਰਨਾਲਾ ਜ਼ਿਲ੍ਹੇ ਦੇ ਪਿੰਡਾਂ ਵਿੱਚ ਨਰਮੇ ਦੀ ਫਸਲ ਦਾ ਜਾਇਜ਼ਾ ਲਿਆ ਜਾ ਰਿਹਾ ਹੈ।

ਗੁਲਾਬੀ ਸੁੰਡੀ ਪ੍ਰਭਾਵਿਤ ਖੇਤਾਂ ਦਾ ਯੂਨੀਵਰਸਟੀ ਲੁਧਿਆਣਾ ਨੇ ਇਸ ਤਰ੍ਹਾਂ ਲਿਆ ਜਾਇਜ਼ਾ
ਗੁਲਾਬੀ ਸੁੰਡੀ ਪ੍ਰਭਾਵਿਤ ਖੇਤਾਂ ਦਾ ਯੂਨੀਵਰਸਟੀ ਲੁਧਿਆਣਾ ਨੇ ਇਸ ਤਰ੍ਹਾਂ ਲਿਆ ਜਾਇਜ਼ਾ

ਉਨ੍ਹਾਂ ਦੱਸਿਆ ਕਿ ਇਸ ਦੌਰਾਨ ਨਰਮੇ ਦੀ ਫਸਲ 20 ਫੀਸਦੀ ਦੇ ਕਰੀਬ ਸੁੰਡੀ ਨਾਲ ਪ੍ਰਭਾਵਤ ਪਾਈ ਹੋਈ ਮਿਲੀ ਹੈ ਜਦਕਿ ਕਿਸਾਨ 50 ਫੀਸਦੀ ਸੁੰਡੀ ਤੋਂ ਪ੍ਰਭਾਵਿਤ ਦੱਸ ਰਹੇ ਹਨ। ਉਨ੍ਹਾਂ ਦੱਸਿਆ ਕਿ ਇਸ ਲਏ ਗਏ ਜਾਇਜ਼ੇ ਸਬੰਧੀ ਰਿਪੋਰਟ ਕ੍ਰਿਸ਼ੀ ਵਿਗਿਆਨ ਕੇਂਦਰ ਬਰਨਾਲਾ ਨੂੰ ਸੌਂਪ ਦਿੱਤੀ ਜਾਵੇਗੀ। ਜਿਸ ਤੋਂ ਬਾਅਦ ਇਹ ਰਿਪੋਰਟ ਪੰਜਾਬ ਸਰਕਾਰ ਤੱਕ ਭੇਜੀ ਜਾਵੇਗੀ।

ਗੁਲਾਬੀ ਸੁੰਡੀ ਪ੍ਰਭਾਵਿਤ ਖੇਤਾਂ ਦਾ ਯੂਨੀਵਰਸਟੀ ਲੁਧਿਆਣਾ ਨੇ ਇਸ ਤਰ੍ਹਾਂ ਲਿਆ ਜਾਇਜ਼ਾ
ਗੁਲਾਬੀ ਸੁੰਡੀ ਪ੍ਰਭਾਵਿਤ ਖੇਤਾਂ ਦਾ ਯੂਨੀਵਰਸਟੀ ਲੁਧਿਆਣਾ ਨੇ ਇਸ ਤਰ੍ਹਾਂ ਲਿਆ ਜਾਇਜ਼ਾ

ਉਨ੍ਹਾਂ ਦੱਸਿਆ ਕਿ ਬਰਨਾਲਾ, ਬਠਿੰਡਾ ਅਤੇ ਮਾਨਸਾ ਜ਼ਿਲ੍ਹੇ ਵਿੱਚ ਨਰਮੇ ਦੀ ਫ਼ਸਲ ਦਾ ਸਰਵੇ ਪੂਰਾ ਹੋ ਚੁੱਕਾ ਹੈ। ਜਿਸ ਦੌਰਾਨ ਕਾਫ਼ੀ ਵੱਡੇ ਪੱਧਰ ‘ਤੇ ਨਰਮੇ ਦੀ ਫ਼ਸਲ ਗੁਲਾਬੀ ਸੁੰਡੀ ਤੋਂ ਪ੍ਰਭਾਵਿਤ ਪਾਈ ਗਈ ਹੈ। ਉਨ੍ਹਾਂ ਕਿਹਾ ਕਿ ਇਸ ਦੌਰਾਨ ਕਿਸਾਨਾਂ ਨੂੰ ਨਰਮੇ ਦੀ ਫਸਲ ਨੂੰ ਸੁੰਡੀ ਤੋਂ ਬਚਾਉਣ ਲਈ ਸੁਝਾਅ ਵੀ ਦਿੱਤੇ ਗਏ ਹਨ ਅਤੇ ਤੁਰੰਤ ਖੜ੍ਹੀ ਫਸਲ ਦੇ ਸਪਰੇਅ ਦੀ ਸਿਫ਼ਾਰਸ਼ ਕੀਤੀ ਗਈ ਹੈ।

ਗੁਲਾਬੀ ਸੁੰਡੀ ਪ੍ਰਭਾਵਿਤ ਖੇਤਾਂ ਦਾ ਯੂਨੀਵਰਸਟੀ ਲੁਧਿਆਣਾ ਨੇ ਇਸ ਤਰ੍ਹਾਂ ਲਿਆ ਜਾਇਜ਼ਾ
ਗੁਲਾਬੀ ਸੁੰਡੀ ਪ੍ਰਭਾਵਿਤ ਖੇਤਾਂ ਦਾ ਯੂਨੀਵਰਸਟੀ ਲੁਧਿਆਣਾ ਨੇ ਇਸ ਤਰ੍ਹਾਂ ਲਿਆ ਜਾਇਜ਼ਾ

ਇਹ ਵੀ ਪੜ੍ਹੋ:ਸਿੱਧੂ ਨੂੰ ਝਟਕਾ, ਪੰਜਾਬ ਵਿੱਚ ਬਦਲੇਗਾ ਕਾਂਗਰਸ ਪ੍ਰਧਾਨ!

ETV Bharat Logo

Copyright © 2024 Ushodaya Enterprises Pvt. Ltd., All Rights Reserved.