Road Accident: ਸੜਕ ਹਾਦਸੇ ਦੀ ਭੇਟ ਚੜੇ ਤਿੰਨ ਸਕੂਲੀ ਵਿਦਿਆਰਥੀ, ਪਰਿਵਾਰਾਂ 'ਚ ਵਿਛੇ ਸੱਥਰ
Published: Nov 16, 2023, 8:19 PM

Road Accident: ਸੜਕ ਹਾਦਸੇ ਦੀ ਭੇਟ ਚੜੇ ਤਿੰਨ ਸਕੂਲੀ ਵਿਦਿਆਰਥੀ, ਪਰਿਵਾਰਾਂ 'ਚ ਵਿਛੇ ਸੱਥਰ
Published: Nov 16, 2023, 8:19 PM
ਬਰਨਾਲਾ ਦੇ ਤਹਿਸੀਲ ਤਪਾ ਇਲਾਕੇ ਵਿੱਚ ਦੋ ਮੋਟਰਸਾਈਕਲਾਂ ਦੀ ਆਹਮੋ ਸਾਹਮਣੇ ਟੱਕਰ 'ਚ ਤਿੰਨ ਸਕੂਲੀ ਵਿਦਿਆਰਥੀਆਂ ਦੀ ਮੌਤ ਹੋ ਗਈ। ਦੱਸਿਆ ਜਾ ਰਿਹਾ ਕਿ ਬੱਚੇ ਟਿਊਸ਼ਨ ਪੜ੍ਹ ਕੇ ਆ ਰਹੇ ਸੀ, ਜਦੋਂ ਇਹ ਹਾਦਸਾ ਵਾਪਰ ਗਿਆ।
ਬਰਨਾਲਾ: ਬਰਨਾਲਾ ਦੀ ਤਹਿਸੀਲ ਤਪਾ ਇਲਾਕੇ ਵਿੱਚ ਉਸ ਸਮੇਂ ਸੋਗ ਦੀ ਲਹਿਰ ਦੌੜ ਗਈ, ਜਦੋਂ ਤਹਿਸੀਲ ਤਪਾ ਦੇ ਪਿੰਡ ਘੁੰਨਸ ਲਿੰਕ ਰੋਡ 'ਤੇ ਦੋ ਮੋਟਰਸਾਈਕਲਾਂ ਦੀ ਆਹਮੋ-ਸਾਹਮਣੀ ਟੱਕਰ ਵਿੱਚ ਤਿੰਨ ਨੌਜਵਾਨ ਵਿਦਿਆਰਥੀਆਂ ਦੀ ਮੌਤ ਹੋ ਜਾਣ ਦਾ ਸਮਾਚਾਰ ਪ੍ਰਾਪਤ ਹੋਇਆ। ਇਸ ਹਾਦਸੇ 'ਚ ਇੱਕ ਦੀ ਹਾਲਤ ਗੰਭੀਰ ਹੈ ਤੇ ਪੀੜਤ ਪਰਿਵਾਰ ਦਾ ਰੋ-ਰੋ ਕੇ ਬੁਰਾ ਹਾਲ ਹੈ। ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਤਿੰਨੋਂ ਮ੍ਰਿਤਕ ਸਕੂਲੀ ਵਿਦਿਆਰਥੀ ਸਨ। ਮ੍ਰਿਤਕ ਨੌਜਵਾਨਾਂ ਵਿੱਚ ਪਿੰਡ ਘੁੰਨਸ ਦੇ ਦੋ ਅੰਮ੍ਰਿਤਧਾਰੀ ਵਿਦਿਆਰਥੀ ਅਤੇ ਇੱਕ ਵਿਦਿਆਰਥੀ ਤਹਿਸੀਲ ਤਪਾ ਦਾ ਰਹਿਣ ਵਾਲਾ ਸੀ।
ਆਹਮੋ ਸਾਹਮਣੇ ਟੱਕਰ 'ਚ ਗਈਆਂ ਤਿੰਨ ਜਾਨਾਂ: ਇਸ ਸਬੰਧੀ ਪ੍ਰਾਪਤ ਜਾਣਕਾਰੀ ਅਨੁਸਾਰ ਪਿੰਡ ਘੁੰਨਸ ਦੇ ਵਸਨੀਕ ਦੇਰ ਰਾਤ ਤਪਾ ਮੰਡੀ ਤੋਂ ਟਿਊਸ਼ਨ ਪੜ੍ਹ ਕੇ ਆਪਣੇ ਮੋਟਰਸਾਈਕਲ 'ਤੇ ਪਿੰਡ ਘੁੰਨਸ ਜਾ ਰਹੇ 14 ਸਾਲਾ ਸਕੂਲੀ ਵਿਦਿਆਰਥੀ ਦੀ ਅਚਾਨਕ ਸਾਹਮਣੇ ਤੋਂ ਆ ਰਹੇ ਮੋਟਰਸਾਈਕਲ ਨਾਲ ਆਹਮੋ-ਸਾਹਮਣੇ ਟੱਕਰ ਹੋ ਗਈ, ਜਿਸ 'ਚ ਦੋਵੇਂ ਮੋਟਰਸਾਈਕਲ ਸਵਾਰ ਗੰਭੀਰ ਰੂਪ ਵਿੱਚ ਜ਼ਖ਼ਮੀ ਹੋ ਗਏ। ਜਿਹਨਾਂ ਨੂੰ ਤਪਾ ਮੰਡੀ ਦੇ ਹਸਪਤਾਲ ਲਿਜਾਇਆ ਗਿਆ। ਜਿੱਥੇ ਤਿੰਨ ਨੌਜਵਾਨਾਂ ਦੀ ਮੌਤ ਹੋ ਗਈ । ਜਦਕਿ ਇੱਕ ਜ਼ਖ਼ਮੀ ਨੌਜਵਾਨ ਨੂੰ ਬਠਿੰਡਾ ਹਸਪਤਾਲ ਰੈਫ਼ਰ ਕਰ ਦਿੱਤਾ ਗਿਆ।
ਘਰ ਵਾਪਸ ਆਉਣ ਸਮੇਂ ਵਾਪਰਿਆ ਹਾਦਸਾ: ਇਸ ਸਬੰਧੀ ਮ੍ਰਿਤਕ ਬੱਚੇ ਦੇ ਪਿਤਾ ਦਾ ਕਹਿਣਾ ਕਿ ਉਨ੍ਹਾਂ ਦਾ ਪੁੱਤ ਜੋ ਮੁੰਡੇ ਨੂੰ ਛੱਡਣ ਲਈ ਗਿਆ ਸੀ ਤੇ ਵਾਪਸ ਆ ਰਿਹਾ ਸੀ, ਇਸ ਦੌਰਾਨ ਇਹ ਹਾਦਸਾ ਵਾਪਰ ਗਿਆ। ਪਿਤਾ ਨੇ ਦੱਸਿਆ ਕਿ ਉਨ੍ਹਾਂ ਨੂੰ ਫੋਨ 'ਤੇ ਹਾਦਸੇ ਦੀ ਜਾਣਕਰੀ ਮਿਲੀ ਤੇ ਮੌਕੇ 'ਤੇ ਪਹੁੰਚ ਕੇ ਉਨ੍ਹਾਂ ਬੱਚੇ ਨੂੰ ਐਂਬੂਲੈਂਸ ਰਾਹੀ ਹਸਪਤਾਲ ਲਿਆਂਦਾ, ਜਿਥੋਂ ਉਨ੍ਹਾਂ ਅੱਗੇ ਰੈਫ਼ਰ ਕਰ ਦਿੱਤਾ। ਪਿਤਾ ਨੇ ਦੱਸਿਆ ਕਿ ਇਸ ਦੌਰਾਨ ਬੱਚੇ ਦੀ ਰਾਹ 'ਚ ਮੌਤ ਹੋ ਗਈ।
- ਹਿਮਾਚਲ ਦੇ ਡੀਜੀਪੀ ਸੰਜੇ ਕੁੰਡੂ ਖਿਲਾਫ ਦਰਜ ਹੋਵੇਗੀ FIR, ਹਾਈਕੋਰਟ ਨੇ ਦਿੱਤੇ ਹੁਕਮ, ਜਾਣੋ ਪੂਰਾ ਮਾਮਲਾ
- ਨਸ਼ੇ ਵਿਰੁੱਧ ਸਾਈਕਲ ਰੈਲੀ ਨੇ ਬਣਾਏ ਕਈ ਨਵੇਂ ਰਿਕਾਰਡ, ਕੁਲਵਿੰਦਰ ਬਿੱਲੇ ਦੇ ਗੀਤਾਂ 'ਤੇ ਪੁਲਿਸ ਕਮਿਸ਼ਨਰ ਮਨਦੀਪ ਸਿੱਧੂ ਨੇ ਆਪਣੇ ਅਫਸਰਾਂ ਨਾਲ ਪਾਇਆ ਭੰਗੜਾ
- Sidhu Moosewala Murder Update: ਸਿੱਧੂ ਮੂਸੇਵਾਲਾ ਕਤਲ ਮਾਮਲੇ ਦੀ 30 ਨਵੰਬਰ ਨੂੰ ਅਗਲੀ ਪੇਸ਼ੀ, ਮਾਨਸਾ ਅਦਾਲਤ ਵਿੱਚ 25 ਮੁਲਜ਼ਮ ਹੋਏ ਪੇਸ਼
ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਕਾਰਵਾਈ: ਇਸ ਮਾਮਲੇ ਸਬੰਧੀ ਜਾਣਕਾਰੀ ਦਿੰਦਿਆਂ ਥਾਣਾ ਤਪਾ ਦੇ ਐੱਸ. ਐੱਚ. ਓ. ਗੁਰਵਿੰਦਰ ਸਿੰਘ ਨੇ ਦੱਸਿਆ ਕਿ ਇਸ ਦਰਦਨਾਕ ਘਟਨਾ ਵਿੱਚ ਤਿੰਨ ਵਿਦਿਆਰਥੀਆਂ ਦੀ ਮੌਤ ਹੋ ਗਈ ਹੈ ਅਤੇ ਇਕ ਦਾ ਇਲਾਜ ਕੀਤਾ ਜਾ ਰਿਹਾ ਹੈ। ਪਿੰਡ ਦੇ ਪਰਿਵਾਰਕ ਮੈਂਬਰਾਂ ਦੇ ਬਿਆਨਾਂ ਦੇ ਆਧਾਰ 'ਤੇ ਮਾਮਲੇ ਦੀ ਜਾਂਚ ਕੀਤੀ ਜਾ ਰਹੀ ਹੈ।
