ਵਿਧਾਇਕ ਉਗੋਕੇ ਦੇ ਪਿਤਾ ਦੀ ਅੰਤਿਮ ਅਰਦਾਸ ਅੱਜ, ਸੀਐਮ ਮਾਨ ਦੀ ਪਤਨੀ ਸਣੇ ਹੋਰ ਮੰਤਰੀਆਂ ਨੇ ਕੀਤੀ ਸ਼ਿਰਕਤ

author img

By

Published : Oct 2, 2022, 12:57 PM IST

Updated : Oct 2, 2022, 2:16 PM IST

Barnala MLA Labha SIngh ughoke father bhog Today

ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਉਗੋਕੇ ਦੀ ਅੰਤਿਮ ਅਰਦਾਸ ਅੱਜ ਉਨ੍ਹਾਂ ਦੇ ਪਿੰਡ ਉਗੋਕੇ ਦੀ ਅਨਾਜ ਮੰਡੀ ਵਿੱਚ ਹੋ ਰਹੀ ਹੈ।

ਬਰਨਾਲਾ: ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਉਗੋਕੇ ਦੀ ਅੰਤਿਮ ਅਰਦਾਸ ਅੱਜ ਉਨ੍ਹਾਂ ਦੇ ਪਿੰਡ ਉਗੋਕੇ ਦੀ ਅਨਾਜ ਮੰਡੀ ਵਿੱਚ ਹੋ ਰਹੀ ਹੈ। ਮੁੱਖ ਮੰਤਰੀ ਭਗਵੰਤ ਮਾਨ ਦੀ ਪਤਨੀ ਗੁਰਪ੍ਰੀਤ ਕੌਰ, ਮਾਤਾ ਹਰਪਾਲ ਕੌਰ, ਮੰਤਰੀ ਮੀਤ ਹੇਅਰ ਅਤੇ ਮੰਤਰੀ ਕੁਲਦੀਪ ਸਿੰਘ ਧਾਲੀਵਾਲ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪੁੱਜੇ।




ਵਿਧਾਇਕ ਉਗੋਕੇ ਦੇ ਪਿਤਾ ਦੀ ਅੰਤਿਮ ਅਰਦਾਸ ਅੱਜ, ਸੀਐਮ ਮਾਨ ਦੀ ਪਤਨੀ ਸਣੇ ਹੋਰ ਮੰਤਰੀਆਂ ਨੇ ਕੀਤੀ ਸ਼ਿਰਕਤ



ਭਦੌੜ ਤੋਂ ਵਿਧਾਇਕ ਲਾਭ ਸਿੰਘ ਉਗੋਕੇ ਦੇ ਪਿਤਾ ਦਰਸ਼ਨ ਸਿੰਘ ਉਗੋਕੇ ਦੀ ਅੰਤਿਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਵਿੱਤ ਮੰਤਰੀ ਹਰਪਾਲ ਸਿੰਘ ਚੀਮਾ ਅਤੇ ਵਿਧਾਨ ਸਭਾ ਸਪੀਕਰ ਕਰਤਾਰ ਸਿੰਘ ਸੰਧਵਾਂ ਪੁੱਜੇ। ਓਗੋਕੇ ਦੀ ਪਿਤਾ ਦੀ ਅੰਤਮ ਅਰਦਾਸ ਵਿੱਚ ਸ਼ਾਮਲ ਹੋਣ ਲਈ ਪੁੱਜੇ ਕੈਬਨਿਟ ਮੰਤਰੀ ਮੀਤ ਹੇਅਰ ਨੇ ਕਿਹਾ ਅਚਾਨਕ ਉਨ੍ਹਾਂ ਦੇ ਸਾਥੀ ਦੇ ਪਿਤਾ ਦਾ ਸਦੀਵੀਂ ਵਿਛੋੜਾ ਦੇ ਜਾਣ, ਬੇਹਦ ਹੀਂ ਦੁਖਦਾਈ ਹੈ। ਉਹ ਸਾਰੇ ਇਸ ਦੁੱਖ ਦੀ ਘੜੀ ਵਿੱਚ ਲਾਭ ਸਿੰਘ ਓਗੋਕੇ ਅਤੇ ਉਨ੍ਹਾਂ ਦੇ ਪਰਿਵਾਰ ਦੇ ਨਾਲ ਹਨ।



ਵਿਧਾਇਕ ਉਗੋਕੇ ਦੇ ਪਿਤਾ ਦੀ ਅੰਤਿਮ ਅਰਦਾਸ ਅੱਜ, ਸੀਐਮ ਮਾਨ ਦੀ ਪਤਨੀ ਸਣੇ ਹੋਰ ਮੰਤਰੀਆਂ ਨੇ ਕੀਤੀ ਸ਼ਿਰਕਤ




ਦੱਸ ਦਈਏ ਕਿ ਬਰਨਾਲਾ ਦੇ ਹਲਕਾ ਭਦੌੜ ਤੋਂ ਵਿਧਾਇਕ ਲਾਭ ਸਿੰਘ ਉੱਗੋਕੇ ਦੇ ਪਿਤਾ ਦਰਸ਼ਨ ਸਿੰਘ ਦਾ ਬੀਤੀ 27 ਸਤੰਬਰ ਨੂੰ ਹਸਪਤਾਲ ਵਿਚ ਇਲਾਜ ਦੌਰਾਨ ਦੇਹਾਂਤ ਹੋ ਗਿਆ ਸੀ। ਉਹ 22 ਸਤੰਬਰ ਤੋਂ ਡੀਐਮਸੀ ਲੁਧਿਆਣਾ ਦਾਖਲ ਸਨ।



ਜਾਣਕਾਰੀ ਮੁਤਾਬਕ, ਵਿਧਾਇਕ ਦੇ ਪਿਤਾ ਦੀ 22 ਸਤੰਬਰ ਨੂੰ ਕੋਈ ਗਲਤ ਦਵਾਈ ਨਿਗਲਣ ਕਰਕੇ ਸਿਹਤ ਵਿਗੜ ਗਈ ਸੀ ਤੇ ਸੀਰੀਅਸ ਹਾਲਤ 'ਚ ਡੀਐਮਸੀ ਲੁਧਿਆਣਾ ਦਾਖ਼ਲ ਕਰਵਾਇਆ ਗਿਆ ਸੀ। ਪਰ, ਪੰਜ ਦਿਨਾਂ ਬਾਅਦ ਉਨ੍ਹਾਂ ਦੀ ਮੌਤ ਹੋ ਗਈ। ਇਸ ਘਟਨਾ ਨਾਲ ਪੂਰੇ ਉੱਗੋਕੇ ਪਿੰਡ ਵਿੱਚ ਸੋਗ ਦੀ ਲਹਿਰ ਫੈਲ ਗਈ ਹੈ।


ਕਾਬਿਲੇਗੌਰ ਹੈ ਕਿ ਪਿਤਾ ਦੇ ਦਾਖਿਲ ਹੋਣ ਤੋਂ ਬਾਅਦ ਲਾਭ ਸਿੰਘ ਉਗੋਕੇ ਵੱਲੋਂ ਸੋਸ਼ਲ ਮੀਡੀਆ ਰਾਹੀਂ ਜਾਣਕਾਰੀ ਦਿੱਤੀ ਗਈ ਸੀ ਕਿ ਉਨ੍ਹਾਂ ਦੇ ਪਿਤਾ ਨੂੰ ਹਾਰਟ ਬੀਟ ਕਾਫੀ ਘੱਟ ਹੋਣ ਉਨ੍ਹਾਂ ਨੂੰ ਹਾਰਟ ਸਬੰਧੀ ਸਮੱਸਿਆ ਆਉਣ ਕਾਰਨ ਡੀਐਮਸੀ ਹੀਰੋ ਹਾਰਟ ਦਾਖਿਲ ਕਰਵਾਇਆ ਗਿਆ ਸੀ।



ਇਹ ਵੀ ਪੜ੍ਹੋ: ਚੰਨੀ ਤੋਂ ਬਾਅਦ ਚਰਚਾ ਵਿੱਚ ਮੁੱਖ ਮੰਤਰੀ ਮਾਨ, ਸਟੇਜ ਉੱਤੇ ਕੀਤਾ ਗਰਬਾ ਤੇ ਪਾਇਆ ਭੰਗੜਾ

Last Updated :Oct 2, 2022, 2:16 PM IST
ETV Bharat Logo

Copyright © 2024 Ushodaya Enterprises Pvt. Ltd., All Rights Reserved.