Today's Hukamnama (15-ਮਾਰਚ-2023): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
Published: Mar 15, 2023, 6:31 AM


Today's Hukamnama (15-ਮਾਰਚ-2023): ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
Published: Mar 15, 2023, 6:31 AM
Aaj Da Hukamnama : 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਜਾਂ ਹੁਕਮ ਹੈ ਜਿਸ ਨੂੰ ਮੰਨਣਾ ਵੀ ਲਾਜ਼ਮੀ ਹੁੰਦਾ ਹੈ। ਇਸ ਦੇ ਲਿਖ਼ਤ ਸਰੂਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।
ਅੱਜ ਦਾ ਮੁੱਖਵਾਕ
ਵਿਆਖਿਆ -ਸੋਰਠਿ ਮਹਲਾ ਤੀਜਾ
ਹੇ ਪਿਆਰੇ ਪ੍ਰਭੂ ਜੀ, ਮੇਰੇ ਉੱਤੇ ਇੰਨੀ ਮਿਹਰ ਕਰ, ਕਿ ਜਿੰਨੀ ਦੇਰ ਤੱਕ ਮੇਰੇ ਸਰੀਰ ਵਿੱਚ ਜਾਨ ਹੈ, ਉੰਨਾਂ ਚਿਰ ਮੈਂ ਤੇਰੀ ਸਿਫਤ ਸਲਾਹਿ, ਤੇਰਾ ਨਾਮ ਜਪਦਾ ਰਹਾਂ। ਮਾਲ ਪ੍ਰਭੂ ਜਦੋਂ ਤੂੰ ਮੈਨੂੰ ਇਕ ਪਲ ਲਈ ਭੁੱਲ ਜਾਂਦਾ ਜਾਂ ਵਿਸਾਰ ਜਾਂਦਾ ਹੈ, ਉਹ ਇਕ ਪਲ ਮੇਰੇ ਲਈ ਪੰਜਾਹ ਸਾਲ ਬੀਤ ਜਾਣ ਦੇ ਬਰਾਬਰ ਹੁੰਦੇ ਹਨ। ਅਸੀਂ ਸ਼ੁਰੂ ਤੋਂ ਮੂਰਖ ਅਣਜਾਣ ਬਣੇ ਤੁਰੇ ਹਾਂ, ਪਰ ਹੁਣ ਗੁਰੂ ਸ਼ਬਦ ਦੀ ਬਰਕਤਿ ਨਾਲ ਆਤਮਿਕ ਜੀਵਨ ਦਾ ਚਾਨਣ ਹੋ ਗਿਆ ਹੈ। ਤੂੰ ਹੀ ਅਪਣਾ ਨਾਮ ਜੱਪਣ ਦੀ ਮੈਨੂੰ ਸਮਝ ਬਖਸ਼। ਹੇ ਪ੍ਰਭੂ ਮੈਂ ਤੇਰੇ ਤੋਂ ਹਮੇਸ਼ਾ ਸਦ ਕੇ ਜਾਂਦਾ ਹਾਂ। ਮੈਂ ਤੇਰੇ ਨਾਮ ਉੱਤੇ ਕੁਰਬਾਨ ਹੋ ਜਾਣ ਲਈ ਵੀ ਤਿਆਰ ਹਾਂ।ਰਹਾਉ।
ਹੇ ਭਾਈ, ਅਸੀਂ ਜੀਵ ਗੁਰੂ ਦੇ ਸ਼ਬਦ ਰਾਹੀਂ ਹੀ ਵਿਕਾਰਾਂ ਮੋਹ ਮਾਇਆ ਤੋਂ ਬਚ ਸਕਦੇ ਹਾਂ। ਸ਼ਬਦ ਰਾਹੀਂ ਹੀ ਮੋਹ ਮਾਇਆ ਨੂੰ ਮਾਰ ਕੇ ਆਤਮਿਕ ਜੀਵਨ ਮਿਲਦਾ ਹੈ। ਗੁਰੂ ਦੇ ਸ਼ਬਦ ਨਾਲ ਜੁੜਣ ਤੋਂ ਬਾਅਦ ਵਿਕਾਰਾਂ ਤੋਂ ਮੁਕਤੀ ਮਿਲ ਜਾਂਦੀ ਹੈ। ਗੁਰੂ ਦੇ ਸ਼ਬਦ ਰਾਹੀਂ ਮਨ ਪੱਵਿਤਰ ਹੋ ਜਾਂਦਾ ਹੈ ਅਤੇ ਪ੍ਰਮਾਤਮਾ ਮਨ ਵਿੱਚ ਵਾਸ ਕਰ ਜਾਂਦਾ ਹੈ। ਗੁਰੂ ਦਾ ਸ਼ਬਦ ਹੀ ਨਾਮ ਦੀ ਦਾਤਿ ਬਖ਼ਸ਼ਣ ਵਾਲਾ ਹੈ। ਜਦੋਂ ਸ਼ਬਦ ਵਿੱਚ ਮਨ ਰੰਗਿਆ ਜਾਂਦਾ ਹੈ, ਤਾਂ ਪ੍ਰਮਾਤਮਾ ਵਿੱਚ ਲੀਨ ਹੋ ਜਾਈਦਾ। ਜਿਹੜੇ ਮਨੁੱਖੀ ਸਰੀਰ ਗੁਰੂ ਦੇ ਸ਼ਬਦ ਨਾਲ ਸਾਂਝ ਨਹੀਂ ਪਾਉਂਦੇ, ਨਾਮ ਸਿਮਰ ਨਹੀਂ ਕਰਦੇ, ਉਹ ਮਾਇਆ ਦੇ ਮੋਹ ਵਿੱਚ ਆਤਮਿਕ ਜੀਵਨ ਵੱਲੋਂ ਅੰਨ੍ਹੇ ਬੋਲੇ ਹੋ ਜਾਂਦੇ ਹਨ। ਸੰਸਾਰ ਵਿੱਚ ਆ ਕੇ ਵੀ ਉਹ ਕੁੱਝ ਨਹੀਂ ਖੱਟ ਪਾਉਂਦੇ, ਕੁੱਝ ਨਹੀਂ ਪਾ ਸਕਦੇ। ਉਨ੍ਹਾਂ ਨੂੰ ਪ੍ਰਮਾਤਮਾ ਦੇ ਨਾਮ ਦਾ ਸੁਆਦ ਹੀ ਨਹੀਂ ਆਉਂਦਾ। ਉਹ ਅਪਣਾ ਜੀਵਨ ਵਿਅਰਥ ਗੁਆ ਜਾਂਦੇ ਹਨ। ਉਹ ਮੁੜ ਜੰਮਣ ਮਰਨ ਦੇ ਗੇੜ ਵਿੱਚ ਫਸੇ ਰਹਿੰਦੇ ਹਨ।
ਜਿਵੇਂ ਕੀੜੇ ਗੰਦ ਵਿੱਚ ਰਹਿ ਕੇ ਟਿਕੇ ਰਹਿੰਦੇ ਹਨ, ਤਿਵੇਂ ਮਨ ਦੇ ਪਿੱਛੇ ਤੁਰਨ ਵਾਲੇ ਮੂਰਖ ਅਗਿਆਨਤਾ ਦੇ ਹਨ੍ਹੇਰੇ ਵਿੱਚ ਮਸਤ ਰਹਿੰਦੇ ਹਨ। ਪਰ, ਹੇ ਮਨੁੱਖ, ਜੀਵਾਂ ਦੇ ਵਸ ਕੁਝ ਨਹੀਂ ਹੈ, ਪ੍ਰਭੂ ਆਪ ਹੀਂ ਜੀਵ ਪੈਦਾ ਕਰਕੇ ਉਸ ਦੀ ਸੰਭਾਲ ਕਰਦਾ ਹੈ। ਆਪ ਹੀ, ਜੀਵਨ ਦੇ ਸਹੀ ਰਸਤੇ ਪੈ ਜਾਂਦਾ ਹੈ। ਉਹ ਪ੍ਰਭੂ ਤੋਂ ਬਿਨਾਂ ਹੋਰ ਕੋਈ ਜੋ ਜੀਵਾਂ ਨੂੰ ਪੈਦਾ ਕਰ ਕੇ ਸੰਭਾਲਦਾ ਹੈ। ਪਰ, ਹੇ ਭਾਈ ਕਰਤਾਰ ਪ੍ਰਭੂ ਜੋ ਵੀ ਕੁਝ ਕਰਦਾ ਹੈ, ਉਹੀ ਹੁੰਦਾ ਹੈ, ਧੁਰ ਦਰਗਾਹ ਤੋਂ ਜੀਵਾਂ ਦੇ ਮੱਥੇ ਉੱਤੇ ਲੇਖ ਲਿਖ ਦਿੰਦਾ ਹੈ। ਉਸ ਨੂੰ ਕੋਈ ਹੋਰ ਮਿਟਾ ਨਹੀਂ ਸਕਦਾ। ਨਾਨਕ ਆਖਦਾ ਹੈ, ਉਸ ਪ੍ਰਭੂ ਦੀ ਮਿਹਰ ਨਾਲ ਹੀ ਉਸ ਦਾ ਨਾਮ ਮਨੁੱਖ ਦੇ ਮਨ ਵਿੱਚ ਵੱਸ ਸਕਦਾ ਹੈ। ਕੋਈ ਹੋਰ ਇਹ ਦਾਤਿ ਦੇਣ ਯੋਗ ਨਹੀਂ ਹੈ।੪।੪।
