Hukamnama (14-03-2023): ਪੜ੍ਹੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
Published: Mar 14, 2023, 6:31 AM


Hukamnama (14-03-2023): ਪੜ੍ਹੋ, ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਤੋਂ ਅੱਜ ਦਾ ਹੁਕਮਨਾਮਾ
Published: Mar 14, 2023, 6:31 AM
Today's Hukamnama : 'ਹੁਕਮਨਾਮਾ' ਸ਼ਬਦ 'ਹੁਕਮ' ਤੇ 'ਨਾਮਾ' ਨੂੰ ਮਿਲ ਕੇ ਬਣਿਆ ਹੈ। 'ਹੁਕਮ' ਦਾ ਮਤਲਬ ਹੈ- ਆਗਿਆ, ਫ਼ੁਰਮਾਨ, ਫ਼ਤਵਾ, ਪਰਵਾਨਾ, ਅਮਰ, ਸ਼ਬਦ ਆਦਿ ਹੈ। 'ਨਾਮਾ' ਦਾ ਮਤਲਬ, ਖਤ, ਪੱਤਰ ਜਾਂ ਚਿੱਠੀ ਹੈ। ਆਮ ਬੋਲਚਾਲ ਦੀ ਭਾਸ਼ਾ ਵਿੱਚ ਹੁਕਮਨਾਮਾ ਉਹ ਲਿਖਤੀ ਸੰਦੇਸ਼ ਜਾਂ ਹੁਕਮ ਹੈ ਜਿਸ ਨੂੰ ਮੰਨਣਾ ਵੀ ਲਾਜ਼ਮੀ ਹੁੰਦਾ ਹੈ। ਇਸ ਦੇ ਲਿਖ਼ਤ ਸਰੂਪ ਨੂੰ ਨਜ਼ਰਅੰਦਾਜ਼ ਨਹੀਂ ਕੀਤਾ ਜਾ ਸਕਦਾ ਹੈ।
ਅੱਜ ਦਾ ਮੁੱਖਵਾਕ
ਜੈਤਸਰੀ ਮਹਲਾ ਚੌਥਾ ਘਰੁ ਪਹਿਲਾਂ ਚਉਪਦੇ
ੴ ਸਤਿਗੁਰ ਪ੍ਰਸਾਦਿ॥
ਵਿਆਖਿਆ: ਹੇ ਭਾਈ, ਜਦੋਂ ਗੁਰੂ ਨੇ ਮੇਰੇ ਸਿਰ ਉੱਤੇ ਆਪਣਾ ਹੱਥ ਰੱਖਿਆ, ਤਾਂ ਮੇਰੇ ਹਿਰਦੇ/ਮਨ ਵਿੱਚ ਪ੍ਰਮਾਤਮਾ ਦਾ ਰਤਨ ਵਰਗਾ ਬੇਸ਼ਕੀਮਤੀ ਨਾਮ ਆ ਵੱਸਿਆ। ਹੇ ਭਾਈ, ਜਿਸ ਵੀ ਮਨੁੱਖ ਨੂੰ ਗੁਰੂ ਨੇ ਪ੍ਰਮਾਤਮਾ ਦਾ ਨਾਮ ਦਿੱਤਾ ਹੈ, ਉਸ ਦੇ ਅਨੇਕਾਂ ਜਨਮਾਂ ਦੇ ਪਾਪ ਦੁੱਖ ਦੂਰ ਹੋ ਗਏ ਹਨ। ਉਸ ਦੇ ਸਿਰੋਂ ਪਾਪਾਂ ਦਾ ਕਰਜ਼ ਉਤਰ ਗਿਆ।੧। ਹੇ ਮੇਰੇ ਮਨ, ਸਦਾ ਪ੍ਰਮਾਤਮਾ ਦਾ ਨਾਮ ਸਿਮਰ ਕਰਿਆ ਕਰ, ਪ੍ਰਮਾਤਮਾ ਸਾਰੇ ਪਦਾਰਥ ਸੁੱਖ ਦੇਣ ਵਾਲਾ ਹੈ। ਹੇ ਮੇਰੇ ਮਨ, ਗੁਰੂ ਦੀ ਸ਼ਰਨ ਪਿਆ ਰਹੇਗਾ, ਤਾਂ ਪੂਰੇ ਗੁਰੂ ਨੇ ਹੀ ਪ੍ਰਮਾਤਮਾ ਦਾ ਨਾਮ ਹਿਰਦੇ-ਮਨ ਵਿੱਚ ਪੱਕਾ ਕੀਤਾ ਹੈ ਅਤੇ ਨਾਮ ਤੋਂ ਬਿਨਾਂ ਮਨੁੱਖ ਜ਼ਿੰਦਗੀ ਵਿਅਰਥ ਚਲੀ ਜਾਂਦੀ ਹੈ।ਰਹਾਉ।
ਹੇ ਭਾਈ, ਜਿਹੜੇ ਮਨੁੱਖ ਆਪਣੇ ਮਨ ਦੇ ਪਿੱਛੇ ਤੁਰਦੇ ਹਨ, ਉਹ ਗੁਰੂ ਦੀ ਸ਼ਰਨ ਤੋਂ ਬਿਨਾਂ ਮੂਰਖ ਹੋਏ ਰਹਿੰਦੇ ਹਨ। ਉਹ ਸਦਾ ਮਾਇਆ ਦੇ ਮੋਹ ਵਿੱਚ ਫਸੇ ਰਹਿੰਦੇ ਹਨ। ਉਨ੍ਹਾਂ ਨੇ ਕਦੇ ਵੀ ਗੁਰੂ ਦਾ ਆਸਰਾ ਨਹੀਂ ਲਿਆ, ਉਨ੍ਹਾਂ ਦਾ ਸਾਰਾ ਜੀਵਨ ਬੇਕਾਰ ਚਲਾ ਜਾਂਦਾ ਹੈ।੨। ਹੇ ਭਾਈ, ਜਿਹੜੇ ਮਨੁੱਖ ਗੁਰੂ ਦੇ ਚਰਨਾਂ ਦਾ ਓਟ ਆਸਰਾ ਲੈਂਦੇ ਹਨ, ਉਹ ਖਸਮ ਵਾਲੇ ਬਣ ਜਾਂਦੇ ਹਨ। ਉਨ੍ਹਾਂ ਦੀ ਜ਼ਿੰਦਗੀ ਕਾਮਯਾਬ ਹੋ ਜਾਂਦੀ ਹੈ, ਸਫ਼ਲ ਹੋ ਜਾਂਦੀ ਹੈ। ਹੇ ਹਰੀ, ਹੇ ਜਗਤ ਦੇ ਨਾਥ, ਮੇਰੇ ਉੱਤੇ ਮਿਹਰ ਕਰ, ਮੈਨੂੰ ਆਪਣੇ ਦਾਸਾਂ ਦਾ ਦਾਸ ਬਣਾ ਕੇ ਰੱਖ ਲੈ।੩। ਹੇ ਗੁਰੂ, ਅਸੀਂ ਜੀਵ ਮੋਹ ਮਾਇਆ ਵਿੱਚ ਅੰਨ੍ਹੇ ਹੋ ਰਹੇ ਹਾਂ, ਅਸੀਂ ਆਤਮਿਕ ਜੀਵਨ ਦੀ ਸੂਝ ਤੋਂ ਸੱਖਣੇ ਹਾਂ। ਸਾਨੂੰ ਸਹੀ ਜੀਵਨ-ਜੁਗਤਿ ਦੀ ਸੂਝ ਸਮਧ ਨਹੀਂ ਹੈ। ਅਸੀਂ ਤੇਰੇ ਦੱਸੇ ਦਰਸ਼ਾਏ ਹੋਏ ਜੀਵਨ ਰਾਹ ਉੱਤੇ ਤੁਰ ਨਹੀਂ ਸਕਦੇ। ਨਾਨਕ ਆਖਦੇ ਹਨ ਕਿ ਹੇ ਗੁਰੂ, ਸਾਨੂੰ ਅੰਨ੍ਹਿਆਂ ਨੂੰ ਆਪਣਾ ਪੱਲਾ ਫੜਾ ਦੇ, ਤਾਂ ਕਿ ਤੇਰੇ ਪੱਲੇ ਲੱਗ ਕੇ ਅਸੀਂ ਤੇਰੇ ਦੱਸੇ ਦਰਸ਼ਾਏ ਹੋਏ ਰਸਤੇ ਉੱਤੇ ਤੁਰ ਸਕੀਏ।੪।੧।
ਇਹ ਵੀ ਪੜ੍ਹੋ: Daily Rashifal In Punjabi : ਜਾਣੋ ਕੀ ਕਹਿੰਦੀ ਹੈ ਤੁਹਾਡੀ ਰਾਸ਼ੀ, ਕਿਵੇਂ ਰਹੇਗਾ ਅੱਜ ਦਾ ਦਿਨ
