ਪਿਛਲੇ ਮਹੀਨੇ ਛੇਹਰਟਾ ਵਿੱਚ ਲੁੱਟ ਦੀ ਨੀਅਤ ਨਾਲ ਕਤਲ ਕਰਨ ਵਾਲੇ ਮਾਸਟਰ ਮਾਇੰਡ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
Published: Nov 15, 2023, 4:58 PM

ਪਿਛਲੇ ਮਹੀਨੇ ਛੇਹਰਟਾ ਵਿੱਚ ਲੁੱਟ ਦੀ ਨੀਅਤ ਨਾਲ ਕਤਲ ਕਰਨ ਵਾਲੇ ਮਾਸਟਰ ਮਾਇੰਡ ਨੂੰ ਪੁਲਿਸ ਨੇ ਕੀਤਾ ਗ੍ਰਿਫਤਾਰ
Published: Nov 15, 2023, 4:58 PM
ਅੰਮ੍ਰਿਤਸਰ ਦੇ ਛੇਹਰਟਾ ਵਿੱਚ ਲੁੱਟ ਦੀ ਨੀਅਤ ਨਾਲ ਕਤਲ ਕਰਨ ਵਾਲੇ ਮਾਸਟਰ ਮਾਇੰਡ ਨੂੰ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਹੈ। The mastermind who killed with the intention of robbery was arrested in Cheharta, Amritsar
ਅੰਮ੍ਰਿਤਸਰ : ਪੰਜਾਬ ਵਿੱਚ ਕਾਨੂੰਨ ਪ੍ਰਬੰਧ ਪੂਰੀ ਤਰੀਕੇ ਨਾਲ ਫੇਲ ਹੁੰਦਾ ਨਜਰ ਆ ਰਿਹਾ ਹੈ। ਰੋਜਾਨਾ ਹੀ ਲੁੱਟ ਖੋਹ ਅਤੇ ਕਤਲ ਦੀਆਂ ਵਾਰਦਾਤਾਂ ਸਾਹਮਣੇ ਆ ਰਹੀਆਂ ਸਨ, ਜਿਸਨੂੰ ਲੈ ਕੇ ਪੁਲਿਸ ਵੀ ਕਾਫੀ ਚਿੰਤਤ ਨਜ਼ਰ ਆ ਰਹੀ ਸੀ। ਪੁਲਿਸ ਵੱਲੋਂ ਹਰ ਇੱਕ ਤਰੀਕੇ ਅਪਣਾ ਕੇ ਲੁਟੇਰਿਆਂ ਉੱਪਰ ਨਕੇਲ ਕੱਸਣ ਦੀਆਂ ਕੋਸ਼ਿਸ਼ਾਂ ਕੀਤੀਆਂ ਜਾ ਰਹੀਆਂ ਹਨ। ਇਸ ਦੌਰਾਨ ਅੰਮ੍ਰਿਤਸਰ ਛੇਹਰਟਾ ਪੁਲਿਸ ਨੂੰ ਉਸ ਸਮੇਂ ਸਫਲਤਾ ਹਾਸਿਲ ਹੋਈ ਜਦੋਂ ਪੁਲਿਸ ਨੇ ਪਿਛਲੇ ਮਹੀਨੇ ਹੋਏ ਕਤਲ ਦੇ ਮਾਮਲੇ ਵਿੱਚ ਆਰੋਪੀਆਂ ਨੂੰ ਗ੍ਰਿਫਤਾਰ ਕਰ ਲਿੱਤਾ ਹੈ।
ਦੋ ਮੁਲਜ਼ਮ ਪਹਿਲਾਂ ਹੀ ਗ੍ਰਿਫ਼ਤਾਰ : ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਐਸਐਚਓ ਨਿਸ਼ਾਨ ਸਿੰਘ ਨੇ ਦੱਸਿਆ ਕਿ ਥਾਣਾ ਛੇਹਰਟਾ ਅਧੀਨ ਭੱਲਾ ਕਲੋਨੀ ਵਿਖੇ ਇਕ ਦੁਕਾਨ ਦੇ ਉੱਪਰ ਲੁੱਟ ਦੀ ਨੀਤ ਨਾਲ ਕੁਝ ਆਰੋਪੀਆਂ ਵੱਲੋਂ ਦੁਕਾਨਦਾਰ ਦਾ ਕਤਲ ਕਰਨ ਦਾ ਮਾਮਲਾ ਸਾਹਮਣੇ ਆਇਆ ਸੀ, ਜਿਸ ਵਿੱਚ ਮੁਲਜ਼ਮਾਂ ਵੱਲੋਂ ਦੁਕਾਨ ਦੇ ਉੱਪਰ 9500 ਦੀ ਲੁੱਟ ਵੀ ਕੀਤੀ ਗਈ ਸੀ। ਇਸ ਮਾਮਲੇ ਵਿੱਚ ਪੁਲਿਸ ਵੱਲੋਂ ਦੋ ਵਿਅਕਤੀਆਂ ਨੂੰ ਪਹਿਲਾਂ ਹੀ ਗ੍ਰਫਤਾਰ ਕਰ ਦਿੱਤਾ ਗਿਆ ਸੀ ਅਤੇ ਹੁਣ ਇਸ ਮਾਮਲੇ ਵਿੱਚ ਪੁਲਿਸ ਨੇ ਇਸ ਲੁੱਟ ਦੇ ਮਾਸਟਰਮਾਇੰਡ ਅਰਸ਼ਦੀਪ ਸਿੰਘ ਉਰਫ ਘੁੱਲੀ ਨੂੰ ਵੀ ਗ੍ਰਿਫਤਾਰ ਕਰ ਲਿੱਤਾ ਹੈ। ਪੁਲਿਸ ਨੇ ਦੱਸਿਆ ਕਿ ਇਹ ਲੁੱਟ ਖੋਹ ਦੀਆਂ ਵਾਰਦਾਤਾਂ ਨੂੰ ਅੰਜਾਮ ਦਿੰਦੇ ਸਨ ਅਤੇ ਅਰਸ਼ਦੀਪ ਸਿੰਘ ਉਰਫ ਘੁਲੀ ਜੋ ਕਿ ਜਿਲਾ ਤਰਨਤਰਨ ਦਾ ਰਹਿਣ ਵਾਲਾ ਹੈ ਜਿਸ ਨੂੰ ਕਿ ਹੁਣ ਪੁਲਿਸ ਨੇ ਗ੍ਰਿਫਤਾਰ ਕਰ ਲਿਆ ਗਹੈ।
- ਪਰਾਲੀ ਸਾੜਨ ਦੇ ਮਾਮਲੇ ਨੂੰ ਲੈ ਕੇ ਸਰਕਾਰ ਨੂੰ ਸਿੱਧੇ ਹੋਏ ਕਿਸਾਨ, ਕਿਹਾ - ਪਟਾਕੇ ਚਲਾਉਣ ਵਾਲਿਆਂ 'ਤੇ ਕਾਰਵਾਈ ਕਿਉਂ ਨਹੀਂ ?
- Murdered in Moga: ਮੋਗਾ ਵਿੱਚ ਤਾੜ-ਤਾੜ ਚੱਲੀਆਂ 15 ਤੋਂ ਵੱਧ ਗੋਲੀਆਂ, ਇੱਕ ਨੌਜਵਾਨ ਦੀ ਮੌਤ ਤੇ ਇੱਕ ਜ਼ਖ਼ਮੀ
- 'ਭਾਈ ਰਾਜੋਆਣਾ ਸਬੰਧੀ ਪਟੀਸ਼ਨ ਦੇ ਨਿਪਟਾਰੇ ਲਈ ਸ੍ਰੀ ਅਕਾਲ ਤਖ਼ਤ ਸਾਹਿਬ ਵੱਲੋਂ ਸ਼੍ਰੋਮਣੀ ਕਮੇਟੀ ਤੇ ਦਿੱਲੀ ਕਮੇਟੀ ਨੂੰ ਪੈਰਵਾਈ ਲਈ ਪੱਤਰ ਜਾਰੀ'
ਪੁਲਿਸ ਦਾ ਕਹਿਣਾ ਹੈ ਕਿ ਇਹ ਅਰਸ਼ਦੀਪ ਸਿੰਘ ਉਰਫ ਘੁੱਲੀ ਭੱਲਾ ਕਲੋਨੀ ਵਿਖੇ ਹੋਏ ਕਤਲ ਦੀ ਵਾਰਦਾਤ ਦਾ ਮਾਸਟਰ ਮਾਇੰਡ ਸੀ ਅਤੇ ਪੁਲਿਸ ਨੇ ਇਸ ਦੇ ਕੋਲੋਂ ਵਾਰਦਾਤ ਸਮੇਂ ਵਰਤਿਆ ਪਿਸਤੋਲ ਵੀ ਬਰਾਮਦ ਕਰ ਲਿਆ ਹੈ। ਫਿਲਹਾਲ ਪੁਲਿਸ ਵੱਲੋਂ ਇਸ ਨੂੰ ਗ੍ਰਿਫਤਾਰ ਕਰਕੇ ਇਸ ਦਾ ਅਦਾਲਤ ਵੱਲੋਂ ਰਿਮਾਂਡ ਲਿੱਤਾ ਜਾਵੇਗਾ ਅਤੇ ਹੋਰ ਵੀ ਬਰੀਕੀ ਨਾਲ ਪੁੱਛਗਿੱਛ ਕੀਤੀ ਜਾਵੇਗੀ ਅਤੇ ਇਹ ਵੀ ਪਤਾ ਲਗਾਇਆ ਜਾ ਰਿਹਾ ਹੈ ਕਿ ਇਸ ਦੇ ਉੱਪਰ ਪਹਿਲਾਂ ਕੋਈ ਅਪਰਾਧਿਕ ਮਾਮਲੇ ਹਨ ਜਾਂ ਨਹੀਂ।
