ਹੁੱਕਾ ਬਾਰ 'ਚ ਰੇਡ, ਅੰਮ੍ਰਿਤਸਰ ਪੁਲਿਸ ਨੇ ਬਿਨਾਂ ਲਾਇਸੈਂਸ ਹੁੱਕਾ ਸਰਵ ਕਰ ਰਹੇ ਪਿਓ-ਪੁੱਤ ਹਿਰਾਸਤ 'ਚ ਲਏ
Updated on: Jan 22, 2023, 2:25 PM IST

ਹੁੱਕਾ ਬਾਰ 'ਚ ਰੇਡ, ਅੰਮ੍ਰਿਤਸਰ ਪੁਲਿਸ ਨੇ ਬਿਨਾਂ ਲਾਇਸੈਂਸ ਹੁੱਕਾ ਸਰਵ ਕਰ ਰਹੇ ਪਿਓ-ਪੁੱਤ ਹਿਰਾਸਤ 'ਚ ਲਏ
Updated on: Jan 22, 2023, 2:25 PM IST
ਸ਼ਨੀਵਾਰ ਦੇਰ ਰਾਤ ਅੰਮ੍ਰਿਤਸਰ ਪੁਲਿਸ ਵੱਲੋਂ ਲਾਰੈਂਸ ਰੋਡ ਉੱਤੇ ਇੱਕ ਹੂਕਾ ਬਾਰ ਵਿੱਚ ਰੇਡ ਕੀਤੀ ਗਈ। ਹੁੱਕਾ ਬਾਰ ਵਿਚ ਘੱਟ ਉਮਰ ਦੇ ਨੌਜਵਾਨਾਂ ਨੂੰ ਹੁੱਕਾ ਦਿੱਤਾ ਜਾ ਰਿਹਾ ਸੀ। ਪੁਲਿਸ ਅਧਿਕਾਰੀ ਨੇ ਦੱਸਿਆ ਇਹ ਬਿਨਾਂ ਲਾਇਸੈਂਸ ਹੁੱਕਾ ਬਾਰ ਚਲਾ ਰਹੇ ਸਨ। ਪੁਲਿਸ ਵੱਲੋਂ 5 ਹੁੱਕੇ ਅਤੇ ਮੁਲਜ਼ਮ ਪਿਉ-ਪੁੱਤ ਨੂੰ ਕਾਬੂ ਕੀਤਾ ਗਿਆ।
ਅੰਮ੍ਰਿਤਸਰ: ਥਾਣਾ ਸਿਵਲ ਲਾਈਨ ਦੀ ਪੁਲਿਸ ਵੱਲੋਂ ਮੁਖਬਿਰ ਦੀ ਸੂਚਨਾ ਦੇ ਆਧਾਰ ਉੱਤੇ ਲਾਰੈਂਸ ਰੋਡ 'ਤੇ ਇੱਕ ਹੁੱਕਾ ਬਾਰ ਵਿੱਚ ਰੇਡ ਕੀਤੀ ਗਈ। ਏਸੀਪੀ ਨਾਰਥ ਵਰਿੰਦਰ ਸਿੰਘ ਖੋਸਾ ਨੇ ਦੱਸਿਆ ਕਿ ਸੂਚਨਾ ਮਿਲੀ ਸੀ ਕਿ ਇਸ ਹੁੱਕਾ ਬਾਰ ਵਿੱਚ ਕਈ ਘੱਟ ਉਮਰ ਦੇ ਲੜਕੇ ਲੜਕੀਆਂ ਤੰਬਾਕੂ ਦਾ ਸੇਵਨ ਕਰ ਰਹੇ ਹਨ। ਇਸ ਦੇ ਨਾਲ ਹੀ, ਬਿਨਾਂ ਲਾਈਸੈਂਸ ਹੂਕਾ ਸਰਵ ਕੀਤਾ ਜਾ ਰਿਹਾ ਹੈ। ਜੇਕਰ ਹੁਣੇ ਰੇਡ ਕੀਤਾ ਜਾਵੇ, ਤਾਂ ਕਾਬੂ ਆ ਸਕਦੇ ਹਨ। ਇਸ ਸੂਚਨਾ 'ਤੇ ਸਾਡੀ ਪੁਲਿਸ ਟੀਮ ਨੇ ਮੁਖਬਰ ਨੂੰ ਮੁਨਾਸਿਬ ਹਦਾਇਤ ਕਰਕੇ ਫਾਰਗ ਕੀਤਾ ਅਤੇ ਹੁੱਕਾ ਬਾਰ ਵਿੱਚ ਰੇਡ ਕੀਤੀ ਗਈ।
ਹੁੱਕਾ ਬਾਰ ਮਾਲਿਕ ਉੱਤੇ ਪਹਿਲਾਂ ਵੀ 3 ਮਾਮਲੇ ਦਰਜ: ਪੁਲਿਸ ਕਰਮਚਾਰੀਆ ਨਾਲ ਮਿਲ ਕੇ ਉਕਤ ਹੁੱਕਾ ਬਾਰ ਵਿੱਚ ਛਾਪੇਮਾਰੀ ਕਰਨ ਉੱਤੇ ਉੱਥੋਂ ਕਈ ਨਾਬਾਲਗ ਨੌਜਵਾਨ ਵੀ ਫੜ੍ਹੇ ਗਏ, ਜੋ ਹੁੱਕੇ ਦਾ ਸੇਵਨ ਕਰ ਰਹੇ ਸੀ। ਹੁੱਕਾ ਸਰਵ ਕਰ ਰਹੇ ਨੌਜਵਾਨ ਪੁਲਿਸ ਪਾਰਟੀ ਨੂੰ ਦੇਖਕੇ ਮੌਕੇ ਤੋਂ ਖਿਸਕਣ ਲੱਗੇ, ਤਾਂ ਪੁਲਿਸ ਕਰਮਚਾਰੀਆ ਦੀ ਮਦਦ ਨਾਲ ਉਨ੍ਹਾਂ ਨੂੰ ਕਾਬੂ ਕਰ ਲਿਆ ਗਿਆ। ਇਸ ਹੁੱਕਾ ਬਾਰ ਮਾਲਿਕ ਉੱਤੇ ਪਹਿਲਾ ਵੀ ਮਾਮਲਾ ਦਰਜ ਹੈ। ਉਸ ਨੇ ਆਪਣਾ ਨਾਮ ਰਾਜੇਸ਼ ਅਰੋੜਾ ਪੁੱਤਰ ਮੁੱਲਖ ਰਾਜ ਅਤੇ ਦੂਜੇ ਨੇ ਆਪਣਾ ਨਾਮ ਮਹਿਕ ਅਰੋੜਾ ਪੁੱਤਰ ਰਾਜੇਸ਼ ਅਰੋੜਾ ਵਾਸੀਆਨ ਗਲੀ ਨੰਬਰ 07 ਮੇਨ ਬਜਾਰ ਡੈਮ ਗੰਜ ਅੰਮ੍ਰਿਤਸਰ ਦੱਸਿਆ। ਇਹ ਦੋਵੇਂ ਮੁਲਜ਼ਮ ਪਿਉ ਪੁੱਤ ਹਨ।
ਹੁੱਕਾ ਬਾਰ ਚਲਾ ਰਹੇ ਪਿਉ-ਪੁੱਤ ਗ੍ਰਿਫਤਾਰ: ਰੈਸਟੋਰੇਂਟ ਵਿੱਚ ਹੁੱਕਾ ਪੀ ਰਹੇ ਗ੍ਰਾਹਕ ਮੌਕੇ ਤੋਂ ਖਿਸਕਣ ਵਿਚ ਕਾਮਯਾਬ ਹੋ ਗਏ, ਜੋ ਰਜੇਸ਼ ਅਰੋੜਾ ਅਤੇ ਮਹਿਕ ਅਰੋੜਾ ਦੇ ਹੱਥਾਂ ਵਿੱਚ ਫੜਿਆ ਹੁੱਕਾ ਅਤੇ ਟੇਬਲ ਉੱਤੇ ਪਏ ਤਿੰਨ ਹੁੱਕੇ, ਯਾਨੀ ਕੁੱਲ ਪੰਜ ਹੁੱਕੇ ਚਾਲੂ ਹਾਲਤ ਵਿਚ ਸਨ, ਜਿਨ੍ਹਾਂ ਨੂੰ ਠੰਡਾ ਕੀਤਾ ਗਿਆ ਅਤੇ ਜ਼ਬਤ ਕੀਤੇ ਗਏ। ਵਰਿੰਦਰ ਸਿੰਘ ਖੋਸਾ ਨੇ ਕਿਹਾ ਕਿ ਰੈਸਟੋਰੈਂਟ ਵਿੱਚ ਹੁੱਕਾ ਸਰਵ ਕਰਨ ਸਬੰਧੀ ਲਾਇਸੈਂਸ ਦੀ ਮੰਗ ਕੀਤੀ ਗਈ, ਤਾਂ ਹੁੱਕੇ ਸਰਵ ਕਰਨ ਸਬੰਧੀ ਕੋਈ ਵੀ ਲਾਈਸੈਂਸ ਵਗੈਰਾ ਪੇਸ਼ ਨਹੀਂ ਕਰ ਸਕਿਆ। ਇਸ ਉੱਤੇ ਬਰਾਮਦ ਉਕਤ ਪੰਜ ਹੁੱਕਿਆ ਅਤੇ ਦੋਵੇਂ ਪਿਉ ਪੁੱਤ ਨੂੰ ਕਾਬੂ ਕੀਤਾ ਗਿਆ ਹੈ। ਇਨ੍ਹਾਂ ਖ਼ਿਲਾਫ ਮਾਮਲਾ ਦਰਜ ਕੀਤਾ ਗਿਆ ਹੈ। ਪੁਲਿਸ ਅਧਿਕਾਰੀ ਨੇ ਦੱਸਿਆ ਕਿ ਇਨ੍ਹਾਂ ਖ਼ਿਲਾਫ ਪਹਿਲਾਂ ਵੀ ਤਿੰਨ ਮਾਮਲੇ ਦਰਜ ਹਨ।
ਇਹ ਵੀ ਪੜ੍ਹੋ: ਲੜਕੀ ਵੱਲੋਂ ਅੰਮ੍ਰਿਤਸਰ ਦੇ ਟ੍ਰਿਲਿਅਮ ਮਾਲ ਦੀ ਛੱਤ 'ਤੋਂ ਖੁਦਕੁਸ਼ੀ ਕਰਨ ਦੀ ਕੋਸ਼ਿਸ਼, ਜਾਣੋ ਵਜ੍ਹਾਂ
