ਗੁਰਬਾਣੀ ਪ੍ਰਸਾਰਣ ਨੂੰ ਲੈਕੇ ਆਹਮੋ-ਸਾਹਮਣੇ ਸ਼੍ਰੋਮਣੀ ਕਮੇਟੀ ਅਤੇ ਪੰਜਾਬ ਸਰਕਾਰ, ਗੁਰਬਾਣੀ ਪ੍ਰਸਾਰਣ ਦੇ ਚਾਹਵਾਨਾਂ ਨੂੰ ਓਪਨ ਟੈਂਡਰ ਦੇਵੇਗੀ ਸ਼੍ਰੋਮਣੀ ਕਮੇਟੀ

author img

By

Published : May 23, 2023, 4:53 PM IST

On the issue of Gurbani broadcast, the SGPC president announced to issue an open tender

ਅੰਮ੍ਰਿਤਸਰ ਵਿੱਚ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਗੁਰਬਾਣੀ ਦੇ ਪ੍ਰਸਾਰਣ ਨੂੰ ਲੈਕੇ ਉੱਠ ਰਹੇ ਸਵਾਲਾਂ ਦਾ ਕਰਾਰੇ ਸ਼ਬਦਾਂ ਵਿੱਚ ਜਵਾਬ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੁਲਾਈ 2023 ਵਿੱਚ ਗੁਰਬਾਣੀ ਦੇ ਪ੍ਰਸਾਰਣ ਲਈ ਓਪਨ ਟੈਂਡਰ ਦਿੱਤੇ ਜਾਣਗੇ ਅਤੇ ਜਿਸ ਕਿਸੇ ਵਿੱਚ ਵੀ ਸਮਰੱਥਾ ਹੈ ਉਹ ਗੁਰਬਾਣੀ ਦੇ ਪ੍ਰਸਾਰਣ ਦੀਆਂ ਤੈਅ ਸ਼ਰਤਾਂ ਨੂੰ ਪੂਰਾ ਕਰਕੇ ਪ੍ਰਸਾਰਣ ਦਾ ਅਧਿਕਾਰ ਲੈ ਸਕਦਾ ਹੈ।

ਗੁਰਬਾਣੀ ਪ੍ਰਸਾਰਣ ਨੂੰ ਲੈਕੇ ਭਖਿਆ ਵਿਵਾਦ

ਅੰਮ੍ਰਿਤਸਰ: ਪੰਜਾਬ ਦੇ ਮੁੱਖ ਮੰਤਰੀ ਭਗਵੰਤ ਮਾਨ ਨੇ ਅੱਜ ਸ਼ਰੇਆਮ ਐੱਸਜੀਪੀਸੀ ਨੂੰ ਚੁਣੌਤੀ ਦਿੰਦਿਆਂ ਕਿਹਾ ਕਿ ਧਾਰਮਿਕ ਸੰਸਥਾ ਹੈ ਤਾਂ ਧਾਰਮਿਕ ਸੰਸਥਾ ਦੀ ਤਰ੍ਹਾਂ ਕੰਮ ਕਰਦਿਆਂ ਦੇਸ਼-ਵਿਦੇਸ਼ ਵਿੱਚ ਗੁਰਬਾਣੀ ਦਾ ਪ੍ਰਸਾਰਣ ਪਹੁੰਚਾਉਣ ਲਈ ਸਿਰਫ ਬਾਦਲਾਂ ਦੇ ਚੈਨਲ ਨੂੰ ਹੀ ਹੱਕ ਕਿਉਂ ਦਿੱਤਾ ਗਿਆ ਹੈ। ਸੀਐੱਮ ਮਾਨ ਨੇ ਕਿਹਾ ਕਿ ਐੱਸਜੀਪੀਸੀ ਪ੍ਰਧਾਨ ਨੂੰ ਚਾਹੀਦਾ ਹੈ ਕਿ ਸਭ ਕੋਲ ਇਲਾਹੀ ਬਾਣੀ ਪਹੁੰਚਾਉਣ ਲਈ ਸੂਬੇ ਦੇ ਹੋਰ ਚੈਨਲਾਂ ਨੂੰ ਵੀ ਅਧਿਕਾਰ ਦਿੱਤਾ ਜਾਵੇ। ਉਨ੍ਹਾਂ ਇਹ ਵੀ ਕਿਹਾ ਕਿ ਪੰਜਾਬ ਸਰਕਾਰ ਗੁਰਬਾਣੀ ਦਾ ਮੁਫਤ ਪ੍ਰਸਾਰਣ ਘਰ-ਘਰ ਪਹੁੰਚਾਉਣ ਲਈ ਖੁੱਦ ਪ੍ਰਬੰਧ ਕਰੇਗੀ ਜੇਕਰ ਸ਼੍ਰੋਮਣੀ ਕਮੇਟੀ ਸਾਥ ਦੇਵੇ।

ਸ਼੍ਰੋਮਣੀ ਕਮੇਟੀ ਦਾ ਜਵਾਬ: ਇਸ ਪੂਰੇ ਮਾਮਲੇ ਉੱਤੇ ਰੋਹ ਵਿੱਚ ਆਏ ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਪੰਜਾਬ ਦੇ ਮੁੱਖ ਮੰਤਰੀ ਨੂੰ ਸਪੱਸ਼ਟ ਜਵਾਬ ਦਿੰਦਿਆਂ ਦੱਸਿਆ ਕਿ ਕਿਸ ਤਰ੍ਹਾ 2007 ਵਿੱਚ ਪੀਟੀਸੀ ਨੈਟਵਰਕ ਕੋਲ ਗੁਰਬਾਣੀ ਦੇ ਅਧਿਕਾਰ ਆਏ ਅਤੇ ਕਿਸ ਤਰ੍ਹਾਂ ਹੁਣ ਤੱਕ ਇਸ ਨੈਟਵਰਕ ਵੱਲੋਂ ਬਗੈਰ ਕੋਈ ਪੈਸੇ ਲਏ ਦੇਸ਼-ਦੁਨੀਆਂ ਵਿੱਚ ਗੁਰਬਾਣੀ ਕੀਰਤਨ ਨੂੰ ਪਹੁੰਚਾਇਆ ਜਾ ਰਿਹ ਹੈ। ਉਨ੍ਹਾਂ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਗੁਰਬਾਣੀ ਪ੍ਰਸਾਰਣ ਦਾ ਅਧਿਕਾਰ ਹੋਰ ਹੱਥਾਂ ਵਿੱਚ ਸੌਂਪਣ ਲਈ ਪੈਸੇ ਦੇਣ ਦੀ ਗੱਲ ਕਰ ਰਹੇ ਨੇ ਪਰ ਸ਼੍ਰੋਮਣੀ ਕਮੇਟੀ ਦੇਸ਼-ਦੁਨੀਆਂ ਵਿੱਚ ਗੁਰਬਾਣੀ ਦਾ ਪ੍ਰਸਾਰਣ ਕਰਨ ਲਈ ਖੁੱਦ ਸਮਰੱਥ ਹੈ। ਉਨ੍ਹਾਂ ਕਿਹਾ ਕਿ ਪੰਜਾਬ ਸਰਕਾਰ ਦੇ ਪੈਸੇ ਦੀ ਉਨ੍ਹਾਂ ਨੂੰ ਗੁਰਬਾਣੀ ਪ੍ਰਸਾਰਣ ਲਈ ਜ਼ਰੂਰਤ ਨਹੀਂ ਹੈ।

ਜੁਲਾਈ ਵਿੱਚ ਓਪਨ ਟੈਂਡਰ: ਸ਼੍ਰੋਮਣੀ ਕਮੇਟੀ ਪ੍ਰਧਾਨ ਨੇ ਕਿਹਾ ਕਿ ਸਾਲ 2012 ਵਿੱਚ ਪੀਟੀਸੀ ਨਾਲ ਗੁਰਬਾਣੀ ਪ੍ਰਸਾਰਣ ਦਾ ਕਰਾਰ ਹੋਇਆ ਸੀ ਅਤੇ ਜੁਲਾਈ 2023 ਵਿੱਚ ਇਹ ਕਰਾਰ ਖਤਮ ਹੋਣ ਜਾ ਰਿਹਾ ਹੈ। ਉਨ੍ਹਾਂ ਕਿਹਾ ਕਿ ਜੁਲਾਈ ਵਿੱਚ ਹੀ ਸ਼੍ਰੋਮਣੀ ਕਮੇਟੀ ਵੱਲੋਂ ਓਪਨ ਟੈਂਡਰ ਕੱਢਿਆ ਜਾਵੇਗਾ ਅਤੇ ਜਿਸ ਵੀ ਧਿਰ ਜਾਂ ਚੈਨਲ ਵਿੱਚ ਗੁਰਬਾਣੀ ਨੂੰ ਦੁਨੀਆਂ ਭਰ ਵਿੱਚ ਪ੍ਰਸਾਰਣ ਕਰਨ ਦਾ ਮਾਦਾ ਹੈ ਉਹ ਟੈਂਡਰ ਲੈ ਸਕਦੇ ਨੇ। ਉਨ੍ਹਾਂ ਕਿਹਾ ਕਿ ਇਸ ਟੈਂਡਰ ਵਿੱਚ ਸ਼ਰਤਾਂ ਤਹਿਤ ਗੁਰਬਾਣੀ ਦੀ ਮਰਿਆਦਾ ਨੂੰ ਧਿਆਨ ਵਿੱਚ ਰੱਖ ਕੇ ਪ੍ਰਸਾਰਣ ਦਾ ਅਧਿਕਾਰ ਦਿੱਤਾ ਜਾਵੇਗਾ। ਉਨ੍ਹਾਂ ਕਿਹਾ ਕਿ ਇਹ ਸ਼ਰਤਾਂ ਕੀ ਹੋਣਗੀਆ ਇਸ ਲਈ ਇੱਕ ਖ਼ਾਸ ਕਮੇਟੀ ਦਾ ਗਠਨ ਕਰ ਦਿੱਤਾ ਜਾਵੇਗਾ।

  1. ਸੀਐਮ ਮਾਨ ਦਾ ਐਸਜੀਪੀਸੀ ਪ੍ਰਧਾਨ 'ਤੇ ਨਿਸ਼ਾਨਾ, ਕਿਹਾ- "ਮੈਨੂੰ ਕਹਿੰਦੇ ਧਾਰਮਿਕ ਮਾਮਲਿਆਂ 'ਚ ਦਖ਼ਲ ਨਾ ਦਿਓ, ਖੁਦ ਤੱਕੜੀ ਲਈ ਵੋਟ ਮੰਗ ਰਹੇ"
  2. ਬਰਖ਼ਾਸਤ AIG ਰਾਜਜੀਤ ਸਿੰਘ ਖਿਲਾਫ਼ ਇੱਕ ਹੋਰ ਮਾਮਲਾ ਦਰਜ, STF ਦੀ ਗ੍ਰਿਫਤ 'ਚੋਂ ਬਾਹਰ
  3. ਬਰਗਾੜੀ ਬੇਅਦਬੀ ਕਾਂਡ ਦਾ ਮੁੱਖ ਮੁਲਜ਼ਮ ਸੰਦੀਪ ਬਰੇਟਾ ਗ੍ਰਿਫ਼ਤਾਰ, ਪੁਲਿਸ ਨੇ ਬੈਂਗਲੁਰੂ ਹਵਾਈ ਅੱਡੇ ਤੋਂ ਕੀਤਾ ਕਾਬੂ

ਸੀਐੱਮ ਮਾਨ ਦਾ ਵਾਰ-ਐੱਸਜੀਪੀਸੀ ਪ੍ਰਧਾਨ ਦਾ ਜਵਾਬ: ਮੁੱਖ ਮੰਤਰੀ ਨੇ ਵਾਰ ਕਰਦਿਆਂ ਕਿਹਾ ਕਿ ਜਦੋ ਮੈਂ ਬਾਣੀ ਪ੍ਰਸਾਰਣ ਮੁਫਤ ਚਲਾਉਣ ਦੀ ਗੱਲ ਕੀਤੀ ਤਾਂ, ਸ਼੍ਰੋਮਣੀ ਕਮੇਟੀ ਦੇ ਪ੍ਰਧਾਨ ਮੈਨੂੰ ਕਹਿੰਦੇ ਕਿ ਧਾਰਮਿਕ ਮਾਮਲਿਆਂ ਵਿੱਚ ਦਖ਼ਲ ਨਾ ਦਿਓ। ਮਾਨ ਨੇ ਨਿਸ਼ਾਨਾ ਸਾਧਦਿਆ ਕਿਹਾ ਕਿ, "ਜੇਕਰ ਕੋਈ ਬਾਦਲਾਂ ਦੇ ਚੈਨਲਾਂ ਤੋਂ ਪਵਿੱਤਰ ਗੁਰਬਾਣੀ ਦਾ ਕਬਜ਼ਾ ਛੁਡਵਾਉਣ ਦੀ ਗੱਲ ਕਰੇ, ਤਾਂ ਦਖ਼ਲ ਹੋ ਗਿਆ ਪਰ, ਜੇ ਸ਼੍ਰੋਮਣੀ ਕਮੇਟੀ ਦਾ ਪ੍ਰਧਾਨ ਹਰਜਿੰਦਰ ਧਾਮੀ ਜਲੰਧਰ ਜਾ ਕੇ ਤੱਕੜੀ ਲਈ ਵੋਟ ਮੰਗੇ, ਤਾਂ ਉਹ ਨਿੱਜੀ ਫੈਸਲਾ।" ਇਸ ਦਾ ਜਵਾਬ ਦਿੰਦਿਆਂ ਸ਼੍ਰੋਮਣੀ ਕਮੇਟੀ ਪ੍ਰਧਾਨ ਹਰਜਿੰਦਰ ਸਿੰਘ ਧਾਮੀ ਨੇ ਕਿਹਾ ਕਿ ਪੰਜਾਬ ਦੇ ਸੀਐੱਮ ਕਹਿੰਦੇ ਨੇ ਇੱਕ ਐੱਸਜੀਪੀਸੀ ਬਾਦਲਾਂ ਦੇ ਅਧੀਨ ਹੈ ਅਤੇ ਉਨ੍ਹਾਂ ਦੀ ਬੋਲੀ ਬੋਲਦੀ ਹੈ। ਉਨ੍ਹਾਂ ਕਿਹਾ ਕਿ ਸੀਐੱਮ ਮਾਨ ਜਿਵੇਂ ਦੇ ਬਿਆਨ ਦੇ ਰਹੇ ਨੇ ਅਤੇ ਸਿੱਖ ਕੌਮ ਦੀ ਸਿਰਮੌਰ ਸੰਸਥਾ ਲਈ ਜੋ ਸ਼ਬਦ ਵਰਤ ਰਹੇ ਨੇ ਉਸ ਤੋਂ ਸ਼ਰੇਆਮ ਸਪੱਸ਼ਟ ਹੈ ਕਿ ਪੰਜਾਬ ਦੇ ਮੁੱਖ ਮੰਤਰੀ ਦਿੱਲੀ ਵਾਲਿਆਂ ਦੀ ਜ਼ੁਬਾਨ ਬੋਲ ਰਹੇ ਹਨ।

ETV Bharat Logo

Copyright © 2024 Ushodaya Enterprises Pvt. Ltd., All Rights Reserved.