ਨਵੇਂ ਮੁਹੱਲਾ ਕਲੀਨਿਕਾਂ ਦਾ ਦੌਰਾ ਕਰਨ ਪਹੁੰਚੇ ਸਿਹਤ ਮੰਤਰੀ, ਕਿਹਾ- "ਭਗਵੰਤ ਮਾਨ ਵਾਅਦੇ ਪੂਰੇ ਕਰਦੇ ਹਨ, ਘਰਾਂ ਨੂੰ ਜਾਣ ਕਿਸਾਨ"

author img

By

Published : Jan 21, 2023, 1:36 PM IST

ਸਿਹਤ ਮੰਤਰੀ ਬਲਬੀਰ ਸਿੰਘ

ਸਿਹਤ ਮੰਤਰੀ ਬਲਬੀਰ ਸਿੰਘ ਅੰਮ੍ਰਿਤਸਰ ਵਿੱਚ 26 ਜਨਵਰੀ ਨੂੰ ਖੁਲ੍ਹ ਰਹੇ ਮੁਹੱਲਾ ਕਲੀਨਿਕ ਦਾ ਦੌਰਾ ਕਰਨ ਪਹੁੰਚੇ। ਉਨ੍ਹਾਂ ਕਿਹਾ ਪੰਜਾਬ ਵਿੱਚ 422 ਦੇ ਕਰੀਬ ਨਵੇਂ ਮੁਹੱਲਾ ਕਲੀਨਿਕ ਖੋਲ੍ਹਣ ਜਾ ਰਹੇ ਹਨ। ਸਿਹਤ ਮੰਤਰੀ ਨੇ ਕਿਹਾ ਪਿਛਲੀਆਂ ਸਰਕਾਰਾਂ ਨੇ ਸਿਹਤ ਦੇ ਢਾਂਚੇ ਦਾ ਬੁਰਾ ਹਾਲ ਕਰ ਦਿੱਤਾ ਹੈ। ਮਾਨ ਸਰਕਾਰ ਹੁਣ ਹੌਲੀ ਹੌਲੀ ਉਸ ਨੂੰ ਠੀਕ ਕਰੇਗੀ।

ਸਿਹਤ ਮੰਤਰੀ ਬਲਬੀਰ ਸਿੰਘ





ਅੰਮ੍ਰਿਤਸਰ:
ਪੰਜਾਬ ਵਿੱਚ ਆਮ ਆਦਮੀ ਪਾਰਟੀ ਦੀ ਸਰਕਾਰ ਬਣਨ ਤੋਂ ਬਾਅਦ 9 ਮਹੀਨਿਆਂ ਵਿਚ ਤਿੰਨ ਵਾਰ ਪੰਜਾਬ ਦੇ ਸਿਹਤ ਮੰਤਰੀ ਬਦਲੇ ਜਾ ਚੁੱਕੇ ਹਨ। ਹੁਣ ਕੁਝ ਦਿਨ ਪਹਿਲਾਂ ਨਵੇਂ ਬਣੇ ਸਿਹਤ ਮੰਤਰੀ ਬਲਬੀਰ ਸਿੰਘ ਅੰਮ੍ਰਿਤਸਰ ਪਹੁੰਚੇ ਹਨ। ਅੰਮ੍ਰਿਤਸਰ ਵਿੱਚ ਹੋਣ ਜਾ ਰਹੇ ਜੀ G-20 ਸੰਮੇਲਨ ਅਤੇ 26 ਜਨਵਰੀ ਨੂੰ ਨਵੇਂ ਬਣ ਰਹੇ ਮੁਹੱਲਾ ਕਲੀਨਿਕ ਦਾ ਦੌਰਾ ਕਰਨ ਪਹੁੰਚੇ। ਅੰਮ੍ਰਿਤਸਰ ਪਹੁੰਚਣ 'ਤੇ ਡੀਸੀ ਕੰਪਲੈਕਸ ਵਿੱਚ ਸਿਹਤ ਮੰਤਰੀ ਬਲਬੀਰ ਸਿੰਘ ਦਾ ਗਾਰਡ ਆਫ ਆਨਰ ਕੀਤਾ ਗਿਆ।



422 ਨਵੇਂ ਮੁਹੱਲਾ ਕਲੀਨਿਕ: ਪੱਤਰਕਾਰਾਂ ਨਾਲ ਗੱਲਬਾਤ ਕਰਦਿਆ ਬਲਬੀਰ ਸਿੰਘ ਨੇ ਕਿਹਾ ਕਿ 26 ਜਨਵਰੀ ਨੂੰ ਪੰਜਾਬ ਵਿੱਚ 422 ਦੇ ਕਰੀਬ ਨਵੇਂ ਮੁਹੱਲਾ ਕਲੀਨਿਕ ਖੋਲ੍ਹਣ ਜਾ ਰਹੇ ਹਨ ਅਤੇ ਜੋ ਮੁਹੱਲਾ ਕਲੀਨਿਕ ਅੰਮ੍ਰਿਤਸਰ ਵਿੱਚ ਖੁੱਲਣ ਜਾ ਰਹੇ ਹਨ ਉਹਨਾਂ ਦਾ ਦੌਰਾ ਕਰਨ ਲਈ ਇੱਥੇ ਆਏ ਹਾਂ। ਇਸ ਤੋ ਇਲਾਵਾ ਅੰਮ੍ਰਿਤਸਰ ਵਿੱਚ ਹੋਣ ਵਾਲੇ G 20 ਸੰਮੇਲਨ ਨੂੰ ਲੈ ਕੇ ਵੀ ਜ਼ਿਲ੍ਹਾ ਪ੍ਰਸ਼ਾਸਨ ਨਾਲ ਮੀਟਿੰਗ ਕਰਨਗੇ। ਉਸ ਤੋਂ ਬਾਅਦ ਮੈਡੀਕਲ ਨਾਲ ਸਬੰਧਤ ਅੰਮ੍ਰਿਤਸਰ ਮੈਡੀਕਲ ਕਾਲਜ ਅਤੇ ਇਮਾਰਤਾਂ ਦਾ ਦੌਰਾ ਕਰਨਗੇ।




ਭਗਵੰਤ ਮਾਨ ਨੇ ਜੋ ਕਿਹਾ ਉਹ ਕੀਤਾ: ਅੱਗੇ ਪੱਤਰਕਾਰਾਂ ਦੇ ਸਵਾਲਾਂ ਦਾ ਜਵਾਬ ਦਿੰਦੇ ਹੋਏ ਉਨ੍ਹਾਂ ਨੇ ਕਿਹਾ ਕਿ ਪੰਜਾਬ ਦੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਨੇ ਹੁਣ ਤੱਕ ਜੋ ਕਿਹਾ ਉਹ ਕਰਕੇ ਦਿਖਾਇਆ ਹੈ। ਜੀਰਾ ਸ਼ਰਾਬ ਫੈਕਟਰੀ ਬੰਦ ਕਰਨ ਦਾ ਐਲਾਨ ਜੋ ਭਗਵੰਤ ਸਿੰਘ ਮਾਨ ਨੇ ਕੀਤਾ ਹੈ। ਉਹ ਬੰਦ ਹੀ ਰਹੇਗੀ ਅਤੇ ਕਿਸਾਨ ਖ਼ੁਸ਼ੀ ਖ਼ੁਸ਼ੀ ਆਪਣੇ ਘਰਾਂ ਨੂੰ ਵਾਪਸ ਜਾ ਸਕਦੇ ਹਨ। ਅੱਗੇ ਬੋਲਦੇ ਹੋਏ ਬਲਬੀਰ ਸਿੰਘ ਨੇ ਕਿਹਾ ਕਿ ਪੰਜਾਬ ਦੇ ਵਿਚ ਜਿੰਨੀਆਂ ਵੀ ਸਰਕਾਰੀ ਹਸਪਤਾਲਾਂ ਦੀਆਂ ਇਮਾਰਤਾਂ ਹਨ ਪਿਛਲੀਆਂ ਸਰਕਾਰਾਂ ਨੇ ਉਹਨਾਂ ਦੀ ਹਾਲਤ ਖਸਤਾ ਕੀਤੀ ਹੋਈ ਹੈ। ਹੁਣ ਆਮ ਆਦਮੀ ਪਾਰਟੀ ਦੀ ਸਰਕਾਰ ਹੌਲੀ ਹੌਲੀ ਇਹਨਾਂ ਇਮਾਰਤਾਂ ਚ ਵੀ ਸੁਧਾਰ ਲਿਆਵੇਗਾ ਅਤੇ ਹਸਪਤਾਲਾਂ ਦੇ ਪ੍ਰਬੰਧ ਵੀ ਠੀਕ ਕਰੇਗੀ।

ਇਹ ਵੀ ਕਿਹਾ : ਰਾਜਪੁਰਾ ਹਾਈਵੇ 'ਤੇ ਹਰਪਾਲ ਚੀਮਾ ਵੱਲੋਂ ਅਚਨਚੇਤ ਰੇਡ, ਬਿਨਾਂ ਬਿੱਲ ਵਾਲੇ ਫੜੇ ਕਈ ਟਰੱਕ, ਕੀਤਾ ਜੁਰਮਾਨਾ

ETV Bharat Logo

Copyright © 2024 Ushodaya Enterprises Pvt. Ltd., All Rights Reserved.