G20 meeting in Amritsar: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਮਾਮਲੇ ਵਿੱਚ ਸੀਐੱਮ ਮਾਨ ਦਾ ਵੱਡਾ ਬਿਆਨ
Published: Mar 15, 2023, 6:52 PM


G20 meeting in Amritsar: ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਸੁਰੱਖਿਆ ਮਾਮਲੇ ਵਿੱਚ ਸੀਐੱਮ ਮਾਨ ਦਾ ਵੱਡਾ ਬਿਆਨ
Published: Mar 15, 2023, 6:52 PM
ਅੰਮ੍ਰਿਤਸਰ ਵਿੱਚ ਜੀ-20 ਸੰਮੇਲਨ ਮੌਕੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖਮੰਤਰੀ ਭਗਵੰਤ ਮਾਨ ਨੇ ਕਿਹਾ ਕਿ ਪ੍ਰਧਾਨ ਮੰਤਰੀ ਦੀ ਸੁਰੱਖਿਆ ਵਿੱਚ ਕੁਤਾਹੀ ਕਰਨ ਵਾਲੇ ਬਖਸ਼ੇ ਨਹੀਂ ਜਾਣਗੇ।
ਅੰਮ੍ਰਿਤਸਰ: ਗੁਰੂ ਨਗਰੀ ਵਿੱਚ ਹੋ ਰਹੇ G20 ਸੰਮੇਲਨ ਦਾ ਅੱਜ ਪਹਿਲਾ ਦਿਨ ਹੈ। ਪਹਿਲੇ ਦਿਨ ਮੁੱਖਮੰਤਰੀ ਭਗਵੰਤ ਮਾਨ ਵੱਲੋਂ ਅੰਮ੍ਰਿਤਸਰ ਪਹੁੰਚ ਕੇ ਆਪਣੀ ਸ਼ਮੂਲੀਅਤ ਦਰਜ ਕਰਵਾਈ ਗਈ। ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਮੁੱਖ ਮੰਤਰੀ ਨੇ ਕਿਹਾ ਦੇਸ਼ ਦੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੀ ਬੀਤੇ ਸਮੇਂ ਵਿੱਚ ਪੰਜਾਬ ਫੇਰੀ ਦਰਮਿਆਨ ਹੋਈ ਸੁਰੱਖਿਆ ਵਿਚ ਹੋਈ ਅਣਗਹਿਲੀ ਪਿੱਛੇ ਜਿਸ ਕਿਸੇ ਵਿਅਕਤੀ ਦਾ ਵੀ ਹੱਥ ਹੋਵੇਗਾ, ਉਸਨੂੰ ਹਰਗਿਜ਼ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਇਸਦੀ ਸਾਰੀ ਰਿਪੋਰਟ ਗ੍ਰਹਿ ਮੰਤਰਾਲੇ ਨੂੰ ਦਿੱਤੀ ਜਾਵੇਗੀ ਅਤੇ ਮਾਨ ਸਰਕਾਰ ਉਸ ਖ਼ਿਲਾਫ਼ ਜ਼ਰੂਰ ਕਾਰਵਾਈ ਕਰੇਗੀ ਉਨ੍ਹਾਂ ਕਿਹਾ ਕਿ ਕਿਉਂਕਿ ਦੇਸ਼ ਦੇ ਪ੍ਰਧਾਨ ਮੰਤਰੀ ਦੇਸ਼ ਦੇ ਹੀ ਨਾਗਰਿਕ ਹਨ, ਪਰ ਸੁਰੱਖਿਆ ਵਿੱਚ ਕੁਤਾਹੀ ਨਹੀਂ ਬਰਦਾਸ਼ਤ ਕੀਤੀ ਜਾਵੇਗੀ।
ਅੰਮ੍ਰਿਤਸਰ ਵਿੱਚ ਜੀ-20 ਸਮੇਲਨ : ਮਾਨ ਨੇ ਕਿਹਾ ਕਿ ਕਿ ਪੰਜਾਬ ਅਤੇ ਅੰਮ੍ਰਿਤਸਰ ਵਾਸਤੇ ਵੈਸੇ ਹੀ ਬਹੁਤ ਵੱਡੀ ਉਪਲਬਧੀ ਹੈ ਕਿ ਅੰਮ੍ਰਿਤਸਰ ਵਿੱਚ ਜੀ-20 ਸਮੇਲਨ ਹੋ ਰਿਹਾ ਹੈ। ਉਨ੍ਹਾਂ ਕਿਹਾ ਕਿ ਅੰਮ੍ਰਿਤਸਰ ਇੱਕ ਪਵਿੱਤਰ ਨਗਰੀ ਹੈ ਅਤੇ ਅਸੀਂ ਚਾਹੁੰਦੇ ਹਾਂ ਕਿ ਇਸਨੂੰ ਹੋਰ ਨਿਖਾਰਿਆ ਜਾਵੇ ਅਤੇ ਸਕੂਲੀ ਸਿੱਖਿਆ ਅਤੇ ਉਚੇਰੀ ਸਿੱਖਿਆ ਲਈ ਇਸ ਵਾਰ ਪਹਿਲੀ ਵਾਰ ਪੰਜਾਬ ਬਜਟ ਵਿਚ 17 ਹਜ਼ਾਰ ਕਰੋੜ ਰੁਪਿਆ ਰੱਖਿਆ ਗਿਆ ਹੈ। ਪੰਜਾਬ ਦਾ ਹਰ ਇਕ ਨੌਜਵਾਨ ਪੜ ਲਿਖਕੇ ਅੱਗੇ ਵਧੇ ਤਾਂ ਜੋ ਕਿ ਪੰਜਾਬ ਤਰੱਕੀ ਹੋ ਸਕੇ। ਮਾਨ ਨੇ ਕਿਹਾ ਕਿ G20 ਸੰਮੇਲਨ ਦੇ ਆਖਰੀ ਦਿਨਾਂ ਵਿਚ ਮਜ਼ਦੂਰ ਵਰਗ ਨੂੰ ਵੀ ਸ਼ਾਮਿਲ ਕੀਤਾ ਜਾਵੇਗਾ ਤਾਂ ਜੋ ਕਿ ਦਿੱਲੀ ਦੀ ਤਰਜ਼ ਤੇ ਉਹਨਾਂ ਨੂੰ ਵਧੀਆ ਰੁਜ਼ਗਾਰ ਹੈ ਸਕੇ।
ਇਹ ਵੀ ਪੜ੍ਹੋ : gangster Lawrence Interview: ਸਿੱਧੂ ਮੂਸੇਵਾਲਾ ਦੇ ਮਾਪਿਆਂ ਨੂੰ ਮਿਲੇ ਸੀਨੀਅਰ ਅਫ਼ਸਰ, ਕਿਹਾ- ਪੰਜਾਬ 'ਚ ਨਹੀਂ ਹੋਈ ਗੈਂਗਸਟਰ ਲਾਰੈਂਸ ਦੀ ਇੰਟਰਵਿਊ
-
ਸ੍ਰੀ ਅੰਮ੍ਰਿਤਸਰ ਸਾਹਿਬ ਵਿਖੇ G-20 ਦੇਸ਼ਾਂ ਦੀ ਮੀਟਿੰਗ ਜੋ ਕਿ ਸਿੱਖਿਆ ਖੇਤਰ ‘ਚ ਸੰਭਾਵਨਾਵਾਂ ਨੂੰ ਲੈਕੇ ਹੋਈ.. @ArvindKejriwal ਜੀ ਦੇ ਸੁਪਨਿਆਂ ਨੂੰ ਸਾਕਾਰ ਕਰਨ ਵਾਲੀ "ਆਪ" ਦੀ ਦਿੱਲੀ ਤੇ ਪੰਜਾਬ ਵਿੱਚ ਪਹਿਲ ਸਿੱਖਿਆ ਹੈ…ਸਾਡੇ ਵੱਲੋਂ ਵੱਖ-ਵੱਖ ਦੇਸ਼ਾਂ ਦੇ ਨੁਮਾਇੰਦਿਆਂ ਨੂੰ ਜਾਣੂ ਕਰਵਾਇਆ ਗਿਆ..ਪੰਜਾਬ ਵੱਲੋਂ ਸਭ ਦਾ ਨਿੱਘਾ ਸਵਾਗਤ.. pic.twitter.com/9IWhGGbEKy
— Bhagwant Mann (@BhagwantMann) March 15, 2023
ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ : ਅੰਮ੍ਰਿਤਸਰ ਵਿੱਚ ਹੋ ਰਹੇ G20 ਸਮੇਲਨ ਨੂੰ ਲੈ ਕੇ ਅੰਮ੍ਰਿਤਸਰ ਦੇ ਲੋਕਾਂ ਵਿਚ ਕਾਫ਼ੀ ਉਤਸ਼ਾਹ ਵੇਖਣ ਨੂੰ ਮਿਲ ਰਿਹਾ ਹੈ। ਪੰਜਾਬ ਦੇ ਮੁੱਖ ਮੰਤਰੀ ਭਾਗਵਤ ਸਿੰਘ ਮਾਨ ਵੱਲੋਂ ਇਸ ਸੰਮੇਲਨ ਵਿਚ ਸ਼ਿਰਕਤ ਕਰਕੇ ਪੰਜਾਬ ਦੇ ਲੋਕਾਂ ਇਸ ਬਾਰੇ ਜਾਣਕਾਰੀ ਵੀ ਦਿਤੀ ਗਈ ਹੈ। ਮੁੱਖ ਮੰਤਰੀ ਵਲੋਂ ਇਹ ਵੀ ਸਾਫ ਕਿਹਾ ਗਿਆ ਹੈ ਕਿ ਸੂਬੇ ਵਿੱਚ ਕਿਸੇ ਵੀ ਤਰ੍ਹਾਂ ਦਾ ਭ੍ਰਿਸ਼ਟਾਚਾਰ ਬਰਦਾਸ਼ਤ ਨਹੀਂ ਕੀਤਾ ਜਾਵੇਗਾ। ਉਨ੍ਹਾਂ ਕਿਹਾ ਕਿ ਜੋ ਪੇਪਰ ਲੀਕ ਹੋਇਆ ਹੈ ਉਸਦੀ ਜਾਂਚ ਵੀ ਕੀਤੀ ਜਾਵੇਗੀ ਅਤੇ ਇਹ ਇਕ ਮਾਫੀਆ ਹੈ, ਜਿਸਨੂੰ ਸ਼ਿਕੰਜਾ ਕੱਸਿਆ ਜਾਵੇਗਾ।ਉਨ੍ਹਾਂ ਕਿਹਾ ਕਿ ਪੰਜਾਬ ਦੇ ਲੋਕਾਂ ਨਾਲ ਕੀਤੇ ਗਏ ਵਾਅਦੇ ਹਰ ਹਾਲ ਵਿੱਚ ਪੂਰੇ ਕੀਤੇ ਜਾਣਗੇ। ਸੂਬੇ ਨਾਲ ਕੀਤੀਆਂ ਗਰੰਟੀਆਂ ਵੀ ਪੂਰੀਆਂ ਕੀਤੀਆਂ ਜਾਣਗੀਆਂ।
